ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਪਿਛਲੇ ਨੌਂ ਵਰ੍ਹਿਆਂ ਵਿੱਚ ਦੇਸ਼ ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਕੁੱਲ ਲੰਬਾਈ ਲਗਭਗ 59 ਪ੍ਰਤੀਸ਼ਤ ਵਧੀ


ਉੱਤਰ-ਪੂਰਬ ਵਿੱਚ ਸੜਕ ਰਾਜਮਾਰਗ ਨੈੱਟਵਰਕ ਦੇ ਵਿਸਤਾਰ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਖੇਤਰ ਵਿੱਚ 2 ਲੱਖ ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ: ਸ਼੍ਰੀ ਗਡਕਰੀ

Posted On: 27 JUN 2023 5:34PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਪਿਛਲੇ ਨੌਂ ਵਰ੍ਹਿਆਂ ਵਿੱਚ ਦੇਸ਼ ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਕੁੱਲ ਲੰਬਾਈ ਲਗਭਗ 59 ਪ੍ਰਤੀਸ਼ਤ ਵਧੀ ਹੈ। ਇਸ ਵਿਸਤਾਰ ਦੇ ਨਾਲ ਹੀ ਭਾਰਤ ਦੇ ਕੋਲ ਹੁਣ ਅਮਰੀਕਾ ਦੇ ਬਾਅਦ ਦੂਸਰਾ ਸਭ ਤੋਂ ਵੱਡਾ ਸੜਕ ਨੈੱਟਵਰਕ ਹੈ।

 

 

ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ “2013-14 ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਕੁੱਲ ਲੰਬਾਈ 91,287 ਕਿਲੋਮੀਟਰ ਸੀ ਜੋ 2022-23 ਵਿੱਚ ਵਧ ਕੇ 1,45,240 ਕਿਲੋਮੀਟਰ ਹੋ ਗਈ ਜੋ, ਇਸ ਮਿਆਦ ਵਿੱਚ 59 ਪ੍ਰਤੀਸ਼ਤ ਤੋਂ ਅਧਿਕ ਦਾ ਵਾਧਾ ਹੈ।”

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ ਨੌਂ ਵਰ੍ਹਿਆਂ ਵਿੱਚ ਫੋਰ-ਲੇਨ ਰਾਸ਼ਟਰੀ ਰਾਜਮਾਰਗ ਵਿੱਚ ਵਾਧਾ ਲਗਭਗ ਦੁੱਗਣਾ ਹੋ ਗਿਆ ਹੈ। 2013-14 ਵਿੱਚ ਫੋਰ-ਲੇਨ ਰਾਸ਼ਟਰੀ-ਰਾਜਮਾਰਗ ਦੀ ਇਹ ਲੰਬਾਈ 18,371 ਕਿਲੋਮੀਟਰ ਸੀ ਜੋ, ਪਿਛਲੇ ਨੌਂ   ਵਰ੍ਹਿਆਂ ਵਿੱਚ ਵਧ ਕੇ 44,654 ਕਿਲੋਮੀਟਰ ਹੋ ਗਈ ਹੈ।

ਪ੍ਰੈੱਸ ਕਾਨਫਰੰਸ ਵਿੱਚ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ, ਸ਼੍ਰੀ ਅਨੁਰਾਗ ਜੈਨ ਅਤੇ ਐੱਨਐੱਚਏਆਈ ਦੇ ਚੇਅਰਮੈਨ, ਸ਼੍ਰੀ ਸੰਤੋਸ਼ ਕੁਮਾਰ ਯਾਦਵ ਵੀ ਉਪਸਥਿਤ ਸਨ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਫਾਸਟੈਗ ਨੂੰ ਸ਼ੁਰੂ ਕਰਨ ਨਾਲ ਟੋਲ ਕਲੈਕਸ਼ਨ ਵਿੱਚ ਮਹੱਤਵਪੂਰਨ ਉਛਾਲ ਆਇਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਟੋਲ ਨਾਲ ਰੈਵੇਨਿਊ ਕਲੈਕਸ਼ਨ 2013-14 ਦੇ 4,700 ਕਰੋੜ ਤੋਂ ਵਧ ਕੇ 2022-23 ਵਿੱਚ 41,342 ਕਰੋੜ ਹੋ ਗਿਆ ਹੈ। ਸ਼੍ਰੀ ਗਡਕਰੀ ਨੇ ਅੱਗੇ ਜੋੜਦੇ ਹੋਏ ਕਿਹਾ ਕਿ ਸਰਕਾਰ ਦਾ ਲਕਸ਼ 2030 ਤੱਕ ਟੋਲ ਰੈਵੇਨਿਊ ਕਲੈਕਸ਼ਨ ਨੂੰ 1,30,000 ਕਰੋੜ ਤੱਕ ਪਹੁੰਚਣਾ ਹੈ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਦੇ ਸਦਕਾ ਟੋਲ ਪਲਾਜ਼ਾ ‘ਤੇ ਉਡੀਕ ਦਾ ਸਮਾਂ ਵੀ ਘੱਟ ਹੋ ਗਿਆ ਹੈ, “2014 ਵਿੱਚ ਟੋਲ ਪਲਾਜ਼ਾ ‘ਤੇ ਉਡੀਕ ਸਮਾਂ 734 ਸੈਕੰਡ ਸੀ ਜਦਕਿ 2023 ਵਿੱਚ ਇਹ ਘਟ ਕੇ 47 ਸੈਕਿੰਡ ਰਹਿ ਗਿਆ ਹੈ। ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਇਸ ਨੂੰ ਘਟਾ ਕੇ 30 ਸੈਕਿੰਡ ਕਰ ਲਵਾਂਗੇ।”

 

ਸ਼੍ਰੀ ਗਡਕਰੀ ਨੇ ਭਾਰਤ ਵਿੱਚ ਯਾਤਰਾ ਅਨੁਭਵਾਂ ‘ਤੇ ਫਾਸਟੈਗ ਦੇ ਪਰਿਵਰਤਨਕਾਰੀ ਪ੍ਰਭਾਵ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਸ ਨੇ ਟੋਲ ਭੁਗਤਾਨ ਦੀ ਧਾਰਨਾ ਵਿੱਚ ਨਗਦ ਲੈਣ-ਦੇਣ ਦੀ ਜ਼ਰੂਰਤ ਨੂੰ ਸਮਾਪਤ ਕਰਕੇ ਕ੍ਰਾਂਤੀ ਲਿਆ ਦਿੱਤੀ ਹੈ। ਇੱਕ ਰਿਸਰਚ ਦੇ ਅਨੁਸਾਰ ਇਸ ਜ਼ਬਰਦਸਤ ਕਦਮ ਨਾਲ ਟੋਲ ਪਲਾਜ਼ਾ ‘ਤੇ ਇੰਤਜ਼ਾਰ ਦੇ ਕਾਰਨ ਬਰਬਾਦ ਹੋਣ ਵਾਲੇ ਈਂਧਣ ਖਰਚ ਵਿੱਚ ਲਗਭਗ 70,000 ਕਰੋੜ ਰੁਪਏ ਦੀ ਬਚਤ ਹੋਈ ਹੈ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਉੱਤਰ-ਪੂਰਬ ਖੇਤਰ ਵਿੱਚ ਸੜਕ ਰਾਜਮਾਰਗ ਨੈੱਟਵਰਕ ਦੇ ਵਿਸਤਾਰ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ 2 ਲੱਖ ਕਰੋੜ ਤੋਂ ਅਧਿਕ ਲਾਗਤ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਰਾਜਮਾਰਗਾਂ ‘ਤੇ ਯਾਤਰਾ ਦੇ ਸੁਖਦ ਅਨੁਭਵ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੜਕ ਕਿਨਾਰਿਆਂ ‘ਤੇ 670 ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਐੱਨਐੱਚਏਆਈ ਦੇ ਆਈਐੱਨਵੀਆਈਟੀ (ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਟ੍ਰਸਟ) ਮਾਡਲ ਦੇ ਤਹਿਤ ਇੱਕ ਬੌਂਡ ਇਸ਼ੂ ਲਾਂਚ ਕੀਤਾ ਗਿਆ ਅਤੇ ਇਸ ਨੂੰ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਹੈ। ਮੁੰਬਈ ਸਟੌਕ ਐਕਸਚੇਂਜ ‘ਤੇ ਇਸ ਦੀ ਉਪਲਬਧਤਾ ਦੇ ਪਹਿਲੇ ਦਿਨ ਦੇ ਅੰਦਰ ਬੌਂਡ ਨੂੰ ਸੱਤ ਗੁਣਾ ਅਧਿਕ ਅਭਿਦਾਨ ਮਿਲਿਆ। ਸ਼੍ਰੀ ਨਿਤਿਨ ਗਡਕਰੀ ਨੇ ਨਿਵੇਸ਼ਕਾਂ ਤੋਂ ਐੱਨਐੱਚਏਆਈ ਆਈਐੱਨਵੀਆਈਟੀ ਵਿੱਚ ਨਿਵੇਸ਼ ਕਰਨ ਦੀ ਤਾਕੀਦ ਕੀਤੀ ਜੋ ਪਰੰਪਰਾਗਤ ਬੈਂਕ ਦਰਾਂ ਤੋਂ ਜ਼ਿਆਦਾ 8.05 ਪ੍ਰਤੀਸ਼ਤ ਦੇ ਆਕਰਸ਼ਕ ਵਿਆਜ ਦਰ ਪ੍ਰਦਾਨ ਕਰ ਰਿਹਾ ਹੈ।

 

ਇਸ ਦੇ ਇਲਾਵਾ, ਉਨ੍ਹਾਂ ਨੇ ਕਿਹਾ ਐੱਨਐੱਚਆਈ ਦੀ ਤਕਨੀਕੀ ਪ੍ਰਗਤੀ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਬਾਅਦ ਭਾਰਤ ਨੂੰ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਸੜਕ ਨੈੱਟਵਰਕ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਆਪਣੀ ਇੱਛਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਸੱਤ ਵਿਸ਼ਵ ਰਿਕਾਰਡ ਹਾਸਲ ਕੀਤੇ ਹਨ।

 

ਹਰਿਤ ਪਹਿਲ ਦੇ ਮੁੱਦੇ ‘ਤੇ ਸ਼੍ਰੀ ਗਡਕਰੀ ਨੇ ਕਿਹਾ ਕਿ ਐੱਨਐੱਚਏਆਈ ਨੇ ਪਿਛਲੇ ਨੌਂ ਵਰ੍ਹਿਆਂ ਵਿੱਚ 68,000 ਤੋਂ ਅਧਿਕ ਪੌਦਿਆਂ ਦਾ ਟ੍ਰਾਂਸਪਲਾਂਟ ਕੀਤਾ ਜਦਕਿ 3.86 ਕਰੋੜ ਨਵੇਂ ਪੌਦੇ ਲਗਾਏ। ਜਲ ਪੁਨਰਜੀਵਨ ਪਹਿਲ, ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਐੱਨਐੱਚਏਆਈ ਨੇ ਦੇਸ਼-ਭਰ ਵਿੱਚ ਰਾਸ਼ਟਰੀ ਰਾਜਮਾਰਗ ਦੇ ਕਿਨਾਰੇ 1500 ਤੋਂ ਅਧਿਕ ਅੰਮ੍ਰਿਤ ਸਰੋਵਰ ਵਿਕਸਿਤ ਕੀਤੇ ਹਨ।

 

ਸ਼੍ਰੀ ਗਡਕਰੀ ਨੇ ਦੱਸਿਆ ਕਿ ਮੰਤਰਾਲੇ ਨੇ ਦਿੱਲੀ ਰਿੰਗ ਰੋਡ ਪ੍ਰੋਜੈਕਟ ਦੇ ਲਈ ਸੜਕ ਨਿਰਮਾਣ ਵਿੱਚ 30, ਲੱਖ ਟਨ ਕਚਰੇ ਦਾ ਉਪਯੋਗ ਕੀਤਾ ਹੈ, ਜੋ ਵੇਸਟ ਮੈਨੇਜਮੈਂਟ ਅਤੇ ਟਿਕਾਊ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਪ੍ਰਤੀ ਇੱਕ ਸਰਗਰਮ ਦ੍ਰਿਸ਼ਟੀਕੋਣ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਬਾਂਸ ਕ੍ਰੈਸ਼ ਬੈਰੀਅਰਸ ਦੀ ਸ਼ੁਰੂਆਤ ‘ਤੇ ਚਾਨਣਾ ਪਾਇਆ, ਜੋ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਅਤੇ ਟਿਕਾਊ ਵਾਤਾਵਰਣ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਮਜ਼ਬੂਤੀ ਅਤੇ ਟਿਕਾਊਪਣ ਵੀ ਪ੍ਰਦਾਨ ਕਰਦੇ ਹਨ।

 

ਟਿਕਾਊ ਭਵਿੱਖ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੇ ਅਨੁਰੂਪ, ਸ਼੍ਰੀ ਨਿਤਿਨ ਗਡਕਰੀ ਨੇ ਅਗਲੇ ਪੰਜ ਵਰ੍ਹਿਆਂ ਵਿੱਚ ਅਧਿਕ ਤੋਂ ਅਧਿਕ ਇਲੈਕਟ੍ਰਿਕ ਵਾਹਨ ਅਪਣਾਉਣ, ਸਵੱਛ ਊਰਜਾ ਨੂੰ ਹੁਲਾਰਾ ਦੇਣ ਅਤੇ ਕਾਰਬਨ ਨਿਕਾਸੀ ਨੂੰ ਘੱਟ ਕਰਨ ਦੇ ਇੱਕ ਯੋਜਨਾ ਦਾ ਪਰਿਚੈ ਦਿੱਤਾ।

****


ਐੱਮਜੇਪੀਐੱਸ



(Release ID: 1935950) Visitor Counter : 89