ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਭਵਨ 10 ਅਤੇ 11 ਜੁਲਾਈ ਨੂੰ ਵਿਜ਼ੀਟਰਸ ਕਾਨਫਰੰਸ 2023 ਦਾ ਆਯੋਜਨ ਕਰੇਗਾ


ਰਾਸ਼ਟਰਪਤੀ ਸੰਮੇਲਨ ਦੇ ਦੌਰਾਨ ਵਿਜ਼ਿਟਰ ਪੁਰਸਕਾਰ 2021 ਪ੍ਰਦਾਨ ਕਰਨਗੇ

Posted On: 08 JUL 2023 7:48PM by PIB Chandigarh

ਰਾਸ਼ਟਰਪਤੀ ਭਵਨ 10 ਅਤੇ 11 ਜੁਲਾਈ, 2023 ਨੂੰ ਵਿਜ਼ੀਟਰਸ ਕਾਨਫਰੰਸ 2023 ਦਾ ਆਯੋਜਨ ਕਰੇਗਾ। ਭਾਰਤ ਦੇ ਰਾਸ਼ਟਰਪਤੀ ਉੱਚ ਪੱਧਰ ਸਿੱਖਿਆ ਦੇ 162 ਕੇਂਦਰੀ ਸੰਸਥਾਵਾਂ ਦੀ ਵਿਜ਼ੀਟਰ ਹਨ।
ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 10 ਜੁਲਾਈ, 2023 ਨੂੰ ਆਪਣਾ ਉਦਘਾਟਨ ਭਾਸਣ ਦੇਣਗੇ। ਕੇਂਦਰੀ ਸਿੱਖਿਆ ਤੇ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਵੀ ਸੰਮੇਲਨ ਨੂੰ ਸੰਬੋਧਿਤ ਕਰਨਗੇ।
 
11 ਜੁਲਾਈ, 2023 ਨੂੰ ਸੰਮੇਲਨ ਵਿੱਚ ਵਿਸ਼ਾ ਵਸਤੂ- ਟਿਕਾਊ ਵਿਕਾਸ ਦੇ ਲਈ ਸਿੱਖਿਆ: ਇੱਕ ਬਿਹਤਰ ਵਿਸ਼ਵ ਦਾ ਨਿਰਮਾਣ ਕਰਨ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਪੰਜ ਅਲੱਗ-ਅਲੱਗ ਸਮੂਹ ਐੱਨਈਪੀ-2020 ਦੀ ਪ੍ਰਾਪਤੀ ਵਿੱਚ ਯੋਗਦਾਨ, ਅੰਤਰਰਾਸ਼ਟਰੀ ਪ੍ਰਯਾਸ ਅਤੇ ਜੀ-20, ਰਿਸਰਚ ਯੋਗਦਾਨ ਅਤੇ ਸਨਮਾਨ, ਵਿਵਿਧਤਾ, ਸਮਾਨਤਾ, ਸਮਾਵੇਸ਼ਿਤਾ ਅਤੇ ਕਲਿਆਣ, ਅੰਮ੍ਰਿਤ ਕਾਲ ਦੇ ਲਈ ਯੋਜਨਾਵਾਂ ਅਤੇ ਕਾਰਜ ਮਦਾਂ ਜਿਹੇ ਉਪ-ਵਿਸ਼ਾ ਵਸਤੂਆਂ ‘ਤੇ ਚਿੰਤਨ ਬੈਠਕ ਕਰਨਗੇ। ਸਮਾਪਨ ਸੈਸ਼ਨ ਵਿੱਚ, ਵਿਚਾਰ-ਵਟਾਂਦਰਿਆਂ ਦੇ ਪਰਿਣਾਮਾਂ ਨੂੰ ਰਾਸ਼ਟਰਪਤੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਸਮਾਪਨ ਸੈਸ਼ਨ ਨੂੰ ਸੰਬੋਧਿਤ ਕਰਨਗੇ।
 
10 ਜੁਲਾਈ, 2023 ਨੂੰ ਵਿਜ਼ੀਟਰਸ ਕਾਨਫਰੰਸ  ਦੇ ਸ਼ੁਰੂ ਹੋਣ ਤੋਂ ਪਹਿਲਾਂ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ‘ਇਨੋਵੇਸ਼ਨ’, ‘ਰਿਸਰਚ’ ਅਤੇ ‘ਟੈਕਨੋਲੋਜੀ ਡਿਵੈਲਪਮੈਂਟ’ ਦੀਆਂ ਸ਼੍ਰੇਣੀਆਂ ਵਿੱਚ ਵਿਜ਼ੀਟਰ ਪੁਰਸਕਾਰ 2021 ਪ੍ਰਦਾਨ ਕਰਨਗੇ।
‘ਇਨੋਵੇਸ਼ਨ’ ਦੇ ਲਈ ਵਿਜ਼ੀਟਰ ਪੁਰਸਕਾਰ ਦੱਖਣ ਬਿਹਾਰ ਦੀ ਕੇਂਦਰੀ ਯੂਨੀਵਰਸਿਟੀ ਦੇ ਸਕੂਲ ਆਵ੍ ਫਿਜ਼ੀਕਲ ਐਂਡ ਕੈਮੀਕਲ ਸਾਇੰਸੇਜ਼ ਦੇ ਪ੍ਰੋ. ਵੈਂਕਟੇਸ਼ ਸਿੰਘ ਨੂੰ ਸਿਲੀਕੌਨ ਫਾਈਬਰ ਸ਼ੀਟ ਦਾ ਉਪਯੋਗ ਦੁਆਰਾ ਰੇਸਿਸਟਿਵ ਪਲੇਟ ਚੈਂਬਰ ਦੇ ਲਈ ਇੰਡੀਜੇਨਸ ਚਾਰਜ ਪਿਕ-ਅਪ ਪੈਨਲਸ ਵਿਕਸਿਤ ਕਰਨ ਦੇ ਲਈ ਪ੍ਰਦਾਨ ਕੀਤਾ ਜਾਵੇਗਾ।
 
 
‘ਫਿਜ਼ੀਕਲ ਸਾਇੰਸੇਜ਼ ਵਿੱਚ ਰਿਸਰਚ’ ਦੇ ਲਈ ਵਿਜ਼ੀਟਰਸ ਪੁਰਸਕਾਰ ਹੈਦਰਾਬਾਦ ਯੂਨੀਵਰਸਿਟੀ ਦੇ ਸਕੂਲ ਆਵ੍ ਫਿਜ਼ੀਕਸ ਦੇ ਪ੍ਰੋ. ਸੁਰਾਜਿਤ ਧਾਰਾ ਨੂੰ ਸੌਫਟ ਮੈਟਰ ਐਂਡ ਲਿਕਵਿਡ ਕ੍ਰਿਸਟਲਸ ਵਿੱਚ ਉਨ੍ਹਾਂ ਦੇ ਕਾਰਜ ਦੇ ਲਈ ਪ੍ਰਦਾਨ ਕੀਤਾ ਜਾਵੇਗਾ।
ਸਾਗਰ ਦੀ ਡਾ. ਹਰਿਸਿੰਘ ਗੌੜ ਯੂਨੀਵਰਸਿਟੀ ਦੇ ਪ੍ਰੋ. ਮੋਹੰਮਦ ਲਤੀਫ ਖਾਨ ਨੂੰ ਵਣ ਜੈਵ ਵਿਵਿਧਤਾ ਨੂੰ ਸਮਝਣ, ਆਰਈਟੀ (ਰੇਅਰ, ਐਂਡੇਨਜਰਡ ਅਤੇ ਥ੍ਰੈਟੰਡ) ਪੌਧ ਪ੍ਰਜਾਤੀਆਂ ਦੇ ਪੁਨਰਜਨਨ ਤੇ ਪੂਰਬੀ ਹਿਮਾਲਿਆ ਤੇ ਮੱਧ ਭਾਰਤ ਵਿੱਚ ਵਣਾਂ ਦੇ ਖਤਰੇ ਦੀ ਸਥਿਤੀ ਦੇ ਆਕਲਨਾਂ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ‘ਜੈਵਿਕ ਵਿਗਿਆਨ ਵਿੱਚ ਰਿਸਰਚ’ ਦੇ ਲਈ ਵਿਜ਼ੀਟਰਸ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।
 
‘ਟੈਕਨੋਲੋਜੀ ਡਿਵੈਲਪਮੈਂਟ’ ਦੇ ਲਈ ਵਿਜ਼ੀਟਰਸ ਪੁਰਸਕਾਰ ਹੈਦਰਾਬਾਦ ਯੂਨੀਵਰਸਿਟੀ ਦੇ ਸਕੂਲ ਆਵ੍ ਫਿਜ਼ੀਕਸ ਦੇ ਪ੍ਰੋ. ਕੇ ਸੀ ਜੇਮਸ ਰਾਜੂ ਨੂੰ ਫੇਰੋਇਲੈਕਟ੍ਰਿਕ ਥਿਨ ਫਿਲਮਸ ਦਾ ਉਪਯੋਗ ਕਰਨ ਦੇ ਜ਼ਰੀਏ ਫ੍ਰੀਕੁਐਂਸੀ ਟਿਊਨੇਬਲ ਮਾਈਕ੍ਰੋਵੇਵ ਡਿਵਾਈਸੇਜ਼ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਪ੍ਰਦਾਨ ਕੀਤਾ ਜਾਵੇਗਾ।
ਰਾਸ਼ਟਰਪਤੀ ਹੈਦਰਾਬਾਦ ਯੂਨੀਵਰਸਿਟੀ ਦੇ ਸਕੂਲ ਆਵ੍ ਕੈਮਿਸਟ੍ਰੀ ਦੇ ਪ੍ਰੋ. ਅਨੁਨਯ ਸਾਮੰਤ ਨੂੰ ਵੀ ਮੋਲਿਕਿਊਲਰ ਸਿਸਟਮਸ ਅਤੇ ਮੈਟੇਰੀਅਲਸ ਦੇ ਫੋਟੋ-ਐਕਸਾਈਟੇਸ਼ਨ ‘ਤੇ ਨਿਰਮਿਤ ਅਲਪਜੀਵੀ ਰਸਾਇਣਿਕ ਪ੍ਰਜਾਤੀਆਂ ਦੇ ਸਪੈਕਟ੍ਰੋਸਕੋਪੀ ਤੇ ਡਾਇਨੈਮਿਕਸ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਰਿਸਰਚ (ਫਿਜ਼ੀਕਲ ਸਾਇੰਸੇਜ਼) ਦੇ ਲਈ ਛੇਵਾਂ ਵਿਜ਼ੀਟਰਸ ਪੁਰਸਕਾਰ, 2020 ਪ੍ਰਦਾਨ ਕਰਨਗੇ।

 

***********



ਡੀਐੱਸ/ਏਕੇ


(Release ID: 1938276) Visitor Counter : 124