ਰੱਖਿਆ ਮੰਤਰਾਲਾ

ਮਿਸ਼ਨ ਗਗਨਯਾਨ- ਕਰੂ ਮੋਡਿਊਲ ਰਿਕਵਰੀ ਗੋਤਾਖੋਰਾਂ ਦੇ ਪਹਿਲੇ ਬੈਚ ਦੀ ਟ੍ਰੇਨਿੰਗ ਪੂਰੀ

Posted On: 02 JUL 2023 12:42PM by PIB Chandigarh

ਮਿਸ਼ਨ ਗਗਨਯਾਨ ਦੀ ਕਰੂ ਮੋਡਿਊਲ ਰਿਕਵਰੀ ਟੀਮ ਦੇ ਪਹਿਲੇ ਬੈਚ ਨੇ ਕੋਚੀ ਵਿੱਚ ਭਾਰਤੀ ਜਲ ਸੈਨਾ ਦੀ ਵਾਟਰ ਸਰਵਾਇਵਲ ਟ੍ਰੇਨਿੰਗ ਫੈਸੀਲਿਟੀ (ਡਬਲਿਊਐੱਸਟੀਐਫ) ਵਿੱਚ ਟ੍ਰੇਨਿੰਗ ਦੇ ਪਹਿਲੇ ਫੇਜ ਨੂੰ ਪੂਰਾ ਕਰ ਲਿਆ। ਅਤਿਆਧੁਨਿਕ ਫੈਸੀਲਿਟੀ ਦਾ ਉਪਯੋਗ ਕਰਦੇ ਹੋਏ ਭਾਰਤੀ ਜਲ ਸੈਨਾ ਦੇ ਗੋਤਾਖੋਰਾਂ ਅਤੇ ਸਮੁੰਦਰੀ ਕਮਾਂਡੋ ਦੀ ਟੀਮ ਨੇ ਸਮੁੰਦਰ ਦੀਆਂ ਵਿਭਿੰਨ ਸਥਿਤੀਆਂ ਵਿੱਚ ਕਰੂ ਮੋਡਿਊਲ ਦੀ ਰਿਕਵਰੀ ਟ੍ਰੇਨਿੰਗ ਕੀਤੀ। ਦੋ ਹਫ਼ਤੇ ਦੀ ਟ੍ਰੇਨਿੰਗ ਪ੍ਰੋਗਰਾਮ ਵਿੱਚ ਮਿਸ਼ਨ ਦੇ ਸੰਚਾਲਨ, ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਚੁੱਕੇ ਜਾਣ ਵਾਲੇ ਕਦਮ ਅਤੇ ਵਿਭਿੰਨ ਜਹਾਜਾਂ ਅਤੇ ਉਨ੍ਹਾਂ ਦੇ ਬਚਾਅ ਉਪਕਰਣਾਂ ਤੋਂ ਜਾਣੂ ਹੋਣਾ ਸ਼ਾਮਲ ਸੀ। ਟ੍ਰੇਨਿੰਗ ਨੇ ਭਾਰਤੀ ਜਲ ਸੈਨਾ ਅਤੇ ਇਸਰੋ ਦੁਆਰਾ ਤਿਆਰ ਐੱਸਓਪੀ ਨੂੰ ਵੀ ਪ੍ਰਮਾਣਿਤ ਕੀਤਾ। ਸਮਾਪਤੀ ਦਿਵਸ ‘ਤੇ ਇਸਰੋ ਦੇ ਹਯੂਮਨ ਸਪੇਸ ਫਲਾਈਟ ਸੈਂਟਰ ਦੇ ਡਾਇਰੈਕਟਰ ਡਾ. ਮੋਹਨ ਐੱਮ ਨੇ ਰਿਕਵਰੀ ਪ੍ਰਦਰਸ਼ਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਟੀਮ ਦੇ ਨਾਲ ਪਰਸਪਰ ਗੱਲਬਾਤ ਕੀਤੀ। ਡਬਲਿਊਐੱਸਟੀਐੱਫ ਵਿੱਚ ਟ੍ਰੇਂਡ ਟੀਮ ਹੁਣ ਆਉਣ ਵਾਲੇ ਮਹੀਨਿਆਂ ਵਿੱਚ ਇਸਰੋ ਦੁਆਰਾ ਯੋਜਨਾਬੱਧ ਟੈਸਟ ਲਾਂਚ ਦੀ ਰਿਕਵਰੀ ਵਿੱਚ ਸ਼ਾਮਲ ਹੋਵੇਗੀ।

 

*************

ਵੀਐੱਮ/ਪੀਐੱਸ   (Release ID: 1937139) Visitor Counter : 64