ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸੀਜੀਐੱਚਐੱਸ ਲਾਭਾਰਥੀਆਂ ਦੇ ਲਈ ਹੁਣ ਏਮਸ ਨਵੀਂ ਦਿੱਲੀ, ਪੀਜੀਆਈਐੱਮਈਆਰ ਚੰਡੀਗੜ੍ਹ ਅਤੇ ਜੇਆਈਪੀਐੱਮਈਆਰ ਪੁਡੂਚੇਰੀ ਵਿੱਚ ਕੈਸ਼ਲੈੱਸ ਇਲਾਜ ਸੁਵਿਧਾਵਾਂ ਉਪਲਬਧ


ਕੇਂਦਰ ਸਰਕਾਰ ਸਿਹਤ ਯੋਜਨਾ (ਸੀਜੀਐੱਚਐੱਸ) ਅਤੇ ਰਾਸ਼ਟਰੀ ਮਹੱਤਵ ਦੀਆਂ ਤਿੰਨ ਸੰਸਥਾਵਾਂ (ਆਈਐੱਨਆਈ) ਦਰਮਿਆਨ ਸਹਿਮਤੀ ਪੱਤਰ ‘ਤੇ ਦਸਤਖ਼ਤ

ਸੀਜੀਐੱਚਐੱਸ ਲਾਭਾਰਥੀਆਂ ਨੂੰ ਪਹਿਲਾਂ ਭੁਗਤਾਨ ਅਤੇ ਸੀਜੀਐੱਚਐੱਸ ਤੋਂ ਅਦਾਇਗੀ ਦੀ ਪਰੇਸ਼ਾਨੀ ਉਠਾਏ ਬਿਨਾ, ਇਨ੍ਹਾਂ ਮੈਡੀਕਲ ਸੰਸਥਾਵਾਂ ਵਿੱਚ ਅਤਿਆਧੁਨਿਕ ਇਲਾਜ ਸੁਵਿਧਾਵਾਂ ਉਪਲਬਧ ਹੋਣਗੀਆਂ

ਸਰਕਾਰ ਦਾ ਲਕਸ਼ ਮਰੀਜ਼ਾਂ ਦੀਆਂ ਵਧਦੀਆਂ ਜ਼ਰੂਰਤਾਂ ਦੇ ਅਨੁਰੂਪ ਉਤਕ੍ਰਿਸ਼ਟ ਤੀਜੇ ਦਰਜੇ ਦੇ ਦੇਖਭਾਲ਼ (tertiary care) ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਸੀਜੀਐੱਚਐੱਸ ਦੇ ਤਹਿਤ ਸੂਚੀਬੱਧ ਹਸਪਤਾਲਾਂ ਦੀ ਸੰਖਿਆ ਦਾ ਵਿਸਤਾਰ ਕਰਨਾ ਹੈ: ਸ਼੍ਰੀ ਰਾਜੇਸ਼ ਭੂਸ਼ਣ, ਕੇਂਦਰੀ ਸਿਹਤ ਸਕੱਤਰ

Posted On: 27 JUN 2023 6:52PM by PIB Chandigarh

ਇੱਕ ਮਹੱਤਵਪੂਰਨ ਅਤੇ ਜਨ-ਕੇਂਦ੍ਰਿਤ ਕਦਮ ਦੇ ਮਾਧਿਅਮ ਨਾਲ, ਹੁਣ ਏਮਸ ਨਵੀਂ ਦਿੱਲੀ, ਪੀਜੀਆਈਐੱਮਈਆਰ ਚੰਡੀਗੜ੍ਹ ਅਤੇ ਜੇਆਈਪੀਐੱਮਈਆਰ ਪੁਡੂਚੇਰੀ ਵਿੱਚ ਸੀਜੀਐੱਚਐੱਸ ਲਾਭਾਰਥੀਆਂ (ਵਰਕਿੰਗ ਅਤੇ ਰਿਟਾਇਰਡ ਦੋਨਾਂ) ਦੇ ਲਈ ਕੈਸ਼ਲੈੱਸ ਇਲਾਜ ਸੁਵਿਧਾਵਾਂ ਉਪਲਬਧ ਹੋਣਗੀਆਂ। ਇਸ ਸਬੰਧੀ ਸਹਿਮਤੀ ਪੱਤਰ ‘ਤੇ ਤਿੰਨ ਮੈਡੀਕਲ ਸੰਸਥਾਵਾਂ-ਏਮਸ, ਨਵੀਂ ਦਿੱਲੀ, ਪੀਜੀਆਈਐੱਮਈਆਰ, ਚੰਡੀਗੜ੍ਹ, ਅਤੇ ਜੇਆਈਪੀਐੱਮਈਆਰ, ਪੁਡੂਚੇਰੀ ਅਤੇ ਸੀਜੀਐੱਚਐੱਸ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਰਮਿਆਨ ਕੇਂਦਰੀ ਸਿਹਤ ਸਕੱਤਰ, ਸ਼੍ਰੀ ਰਾਜੇਸ਼ ਭੂਸ਼ਣ ਦੀ ਉਪਸਥਿਤੀ ਵਿੱਚ ਅੱਜ ਇੱਥੇ ਦਸਤਖ਼ਤ ਕੀਤੇ ਗਏ।

 

 (https://pib.gov.in/PressReleasePage.aspx?PRID=1925806).

ਇਹ ਪਹਿਲ ਸੀਜੀਐੱਚਐੱਸ ਅਤੇ ਭੋਪਾਲ, ਭੁਬਨੇਸ਼ਵਰ, ਪਟਨਾ, ਜੋਧਪੁਰ, ਰਾਏਪੁਰ ਅਤੇ ਰਿਸ਼ੀਕੇਸ਼ ਸਥਿਤ ਵਿਭਿੰਨ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ) ਦਰਮਿਆਨ 20 ਮਈ, 2023 ਨੂੰ ਪਹਿਲੇ ਦਸਤਖ਼ਤ ਕੀਤੇ ਛੇ ਐੱਮਓਏਜ਼ (ਸਹਿਮਤੀ ਪੱਤਰਾਂ) ‘ਤੇ ਅਧਾਰਿਤ ਹੈ।

(https://pib.gov.in/PressReleasePage.aspx?PRID=1925806).

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ, ਸ਼੍ਰੀ ਰਾਜੇਸ਼ ਭੂਸ਼ਣ ਨੇ ਐੱਮਓਏ ‘ਤੇ ਦਸਤਖ਼ਤ ਕਰਦੇ ਸਮੇਂ ਕਿਹਾ, “ਸੀਜੀਐੱਚਐੱਸ ਲਾਭਾਰਥੀਆਂ ਨੂੰ ਕੈਸ਼ਲੈੱਸ ਅਧਾਰ ‘ਤੇ ਏਮਸ ਨਵੀਂ ਦਿੱਲੀ, ਪੀਜੀਆਈਐੱਮਈਆਰ ਚੰਡੀਗੜ੍ਹ ਅਤੇ ਜੇਆਈਪੀਐੱਮਈਆਰ ਪੁਡੂਚੇਰੀ ਵਿੱਚ ਰੋਗੀ ਦੇਖਭਾਲ਼ ਸੁਵਿਧਾਵਾਂ ਦੇ ਵਿਸਤਾਰ ਨਾਲ ਸੀਜੀਐੱਚਐੱਸ ਦੇ ਪੈਨਸ਼ਨਭੋਗੀ ਲਾਭਾਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਫਾਇਦੇ ਮਿਲੇਗਾ। ਉਸ ਨਾਲ ਉਨ੍ਹਾਂ ਨੂੰ ਵਿਅਕਤੀਗਤ ਭੁਗਤਾਨ ਦਾਅਵਿਆਂ ਨੂੰ ਪੇਸ਼ ਕਰਨ ਅਤੇ ਮਨਜ਼ੂਰੀ ਦੀ ਜ਼ਰੂਰਤ ਨਹੀਂ ਪਵੇਗੀ। ਇਸ ਨਵੀਂ ਪਹਿਲ ਦੇ ਨਾਲ, ਸੀਜੀਐੱਚਐੱਸ ਲਾਭਾਰਥੀਆਂ ਨੂੰ ਪਹਿਲਾਂ ਭੁਗਤਾਨ ਕਰਨ ਅਤੇ ਸੀਜੀਐੱਚਐੱਸ ਤੋਂ ਅਦਾਇਗੀ ਵਾਪਸ ਮੰਗਣ ਦੀ ਪਰੇਸ਼ਾਨੀ ਦੇ ਬਿਨਾ, ਇਨ੍ਹਾਂ ਮੈਡੀਕਲ ਸੰਸਥਾਵਾਂ ਵਿੱਚ ਅਤਿਆਧੁਨਿਕ ਇਲਾਜ ਸੁਵਿਧਾਵਾਂ ਉਪਲਬਧ ਹੋਣਗੀਆਂ। ਇਸ ਵਿਵਸਥਿਤ ਪ੍ਰਕਿਰਿਆ ਨਾਲ ਸਮੇਂ ਦੀ ਬਚਤ ਹੋਵੇਗੀ, ਕਾਗਜੀ ਕਾਰਵਾਈ ਘੱਟ ਹੋਵੇਗੀ ਅਤੇ ਵਿਅਕਤੀਗਤ ਦਾਅਵਿਆਂ ਦੇ ਨਿਪਟਾਨ ਵਿੱਚ ਤੇਜ਼ੀ ਆਵੇਗੀ। ਪਹਿਲਾਂ, ਇਨ੍ਹਾਂ ਸੰਸਥਾਵਾਂ ਵਿੱਚ ਇਲਾਜ ਦਾ ਲਾਭ ਉਠਾਉਣ ਵਾਲੇ ਸੀਜੀਐੱਚਐੱਸ ਪੈਨਸ਼ਨਭੋਗੀ ਲਾਭਾਰਥੀਆਂ ਨੂੰ ਪਹਿਲਾਂ ਭੁਗਤਾਨ ਕਰਨਾ ਪੈਂਦਾ ਸੀ ਅਤੇ ਬਾਅਦ ਵਿੱਚ ਸੀਜੀਐੱਚਐੱਸ ਤੋਂ ਅਦਾਇਗੀ ਦਾ ਦਾਅਵਾ ਕਰਨਾ ਪੈਂਦਾ ਸੀ।”

 

ਕੇਂਦਰੀ ਸਿਹਤ ਸਕੱਤਰ ਨੇ ਇਸ ਵਿਕਾਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੀਜੀਐੱਚਐੱਸ ਸਿਹਤ ਮੰਤਰਾਲੇ ਦਾ ਇੱਕ ਮਹੱਤਵਪੂਰਨ ਸਰਵਿਸ-ਓਰੀਐਂਟਿਡ ਕਾਰਜ-ਖੇਤਰ ਹੈ ਜਿਸ ਦੇ ਮਾਧਿਅਮ ਨਾਲ ਮੌਜੂਦਾ ਅਤੇ ਰਿਟਾਇਰਡ ਕਰਮਚਾਰੀ ਮੈਡੀਕਲ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, “ਸਰਕਾਰ ਦਾ ਲਕਸ਼ ਮਰੀਜਾਂ ਦੀਆਂ ਵਧਦੀਆਂ ਜ਼ਰੂਰਤਾਂ ਦੇ ਅਨੁਰੂਪ ਉਤਕ੍ਰਿਸ਼ਟ ਤੀਜੇ ਦਰਜੇ ਦੀ ਦੇਖਭਾਲ਼ (tertiary care) ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਸੀਜੀਐੱਚਐੱਸ ਦੇ ਤਹਿਤ ਸੂਚੀਬੱਧ ਹਸਪਤਾਲਾਂ ਦੀ ਸੰਖਿਆ ਦਾ ਵਿਸਤਾਰ ਕਰਨਾ ਹੈ।”

 

ਸ਼੍ਰੀ ਭੂਸ਼ਣ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਸ ਸਮਝੌਤੇ ਨਾਲ ਲੰਬੀ ਫੋਰਮੈਲਿਟੀਜ਼ ਨੂੰ ਸਰਲ ਬਣਾਉਣ ਅਤੇ ਮੈਡੀਕਲ ਦੇਖਭਾਲ ਤੱਕ ਪਹੁੰਚ ਵਿੱਚ ਤੇਜ਼ੀ ਲਿਆਉਣ ਨਾਲ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਮਝੌਤਾ ਪੂਰੇ ਦੇਸ਼ ਵਿੱਚ ਸੀਜੀਐੱਚਐੱਸ ਸੇਵਾਵਾਂ ਦੀ ਪਹੁੰਚ ਦਾ ਵਿਸਤਾਰ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਲਾਭਾਰਥੀਆਂ ਨੂੰ ਆਪਣੇ ਸਬੰਧਿਤ ਰਾਜਾਂ ਵਿੱਚ ਆਈਐੱਨਆਈ ਸੰਸਥਾਵਾਂ ਵਿੱਚ ਸੀਜੀਐੱਚਐੱਸ ਸੁਵਿਧਾਵਾਂ ਦਾ ਲਾਭ ਉਠਾਉਣ ਦੀ ਅਨੁਮਤੀ ਮਿਲੇਗੀ। ਇਸ ਦੇ ਇਲਾਵਾ, ਸੀਜੀਐੱਚਐੱਸ ਨੇ ਇਲਾਜ ਅਤੇ ਮੈਡੀਕਲ ਦੇਖਭਾਲ਼ ਦੀ ਕੁਝ ਦਰਾਂ ਨੂੰ ਸੰਸ਼ੋਧਿਤ ਕੀਤਾ ਹੈ, ਜਿਸ ਨਾਲ ਰੋਗੀਆਂ ਦੇ ਲਈ ਇਲਾਜ ਸੁਵਿਧਾਵਾਂ ਤੱਕ ਪਹੁੰਚ ਅਸਾਨ ਹੋ ਗਈ ਹੈ।

 

ਇਸ ਪਹਿਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

1.ਸੀਜੀਐੱਚਐੱਸ ਪੈਨਸ਼ਨਭੋਗੀਆਂ ਅਤੇ ਲਾਭਾਰਥੀਆਂ ਦੀਆਂ ਹੋਰ ਯੋਗ ਸ਼੍ਰੇਣੀਆਂ ਦੇ ਲਈ  ਬਾਹਰੀ ਰੋਗੀ ਵਿਭਾਗਾਂ (ਓਪੀਡੀ), ਜਾਂਚਾਂ ਅਤੇ ਇਨਡੋਰ ਇਲਾਜ ਦੇ ਲਈ ਕੈਸ਼ਲੈੱਸ ਇਲਾਜ ਉਪਲਬਧ ਹੋਵੇਗਾ।

2.ਤਿੰਨਾਂ ਸੰਸਥਾਵਾਂ ਸੀਜੀਐੱਚਐੱਸ ਪੈਨਸ਼ਨਭੋਗੀਆਂ ਅਤੇ ਹੋਰ ਯੋਗ ਲਾਭਾਰਥੀਆਂ ਦੇ ਲਈ ਕ੍ਰੈਡਿਟ ਬਿਲ ਜਾਰੀ ਕਰਨਗੇ ਅਤੇ ਸੀਜੀਐੱਸਐੱਸ ਅਧਿਮਾਨਤ: ਬਿਲ ਪ੍ਰਾਪਤ ਹੋਣ ਦੇ 30 ਦਿਨ ਦੇ ਅੰਦਰ ਭੁਗਤਾਨ ਕਰੇਗਾ।

3.ਸੀਜੀਐੱਚਐੱਸ ਲਾਭਾਰਥੀਆਂ ਨੂੰ ਇਨ੍ਹਾਂ ਸੰਸਥਾਵਾਂ ਵਿੱਚ ਇਲਾਜ ਦੇ ਲਈ ਵੈਧ ਸੀਜੀਐੱਚਐੱਸ ਲਾਭਾਰਥੀ ਆਈਡੀ ਕਾਰਡ ਪੇਸ਼ ਕਰਨ ‘ਤੇ ਹੀ ਭਰਤੀ ਕੀਤਾ ਜਾਵੇਗਾ।

4.ਏਮਸ ਨਵੀਂ ਦਿੱਲੀ, ਪੀਜੀਆਈਐੱਮਈਆਰ ਚੰਡੀਗੜ੍ਹ ਅਤੇ ਜੇਆਈਪੀਐੱਮਈਆਰ ਪੁਡੂਚੇਰੀ ਵਿੱਚ ਸੀਜੀਐੱਸਐੱਸ ਲਾਭਾਰਥੀਆਂ ਦੇ ਲਈ ਅਲੱਗ ਹੈਲਪ ਡੈਸਕ ਅਤੇ ਲੇਖਾ ਪ੍ਰਣਾਲੀਆਂ ਬਣਾਈਆਂ ਜਾਣਗੀਆਂ।

5.ਇਨ੍ਹਾਂ ਸੰਸਥਾਵਾਂ ਵਿੱਡ ਡਾਕਟਰਾਂ ਦੁਆਰਾ ਲਿਖੀਆਂ ਗਈਆਂ ਦਵਾਈਆਂ, ਭਾਵੇਂ ਓਪੀਡੀ ਇਲਾਜ ਦੇ ਲਈ ਜਾਂ ਛੁੱਟੀ ਦੇ ਸਮੇਂ, ਸੀਜੀਐੱਚਐੱਸ ਦੇ ਮਾਧਿਅਮ ਨਾਲ ਲਾਭਾਰਥੀਆਂ ਦੁਆਰਾ ਇਕੱਠੀਆਂ ਕੀਤੀਆਂ ਜਾਣਗੀਆਂ।

6.ਸੀਜੀਐੱਚਐੱਸ ਲਾਭਾਰਥੀਆਂ ਨੂੰ ਹੁਣ ਇਨ੍ਹਾਂ ਸੰਸਥਾਵਾਂ ਵਿੱਚ ਸਿਹਤ ਸੁਵਿਧਾਵਾਂ ਤੱਕ ਪਹੁੰਚਣ ਦੇ ਲਈ ਰੈਫਰਲ ਦੀ ਜ਼ਰੂਰਤ ਨਹੀਂ ਹੋਵੇਗੀ।

 

 

ਐੱਮਓਏ ‘ਤੇ ਦਸਤਖ਼ਤ ਸਮਾਰੋਹ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਆਫਿਸਰ ਆਨ ਸਪੈਸ਼ਲ ਡਿਊਟੀ, ਸ਼੍ਰੀ ਸੁਧਾਂਸ਼ ਪੰਤ, ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ, ਸ਼੍ਰੀਮਤੀ ਵੀ. ਹੇਕਾਲੀ ਝਿਮੋਨੀ, ਹੋਰ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ। ਸਹਿਮਤੀ ਪੱਤਰ ‘ਤੇ ਦਸਤਖ਼ਤ ਦੇ ਦੌਰਾਨ ਏਮਸ ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਐੱਮ ਸ੍ਰੀਨਿਵਾਸ, ਪੀਜੀਆਈਐੱਮਈਆਰ ਚੰਡੀਗੜ੍ਹ ਦੇ ਮੈਡੀਕਲ ਸੁਪਰਡੈਂਟ, ਡਾ. ਵਿਪਿਨ ਕੌਸ਼ਲ ਅਤੇ ਜੇਆਈਪੀਐੱਮਈਆਰ ਪੁਡੂਚੇਰੀ ਦੇ ਡਾਇਰੈਕਟਰ, ਡਾ. ਰਾਕੇਸ਼ ਅਗ੍ਰਵਾਲ ਵੀ ਉਪਸਥਿਤ ਸਨ।

****

ਐੱਮਵੀ/ਜੇਜੇ


(Release ID: 1935868) Visitor Counter : 238