ਖਾਣ ਮੰਤਰਾਲਾ

ਖਾਣਾਂ ਬਾਰੇ ਮੰਤਰਾਲੇ ਅਤੇ ਅਧੀਨ ਦਫਤਰਾਂ/ਪੀਐੱਸਯੂਜ਼ ਨੇ 'ਮਿਸ਼ਨ ਲਾਈਫ਼ ਸਟਾਇਲ ਫਾਰ ਅਵੇਅਰਨੈੱਸ (ਲਾਈਫ਼)' ਮਨਾਇਆ

Posted On: 05 JUN 2023 5:51PM by PIB Chandigarh

ਖਾਣਾਂ ਬਾਰੇ ਮੰਤਰਾਲੇ ਨੇ ਇੱਕ ਮਹੀਨਾ ਲੰਬੀ ਮੁਹਿੰਮ ਦੌਰਾਨ ਕਈ ਸਮਾਗਮਾਂ ਦੇ ਨਾਲ 'ਮਿਸ਼ਨ ਲਾਈਫ਼ ਸਟਾਇਲ ਫਾਰ ਅਵੇਅਰਨੈੱਸ (ਲਾਈਫ਼)' ਨੂੰ ਮਨਾਇਆ। ਮੰਤਰਾਲੇ ਨੇ ਇਸ ਮੁਹਿੰਮ ਵਿੱਚ ਵੀਡੀਓ ਕਾਨਫਰੰਸ ਰਾਹੀਂ ਉਕਤ ਮੁਹਿੰਮ ਲਈ ਸਬੰਧਤ/ਅਧੀਨ ਦਫਤਰਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਖੁਦਮੁਖਤਿਆਰ ਸੰਸਥਾਵਾਂ ਨੂੰ ਸ਼ਾਮਲ ਕੀਤਾ।

Pledge on Mission life 2.jpg

ਸਕੱਤਰ (ਮਾਈਨਜ਼) ਨੇ ਵਿਸ਼ਵ ਵਾਤਾਵਰਣ ਦਿਵਸ ਯਾਨੀ ਕਿ 05.06.2023 ਨੂੰ ਖਣਿਜ ਕਕਸ਼, ਸ਼ਾਸਤਰੀ ਭਵਨ, ਨਵੀਂ ਦਿੱਲੀ ਵਿਖੇ 'ਮਿਸ਼ਨ ਲਾਈਫ' ਤਹਿਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਸਹੁੰ ਚੁੱਕੀ।

ਮੰਤਰਾਲੇ ਵਿੱਚ ਭਰਤੀ ਨਵੇਂ ਕਰਮਚਾਰੀਆਂ ਨੂੰ ਜਾਗਰੂਕ ਕਰਨ ਲਈ 23.05.2023 ਨੂੰ ਸ਼ਾਸਤਰੀ ਭਵਨ ਵਿੱਚ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਨੂੰ ਟੀ-ਸ਼ਰਟਾਂ ਵੰਡੀਆਂ ਗਈਆਂ ਅਤੇ ਟੀਮਾਂ ਨੇ ਵਿਭਾਗੀ ਕੰਟੀਨ ਦਾ ਦੌਰਾ ਕੀਤਾ, ਤਾਂ ਜੋ ਉਪਭੋਗਤਾਵਾਂ ਨੂੰ ਭੋਜਨ ਦੀ ਬਰਬਾਦੀ ਨੂੰ ਘੱਟ ਕਰਨ ਅਤੇ ਈ-ਵੇਸਟ ਦੇ ਬਿਹਤਰ ਪ੍ਰਬੰਧਨ/ਨਿਪਟਾਰੇ ਬਾਰੇ ਜਾਗਰੂਕ ਕੀਤਾ ਜਾ ਸਕੇ। ਮਿਸ਼ਨ ਲਾਈਫ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਮੋਹਕ ਨਾਅਰਿਆਂ ਅਤੇ ਸੰਦੇਸ਼ਾਂ ਨੇ ਮੰਤਰਾਲੇ ਦੇ ਗਲਿਆਰਿਆਂ ਨੂੰ ਸ਼ਿੰਗਾਰਿਆ। ਇਸ ਤੋਂ ਇਲਾਵਾ ਵਿਸ਼ੇ 'ਤੇ ਔਨਲਾਈਨ ਕੁਇਜ਼ ਵੀ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।

Fw3mDkUXsAInz4k

ਖਾਣਾਂ ਬਾਰੇ ਮੰਤਰਾਲਾ #ਮਿਸ਼ਨ ਲਾਈਫ਼ ਦਾ ਜਸ਼ਨ ਲਗਾਤਾਰ ਨਵੀਨਤਾ ਲਿਆਉਣ ਅਤੇ #ਟਿਕਾਊ ਜੀਵਨ ਸ਼ੈਲੀ ਨੂੰ ਅਪਣਾਉਣ 'ਤੇ ਧਿਆਨ ਦੇਣ ਲਈ ਮਨਾਉਂਦਾ ਹੈ। ਅਪੀਲੀ ਸੰਦੇਸ਼ ਨੂੰ ਮੰਤਰਾਲੇ ਦੇ ਦਫ਼ਤਰਾਂ ਵਿੱਚ ਫੈਲਾਇਆ ਗਿਆ।

ਮੰਤਰਾਲੇ ਦੀਆਂ ਸਾਰੀਆਂ ਖੇਤਰੀ ਸੰਸਥਾਵਾਂ ਨੇ ਰੁੱਖ ਲਗਾਉਣ ਦੀ ਮੁਹਿੰਮ, ਜਾਗਰੂਕਤਾ ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਵਰਗੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ। ਮੰਤਰਾਲਾ ਅਤੇ ਇਸ ਦੇ ਖੇਤਰੀ ਦਫਤਰਾਂ ਦੀਆਂ ਗਤੀਵਿਧੀਆਂ ਨੂੰ ਨਿਯਮਿਤ ਤੌਰ 'ਤੇ ਮਨੋਨੀਤ ਪੋਰਟਲ merilife.org 'ਤੇ ਅਪਲੋਡ ਕੀਤਾ ਜਾਂਦਾ ਸੀ।

ਖਾਣਾਂ ਬਾਰੇ ਮੰਤਰਾਲੇ ਵਿੱਚ ਮਿਸ਼ਨ ਲਾਈਫ 'ਤੇ ਸੈਮੀਨਾਰ

ਸਕੱਤਰ (ਮਾਈਨਜ਼) ਸ਼੍ਰੀ ਵਿਵੇਕ ਭਾਰਦਵਾਜ ਨੇ ਲਾਈਫ ਸਹੁੰ ਚੁਕਾਈ ਅਤੇ ਸਾਰਿਆਂ ਨੂੰ ਰੋਜ਼ਾਨਾ ਜੀਵਨ ਵਿੱਚ ਇਸ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ। ਮੰਤਰਾਲੇ ਦੇ ਅਧੀਨ ਫੀਲਡ ਫਾਰਮੇਸ਼ਨਾਂ ਦੇ ਕਰਮਚਾਰੀਆਂ ਨੇ ਵੀ ਆਪੋ-ਆਪਣੇ ਸਟੇਸ਼ਨਾਂ 'ਤੇ ਲਾਈਫ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲਿਆ।

****

ਆਰਕੇਪੀ



(Release ID: 1938408) Visitor Counter : 64


Read this release in: English , Urdu , Hindi , Tamil , Telugu