ਕਿਰਤ ਤੇ ਰੋਜ਼ਗਾਰ ਮੰਤਰਾਲਾ

ਜੀ 20 ਦੀ ਤੀਜੀ ਰੋਜ਼ਗਾਰ ਕਾਰਜ ਸਮੂਹ ਮੀਟਿੰਗ ਜੇਨੇਵਾ ਵਿੱਚ ਤਰਜੀਹੀ ਖੇਤਰਾਂ ਨਾਲ ਸਬੰਧਤ ਮੰਤਰੀ ਪੱਧਰੀ ਸੰਚਾਰ ਅਤੇ ਨਤੀਜਾ ਦਸਤਾਵੇਜ਼ਾਂ ਦੇ ਖਰੜੇ 'ਤੇ ਸਾਰੇ ਮੈਂਬਰਾਂ ਵਲੋਂ ਵਿਆਪਕ ਸਮਝੌਤੇ ਨਾਲ ਸਫਲਤਾਪੂਰਵਕ ਸਮਾਪਤ ਹੋਈ

Posted On: 02 JUN 2023 7:39PM by PIB Chandigarh

ਜੀ 20 ਦੀ ਭਾਰਤ ਪ੍ਰਧਾਨਗੀ ਦੇ ਅਧੀਨ ਤੀਜੀ ਰੋਜ਼ਗਾਰ ਕਾਰਜ ਸਮੂਹ (ਈਡਬਲਿਊਜੀ) ਦੀ ਮੀਟਿੰਗ ਅੱਜ ਜੇਨੇਵਾ ਵਿੱਚ ਸਫਲਤਾਪੂਰਵਕ ਸਮਾਪਤ ਹੋ ਗਈ। 31 ਜੂਨ ਤੋਂ 2 ਜੂਨ, 2023 ਤੱਕ ਜੇਨੇਵਾ, ਸਵਿਟਜ਼ਰਲੈਂਡ ਵਿੱਚ ਅੰਤਰਰਾਸ਼ਟਰੀ ਲੇਬਰ ਆਰਗੇਨਾਈਜ਼ੇਸ਼ਨ (ਆਈਐੱਲਓ) ਦੇ ਹੈੱਡਕੁਆਰਟਰ ਵਿੱਚ ਹੋਈ ਤਿੰਨ ਦਿਨਾ ਮੀਟਿੰਗ ਵਿੱਚ 78 ਜੀ-20 ਮੈਂਬਰਾਂ, ਸੱਦੇ ਗਏ ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ  ਦੇ ਪ੍ਰਤੀਨਿਧੀਆਂ ਦੀ ਸਰਗਰਮ ਭਾਗੀਦਾਰੀ ਵੇਖੀ ਗਈ।

ਇਹ ਮੀਟਿੰਗ ਜੀ 20 ਈਡਬਲਿਊਜੀ 2023 ਦੇ ਤਰਜੀਹੀ ਖੇਤਰਾਂ ਨਾਲ ਸਬੰਧਤ ਖਰੜਾ ਮੰਤਰੀ ਪੱਧਰੀ ਸੰਚਾਰ ਅਤੇ ਨਤੀਜਾ ਦਸਤਾਵੇਜ਼ਾਂ 'ਤੇ ਸਾਰੇ ਮੈਂਬਰਾਂ ਵਲੋਂ ਇੱਕ ਵਿਆਪਕ ਸਮਝੌਤੇ ਦੇ ਨਾਲ ਸਮਾਪਤ ਹੋਈ।

ਆਈਐੱਲਓ ਅਤੇ ਓਈਸੀਡੀ ਵਲੋਂ ਅੰਤਾਲਿਆ ਅਤੇ ਬ੍ਰਿਸਬੇਨ ਟੀਚਿਆਂ 'ਤੇ ਪ੍ਰਗਤੀ ਬਾਰੇ ਇੱਕ ਵਿਆਪਕ ਅੱਪਡੇਟ ਤੋਂ ਬਾਅਦ ਤੀਜੀ ਈਡਬਲਿਊਜੀ ਮੀਟਿੰਗ ਦੇ ਪਹਿਲੇ ਦਿਨ ਤੋਂ ਚਰਚਾ ਸ਼ੁਰੂ ਹੋਈ। ਅਪਡੇਟ ਤੋਂ ਇਹ ਸਾਹਮਣੇ ਆਇਆ ਹੈ ਕਿ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਗਈ ਹੈ। ਹਾਲਾਂਕਿ, ਟੀਚਿਆਂ ਨੂੰ ਪੂਰਾ ਕਰਨ ਲਈ ਦੇਸ਼ਾਂ ਨੂੰ ਆਪਣੇ ਯਤਨਾਂ ਨੂੰ ਤੇਜ਼ ਕਰਨ ਦੀ ਲੋੜ ਹੈ। ਅਪਡੇਟ ਦੇ ਬਾਅਦ ਤਿੰਨ ਦਿਨਾਂ ਵਿੱਚ ਵਿਸਤ੍ਰਿਤ ਲਾਈਨ-ਦਰ-ਲਾਈਨ ਵਿਚਾਰ-ਵਟਾਂਦਰੇ ਅਤੇ ਵਿਆਪਕ ਗੱਲਬਾਤ ਤੋਂ ਬਾਅਦ ਕੀਤਾ ਗਿਆ। ਚੇਅਰ ਸ਼੍ਰੀਮਤੀ ਆਰਤੀ ਆਹੂਜਾ ਨੇ ਸਾਰੇ ਠੋਸ ਮੁੱਦਿਆਂ 'ਤੇ ਸਹਿਮਤੀ ਨੂੰ ਯਕੀਨੀ ਬਣਾਉਣ ਲਈ ਵਿਚਾਰ-ਵਟਾਂਦਰੇ ਨੂੰ ਸੁਚਾਰੂ ਢੰਗ ਨਾਲ ਚਲਾਇਆ।

ਭਾਰਤ ਦੀ ਪ੍ਰਧਾਨਗੀ ਦੇ ਅਧੀਨ ਪ੍ਰਮੁੱਖ ਤਰਜੀਹੀ ਖੇਤਰਾਂ ਦੇ ਪ੍ਰਸਤਾਵਿਤ ਮਹੱਤਵਪੂਰਨ ਨਤੀਜਿਆਂ ਵਿੱਚ ਅੰਤਰ-ਰਾਸ਼ਟਰੀ ਤੁਲਨਾਤਮਕਤਾ ਅਤੇ ਹੁਨਰਾਂ ਅਤੇ ਯੋਗਤਾਵਾਂ ਦੀ ਆਪਸੀ ਮਾਨਤਾ ਦੀ ਸਹੂਲਤ ਲਈ ਹੁਨਰ ਅਤੇ ਯੋਗਤਾ ਲੋੜਾਂ ਦੁਆਰਾ ਪੇਸ਼ਿਆਂ ਦੇ ਇੱਕ ਅੰਤਰਰਾਸ਼ਟਰੀ ਸੰਦਰਭ ਵਰਗੀਕਰਣ ਦਾ ਵਿਕਾਸ ਅਤੇ ਵਿਸ਼ਵ ਪੱਧਰ 'ਤੇ ਹੁਨਰ ਪਾੜਿਆਂ ਨੂੰ ਦੂਰ ਕਰਨ ਲਈ ਤੁਲਨਾਤਮਕ ਸੂਚਕਾਂ ਨਾਲ ਜੀ 20 ਦੇਸ਼ਾਂ ਲਈ ਰੋਜ਼ਗਾਰ ਦੇ ਡੇਟਾਬੇਸ ਰਾਹੀਂ ਆਈਐੱਲਓ ਅਤੇ ਓਈਸੀਡੀ ਦੇ ਹੁਨਰਾਂ ਦੇ ਕਵਰੇਜ ਦਾ ਵਿਸਤਾਰ ਸ਼ਾਮਲ ਹੈ। ਇਨ੍ਹਾਂ ਵਿੱਚ ਜੀ 20 ਦੇਸ਼ਾਂ ਵਲੋਂ ਗਿਗ ਅਤੇ ਪਲੇਟਫਾਰਮ ਵਰਕਰਾਂ ਸਮੇਤ ਸਾਰਿਆਂ ਲਈ ਢੁਕਵੀਂ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਕੰਮ ਕਰਨ ਅਤੇ ਸਮਾਜਿਕ ਸੁਰੱਖਿਆ ਲਈ ਟਿਕਾਊ ਵਿੱਤ ਯਕੀਨੀ ਬਣਾਉਣ ਲਈ ਕੰਮ ਕਰਨ ਦੀਆਂ ਵਚਨਬੱਧਤਾਵਾਂ ਵੀ ਸ਼ਾਮਲ ਹਨ।

ਜੀ 20 ਈਡਬਲਿਊਜੀ ਦੀ ਤੀਜੀ ਮੀਟਿੰਗ ਨੇ ਭਾਰਤ ਦੀ ਪ੍ਰਧਾਨਗੀ ਅਧੀਨ ਈਡਬਲਿਊਜੀ 2023 ਲਈ 03 ਮੁੱਖ ਤਰਜੀਹੀ ਖੇਤਰਾਂ ਦੇ ਨਤੀਜਿਆਂ 'ਤੇ ਸਹਿਮਤੀ ਬਣਾਉਣ ਲਈ ਇੱਕ ਵੱਡਾ ਮੀਲ ਪੱਥਰ ਪਾਰ ਕੀਤਾ। ਤੀਜੀ ਮੀਟਿੰਗ ਚੇਅਰ ਵਲੋਂ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਈ, ਜਿੱਥੇ ਇਸ ਮੀਟਿੰਗ ਦੇ ਸਫਲ ਆਯੋਜਨ ਵਿੱਚ ਸ਼ਾਮਲ ਸਾਰੇ ਹਿੱਸੇਦਾਰਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਗਿਆ, ਖਾਸ ਕਰਕੇ ਆਈਐੱਲਓ ਅਤੇ ਸੰਯੁਕਤ ਰਾਸ਼ਟਰ ਜੇਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਨੂੰ ਸਵੀਕਾਰ ਕੀਤਾ ਗਿਆ। ਰੋਜ਼ਗਾਰ ਕਾਰਜ ਸਮੂਹ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਚੌਥੀ ਅਤੇ ਅੰਤਿਮ ਮੀਟਿੰਗ ਭਾਰਤ ਵਿੱਚ 19 ਤੋਂ 21 ਜੁਲਾਈ, 2023 ਨੂੰ ਇੰਦੌਰ ਵਿਖੇ ਹੋਣੀ ਹੈ।

*****

ਐੱਮਜੇਪੀਐੱਸ 



(Release ID: 1938410) Visitor Counter : 70


Read this release in: English , Urdu , Hindi , Marathi