ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਨੈਸ਼ਨਲ ਲਾਅ ਯੂਨੀਵਰਸਿਟੀ, ਲਖਨਊ ਵਿਖੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ


16 ਜ਼ਿਲ੍ਹਿਆਂ ਦੇ 45 ਪ੍ਰਤੀਭਾਗੀ ਸੈਸ਼ਨ ਵਿੱਚ ਸ਼ਾਮਲ ਹੋਏ

Posted On: 11 JUL 2023 12:38PM by PIB Chandigarh

ਨਿਆਂ ਵਿਭਾਗ ਦੇ ਸਮੁੱਚੇ ਭਾਰਤ ਲਈ ਕਾਨੂੰਨੀ ਸਾਖਰਤਾ ਅਤੇ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਦੇ ਤਹਿਤ, ਨੈਸ਼ਨਲ ਲਾਅ ਯੂਨੀਵਰਸਿਟੀ (ਐੱਨਐੱਲਯੂ) ਨਵੀਂ ਦਿੱਲੀ ਨੇ 6-8 ਜੁਲਾਈ 2023 ਤੱਕ ਡਾ. ਆਰਐੱਮਐੱਲ ਐੱਨਐੱਲਯੂ ਲਖਨਊ, ਉੱਤਰ ਪ੍ਰਦੇਸ਼ ਵਿਖੇ 3-ਦਿਨਾ ਟ੍ਰੇਨਰ ਸਿਖਲਾਈ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਸੈਸ਼ਨ ਵਿੱਚ 16 ਜ਼ਿਲ੍ਹਿਆਂ ਦੇ 45 ਪ੍ਰਤੀਭਾਗੀਆਂ ਨੇ ਹਿੱਸਾ ਲਿਆ।

ਸਿਖਲਾਈ ਦੌਰਾਨ 10 ਸੈਸ਼ਨਾਂ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਪ੍ਰੋ.ਬੀ ਬੀ ਪਾਂਡੇ, ਐਡਵੋਕੇਟ ਆਭਾ ਸਿੰਘਲ ਜੋਸ਼ੀ, ਐਡਵੋਕੇਟ ਰੇਣੂ ਮਿਸ਼ਰਾ, ਡਾ. ਕੇ ਏ ਪਾਂਡੇ, ਡਾ. ਅਪਰਾਜਿਤਾ ਭੱਟ ਅਤੇ ਸ਼੍ਰੀ ਚਮਕੌਰ ਸਿੰਘ ਨੇ ਲਿੰਗ-ਅਧਾਰਤ ਹਿੰਸਾ ਤੋਂ ਲੈ ਕੇ ਸਾਈਬਰ ਅਪਰਾਧਾਂ ਤੱਕ ਅਤੇ ਕਾਨੂੰਨ ਅਧੀਨ ਪ੍ਰਦਾਨ ਕੀਤੇ ਗਏ ਸੁਰੱਖਿਆ ਉਪਾਵਾਂ ਤੱਕ ਦੇ ਵੱਖ-ਵੱਖ ਸਮਾਜਿਕ-ਕਾਨੂੰਨੀ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ।

**** 

ਐੱਸਐੱਸ/ਆਰਕੇ 


(Release ID: 1939244) Visitor Counter : 120