ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰਾਲੇ ਨੇ 5,000 ਕਰੋੜ ਰੁਪਏ ਦੇ ਕੁੱਲ ਖਰਚੇ ਦੇ ਨਾਲ “ਰਾਜਾਂ ਵਿੱਚ ਫਾਇਰ ਸੇਵਾਵਾਂ ਦੇ ਵਿਸਤਾਰ ਅਤੇ ਆਧੁਨਿਕੀਕਰਣ ਦੇ ਲਈ ਯੋਜਨਾ” ਸ਼ੁਰੂ ਕੀਤੀ


ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 13 ਜੂਨ, 2023 ਨੂੰ ਨਵੀਂ ਦਿੱਲੀ ਵਿੱਚ ਹੋਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਆਪਦਾ ਪ੍ਰਬੰਧਨ ਮੰਤਰੀਆਂ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਇਸ ਯੋਜਨਾ ਦਾ ਐਲਾਨ ਕੀਤਾ ਸੀ

Posted On: 05 JUL 2023 7:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਕੁਸ਼ਲ ਮਾਰਗਦਰਸ਼ਨ ਵਿੱਚ ਗ੍ਰਹਿ ਮੰਤਰਾਲੇ ਦੁਆਰਾ ਭਾਰਤ ਵਿੱਚ ਆਪਦਾ ਜੋਖਮ ਨਿਊਨੀਕਰਣ ਪ੍ਰਣਾਲੀ ਨੂੰ ਮਜ਼ਬੂਤ ਕਰ ਕੇ ਭਾਰਤ ਨੂੰ ਆਪਦਾ ਪ੍ਰਤੀਰੋਧੀ ਬਣਾਉਣ ਅਤੇ ਆਪਦਾਵਾਂ (ਆਫ਼ਤਾਂ)ਦੌਰਾਨ ‘ਜ਼ੀਰੋ ਮੌਤ’ ਅਤੇ ਸੰਪਤੀ ਦਾ ਨਿਊਨਤਮ ਨੁਕਸਾਨ ਸੁਨਿਸ਼ਚਿਤ ਕਰਨ ਲਈ ਕਈ ਪ੍ਰਮੁੱਖ ਪਹਿਲਾਂ ਕੀਤੀਆਂ ਜਾ ਰਹੀਆਂ ਹਨ

 

 

 

ਯੋਜਨਾ ਦਾ ਉਦੇਸ਼ ਐੱਨਡੀਆਰਐੱਫ ਦੇ ਅੰਦਰ ਫਾਇਰ ਸੇਵਾਵਾਂ ਦਾ ਵਿਸਤਾਰ ਅਤੇ ਆਧੁਨਿਕੀਕਰਣ ਕਰਨਾ ਹੈ, ਜਿਸ ਨਾਲ ਐੱਨਡੀਆਰਐੱਫ ਦੀਆਂ ਤਿਆਰੀਆਂ ਅਤੇ ਸਮਰੱਥਾ-ਨਿਰਮਾਣ ਦੇ ਹਿੱਸੇ ਰਾਹੀਂ ਰਾਜ ਪੱਧਰ ’ਤੇ ਫਾਇਰ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਸਕੇ।

 

 

 

ਯੋਜਨਾ ਦਾ ਵੇਰਵਾ ਗ੍ਰਹਿ ਮੰਤਰਾਲੇ ਦੇ ਆਪਦਾ ਪ੍ਰਬੰਧਨ ਡਿਵੀਜ਼ਨ ਦੀ ਵੈੱਬਸਾਈਟ https://ndmindia.mha.gov.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ

 

ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਾਂ ਵਿੱਚ ਫਾਇਰ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੰਡ (ਐੱਨਡੀਆਰਐੱਫ) ਦੇ ਤਹਿਤ ਤਿਆਰੀ ਅਤੇ ਸਮਰੱਥਾ ਨਿਰਮਾਣ ਫੰਡਿੰਗ ਦੇ ਤਹਿਤ ਨਿਰਧਾਰਿਤ ਅਲਾਟਮੈਂਟ ਤੋਂ “ਰਾਜਾਂ ਵਿੱਚ ਫਾਇਰ ਸੇਵਾਵਾਂ ਦੇ ਵਿਸਤਾਰ ਅਤੇ ਆਧੁਨਿਕੀਕਰਣ” ਦੇ ਲਈ 5,000 ਕਰੋੜ ਰੁਪਏ ਦੇ ਕੁੱਲ ਖਰਚੇ ਦੇ ਨਾਲ ਯੋਜਨਾ ਸ਼ੁਰੂ ਕੀਤੀ ਹੈ। ਕੁੱਲ ਖਰਚੇ ਵਿੱਚੋਂ 500 ਕਰੋੜ ਰੁਪਏ ਦੀ ਰਾਸ਼ੀ ਰਾਜਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਤੇ ਬੁਨਿਆਦੀ ਢਾਂਚੇ-ਅਧਾਰਿਤ ਸੁਧਾਰਾਂ ਦੇ ਅਧਾਰ ’ਤੇ ਪ੍ਰੋਤਸਾਹਿਤ ਕਰਨ ਲਈ ਰੱਖੀ ਗਈ ਹੈ। ਇਸ ਸਬੰਧ ਵਿੱਚ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਫਾਇਰ ਸੇਵਾਵਾਂ ਦੇ ਪ੍ਰਮੁੱਖ ਨੂੰ ਪੱਤਰ ਭੇਜਿਆ ਗਿਆ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 13 ਜੂਨ, 2023 ਨੂੰ ਨਵੀਂ ਦਿੱਲੀ ਵਿੱਚ ਹੋਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਆਪਦਾ ਪ੍ਰਬੰਧਨ ਮੰਤਰੀਆਂ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਇਸ ਯੋਜਨਾ ਦਾ ਐਲਾਨ ਕੀਤਾ ਸੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਕੁਸ਼ਲ ਮਾਰਗ ਦਰਸ਼ਨ ਵਿੱਚ ਗ੍ਰਹਿ ਮੰਤਰਾਲੇ ਦੁਆਰਾ ਭਾਰਤ ਵਿੱਚ ਆਪਦਾ ਜੋਖਮ ਨਿਯੂਨੀਕਰਣ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਭਾਰਤ ਨੂੰ ਆਪਦਾ ਪ੍ਰਤੀਰੋਧੀ ਬਣਾਉਣ ਅਤੇ ਆਪਦਾਵਾਂ ਦੌਰਾਨ ‘ਜ਼ੀਰੋ ਮੌਤ’ ਅਤੇ ਸੰਪਤੀ ਦਾ ਨਿਊਨਤਮ ਨੁਕਸਾਨ ਸੁਨਿਸ਼ਚਿਤ ਕਰਨ ਲਈ ਕਈ ਪ੍ਰਮੁੱਖ ਪਹਿਲਾੰ ਕੀਤੀਆਂ ਜਾ ਰਹੀਆਂ ਹਨ।

ਯੋਜਨਾ ਦਾ ਉਦੇਸ਼ ਐੱਨਡੀਆਰਐੱਫ ਦੇ ਅੰਦਰ ਫਾਇਰ ਸੇਵਾਵਾਂ ਦਾ ਵਿਸਤਾਰ ਅਤੇ ਆਧੁਨਿਕੀਕਰਣ ਕਰਨਾ ਹੈ, ਜਿਸ ਨਾਲ ਐੱਨਡੀਆਰਐੱਫ ਦੀਆਂ ਤਿਆਰੀਆਂ ਅਤੇ ਸਮਰੱਥਾ ਨਿਰਮਾਣ ਦੇ ਹਿੱਸੇ ਰਾਹੀਂ ਰਾਜ ਪੱਧਰ ’ਤੇ ਫਾਇਰ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਸਕੇ।

ਯੋਜਨਾ ਦੇ ਤਹਿਤ ਪ੍ਰੋਜੈਕਟਾਂ/ਪ੍ਰਸਤਾਵਾਂ ਲਈ ਫੰਡ ਮੰਗਣ ਲਈ, ਸਬੰਧਿਤ ਰਾਜ ਸਰਕਾਰਾਂ ਨੂੰ ਇਨ੍ਹਾਂ ਪ੍ਰੋਜੈਕਟਾਂ/ਪ੍ਰਸਤਾਵਾਂ ਦੀ ਕੁੱਲ ਲਾਗਤ ਦਾ 25% (ਉੱਤਰ-ਪੂਰਬੀ ਅਤੇ ਹਿਮਾਲੀਅਨ (ਐੱਨਈਐੱਚ) ਰਾਜਾਂ ਨੂੰ ਛੱਡ ਕੇ, ਜੋ 10% ਯੋਗਦਾਨ ਦੇਣਗੇ) ਆਪਣੇ ਬਜਟ ਸੰਸਾਧਨ ਵਿੱਚੋਂ ਯੋਗਦਾਨ ਕਰਨਾ ਹੋਵੇਗਾ। ਯੋਜਨਾ ਦਾ ਵੇਰਵਾ ਗ੍ਰਹਿ ਮੰਤਰਾਲੇ ਦੇ ਆਪਦਾ ਪ੍ਰਬੰਧਨ ਡਿਵੀਜ਼ਨ ਦੀ ਵੈੱਬਸਾਈਟ https://ndmindia.mha.gov.in ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ।

ਇਸ ਯੋਜਨਾ ਦੀ ਸ਼ੁਰੂਆਤ ਦੇ ਪਿੱਛੇ ਪੰਦਰਵੇ ਵਿਤ ਆਯੋਗ (XV-FC) ਦੀ ਸਿਫ਼ਾਰਿਸ਼ ਹੈ ਜਿਸ ਦੇ ਤਹਿਤ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੰਡ ((NDRF) ਅਤੇ ਸਟੇਟ ਡਿਜ਼ਾਸਟਰ ਰਿਸਪਾੰਸ ਫੰਡ (SDRF) ਵਿੱਚੋਂ ਹਰੇਕ [ਕੁੱਲ ਨੈਸ਼ਨਲ ਡਿਜ਼ਾਸਟਰ ਰਿਸਕ ਮੈਨਜਮੈਂਟ ਫੰਡ (ਐੱਨਡੀਆਰਐੱਮਐੱਫ) ਅਤੇ ਸਟੇਟ ਡਿਜ਼ਾਸਟਰ ਰਿਸਕ ਮੈਨੇਜਮੈਂਟ ਫੰਡ (ਐੱਸਡੀਆਰਐੱਮਐੱਫ) ਦਾ 10%] ਦੇ 12.5 ਪ੍ਰਤੀਸ਼ਤ ਦੀ ਵੰਡ ਦੀ ਅਨੁਮਤੀ ਤਿਆਰੀ ਅਤੇ ਸਮਰੱਥਾ ਨਿਰਮਾਣ ਦੀ ਫੰਡਿੰਗ ਦੇ ਲਈ ਦਿੱਤੀ ਗਈ ਹੈ।

ਐੱਨਡੀਆਰਐੱਫ ਦੇ ਕੁੱਲ ਫੰਡ ਵਿੱਚੋਂ 5,000 ਕਰੋੜ ਰੁਪਏ ਦੀ ਰਾਸ਼ੀ ਨੂੰ “ਫਾਇਰ ਸੇਵਾਵਾਂ ਦੇ ਵਿਸਤਾਰ ਅਤੇ ਆਧੁਨਿਕੀਕਰਣ” ਲਈ ਪ੍ਰਾਥਮਿਕਤਾ ਨਾਲ ਰੱਖਿਆ ਗਿਆ ਹੈ। ਨਿਰਧਾਰਿਤ ਅਲਾਟਮੈਂਟ ਦੇ ਵਿਰੁੱਧ ਸਵੀਕ੍ਰਿਤ ਪ੍ਰੋਜੈਕਟਾਂ ਲਈ ਪ੍ਰਤੀਬੱਧ ਦੇਣਦਾਰੀਆਂ ਦਾ ਉਨ੍ਹਾਂ ਦੇ ਪੂਰਾ ਹੋਣ ਦੀ ਮਿਆਦ ਤੋਂ ਬਾਅਦ ਕੋਈ ਸਪਿਲ-ਓਵਰ ਨਹੀਂ ਹੋਵੇਗਾ।

 

*****

 

ਆਰਕੇ/ਏਵਾਈ/

ਏਕੇਐੱਸ/ਆਰਆਰ/ਏਐੱਸ



(Release ID: 1937735) Visitor Counter : 103