ਖੇਤੀਬਾੜੀ ਮੰਤਰਾਲਾ

ਸੀਮਾਂਤ ਕਿਸਾਨਾਂ ਨੂੰ ਸਹਾਇਤਾ ਦੇਣਾ ਅਤੇ ਸਮੁੱਚੀ ਮੁੱਲ ਲੜੀ ਦੇ ਵਿਕਾਸ ਦੀ ਅਭਿਲਾਸ਼ਾ ਨੂੰ ਸਥਾਪਿਤ ਕਰਨ ਅਤੇ ਪ੍ਰਾਪਤ ਕਰਨ ਦੀ ਸਪਸ਼ਟ ਕਲਪਨਾ ਹੀ ਐੱਫਪੀਓ ਦਾ ਟੀਚਾ ਹੋਣਾ ਚਾਹੀਦੀ ਹੈ ਨਾ ਕਿ ਸਿਰਫ਼ ਉਤਪਾਦਨ: ਸ਼੍ਰੀ ਮਨੋਜ ਆਹੂਜਾ


ਕਿਸਾਨ ਉਤਪਾਦਕ ਸੰਗਠਨਾਂ ਦੇ ਗਠਨ ਅਤੇ ਸੰਵਰਧਨ ’ਤੇ ਰਾਸ਼ਟਰੀ ਵਰਕਸ਼ਾਪ

Posted On: 12 JUL 2023 5:42PM by PIB Chandigarh

ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ (ਐੱਮਓਏਐਂਡਐੱਫਡਬਲਿਊ) ਨੇ ਛੋਟੇ ਕਿਸਾਨ ਖੇਤੀਬਾੜੀ ਵਪਾਰ ਸੰਘ (ਐੱਸਐੱਫਏਸੀ) ਦੇ ਸਹਿਯੋਗ ਨਾਲ ਅੱਜ ਇੱਥੇ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੇ ਗਠਨ ਅਤੇ ਸੰਵਰਧਨ ’ਤੇ ਇੱਕ ਦਿਨਾਂ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ, ਸਕੱਤਰ, ਸ਼੍ਰੀ ਮਨੋਜ ਆਹੂਜਾ ਨੇ ਸੀਮਾਂਤ ਕਿਸਾਨਾਂ ਦਾ ਸਹਿਯੋਗ ਕਰਨ ਦੀ ਅਭਿਲਾਸ਼ਾ ਨੂੰ ਸਥਾਪਿਤ ਕਰਨ ਅਤੇ ਪ੍ਰਾਪਤ ਕਰਨ ਵਿੱਚ ਸੰਚਾਲਨ ਅਤੇ ਸਪਸ਼ਟ ਕਲਪਨਾ ਤੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਚਰਚਾ ਕੀਤੀ ਅਤੇ ਕਿਹਾ ਕਿ ਸਿਰਫ਼ ਉਤਪਾਦਨ ਦੀ ਬਜਾਏ ਸੰਪੂਰਨ ਮੁੱਲ ਲੜੀ ਦਾ ਵਿਕਾਸ ਐੱਫਪੀਓ ਦਾ ਟੀਚਾ ਹੋਣਾ ਚਾਹੀਦਾ ਹੈ।

 

WhatsApp Image 2023-07-12 at 4.34.03 PM.jpeg

ਆਪਣੇ ਸੰਬੋਧਨ ਵਿੱਚ, ਸ਼੍ਰੀ ਕਿਦਵਈ ਨੇ ਸੀਬੀਬੀਓ ਦੇ ਆਈਏ ਦੁਆਰਾ ਨਿਗਰਾਨੀ, ਸਰਕਾਰੀ ਕੰਮਾਂ ਦੀ ਸੰਵੇਦਨਸ਼ੀਲਤਾ, ਐੱਫਪੀਓ ਲਈ ਲਾਇਸੈਂਸ ਅਤੇ ਬੈਂਕ ਵਿੱਤ ਪ੍ਰਾਪਤ ਕਰਨ ਵਿੱਚ ਸਰਕਾਰੀ ਏਜੰਸੀਆਂ ਨੂੰ ਸੁਵਿਧਾ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

WhatsApp Image 2023-07-12 at 4.34.04 PM.jpeg

ਵਰਕਸ਼ਾਪ ਦੇ ਤਕਨੀਕੀ ਸੈਸ਼ਨਾਂ ਨੂੰ ਏਐੱਸ ਅਤੇ ਐੱਮਡੀ (ਐੱਸਐੱਫਏਸੀ) ਦੁਆਰਾ ਯੋਜਨਾ ਦੀ ਸਥਿਤੀ ਦੇ ਅਨੁਸਾਰ ਸ਼ੁਰੂਆਤ ਕਰਵਾਈ ਗਈ ਅਤੇ ਪ੍ਰਮੁੱਖ ਸੂਚਕਾਂ ਲਈ ਰੋਡਮੈਪ ਸਾਂਝਾ ਕੀਤਾ ਗਿਆ। ਤਕਨੀਕੀ ਸੈਸ਼ਨ ਹੇਠ ਲਿਖੇ ਵਿਸ਼ਿਆਂ ’ਤੇ ਸਨ:

  • ਸਲੇਮ ਦੀ ਸ਼੍ਰੀਮਤੀ ਬੀ ਸ਼ਿਵਰਾਨੀ ਅਤੇ ਕ੍ਰਿਸ਼ੀ ਵਿਕਾਸ ਵਾਗ੍ਰਾਮੀਣ ਪ੍ਰਸ਼ਿਕਸ਼ਨ ਸੰਸਥਾ ਦੇ ਵੀਰਪਾਂਡੀ ਵਤਾਰਾ ਕਲੰਜਿਅਮ ਅਤੇ ਆਸ਼ੀਸ਼ ਨਾਫਾਡੇ ਨੇ ਕਿਸਾਨਾਂ ਨੂੰ ਸਫ਼ਲਤਾਪੂਰਵਕ ਸੰਗਠਿਤ ਕਰਨ ਦੇ ਅਨੁਭਵ ਸਾਂਝੇ ਕੀਤੇ, ਜਿਨ੍ਹਾਂ ਨੂੰ ਹੋਰ ਸੀਬੀਬੀਓਜ਼ ਦੁਆਰਾ ਦੁਹਰਾਇਆ ਜਾ ਸਕਦਾ ਹੈ।

  • ਮਾਰਕੀਟ ਲਿੰਕੇਜ ਨੂੰ ਸਮਰੱਥ ਕਰਨ ਲਈ, ਓਐੱਨਡੀਸੀ ’ਤੇ ਪੇਸ਼ਕਾਰੀ ਵੀ ਦਿੱਤੀ ਗਈ ਅਤੇ 900 ਤੋਂ ਵਧ ਐੱਫਪੀਓ ਨੂੰ ਸਫ਼ਲਤਾਪੂਰਵਕ ਜੋੜਨ ਨੂੰ ਵੀ ਪੇਸ਼ ਕੀਤਾ ਗਿਆ। ਸਾਈਨਕੈਚ ਨੇ ਐੱਫਪੀਓ ਦੇ ਲਈ ਬੀ2ਬੀ ਲਿੰਕੇਜ ਪੇਸ਼ ਕੀਤਾ, ਜਿਸ ਨੂੰ ਹੋਰ ਐੱਫਪੀਓ ਦੁਆਰਾ ਦੁਹਾਰਾਇਆ ਜਾ ਸਕਦਾ ਹੈ। ਅਲੰਡ ਭੁਤਾਈ ਮਿਲਟਸ ਫਾਰਮਰਜ਼ ਪ੍ਰੋਡਿਊਸਰ ਕੰਪਨੀ, ਓਆਰਐੱਮਏਐੱਸ ਅਤੇ ਕੋਰਿਆਐਗਰੋ ਪ੍ਰੋਡਿਊਸਰ ਕੰਪਨੀ ਨੇ ਐੱਫਪੀਓ ਦੇ ਸਫ਼ਲ ਮਾਰਕੀਟ ਲਿੰਕੇਜ ਦਾ ਵੀ ਵਰਣਨ ਕੀਤਾ।

  •  

  • ਸਤਮਾਈਲ ਸਤੀਸ਼ ਕਲੱਬ ਓ ਪਾਠਾਗਰ ਅਤੇ ਡੀਵੀਏਆਰਏ ਈ-ਰਜਿਸਟਰੀ ਨੇ ਐੱਫਪੀਓ ਦੁਆਰਾ ਸਥਾਨਕ ਮੁੱਲ ਸੰਵਰਧਨ ਦੇ ਕੁਝ ਅਭਿਨਵ ਉਦਾਹਰਣ ਸਾਂਝੇ ਕੀਤੇ।

  • ਕਬਾਇਲੀ ਕੋਆਪਰੇਟਿਵ ਮਾਰਕੀਟਿੰਗ ਡਿਵੈਲਪਮੈਂਟ ਫੈਡਰੇਸ਼ਨ (ਟ੍ਰਾਈਫੈਡ) ਨੇ ਕਬਾਇਲੀ ਐੱਫਪੀਓ ਨੂੰ ਉਤਸ਼ਾਹਿਤ ਕਰਨ ਅਤੇ ਮਾਰਕੀਟ ਨਾਲ ਜੁੜਨ ਦੀਆਂ ਆਪਣੀਆਂ ਯੋਜਨਾਵਾਂ ਅਤੇ ਅਨੁਭਵ ਪੇਸ਼ ਕੀਤੇ।

 

  • ਨਾਬਾਰਡ ਦੀ ਸਹਾਇਕ ਕੰਪਨੀ ਨਬਸੰਰਕਸ਼ਨ ਨੇ ਕ੍ਰੈਡਿਟ ਗਾਰੰਟੀ ਸਕੀਮ ਦੇ ਵੇਰਵੇ ਅਤੇ ਯੋਜਨਾ ਦੇ ਤਹਿਤ ਗਾਰੰਟੀ ਦਾ ਲਾਭ ਉਠਾਉਣ ਵਾਲੇ ਐੱਫਪੀਓ ਦੇ ਕੁਝ ਸਫ਼ਲ ਉਦਾਹਰਣ ਪੇਸ਼ ਕੀਤੇ।

 

ਰਾਸ਼ਟਰੀ ਵਰਕਸ਼ਾਪ ਦੀ ਪ੍ਰਧਾਨਗੀ ਸਕੱਤਰ (ਖੇਤੀਬਾੜੀ), ਭਾਰਤ ਸਰਕਾਰ, ਸ਼੍ਰੀ ਮਨੋਜ ਆਹੂਜਾ ਨੇ ਕੀਤੀ। ਐੱਮਓਏ ਐਂਡ ਐੱਫਡਬਲਿਊ ਵਿੱਚ ਵਧੀਕ ਸਕੱਤਰ ਸ਼੍ਰੀ ਫੈਜ਼ ਅਹਿਮਦ ਕਿਦਵਾਈ ਅਤੇ ਐੱਸਐੱਫਏਸੀ ਵਿੱਚ ਵਧੀਕ ਸਕੱਤਰ ਅਤੇ ਮੈਨੇਜਿੰਗ ਡਾਇਰੈਕਟਰ ਡਾ. ਮਨਿੰਦਰ ਕੌਰ ਦਿਵੇਦੀ ਨੇ ਪ੍ਰਤੀਭਾਗੀਆਂ ਨੂੰ ਸੰਬੋਧਨ ਕੀਤਾ। ਵਰਕਸ਼ਾਪ ਵਿੱਚ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੱਤਰਾਂ, ਕਮਿਸ਼ਨਰਾਂ ਅਤੇ ਡਾਇਰੈਕਟਰਾਂ (ਖੇਤੀਬਾੜੀ) ਸਮੇਤ 100 ਤੋਂ ਵਧ ਪ੍ਰਤੀਭਾਗੀਆਂ ਅਤੇ ਯੋਜਨਾ ਦੀ 15 ਪ੍ਰੋਜੈਕਟ ਲਾਗੂ ਕਰਨ ਏਜੰਸੀਆਂ (ਕੇਂਦਰ ਅਤੇ ਰਾਜ ਸਰਕਾਰਾਂ ਦੀ ਏਜੰਸੀਆਂ) ਨੇ ਹਿੱਸਾ ਲਿਆ।

ਵਰਕਸ਼ਾਪ ਇੱਕ ਖੁੱਲੇ ਸੈਸ਼ਨ ਦੇ ਨਾਲ ਸਮਾਪਤ ਹੋਈ, ਜਿੱਥੇ ਯੋਜਨਾ ਦੇ ਪ੍ਰਮੁੱਖ ਕਾਰਜਸ਼ੀਲ ਪਹਿਲੂਆਂ ’ਤੇ ਚਰਚਾ ਕੀਤੀ ਗਈ। ਚਰਚਾ ਦੇ ਇੱਕ ਹਿੱਸੇ ਵਜੋਂ, ਪ੍ਰਤੀਭਾਗੀਆਂ ਨੇ ਸਾਰੀਆਂ ਸੰਸਥਾਵਾਂ ਵਿੱਚ ਕਰਾਸ ਲਰਨਿੰਗ ਸੁਨਿਸ਼ਚਿਤ ਕਰਨ ਲਈ ਜਾਣਕਾਰੀ ਅਤੇ ਉਦਾਹਰਣ ਸਾਂਝੇ ਕਰਨ ਦੀ ਪਹਿਲ ਦੀ ਸ਼ਲਾਘਾ ਕੀਤੀ।

WhatsApp Image 2023-07-12 at 4.34.06 PM.jpeg

 

ਪਿਛੋਕੜ:

ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਿਸਾਨ ਉਤਪਾਦਕ ਸੰਗਠਨਾਂ ਦੇ ਗਠਨ ਅਤੇ ਸੰਵਰਧਨ ਲਈ ਕੇਂਦਰੀ ਖੇਤਰੀ ਦੀ ਯੋਜਨਾ ਦੇ ਤਹਿਤ ਕੀਤਾ ਗਿਆ ਸੀ। 6,865 ਕਰੋੜ ਰੁਪਏ ਦੀ ਲਾਗਤ ਨਾਲ ਕੇਂਦਰੀ ਖੇਤਰ ਦੀ ਇਹ ਯੋਜਨਾ, ਕਿਸਾਨਾਂ ਦੀ ਆਮਦਨ ਵਿੱਚ ਕਾਫ਼ੀ ਵਾਧਾ ਕਰਨ ਲਈ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ 2020 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਯੋਜਨਾ ਮੁੱਖ ਤੌਰ ’ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਡਿਜਾਈਨ ਕੀਤੀ ਗਈ ਹੈ, ਜੋ ਕਿਸਾਨ ਅਧਾਰ ਦਾ 86 ਪ੍ਰਤੀਸ਼ਤ ਤੋਂ ਵਧ ਹਿੱਸਾ ਬਣਾਉਂਦੇ ਹਨ। ਇਹ ਯੋਜਨਾ ਮੁੱਲ ਲੜੀ ਵਿੱਚ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਲਈ ਪੈਮਾਨੇ ਅਤੇ ਦਾਇਰੇ ਦੀਆਂ ਅਰਥਵਿਵਸਥਾਵਾਂ ਨੂੰ ਸੁਵਿਧਾਜਨਕ ਬਣਾਉਣ ਲਈ ਕਿਸਾਨ ਸੰਗਠਨ (ਐੱਫਪੀਓ) ਬਣਾਉਣ ’ਤੇ ਕੇਂਦ੍ਰਿਤ ਹੈ। ਇਸ ਤੋਂ ਇਲਾਵਾ, ਇਸ ਯੋਜਨਾ ਵਿੱਚ ਵੱਖ-ਵੱਖ ਵਪਾਰਕ ਗਤੀਵਿਧੀਆਂ ਲਈ ਐੱਫਪੀਓ ਦੁਆਰਾ ਕੀਤੇ ਗਏ ਕਰਜ਼ਿਆਂ ਲਈ ਕ੍ਰੈਡਿਟ ਗਾਰੰਟੀ ਪ੍ਰਦਾਨ ਕਰਨ ਦੀ ਕਲਪਨਾ ਕੀਤੀ ਗਈ ਹੈ। ਹੁਣ ਤੱਕ ਇਸ ਯੋਜਨਾ ਦੇ ਤਹਿਤ ਕੁੱਲ 6,319 ਐੱਫਪੀਓ ਰਜਿਸਟਰ ਹੋ ਚੁੱਕੇ ਹਨ।

****

ਐੱਸਐੱਸ



(Release ID: 1939230) Visitor Counter : 101


Read this release in: English , Urdu , Hindi , Tamil , Telugu