ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਰਾਜਸਥਾਨ ਦੇ ਪ੍ਰਤਾਪਗੜ੍ਹ ਵਿੱਚ 5600 ਕਰੋੜ ਰੁਪਏ ਦੀ ਲਾਗਤ ਵਾਲੇ 11 ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ
Posted On:
04 JUL 2023 3:08PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਐਂਡ ਹਾਈਵੇਅ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਰਾਜਸਥਾਨ ਦੇ ਪ੍ਰਤਾਪਗੜ੍ਹ ਵਿੱਚ 5600 ਕਰੋੜ ਰੁਪਏ ਦੀ ਲਾਗਤ ਵਾਲੇ 11 ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।
ਰਾਜਸਥਾਨ ਵਿੱਚ ਅੱਜ ਕੁੱਲ 219 ਕਿਲੋਮੀਟਰ ਲੰਬਾਈ ਅਤੇ 3,775 ਕਰੋੜ ਰੁਪਏ ਦੀ ਲਾਗਤ ਵਾਲੇ ਚਾਰ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਨੈਸ਼ਨਲ ਹਾਈਵੇਅ 48 ’ਤੇ ਕਿਸ਼ਨਗੜ੍ਹ ਤੋਂ ਗੁਲਾਬਪੁਰਾ ਸੈਕਸ਼ਨ ਤੱਕ ਇਸ 6-ਲੇਨ ਦੇ ਪ੍ਰੋਜੈਕਟ ਤੋਂ ਅਜਮੇਰ ਅਤੇ ਭੀਲਵਾੜਾ ਜ਼ਿਲ੍ਹਿਆਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਗਤੀ ਮਿਲੇਗੀ। ਗੁਲਾਬਪੁਰਾ ਤੋਂ ਚਿਤੌੜਗੜ੍ਹ ਸੈਕਸ਼ਨ ਨੂੰ 6-ਲੇਨ ਬਣਾਉਣ ਨਾਲ ਭੀਲਵਾੜਾ ਅਤੇ ਚਿਤੌੜਗੜ੍ਹ ਜ਼ਿਲ੍ਹਿਆਂ ਦੇ ਉਦੈਪੁਰ, ਜੈਪੁਰ ਅਤੇ ਕੋਟਾ ਖੇਤਰ ਦਾ ਆਪਸੀ ਸੰਪਰਕ ਮਜ਼ਬੂਤ ਹੋਵੇਗਾ। ਫਤਿਹਨਗਰ ਵਿੱਚ ਨੈਸ਼ਨਲ ਹਾਈਵੇਅ 162ਏ ’ਤੇ 4-ਲੇਨ ਆਰਓਬੀ ਦੇ ਨਿਰਮਾਣ ਨਾਲ ਰੇਲਵੇ ਕਰਾਸਿੰਗ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।
ਸੀਆਰਆਈਐੱਫ ਦੇ ਤਹਿਤ ਮੰਡਰਾਯਲ ਵਿੱਚ ਅੱਜ ਚੰਬਲ ਨਦੀ ’ਤੇ ਉਚਾਈ ਵਾਲੇ ਪੁਲ (ਜਾਂ ਹਾਈ ਲੈਵਲ ਬ੍ਰਿਜ) ਦੇ ਨਿਰਮਾਣ ਦਾ ਸ਼ੁਰੂਆਤ ਕੀਤੀ ਗਈ। ਇਸ ਪੁਲ ਦੇ ਨਿਰਮਾਣ ਨਾਲ ਰਾਜਸਥਾਨ ਦੇ ਮੰਡਰਾਯਲ, ਕਰੌਲੀ ਅਤੇ ਮੱਧ ਪ੍ਰਦੇਸ਼ ਦੇ ਸਬਲਗੜ੍ਹ ਵਿਚਕਾਰ ਕਨੈਕਟੀਵਿਟੀ ਬਣੀ ਰਹੇਗੀ।
ਅੱਜ 1850 ਕਰੋੜ ਰੁਪਏ ਲਾਗਤ ਵਾਲੀ ਅਤੇ ਕੁੱਲ 221 ਕਿਲੋਮੀਟਰ 7 ਲੰਬੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ। ਇਹ ਪ੍ਰੋਜੈਕਟ ਪ੍ਰਸਿੱਧ ਧਾਰਮਿਕ ਸਥਾਨ ਨਾਥਦੁਆਰ ਤੋਂ ਉਦੈਪੁਰ ਹਵਾਈ ਅੱਡੇ ਤੱਕ ਸਿੱਧਾ ਸੰਪਰਕ ਉਪਲਬਧ ਕਰਵਾਉਣਗੇ। ਪ੍ਰਤਾਪਗੜ੍ਹ ਬਾਈਪਾਸ ਦੇ ਨਿਰਮਾਣ ਨਾਲ ਸ਼ਹਿਰ ਦੇ ਅੰਦਰ ਆਵਾਜਾਈ ਦਾ ਬੋਝ ਘੱਟ ਹੋਵੇਗਾ। ਰਾਸ ਤੋਂ ਬਿਆਵਰ ਤੱਕ ਸੜਕ ਬਨਣ ਨਾਲ ਭੀਲਵਾੜਾ ਵੱਲ ਜਾਣ ਵਾਲੇ ਵਾਹਨਾਂ ਨੂੰ ਸੁਵਿਧਾ ਹੋਵੇਗੀ। ਡੂੰਗਰਪੁਰ, ਉਦੈਪੁਰ ਅਤੇ ਬਾਂਸਵਾੜਾ ਖੇਤਰ ਦੇ ਕਬਾਇਲੀ ਇਲਾਕਿਆਂ ਨੂੰ ਬਿਹਤਰ ਸੰਪਰਕ ਉਪਲਬਧ ਹੋਵੇਗਾ। ਸਾਂਗਵਾੜਾ ਅਤੇ ਗੜ੍ਹੀ ਵਿੱਚ ਬਾਈਪਾਸ ਬਨਣ ਨਾਲ ਡੂੰਗਰਪੁਰ-ਬਾਂਸਵਾੜਾ ਦੀ ਦੂਰੀ 10 ਕਿਲੋਮੀਟਰ ਘੱਟ ਹੋ ਜਾਵੇਗੀ। ਬੇਆਵਰ-ਗੋਮਤੀ ਮਾਰਗ ’ਤੇ ਟੋਡਗੜ੍ਹ ਵਾਈਲਡਲਾਈਫ ਸੈਂਚੁਰੀ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ 13 ਐਨੀਮਲ ਅੰਡਰਪਾਸ ਬਣਾਏ ਜਾਣਗੇ।
ਇਸ ਪ੍ਰੋਗਰਾਮ ਦੌਰਾਨ ਰਾਜਸਥਾਨ ਵਿੱਚ ਸੀਆਰਐੱਫ ਦੇ ਤਹਿਤ 2250 ਕਰੋੜ ਦੀ ਲਾਗਤ ਨਾਲ 74 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਾ ਐਲਾਨ ਵੀ ਕੀਤਾ ਗਿਆ। ਇਨ੍ਹਾਂ ਪ੍ਰੋਜੈਕਟਾਂ ’ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ।
*********
ਐੱਮਜੇਪੀਐੱਸ
(Release ID: 1937560)
Visitor Counter : 99