ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਮਾਨਸੂਨ ਦੇ ਮੌਸਮ ਵਿੱਚ ਹੋਣ ਵਾਲੀਆਂ ਵੈਕਟਰ ਜਨਿਤ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤ੍ਰਣ ਦੇ ਲਈ ਰਾਜਾਂ ਦੀਆਂ ਤਿਆਰੀਆਂ ਦੀ ਵਰਚੁਅਲੀ ਸਮੀਖਿਆ ਕੀਤੀ
Posted On:
30 JUN 2023 8:22PM by PIB Chandigarh
ਰਾਜਾਂ ਨੂੰ ਅੰਦਰੂਨੀ ਤੌਰ ’ਤੇ ਤਿਆਰੀਆਂ ਦੀ ਸਮੀਖਿਆ ਕਰਨ ਅਤੇ ਪਹਿਲਾਂ ਤੋਂ ਬਚਾਅ ਦੇ ਉਪਾਵਾਂ ਨੂੰ ਲੈ ਕੇ ਭਾਈਚਾਰਿਆਂ ਦੇ ਦਰਮਿਆਨ ਜਾਗਰੂਕਤਾ ਵਧਾਉਣ ਦੀ ਤਾਕੀਦ ਕੀਤੀ ਗਈ
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਮੌਨਸੂਨ ਦੇ ਮੌਸਮ ਵਿੱਚ ਮਲੇਰੀਆ, ਡੇਂਗੂ, ਚਿਕਨਗੁਨੀਆ, ਕਾਲਾ ਅਜ਼ਾਰ ਅਤੇ ਜਪਾਨੀ ਇਨਸੇਫਲਾਇਟਿਸ ਜਿਹੀਆਂ ਵੈਕਟਰ ਜਨਿਤ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤ੍ਰਣ ਨੂੰ ਲੈ ਕੇ ਰਾਜਾਂ ਦੀਆਂ ਤਿਆਰੀਆਂ ਦੀ ਵਰਚੁਅਲੀ ਸਮੀਖਿਆ ਕੀਤੀ। ਇਸ ਬੈਠਕ ਵਿੱਚ ਸਿੱਕਿਮ ਦੇ ਮੁੱਖ ਮੰਤਰੀ, 22 ਰਾਜਾਂ ਦੇ ਸਿਹਤ ਮੰਤਰੀ, ਪ੍ਰਿੰਸੀਪਲ ਸਕੱਤਰ (ਸਿਹਤ), ਐੱਮਡੀ ਐੱਨਐੱਚਐੱਮ ਅਤੇ ਰਾਜਾਂ ਦੇ ਸੀਨੀਅਰ ਅਧਿਕਾਰੀ ਵਰਚੁਅਲੀ ਸ਼ਾਮਲ ਹੋਏ। ਸ਼੍ਰੀ ਸੁਧਾਂਸ਼ ਪੰਤ, ਓਐੱਸਡੀ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੀ ਮੌਜੂਦ ਸਨ।
ਪਹਿਲਾਂ ਤੋਂ ਤਿਆਰੀਆਂ ਅਤੇ ਸੰਯੁਕਤ ਪ੍ਰਯਾਸਾਂ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਸਿਹਤ ਜ਼ਰੂਰਤਾਂ ਦਾ ਅਨੁਮਾਨ ਲਗਾ ਕੇ ਅਤੇ ਸਮੇਂ ਤੋਂ ਪਹਿਲਾਂ ਢੁਕਵੇਂ ਪ੍ਰਾਵਧਾਨ ਅਤੇ ਤਿਆਰੀ ਕਰਕੇ ਬਿਮਾਰੀ ਦੇ ਬੋਝ ਨੂੰ ਪ੍ਰਭਾਵੀ ਢੰਗ ਨਾਲ ਘੱਟ ਕਰਦੇ ਹਾਂ।
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਰਾਜਾਂ ਨੂੰ ਸੱਦਾ ਦਿੱਤਾ ਕਿ ਉਹ ਰਾਜ ਦੇ ਸਿਹਤ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਲਈ ਬਜਟ ਦਾ ਅਧਿਕਤਮ ਉਪਯੋਗ ਕਰਨ। ਉਨ੍ਹਾਂ ਨੇ ਦੁਹਰਾਇਆ ਕਿ ਰੋਕਥਾਮ ਦੇ ਉਪਾਵਾਂ ਨੂੰ ਲਾਗੂ ਕਰਕੇ ਬਿਮਾਰੀ ਦਾ ਬੋਝ ਘੱਟ ਹੋ ਸਕਦਾ ਹੈ। ਡਾ. ਮਾਂਡਵੀਯਾ ਨੇ ਵੈਕਟਰ ਪ੍ਰਜਣਨ ਨੂੰ ਰੋਕਣ ਅਤੇ ਉਸ ਨੂੰ ਨਿਯੰਤ੍ਰਿਤ ਕਰਨ ਦੇ ਨਾਲ ਹੀ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਰਾਜਾਂ ਨੂੰ ਆਪਣੀਆਂ ਬਿਹਤਰੀਨ ਪਿਰਤਾਂ ਅਤੇ ਨਵੀਨ ਜਨਤਕ ਸਿਹਤ ਉਪਾਵਾਂ ਨੂੰ ਸਾਂਝਾ ਕਰਨ ਦਾ ਵੀ ਸੱਦਾ ਦਿੱਤਾ। ਪਿੰਡਾਂ, ਸਕੂਲਾਂ ਅਤੇ ਗੁਆਂਢ ਵਿੱਚ ਵਿਵਹਾਰਕ ਮੁਹਿੰਮਾਂ ਅਤੇ ਸੂਚਨਾ ਸਿੱਖਿਆ ਸੰਚਾਰ ’ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਹੀ ਉਨ੍ਹਾਂ ਨੇ ਭਾਈਚਾਰਕ ਭਾਗੀਦਾਰੀ ਵਧਾਉਣ ਦੀ ਵੀ ਤਾਕੀਦ ਕੀਤੀ।
ਰਾਜਾਂ ਨੂੰ ਮਾਮਲਿਆਂ ਦੀ ਸੂਚਨਾ, ਕੇਸ ਪ੍ਰਬੰਧਨ, ਆਈਈਸੀ/ਸੋਸ਼ਲ ਮੋਬਿਲਾਇਜੇਸ਼ਨ ਦੇ ਜ਼ਰੀਏ ਭਾਈਚਾਰਕ ਸ਼ਮੂਲੀਅਤ ਸ਼ੁਨਿਸ਼ਚਿਤ ਕਰਨ ਦੇ ਲਈ ਆਯੁਸ਼ਮਾਨ ਭਾਰਤ-ਹੈਲਥ ਐਂਡ ਵੈੱਲਨੈੱਸ ਸੈਂਟਰਸ (Ayushman Bharat- Health & Wellness Centres) ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਗਈ। ਰਾਜਾਂ ਨੂੰ ਡਰੱਗ/ਡਾਇਗਨੌਸਟਿਕਸ ਦੇ ਨਾਲ-ਨਾਲ ਹੋਰ ਜ਼ਰੂਰੀ ਸੰਸਾਧਨਾਂ ਦੀ ਸਮੇਂ ’ਤੇ ਉਪਲਬਧਤਾ ਅਤੇ ਪ੍ਰਭਾਵੀ ਵੰਡ (ਡਿਸਟ੍ਰੀਬਿਊਸ਼ਨ) ਦਾ ਭਰੋਸਾ ਦਿੱਤਾ ਗਿਆ।
ਸਿਹਤ ਮੰਤਰੀ ਨੇ ਕਈ ਰਾਜਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਵਿਭਿੰਨ ਜ਼ਿਲ੍ਹਿਆਂ ਵਿੱਚ ਬਿਮਾਰੀ ਦੇ ਬੋਝ ਨੂੰ ਘੱਟ ਕਰਨ ਅਤੇ ਖ਼ਤਮ ਕਰਨ ਦੀ ਦਿਸ਼ਾ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਰਾਜਾਂ ਨੇ ਭਾਈਚਾਰਿਆਂ ਦੀ ਭਾਗੀਦਾਰੀ, ਜਨ ਜਾਗਰੂਕਤਾ, ਸਮੇਂ ’ਤੇ ਨਿਗਰਾਨੀ ਅਤੇ ਇਲਾਜ ਦੇ ਲਈ ਅਪਣਾਈਆਂ ਗਈਆਂ ਮੁਹਿੰਮਾਂ ਅਤੇ ਪਹਿਲਾਂ ਦੀਆਂ ਉਦਾਹਰਣਾਂ ਸਾਂਝੀਆਂ ਕੀਤੀਆਂ।
ਵੈਕਟਰ-ਜਨਿਤ ਰੋਗ ਛੇ ਪ੍ਰਕਾਰ ਦੇ ਹੁੰਦੇ ਹਨ ਜਿਨ੍ਹਾਂ ਵਿੱਚ ਮਲੇਰੀਆ, ਡੇਂਗੂ, ਚਿਕਨਗੁਨੀਆ, ਜਪਾਨੀ ਇਨਸੇਫਲਾਇਟਿਸ, ਲਿੰਫੈਟਿਕ ਫਾਇਲੇਰੀਆਸਿਸ, ਕਾਲਾ-ਅਜ਼ਾਰ ਹਨ। ਇਹ ਮੌਸਮੀ ਹੁੰਦੇ ਹਨ ਅਤੇ ਆਮ ਤੌਰ ’ਤੇ ਲਿੰਫੈਟਿਕ ਫਾਇਲੇਰੀਆਸਿਸ ਨੂੰ ਛੱਡ ਕੇ ਬਾਕੀ ਸਭ ਦਾ ਪ੍ਰਕੋਪ ਮੌਨਸੂਨ ਅਤੇ ਮੌਨਸੂਨ ਦੇ ਬਾਅਦ ਦਿਖਾਈ ਦਿੰਦਾ ਹੈ। ਨੈਸ਼ਨਲ ਸੈਂਟਰ ਫੌਰ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ (ਐੱਨਸੀਵੀਬੀਡੀਸੀ)(National Center for Vector Borne Diseases Control -NCVBDC) ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤ੍ਰਣ ਲਈ ਨੀਤੀਆਂ ਅਤੇ ਦਿਸ਼ਾ-ਨਿਰਦੇਸ਼ ਤਿਆਰ ਕਰਦਾ ਹੈ, ਨਾਲ ਹੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਕਨੀਕੀ, ਵਿੱਤੀ ਸਹਾਇਤਾ (ਰਾਸ਼ਟਰੀ ਸਿਹਤ ਮਿਸ਼ਨ ਦੇ ਮਾਪਦੰਡਾਂ ਦੇ ਤਹਿਤ) ਪ੍ਰਦਾਨ ਕਰਦਾ ਹੈ।
ਵਰਚੁਅਲ ਸਮੀਖਿਆ ਬੈਠਕ ਵਿੱਚ ਸ਼੍ਰੀ ਰਾਜੀਵ ਮਾਂਝੀ, ਸੰਯੁਕਤ ਸਕੱਤਰ, ਡਾ. ਤਨੂ ਜੈਨ, ਡਾਇਰੈਕਟਰ, ਡਾ. ਅਤੁਲ ਗੋਇਲ, ਡਾਇਰੈਕਟਰ ਜਨਰਲ ਸਿਹਤ ਸੇਵਾਵਾਂ (ਡੀਜੀਐੱਚਐੱਸ) ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਮਿਸ਼ਨ ਡਾਇਰੈਕਟਰਾਂ ਦੇ ਇਲਾਵਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਵੀ ਬੈਠਕ ਵਿੱਚ ਹਿੱਸਾ ਲਿਆ।
*****
ਐੱਮਵੀ
(Release ID: 1936978)
Visitor Counter : 107