ਰੱਖਿਆ ਮੰਤਰਾਲਾ

ਵਾਈਸ ਐਡਮਿਰਲ ਅਤੁਲ ਆਨੰਦ ਨੇ ਫੌਜੀ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਦਾ ਅਹੁਦਾ ਸੰਭਾਲਿਆ

Posted On: 03 JUL 2023 1:16PM by PIB Chandigarh

ਵਾਈਸ ਐਡਮਿਰਲ ਅਤੁਲ ਆਨੰਦ ਨੇ ਅੱਜ ਫੌਜੀ ਮਾਮਲਿਆਂ ਦੇ ਵਿਭਾਗ (ਡੀਐੱਸਏ) ਦੇ ਵਧੀਕ ਸਕੱਤਰ ਦਾ ਅਹੁਦਾ ਸੰਭਾਲਿਆ ਹੈ। ਇਸ ਅਹੁਦੇ ’ਤੇ ਪਹਿਲੇ ਲੈਫਟੀਨੈਂਟ ਜਨਰਲ ਅਨਿਲ ਪੁਰੀ ਨਿਯੁਕਤ ਸਨ, ਜੋ 28 ਫਰਵਰੀ, 2023 ਨੂੰ ਸੇਵਾਮੁਕਤ ਹੋ ਗਏ ਹਨ।

ਵਾਈਸ ਐਡਮਿਰਲ ਅਤੁਲ ਆਨੰਦ ਨੂੰ 01 ਜਨਵਰੀ, 1988 ਨੂੰ ਭਾਰਤੀ ਜਲ ਸੈਨਾ ਦੀ ਕਾਰਜਕਾਰੀ ਸ਼ਾਖਾ ਵਿੱਚ ਨਿਯੁਕਤ ਕੀਤਾ ਗਿਆ ਸੀ। ਉਹ ਨੈਸ਼ਨਲ ਡਿਫੈਂਸ ਅਕੈਡਮੀ (71ਵਾਂ ਕੋਰਸ, ਡੈਲਟਾ ਸਕੁਐਡਰਨ), ਡਿਫੈਂਸ ਸਰਵਿਸਿਜ਼ ਕਮਾਂਡ ਐਂਡ ਸਟਾਫ ਕਾਲਜ, ਮੀਰਪੁਰ (ਬੰਗਲਾਦੇਸ਼) ਅਤੇ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਦੇ ਸਾਬਕਾ ਵਿਦਿਆਰਥੀ ਰਹੇ ਹਨ। ਉਨ੍ਹਾਂ ਨੇ ਏਸ਼ੀਆ ਪੈਸੀਫਿਕ ਸੈਂਟਰ ਆਵ੍ ਸਕਿਓਰਿਟੀ ਸਟੱਡੀਜ਼, ਹਵਾਈ, ਅਮਰੀਕਾ ਵਿੱਚ ਉਨੱਤ ਸੁਰੱਖਿਆ ਸਹਿਯੋਗ ਕੋਰਸ ਵਿੱਚ ਵੀ ਹਿੱਸਾ ਲਿਆ ਹੈ।

ਵਾਈਸ ਐਡਮਿਰਲ ਅਤੁਲ ਆਨੰਦ ਨੂੰ ਅਤਿ ਵਿਸ਼ਿਸ਼ਟ ਸੇਵਾ ਮੈਡਲ (ਏਵੀਐੱਸਐੱਮ) ਅਤੇ ਵਿਸ਼ਿਸ਼ਟ ਸੇਵਾ ਮੈਡਲ (ਵੀਐੱਸਐੱਮ) ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਆਪਣੇ ਕਰੀਅਰ ਵਿੱਚ ਉਨ੍ਹਾਂ ਨੂੰ ਕਈ ਪ੍ਰਮੁੱਖ ਅਹੁਦਿਆਂ ’ਤੇ ਨਿਯੁਕਤੀਆਂ ਮਿਲੀਆਂ ਹਨ, ਜਿਨ੍ਹਾਂ ਵਿੱਚ ਟਾਰਪੀਡੋ ਰਿਕਵਰੀ ਵੈਸਲ ਆਈਐੱਨਟੀਆਰਵੀ ਏ72, ਮਿਜ਼ਾਈਲ ਬੋਟ ਆਈਐੱਨਐੱਸ ਚਾਤਕ, ਕਾਰਵੇਟ ਆਈਐੱਨਐੱਸ ਖੁਕਰੀ ਅਤੇ ਵਿਨਾਸ਼ਕਾਰੀ ਆਈਐੱਨਐੱਸ ਮੁੰਬਈ ਦੀ ਕਮਾਨ ਸ਼ਾਮਲ ਹੈ। ਉਨ੍ਹਾਂ ਨੇ ਆਈਐੱਨਐੱਸ ਜਹਾਜ ਸ਼ਾਰਦਾ, ਰਣਵਿਜੇ ਅਤੇ ਜੋਤੀ ਦੇ ਨੈਵੀਗੇਟਿੰਗ ਅਫ਼ਸਰ ਵਜੋਂ ਵੀ ਸੇਵਾ ਕੀਤੀ ਹੈ ਅਤੇ ਉਹ ਸੀ ਹੈਰੀਅਰ ਸਕੁਐਡਰਨ ਆਈਐੱਨਐੱਸ 300 ਦੇ ਨਿਰਦੇਸ਼ਕ ਅਧਿਕਾਰੀ ਅਤੇ  ਵਿਨਾਸ਼ਕਾਰੀ ਆਈਐੱਨਐੱਸ ਦਿੱਲੀ ਦੇ ਕਾਰਜਕਾਰੀ ਅਧਿਕਾਰੀ ਵੀ ਰਹੇ ਹਨ। ਉਨ੍ਹਾਂ ਦੀ ਮਹੱਤਵਪੂਰਨ ਸਟਾਫ ਨਿਯੁਕਤੀਆਂ ਵਿੱਚ ਸੰਯੁਕਤ ਡਾਇਰੈਕਟਰ, ਸਟਾਫ ਜ਼ਰੂਰਤਾਂ, ਡਿਫੈਂਸ ਸਰਵਿਸਜ਼ ਸਟਾਫ ਕਾਲਜ, ਵੈਲਿੰਗਟਨ ਵਿੱਚ ਡਾਇਰੈਕਟਿੰਗ ਸਟਾਫ, ਡਾਇਰੈਕਟਰ, ਨੇਵਲ ਆਪਰੇਸ਼ਨਜ਼ ਅਤੇ ਡਾਇਰੈਕਟਰ, ਨੇਵਲ ਇੰਟੈਲੀਜੈਂਸ (ਆਪਰੇਸ਼ਨਜ਼) ਸ਼ਾਮਲ ਹਨ।

ਉਨ੍ਹਾਂ ਨੇ ਰੱਖਿਆ ਮੰਤਰਾਲੇ (ਨੇਵੀ) ਦੇ ਏਕੀਕ੍ਰਿਤ ਹੈੱਡਕੁਆਰਟਰ ਵਿੱਚ ਪ੍ਰਧਾਨ ਨਿਰਦੇਸ਼ਕ, ਜਲ ਸੈਨਾ ਸੰਚਾਲਨ ਅਤੇ ਪ੍ਰਧਾਨ ਨਿਰਦੇਸ਼ਕ, ਰਣਨੀਤੀ, ਸੰਕਲਪ ਅਤੇ ਬਦਲਾਅ ਵਜੋਂ ਵੀ ਕੰਮ ਕੀਤਾ ਹੈ। ਇੱਕ ਫਲੈਗ ਅਫ਼ਸਰ ਵਜੋਂ ਉਨ੍ਹਾਂ ਨੇ ਜਲ ਸੈਨਾ ਸਟਾਫ (ਵਿਦੇਸ਼, ਸਹਿਯੋਗ ਅਤੇ ਇੰਟੈਲੀਜੈਂਸ) ਦੇ ਸਹਾਇਕ ਪ੍ਰਮੁੱਖ ਵਜੋਂ, ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਵਿਖੇ ਡਿਪਟੀ ਕਮਾਂਡੈਂਟ ਅਤੇ ਚੀਫ ਇੰਸਟ੍ਰਕਟ ਵਜੋਂ, ਮਹਾਰਾਸ਼ਟਰ ਜਲ ਸੈਨਾ ਖੇਤਰ ਦੇ ਫਲੈਗ ਅਫ਼ਸਰ ਕਮਾਂਡਿੰਗ ਵਜੋਂ, ਕਰਨਾਟਕ ਜਲ ਸੈਨਾ ਖੇਤਰ ਦੇ ਫਲੈਗ ਅਫ਼ਸਰ ਕਮਾਂਡਿੰਗ ਅਤੇ ਡਾਇਰੈਕਟਰ ਜਲ ਸੈਨਾ ਸੰਚਾਲਨ ਵਜੋਂ ਵੀ ਕੰਮ ਕੀਤਾ ਹੈ।

 

****

ਏਬੀਬੀ/ਐੱਸਏਵੀਵੀਵਾਈ



(Release ID: 1937136) Visitor Counter : 104