ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਆਯੁਸ਼ਮਾਨ ਭਾਰਤ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਸਿਹਤ ਬੀਮਾ ਯੋਜਨਾ ਹੈ, ਇਸ ਦੀ ਧਾਰਨਾ ਦਾ ਕ੍ਰੈਡਿਟ ਪ੍ਰਧਾਨ ਮਤੰਰੀ ਸ਼੍ਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ; ਇਸ ਯੋਜਨਾ ਵਿੱਚ ਪਹਿਲਾਂ ਤੋਂ ਮੌਜੂਦ ਬਿਮਾਰੀ ਦੇ ਲਈ ਵੀ ਬੀਮਾ ਕਵਰ ਲੈਣ ਦਾ ਵਿਕਲਪ ਉਪਲਬਧ ਹੈ

Posted On: 30 JUN 2023 5:32PM by PIB Chandigarh


ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਇਕਨੌਮਿਕ ਟਾਇਮਸ ਦੇ ਡਾਕਟਰ ਦਿਵਸ ਕਨਕਲੇਵ ਨੂੰ ਸੰਬੋਧਨ ਕਰਦੇ ਹੋਏ ਕਿਹਾ, ਆਯੁਸ਼ਮਾਨ ਭਾਰਤ ਯੋਜਨਾ ਲਿਆ ਕੇ, ਭਾਰਤ ਹੈਲਥਕੇਅਰ ਡਿਲਿਵਰੀ ਦੀ ਸੈਕਟਰਲ ਅਤੇ ਸੈੱਗਮੈਂਟਡ ਅਪ੍ਰੋਚ ਤੋਂ ਵਿਆਪਕ ਜ਼ਰੂਰਤ-ਅਧਾਰਿਤ ਹੈਲਥ ਕੇਅਰ ਸਰਵਿਸ ਵੱਲ  ਅੱਗੇ ਵਧ ਗਿਆ ਹੈ

 

ਆਯੁਸ਼ਮਾਨ ਭਾਰਤ ਲਾਗੂਕਰਨ ਦੇ ਸ਼ੁਰੂਆਤੀ ਪੜਾਅ ’ਚ ਹੈ ਅਤੇ ਸਰਕਾਰ ਉਚਿਤ ਸਮੇਂ ’ਤੇ ਯੋਜਨਾ ਵਿੱਚ ਉਚਿਤ ਬਦਲਾਅ ਕਰਨ ਦੇ ਲਈ ਤਿਆਰ ਹੈ: ਡਾ. ਜਿਤੇਂਦਰ ਸਿੰਘ

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਵਿਗਿਆਨ ਅਤੇ ਟੈਕਨੋਲੋਜੀ; ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਸਿਹਤ ਬੀਮਾ ਯੋਜਨਾ ਹੈ ਅਤੇ ਇਸ ਦੀ ਪਰਿਕਲਪਨਾ ਕਰਨ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੰਭਵ ਤੌਰ ’ਤੇ ਇਹ ਦੁਨੀਆ ਦੀ ਇੱਕ ਮਾਤਰ ਸਿਹਤ ਬੀਮਾ ਯੋਜਨਾ ਹੈ ਜੋ ਪਹਿਲਾਂ ਤੋਂ ਮੌਜੂਦ ਬਿਮਾਰੀ ਦੇ ਲਈ ਵੀ ਬੀਮਾ ਕਵਰ ਲੈਣ ਦਾ ਵਿਕਲਪ ਪ੍ਰਦਾਨ ਕਰਦੀ ਹੈ। ਉਦਾਹਰਣ ਦੇ ਲਈ, ਜੇਕਰ ਅੱਜ ਕਿਸੇ ਵਿਅਕਤੀ ਨੂੰ ਕੈਂਸਰ ਹੋਣ ਦਾ ਪਤਾ ਚਲਦਾ ਹੈ, ਤਾਂ ਉਹ ਇਸ ਦੇ ਲਈ ਜਾ ਸਕਦਾ ਹੈ ਅਤੇ ਇਲਾਜ ਦੇ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਲਈ ਆਪਣਾ ਬੀਮਾ ਕਰਵਾ ਸਕਦਾ ਹੈ।

 

ਨਵੀਂ ਦਿੱਲੀ ਵਿੱਚ ਅੱਜ ਡਾਕਟਰ ਦਿਵਸ ਦੀ ਪੂਰਵ ਸੰਧਿਆ ’ਤੇ ਇਕਨੌਮਿਕ ਟਾਇਮਸ ਡਾਕਟਰ ਦਿਵਸ ਕਨਕਲੇਵ ਨੂੰ ਸੰਬੋਧਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਲਿਆ ਕੇ, ਭਾਰਤ ਹੈਲਥ ਕੇਅਰ ਸਰਵਿਸ ਡਿਲਿਵਰੀ ਦੀ ਸੈਕਟਰਲ ਅਤੇ ਸੈੱਗਮੈਂਟਡ ਅਪ੍ਰੋਚ ਤੋਂ ਵਿਆਪਕ ਜ਼ਰੂਰਤ-ਅਧਾਰਿਤ ਹੈਲਥ ਕੇਅਰ ਸਰਵਿਸ ਵੱਲ  ਅੱਗੇ ਵਧ ਗਿਆ ਹੈ। ਕੇਂਦਰੀ ਮੰਤਰੀ  ਨੇ ਕਿਹਾ ਕਿ ਇਹ ਵਿਲੱਖਣ ਯੋਜਨਾ ਹੈ, ਜਿੱਥੇ ਕੋਈ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਦੇ ਲਈ ਵੀ ਰਜਿਸਟਰ ਕਰਵਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਰਥਿਕ ਮਾਪਦੰਡਾਂ ਦੇ ਬਾਵਜੂਦ ਸਿਹਤ ਯੋਜਨਾ ਦੀ  ਯੂਨੀਵਰਸਲ ਕਵਰੇਜ ਕਰਨ ਵਾਲਾ ਜੰਮੂ-ਕਸ਼ਮੀਰ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਸੀ।

 

ਕੇਂਦਰੀ ਮੰਤਰੀ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਪਾਤਰ ਲਾਭਾਰਥੀਆਂ ਨੂੰ ਬਿਹਤਰੀਨ ਹਸਪਤਾਲਾਂ ਵਿੱਚ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਪ੍ਰਦਾਨ ਕਰਦੀ ਹੈ। ਯੋਜਨਾ ਦੇ ਲਾਗੂਕਰਨ ਵਿੱਚ ਕੁਝ ਅਨਿਯਮਿਤਤਾਵਾਂ  ਬਾਰੇ  ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਯੋਜਨਾ ਦੇ ਲਾਗੂਕਰਨ ਦੇ ਸ਼ੁਰੂਆਤੀ ਪੜਾਅ ’ਚ ਹਾਂ ਅਤੇ ਸਰਕਾਰ ਉਚਿਤ ਸਮੇਂ ’ਤੇ ਯੋਜਨਾ ਵਿੱਚ ਲੋੜ ਅਨੁਸਾਰ ਉਚਿਤ ਬਦਲਾਅ ਕਰਨ ਲਈ ਤਿਆਰ ਹੈ।

 

ਕੇਂਦਰੀ ਮੰਤਰੀ ਨੇ ਇਸ ਗੱਲ ’ਤੇ ਵੀ ਬਲ ਦਿੱਤਾ ਕਿ ਭਾਰਤ ਜਿਹੇ ਵਿਸ਼ਾਲ ਵਿਵਿਧਤਾ ਵਾਲੇ ਦੇਸ਼ ਵਿੱਚ ਅਖੰਡਤਾ ਇੱਕ ਬੜਾ ਕਾਰਕ ਹੈ ਅਤੇ ਹੌਲ਼ੀ-ਹੌਲ਼ੀ ਲੇਕਿਨ ਨਿਸ਼ਚਿਤ ਤੌਰ ’ਤੇ ਇਹ ਸਿਹਤ ਬੀਮਾ ਯੋਜਨਾ ਦੁਨੀਆ ਦੇ ਲਈ ਰੋਲ ਮਾਡਲ ਬਣ ਜਾਵੇਗੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਸਾਨੂੰ ਸੰਪੂਰਨ ਸਿਹਤ ਦੇਖਭਾਲ਼ ਦੇ ਗੁਣ ਸਿਖਾਏ ਹਨ ਅਤੇ ਮਹਾਮਾਰੀ ਬੀਤ ਜਾਣ ਦੇ ਬਾਅਦ ਵੀ, ਵਿਭਿੰਨ ਬਿਮਾਰੀਆਂ ਦੇ ਢੁਕਵੇਂ ਇਲਾਜ ਅਤੇ ਰੋਕਥਾਮ ਦੇ ਲਈ ਏਕੀਕ੍ਰਿਤ ਮੈਡੀਸਿਨਲ ਅਪ੍ਰੋਚ ਨੂੰ ਸੰਸਥਾਗਤ ਬਣਾਉਣਾ ਮਾਨਵ ਜਾਤੀ ਦੇ ਹਿਤ ਵਿੱਚ ਹੋਵੇਗਾ।

 

 ਕੇਂਦਰੀ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਮਾਰੀ  ਦੇ ਦੌਰਾਨ ਪੱਛਮੀ ਦੇਸ਼ਾਂ ਨੇ ਵੀ ਆਯੁਰਵੇਦ, ਹੋਮਿਓਪੈਥੀ, ਯੂਨਾਨੀ, ਯੋਗ, ਨੈਚਰੋਪੈਥੀ ਅਤੇ ਹੋਰ ਪੂਰਬੀ ਵਿਕਲਪਾਂ ਤੋਂ ਲਈਆਂ ਗਈਆਂ ਪ੍ਰਤੀਰੱਖਿਆ ਨਿਰਮਾਣ ਤਕਨੀਕਾਂ ਦੀ ਤਲਾਸ਼ ਵਿੱਚ ਭਾਰਤ ਦੀ ਤਰਫ਼ ਦੇਖਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ, ਕੋਵਿਡ ਮਹਾਮਾਰੀ ਦਾ ਪੜਾਅ ਸਮਾਪਤ ਹੋਣ  ਦੇ ਬਾਅਦ ਵੀ, ਚਿਕਿਤਸਾ ਪ੍ਰਬੰਧਨ ਦੀਆਂ ਵਿਭਿੰਨ ਧਾਰਾਵਾਂ ਦਾ ਇੱਕ ਅਧਿਕਤਮ ਏਕੀਕਰਣ ਅਤੇ ਤਾਲਮੇਲ ਵਿਭਿੰਨ ਬਿਮਾਰੀਆਂ ਅਤੇ  ਵਿਕਾਰਾਂ ਦੇ ਸਫ਼ਲ ਪ੍ਰਬੰਧਨ ਦੀ ਕੁੰਜੀ ਹੈ, ਜੋ ਹੋਰ ਚਿਕਿਤਸਾ ਦੀ ਕਿਸੇ ਵੀ ਇੱਕ ਧਾਰਾ ਦੁਆਰਾ ਇਲਾਜ ਜਾਂ ਸਾਇਲੋਜ਼ ਵਿੱਚ ਦਿੱਤੇ ਜਾਣ ਵਾਲੇ ਇਲਾਜ  ਦੇ ਲਈ ਪੂਰੀ ਤਰ੍ਹਾਂ ਉੱਤਰਦਾਈ ਨਹੀਂ ਹੋ ਸਕਦੇ ਹਨ।

 

 ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਜਦੋਂ ਕੋਵਿਡ-19 ਨੇ ਸਾਨੂੰ ਪ੍ਰਭਾਵਿਤ ਕੀਤਾ, ਤਾਂ ਭਾਰਤ ਨੇ ਮਾਰਚ 2020 ਵਿੱਚ ਟੈਲੀਮੈਡੀਸਿਨ ਪ੍ਰੈਕਟਿਸ ਦਿਸ਼ਾ-ਨਿਰਦੇਸ਼ਾਂ ਨੂੰ ਅਧਿਸੂਚਿਤ ਕੀਤਾ ਅਤੇ ਅਸੀਂ ਅਪ੍ਰੈਲ 2020 ਵਿੱਚ ਆਯੁਸ਼ (AYUSH) ਦੇ ਲਈ ਵੀ ਅਜਿਹਾ ਹੀ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਇਨ੍ਹਾਂ ਦਿਸ਼ਾ-ਨਿਰਦੇਸ਼ਾਂ  ਨੂੰ ਤੁਰੰਤ ਅਧਿਸੂਚਿਤ ਕਰ ਸਕਦਾ ਸੀ ਕਿਉਂਕਿ ਸਾਡਾ ਜ਼ਮੀਨੀ ਕੰਮ ਪੂਰਾ ਹੋ ਚੁੱਕਿਆ ਸੀ ਅਤੇ ਇਸ ਦੇ ਲਈ ਅਸੀਂ ਤਿਆਰ ਸਾਂ। ਕੇਂਦਰੀ ਮੰਤਰੀ ਨੇ ਕਿਹਾ ਕਿ ਸਾਨੂੰ ‘ਸਾਰਿਆਂ ਦੇ ਲਈ ਡਿਜੀਟਲ ਸਿਹਤ’ (‘Digital Health for All’) ਸੁਨਿਸ਼ਚਿਤ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜੋ ‘ਸਾਰਿਆਂ ਦੇ ਲਈ ਸਿਹਤ’ (‘Health for All’) ਹਾਸਲ ਕਰਨ ਦੀ ਪੂਰਵ ਸ਼ਰਤ ਹੈ    ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਦੂਰਦਰਸ਼ਤਾ ਹੀ ਸੀ ਕਿ ਵਰ੍ਹੇ 2014 ਵਿੱਚ ਸੱਤਾ ਵਿੱਚ ਆਉਣ ਦੇ ਤੁਰੰਤ ਬਾਅਦ, ਉਨ੍ਹਾਂ ਨੇ ਦੁਨੀਆ ਵਿੱਚ ਕੋਵਿਡ-19 ਮਹਾਮਾਰੀ ਦੇ ਆਉਣ ਤੋਂ ਬਹੁਤ ਪਹਿਲਾਂ ‘ਡਿਜੀਟਲ ਇੰਡੀਆ’ (‘Digital India’) ਦਾ ਸ਼ਕਤੀਸ਼ਾਲੀ ਵਿਜ਼ਨ ਸਾਂਝਾ ਕੀਤਾ।

 

ਡਾ. ਜਿਤੇਂਦਰ ਸਿੰਘ ਨੇ ਆਪਣੇ ਸੰਬੋਧਨ ਦੇ ਸਮਾਪਨ ਵਿੱਚ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਹੀ ਸਨ ਜਿਨ੍ਹਾਂ ਨੇ ਵਰ੍ਹੇ 2015 ਵਿੱਚ ਲਾਲ ਕਿਲਾ ਦੀ ਫ਼ਸੀਲ ਤੋਂ ਸਟਾਰਟਅੱਪ ਇੰਡੀਆ ਅਤੇ ਸਟੈਂਡਅੱਪ ਇੰਡੀਆ ਦਾ ਸੱਦਾ ਦਿੱਤਾ ਸੀ, ਜਦੋਂ ਭਾਰਤ ਵਿੱਚ ਕੇਵਲ 350 ਸਟਾਰਟਅੱਪ ਚਲ ਰਹੇ ਸਨ ਅਤੇ ਹੁਣ ਦੇਸ਼ ਦੁਨੀਆ ਵਿੱਚ ਸਟਾਰਟਅੱਪ ਦੇ ਹਿਸਾਬ ਨਾਲ ਤੀਸਰੇ ਸਥਾਨ ’ਤੇ ਹੈ, ਜਿਨ੍ਹਾਂ ਵਿੱਚ ਲਗਭਗ ਇੱਕ ਲੱਖ ਸਟਾਰਟਅੱਪ ਅਤੇ 100 ਤੋਂ ਅਧਿਕ ਯੂਨੀਕੌਰਨ ਅਤੇ ਉਨ੍ਹਾਂ  ਵਿੱਚ ਕਈ ਹੈਲਥ ਅਤੇ ਬਾਇਓਟੈੱਕ ਸਟਾਰਟਅੱਪਸ ਸ਼ਾਮਲ ਹਨ।

 

*********


 

ਐੱਸਐੱਨਸੀ/ਪੀਕੇ


(Release ID: 1936979) Visitor Counter : 86