ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਦੇ ਉਤਕ੍ਰਿਸ਼ਟ ਆਰਥਿਕ ਵਿਸਤਾਰ ਅਤੇ ਬਜ਼ਾਰ ਸਮਰੱਥਾ ਨੇ ਸਟਾਰਟਅੱਪਸ ਨੂੰ ਆਲਮੀ ਸਟਾਰਟਅੱਪ ਈਕੋਸਿਸਟਮ ਵਿੱਚ ਵਧਣ-ਫੁੱਲਣ ਵਿੱਚ ਸਮਰੱਥ ਬਣਾਇਆ ਹੈ: ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ
ਆਲਮੀ ਚੁਣੌਤੀਆਂ ਨਾਲ ਨਿਪਟਣ ਦੇ ਲਈ ਦੁਨੀਆ ਦੇ ਸਾਰੇ ਭਾਗਾਂ ਵਿੱਚ ਸਮਾਵੇਸ਼ੀ, ਸਹਿਯੋਗਪੂਰਣ ਅਤੇ ਟਿਕਾਊ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਦਾ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਯਾਸ ਹੋਣਾ ਚਾਹੀਦਾ ਹੈ: ਸ਼੍ਰੀ ਪੀਯੂਸ਼ ਗੋਇਲ
ਇਨੋਵੇਸ਼ਨ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਸਹਾਇਤਾ ਦੇਣਾ ਸਾਰੇ ਰਾਸ਼ਟਰਾਂ ਦੀ ਸਮੂਹਿਕ ਜ਼ਿੰਮੇਦਾਰੀ ਹੈ: ਸ਼੍ਰੀ ਪੀਯੂਸ਼ ਗੋਇਲ
ਭਾਰਤ ਸਟਾਰਟਅੱਪ-20 ਦੇ ਜ਼ਰੀਏ ਸਾਂਝੇਦਾਰ ਦੇਸ਼ਾਂ ਦੇ ਨਾਲ ਜੁੜ ਕੇ ਆਨੰਦਿਤ ਹੈ ਅਤੇ ਉਹ ਭਵਿੱਖ ਨੂੰ ਨਵਾਂ ਅਕਾਰ ਦੇਣ ਵਿੱਚ ਜੁਟੀ ਰੋਜ਼ਗਾਰ ਸਿਰਜਣਕਰਤਾਵਾਂ ਦੀ ਨਵੀਂ ਪੀੜ੍ਹੀ ਨੂੰ ਪ੍ਰੋਤਸਾਹਿਤ ਕਰਨ ਲਈ ਪ੍ਰਤੀਬੱਧ ਹੈ: ਸ਼੍ਰੀ ਪੀਯੂਸ਼ ਗੋਇਲ
Posted On:
04 JUL 2023 4:33PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ, ਉਪਭੋਗਤਾ ਕਾਰਜ, ਖੁਰਾਕ ਅਤੇ ਜਨਤਕ ਵੰਡ ਅਤੇ ਕਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਦੇ ਉਤਕ੍ਰਿਸ਼ਟ ਆਰਥਿਕ ਵਿਸਤਾਰ ਅਤੇ ਬਜ਼ਾਰ ਸਮਰੱਥਾ ਨੇ ਸਟਾਰਟਅੱਪਸ ਨੂੰ ਆਲਮੀ ਸਟਾਰਟਅੱਪ ਈਕੋਸਿਸਟਮ ਵਿੱਚ ਵਧਣ-ਫੁੱਲਣ ਵਿੱਚ ਸਮਰੱਥ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਅੱਜ ‘ਸਟਾਰਟਅੱਪ-20 ਸ਼ਿਖਰ’ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਆਲਮੀ ਚੁਣੌਤੀਆਂ ਨਾਲ ਨਿਪਟਣ ਦੇ ਲਈ ਦੁਨੀਆ ਦੇ ਸਾਰੇ ਭਾਗਾਂ ਵਿੱਚ ਸਮਾਵੇਸ਼ੀ, ਸਹਿਯੋਗਪੂਰਣ ਅਤੇ ਟਿਕਾਊ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਯਾਸ ਹੋਣਾ ਚਾਹੀਦਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਇਨੋਵੇਸ਼ਨ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਸਹਾਇਤਾ ਦੇਣਾ ਕਿਸੇ ਰਾਸ਼ਟਰ ਵਿਸ਼ੇਸ਼ ਦੀ ਜ਼ਿੰਮੇਦਾਰੀ ਨਹੀਂ, ਬਲਕਿ ਸਾਰੇ ਰਾਸ਼ਟਰਾਂ ਦੀ ਸਮੂਹਿਕ ਜ਼ਿੰਮੇਦਾਰੀ ਹੈ। ਜੀ-20 ਵਿੱਚ ਸਟਾਰਟਅੱਪਸ ‘ਤੇ ਚਰਚਾ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਵਿਚਾਰਾਂ, ਸਰਵੋਤਮ ਪ੍ਰਣਾਲੀਆਂ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੇ ਤੰਤਰਾਂ ਦੇ ਆਦਾਨ-ਪ੍ਰਦਾਨ ਨੂੰ ਸੁਗਮ ਬਣਾਉਣ ਅਤੇ ਖੋਜ ਤੇ ਵਿਕਾਸ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।
ਸ਼੍ਰੀ ਗੋਇਲ ਨੇ ਸਟਾਰਟਅੱਪ-20 ਕਾਰਜ ਸਮੂਹ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਭਿੰਨ ਤਜ਼ਰਬਿਆਂ ਅਤੇ ਗਿਆਨ ਦੀ ਇਸ ਸਬੰਧਤਾ ਦਾ ਉਦੇਸ਼ ਦੇਸ਼ਾਂ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣਾ ਅਤੇ ਦੂਰੀਆਂ ਨੂੰ ਖ਼ਤਮ ਕਰਨਾ ਹੈ। ਸ਼੍ਰੀ ਗੋਇਲ ਨੇ ਆਸ਼ਾ ਵਿਅਕਤ ਕੀਤੀ ਕਿ ਸ਼ਥਾਨਕ ਅਤੇ ਅੰਤਰਰਾਸ਼ਟਰੀ ਦੋਵੇਂ ਹੀ ਤਰ੍ਹਾਂ ਦੇ ਪ੍ਰਤੀਭਾਗੀ ਬਹੁਮੁੱਲੀਆਂ ਯਾਦਾਂ, ਸਿੱਖਿਆਵਾਂ, ਅਤੇ ਸੰਪਰਕਾਂ ਦੇ ਨਾਲ ਰਵਾਨਾ ਹੋਣਗੇ, ਜਿਸ ਨਾਲ ਉਹ ਆਪਣੀ ਸਟਾਰਟਅੱਪ ਯਾਤਰਾਵਾਂ ਨੂੰ ਅੱਗੇ ਵਧਾਉਣ ਅਤੇ ਆਪਣੇ-ਆਪਣੇ ਦੇਸ਼ਾਂ ਦੇ ਉੱਦਮਸ਼ੀਲ ਸਮੁਦਾਇ ਦੇ ਵਿਕਾਸ ਵਿੱਚ ਯੋਗਦਾਨ ਦੇਣ ਵਿੱਚ ਸਮਰੱਥ ਹੋ ਸਕਣਗੇ। ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਸਟਾਰਟਅੱਪ-20 ਦੇ ਜ਼ਰੀਏ ਸਾਂਝੇਦਾਰ ਦੇਸ਼ਾਂ ਦੇ ਨਾਲ ਜੁੜ ਕੇ ਆਨੰਦਿਤ ਹੈ ਅਤੇ ਉਹ ਭਵਿੱਖ ਨੂੰ ਨਵਾਂ ਆਕਾਰ ਦੇਣ ਵਿੱਚ ਜੁਟੀ ਰੋਜ਼ਗਾਰ ਸਿਰਜਣਕਰਤਾਵਾਂ ਦੀ ਨਵੀਂ ਪੀੜ੍ਹੀ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਪ੍ਰਤੀਬੱਧ ਹੈ।
ਸ਼੍ਰੀ ਪੀਯੂਸ਼ ਗੋਇਲ ਨੇ ਜ਼ਿਕਰ ਕੀਤਾ ਕਿ ਭਾਰਤ ਆਪਣੇ ਨੌਜਵਾਨਾਂ ਦੀ ਅਪਾਰ ਪ੍ਰਤਿਭਾ ਅਤੇ ਕੌਸ਼ਲ ਦੇ ਚਲਦੇ ਇੱਕ ਬੇਮਿਸਾਲੀ ਸਥਿਤੀ ਵਿੱਚ ਹੈ, ਜੋ ਸਟਾਰਟਅੱਪ ਲਈ ਬੇਹਦ ਆਕਰਸ਼ਕ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਇੱਕ ਅਨੋਖੇ ਸਟਾਰਟਅੱਪ ਸੱਭਿਆਚਾਰ ਅਤੇ ਵਿਸ਼ਾਲ ਬਜ਼ਾਰ ਸਮਰੱਥਾ ਹੈ, ਜੋ ਸਟਾਰਟਅੱਪਸ ਦੇ ਲਈ ਸਹੀ ਮਾਇਨਿਆਂ ਵਿੱਚ ਲਾਭਕਾਰੀ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਸਟਾਰਟਅੱਪ ਈਕੋਸਿਸਟਮ ਵਿੱਚ ਅਪੇਖਿਆਕ੍ਰਿਤ ਨਵਾਂ ਪ੍ਰਵੇਸ਼ਕਰਤਾ ਭਾਰਤ, ਪਹਿਲਾਂ ਹੀ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਚੁਕਿਆ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਕੇਵਲ ਨੌਜਵਾਨਾਂ ਹੀ ਨਹੀਂ, ਬਲਕਿ ਵਿਭਿੰਨ ਉਮਰ ਸਮੂਹਾਂ ਦੇ ਵਿਅਕਤੀਆਂ ਦੇ ਦਰਮਿਆਨ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਪਰ ਕੇਂਦਰਿਤ ਦੇਸ਼ ਦੀਆਂ ਇੱਛਾਵਾਂ ਇਸ ਉਪਲਬਧੀ ਤੋਂ ਕਿਤੇ ਵਧ ਕੇ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ ਸੱਤ ਵਰ੍ਹਿਆਂ ਵਿੱਚ, 100 ਤੋਂ ਵਧ ਯੂਨੀਕੌਰਨ ਸਮੇਤ ਭਾਰਤ ਦੇ 100,000 ਰਜਿਸਟਰਡ ਸਟਾਰਟਅੱਪਸ ਨੇ ਸਿਹਤ, ਵਿੱਤ ਅਤੇ ਖੇਤੀਬਾੜੀ ਜਿਹੇ ਵਿਭਿੰਨ ਖੇਤਰਾਂ ਵਿੱਚ ਅਹਿਮ ਯੋਗਦਾਨ ਦਿੱਤਾ ਹੈ ਅਤੇ ਰੋਜ਼ਗਾਰ ਦੇ ਮੌਕੇ ਦਾ ਸਿਰਜਣ ਕੀਤਾ ਹੈ ਅਤੇ ਇਨੋਵੇਸ਼ਨ ਨੂੰ ਹੁਲਾਰਾ ਦਿੱਤਾ ਹੈ।
ਸ਼੍ਰੀ ਗੋਇਲ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਹਰਿਆਣਾ ਵਿੱਚ ਆਰਥਿਕ ਮਹਾਸ਼ਕਤੀ ਦੇ ਰੂਪ ਵਿੱਚ ਪ੍ਰਸਿੱਧ ਗੁਰੂਗ੍ਰਾਮ, 100 ਤੋਂ ਵਧ ਫੌਰਚਯੂਨ 500 ਕੰਪਨੀਆਂ, ਮੋਹਰੀ ਟੈਕਨੋਲੋਜੀ ਫਰਮਾਂ ਅਤੇ ਕਈ ਸਟਾਰਟਅੱਪਸ ਦੇ ਨਾਲ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਦੇ ਊਰਜਾਵਾਨ ਪਰਿਦ੍ਰਿਸ਼ ਨੂੰ ਪ੍ਰਦਰਸ਼ਿਤ ਕਰਦਾ ਹੈ।
***
ਏਜੀ/ਵੀਐੱਨ/ਐੱਸਕੇ
(Release ID: 1937568)
Visitor Counter : 108