ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਨੇ 27 ਜੂਨ, 2023 ਨੂੰ ਹੇਲੇਨ ਕੇਲਰ (Helen Keller) ਦਿਵਸ ਮਨਾਇਆ


ਇਸ ਨਾਲ ਜੁੜੀਆਂ ਸੰਸਥਾਵਾਂ ਦੇ ਜ਼ਰੀਏ ਪੂਰੇ ਭਾਰਤ ਵਿੱਚ 50 ਤੋਂ ਵਧ ਸਥਾਨਾਂ ‘ਤੇ ਵਿਭਿੰਨ ਪ੍ਰੋਗਰਾਮ ਆਯੋਜਿਤ ਕੀਤੇ

Posted On: 27 JUN 2023 3:53PM by PIB Chandigarh

ਹੇਲੇਨ ਕੇਲਰ ਦਿਵਸ ਕੇਲਰ ਦੇ ਜਨਮ ਦਾ ਜਸ਼ਨ ਮਨਾਉਣ ਦੇ ਲਈ ਇੱਕ ਸਮਾਰਕ ਦਿਵਸ ਹੈ, ਜੋ ਹਰ ਵਰ੍ਹੇ 27 ਜੂਨ ਨੂੰ ਮਨਾਇਆ ਜਾਂਦਾ ਹੈ। ਭਾਵੇਂ ਹੇਲੇਨ ਕੇਲਰ ਦੀ ਜਨਮ ਤੋਂ ਹੀ ਸੁਣਨ ਦੀ ਸ਼ਕਤੀ ਘੱਟ ਅਤੇ ਨੇਤਰਹੀਣ ਸਨ, ਲੇਕਿਨ ਉਨ੍ਹਾਂ ਨੇ  ਜੀਵਨ ਵਿੱਚ ਦ੍ਰਿੜ ਸੰਕਲਪ ਕੀਤਾ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕੀਤਾ। ਉਹ ਇੱਕ ਉੱਤਮ ਲੇਖਕ ਬਣ ਗਏਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ, "ਅਮਰੀਕਨ ਫਾਊਂਡੇਸ਼ਨ ਫੌਰ ਦ ਬਲਾਈਂਡ" ਦੀ ਸਥਾਪਨਾ ਕੀਤੀਅਤੇ ਦਿਵਿਯਾਂਗ ਲੋਕਾਂ ਲਈ ਇੱਕ ਵਕੀਲ ਦੇ ਰੂਪ ਵਿੱਚ ਕੰਮ ਕੀਤਾ। ਵਿਗਿਆਨ ਅਤੇ ਟੈਕਨੋਲੋਜੀ ਵਿੱਚ ਤਰੱਕੀ ਦੇ ਨਤੀਜੇ ਵਜੋਂਸੁਣਨ ਦੀ ਕਮਜ਼ੋਰੀ ਅਤੇ ਨਜ਼ਰ ਦੀ ਕਮਜ਼ੋਰੀ ਵਾਲੇ ਲੋਕ ਪੂਰੀ ਤਰ੍ਹਾਂ ਅਤੇ ਲਾਭਕਾਰੀ ਜ਼ਿੰਦਗੀ ਜੀਉਣ ਵਿੱਚ ਸਮਰੱਥ ਹੁੰਦੇ ਹਨ। ਹੇਲੇਨ ਕੇਲਰ ਦਿਵਸ 'ਤੇਅਸੀਂ ਦਿਵਿਯਾਂਗ ਲੋਕਾਂ ਦਾ ਸਮਰਥਨ ਕਰਨ ਅਤੇ ਸਮਾਯੋਜਨ ਕਰਨ ਵਿੱਚ ਹੋਈ ਪ੍ਰਗਤੀ ਨੂੰ ਪਹਿਚਾਣਦੇ ਹਾਂ। ਇਹ ਯਾਦ ਦਿਵਾਉਂਦਾ ਹੈ ਕਿ ਹਰ ਕਿਸੇ ਵਿੱਚ ਸਮਰੱਥਾ ਹੁੰਦੀ ਹੈ ਅਤੇ ਉਹ ਸਮਾਜ ਵਿੱਚ ਬਹੁਤ ਯੋਗਦਾਨ ਦੇ ਸਕਦਾ ਹੈ।

 

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ ਦੇ ਤਹਿਤ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੇਸ਼ ਦੇ ਦਿਵਿਯਾਂਗ ਵਿਅਕਤੀਆਂ ਦੇ ਵਿਕਾਸ ਦੇ ਸਾਰੇ ਅਜੰਡੇ ਦੀ ਦੇਖਰੇਖ ਕਰਨ ਵਾਲੀ ਨੋਡਲ ਸੰਸਥਾ ਹੈ। ਹੇਲੇਨ ਕੇਲਰ ਦੀ ਉਪਲਬਧੀਆਂ ਨੂੰ ਉਜਾਗਰ ਕਰਨ ਅਤੇ ਹਿਤਧਾਰਕਾਂ, ਵਿਸ਼ੇਸ਼ ਰੂਪ ਨਾਲ ਦਿਵਿਯਾਂਗਜਨਾਂ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ, ਵਿਭਾਗ ਨੇ 27 ਜੂਨ, 2023 ਨੂੰ ਹੇਲੇਨ ਕੇਲਰ ਦਿਵਸ ਮਨਾਇਆ, ਇਸ ਨਾਲ ਜੁੜੀਆਂ ਸੰਸਥਾਵਾਂ ਦੇ ਮਾਧਿਅਮ ਨਾਲ ਪੂਰੇ ਭਾਰਤ ਵਿੱਚ 50 ਤੋਂ ਵਧ ਸਥਾਨਾਂ ‘ਤੇ ਵਿਭਿੰਨ ਪ੍ਰੋਗਰਾਮ ਆਯੋਜਿਤ ਕੀਤੇ।

 

27 ਜੂਨ, 2023 ਨੂੰ ਹੇਲੇਨ ਕੇਲਰ ਦਿਵਸ ਮਨਾਉਣ ਦੇ ਲਈ ਦੇਸ਼ ਭਰ ਵਿੱਚ ਜਾਗਰੂਕਤਾ ਸਿਰਜਣ ਪ੍ਰੋਗਰਾਮ, ਸੈਮੀਨਾਰ ਅਤੇ ਵਰਕਸ਼ਾਪਸ, ਸੰਸਥਾਨ ਦੇ ਸਮੁਦਾਇਕ ਰੇਡੀਓ ਸਟੇਸ਼ਨ 91.2 ਐੱਨਆਈਵੀਐੱਚ ਹੈਲੋ ਦੂਨ (Hello Doon) ਦੁਆਰਾ ਇੱਕ ਆਡੀਓ ਵੀਡੀਓ ਪ੍ਰੋਗਰਾਮ, ਵੈੱਬੀਨਾਰ, ਖੇਡ ਗਤੀਵਿਧੀਆਂ, ਕੁਇਜ਼ ਕੰਪੀਟੀਸ਼ਨਸ, ਆਦਿ ਦਾ ਆਯੋਜਨ ਕੀਤਾ ਗਿਆ।

****

ਐੱਮਜੀ/ਆਰਕੇ/ਪੀਡੀ   


(Release ID: 1935863) Visitor Counter : 106