ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਈਪੀਐੱਫਓ ਨੇ ਕਰਮਚਾਰੀਆਂ ਨੂੰ ਵੱਧ ਤਨਖਾਹ 'ਤੇ ਪੈਨਸ਼ਨ ਪ੍ਰਾਪਤ ਕਰਨ ਲਈ ਪੰਦਰਾਂ ਦਿਨਾਂ ਦੇ ਅੰਦਰ ਵਿਕਲਪ ਜਮ੍ਹਾ ਕਰਨ ਦਾ ਆਖਰੀ ਮੌਕਾ ਪ੍ਰਦਾਨ ਕੀਤਾ ਅਤੇ ਰੋਜ਼ਗਾਰਦਾਤਾਵਾਂ ਨੂੰ ਤਨਖਾਹ ਦੇ ਵੇਰਵੇ ਆਨਲਾਈਨ ਅਪਲੋਡ ਕਰਨ ਲਈ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ

Posted On: 26 JUN 2023 9:29PM by PIB Chandigarh

ਈਪੀਐੱਫਓ ਵਲੋਂ ਵੱਧ ਤਨਖ਼ਾਹਾਂ 'ਤੇ ਪੈਨਸ਼ਨ ਲਈ ਵਿਕਲਪ/ਸੰਯੁਕਤ ਵਿਕਲਪਾਂ ਦੀ ਪ੍ਰਮਾਣਿਕਤਾ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਲਈ ਔਨਲਾਈਨ ਸਹੂਲਤ ਉਪਲਬਧ ਕਰਵਾਈ ਗਈ ਹੈ। ਇਹ ਸਹੂਲਤ 04.11.2022 ਦੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਯੋਗ ਪੈਨਸ਼ਨਰਾਂ/ਮੈਂਬਰਾਂ ਲਈ ਹੈ। ਇਹ ਸਹੂਲਤ 26.02.2023 ਨੂੰ ਸ਼ੁਰੂ ਕੀਤੀ ਗਈ ਸੀ ਅਤੇ ਸਿਰਫ 03.05.2023 ਤੱਕ ਉਪਲਬਧ ਰੱਖੀ ਗਈ ਸੀ। ਹਾਲਾਂਕਿ, ਕਰਮਚਾਰੀਆਂ ਦੀਆਂ ਪ੍ਰਤੀਨਿਧਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਰਜ਼ੀਆਂ ਦਾਇਰ ਕਰਨ ਲਈ ਯੋਗ ਪੈਨਸ਼ਨਰਾਂ/ਮੈਂਬਰਾਂ ਨੂੰ ਪੂਰਾ ਚਾਰ ਮਹੀਨਿਆਂ ਦਾ ਸਮਾਂ ਪ੍ਰਦਾਨ ਕਰਨ ਲਈ ਸਮਾਂ ਸੀਮਾ 26.06.2023 ਤੱਕ ਵਧਾ ਦਿੱਤੀ ਗਈ ਸੀ। 26.06.2023 ਤੱਕ ਵਿਕਲਪ/ਸੰਯੁਕਤ ਵਿਕਲਪਾਂ ਦੀ ਪ੍ਰਮਾਣਿਕਤਾ ਲਈ 16.06 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ।

ਯੋਗ ਪੈਨਸ਼ਨਰਾਂ/ਮੈਂਬਰਾਂ ਨੂੰ ਦਰਪੇਸ਼ ਕਿਸੇ ਵੀ ਮੁਸ਼ਕਿਲ ਨੂੰ ਦੂਰ ਕਰਨ ਲਈ 15 ਦਿਨਾਂ ਦਾ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ। ਇਸ ਅਨੁਸਾਰ, ਕਰਮਚਾਰੀਆਂ ਵਲੋਂ ਵਿਕਲਪ / ਸੰਯੁਕਤ ਵਿਕਲਪਾਂ ਦੀ ਪ੍ਰਮਾਣਿਕਤਾ ਲਈ ਅਰਜ਼ੀਆਂ ਜਮ੍ਹਾ ਕਰਨ ਦੀ ਆਖਰੀ ਮਿਤੀ 11.07.2023 ਤੱਕ ਵਧਾ ਦਿੱਤੀ ਗਈ ਹੈ।

ਕੋਈ ਵੀ ਯੋਗ ਪੈਨਸ਼ਨਰ/ਮੈਂਬਰ, ਜਿਸ ਨੂੰ ਕੇਵਾਈਸੀ ਦੇ ਅੱਪਡੇਟ ਕਰਨ ਵਿੱਚ ਕਿਸੇ ਵੀ ਸਮੱਸਿਆ ਦੇ ਕਾਰਨ, ਵਿਕਲਪ / ਸੰਯੁਕਤ ਵਿਕਲਪ ਦੀ ਪ੍ਰਮਾਣਿਕਤਾ ਲਈ ਔਨਲਾਈਨ ਬਿਨੈ-ਪੱਤਰ ਜਮ੍ਹਾਂ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਤੁਰੰਤ ਹੱਲ ਲਈ EPFiGMS 'ਤੇ ਅਜਿਹੀ ਸ਼ਿਕਾਇਤ ਦਰਜ ਕਰ ਸਕਦਾ ਹੈ। 'ਉੱਚ ਤਨਖਾਹ 'ਤੇ ਉੱਚ ਪੈਨਸ਼ਨਰੀ ਲਾਭ' ਦੀ ਸ਼ਿਕਾਇਤ ਸ਼੍ਰੇਣੀ ਦੀ ਚੋਣ ਕਰਕੇ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ। ਇਹ ਅਗਲੀ ਕਾਰਵਾਈ ਲਈ ਅਜਿਹੀ ਸ਼ਿਕਾਇਤ ਦਾ ਸਹੀ ਰਿਕਾਰਡ ਯਕੀਨੀ ਬਣਾਏਗਾ।

ਇਸ ਦੌਰਾਨ, ਰੋਜ਼ਗਾਰਦਾਤਾਵਾਂ ਅਤੇ ਰੋਜ਼ਗਾਰਦਾਤਾ ਐਸੋਸੀਏਸ਼ਨਾਂ ਤੋਂ ਬਹੁਤ ਸਾਰੀਆਂ ਪ੍ਰਤੀਨਿਧਤਾਵਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚ ਬਿਨੈਕਾਰ ਪੈਨਸ਼ਨਰਾਂ/ਮੈਂਬਰਾਂ ਦੇ ਵੇਤਨ ਦੇ ਵੇਰਵੇ ਅਪਲੋਡ ਕਰਨ ਲਈ ਸਮਾਂ ਮਿਆਦ ਵਧਾਉਣ ਲਈ ਬੇਨਤੀਆਂ ਕੀਤੀਆਂ ਗਈਆਂ ਹਨ। ਬੇਨਤੀ 'ਤੇ ਸੰਵੇਦਨਾ ਨਾਲ ਵਿਚਾਰ ਕੀਤਾ ਗਿਆ ਹੈ ਅਤੇ ਰੋਜ਼ਗਾਰਦਾਤਾਵਾਂ ਨੂੰ 30.09.2023 ਤੱਕ ਤਨਖ਼ਾਹ ਦੇ ਵੇਰਵੇ ਆਦਿ ਔਨਲਾਈਨ ਜਮ੍ਹਾਂ ਕਰਾਉਣ ਲਈ ਤਿੰਨ ਮਹੀਨਿਆਂ ਦਾ ਹੋਰ ਸਮਾਂ ਦਿੱਤਾ ਜਾ ਰਿਹਾ ਹੈ।

******

ਐੱਮਜੇਪੀਐੱਸ 


(Release ID: 1938864) Visitor Counter : 129


Read this release in: English , Urdu , Hindi , Tamil , Telugu