ਰੱਖਿਆ ਮੰਤਰਾਲਾ

ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ਮਾਊਂਟ ਯੂਨਮ ਤੱਕ ਆਲ ਇੰਡੀਆ ਰਾਸ਼ਟਰੀ ਕੈਡੇਟ ਕੋਰ ਦੇ ਲੜਕਿਆਂ ਅਤੇ ਲੜਕੀਆਂ ਦੇ ਪਰਬਤਾਰੋਹੀ ਅਭਿਯਾਨ-2023 ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

Posted On: 26 JUN 2023 6:11PM by PIB Chandigarh

ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ 26 ਜੂਨ, 2023 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਮਾਊਂਟ ਯੂਨਮ (6111 ਮੀਟਰ) ਦੇ ਲਈ ਆਲ ਇੰਡੀਆ ਰਾਸ਼ਟਰੀ ਕੈਡਿਟ ਕੋਰ ਦੇ ਲੜਕੇ ਅਤੇ ਲੜਕੀਆਂ ਦੇ ਪਰਬਤਾਰੋਹੀ ਅਭਿਯਾਨ-2023 ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਐੱਨਸੀਸੀ ਕੈਡੇਟਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ, ਜਿਨ੍ਹਾਂ ਨੇ ਇਸ ਅਭਿਯਾਨ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ।

ਇਸ ਅਵਸਰ ’ਤੇ ਯੁਵਾ ਕੈਡੇਟਾਂ ਨੂੰ ਸੰਬੋਧਨ ਕਰਦੇ ਹੋਏ, ਰਕਸ਼ਾ ਰਾਜ ਮੰਤਰੀ ਨੇ ਅਭਿਯਾਨ ਦਲ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਾਹਸਿਕ ਯਾਤਰਾ ਨਾਲ ਉਨ੍ਹਾਂ ਵਿੱਚ ਇਸ ਪ੍ਰਕਾਰ ਦੀਆਂ ਅਧਿਕ ਗਤੀਵਿਧੀਆਂ ਨੂੰ ਕਰਨ ਦੇ ਲਈ ਆਤਮਵਿਸ਼ਵਾਸ ਉਤਪੰਨ ਹੋਵੇਗਾ ਅਤੇ ਇਹ ਗਤੀਵਿਧੀਆਂ ਕੈਡੇਟਾਂ ਵਿੱਚ ਅਗਵਾਈ ਅਤੇ ਦੋਸਤੀ ਦੇ ਗੁਣਾਂ ਨੂੰ ਹੁਲਾਰਾ ਦਿੰਦੀ ਹੈ।

ਸ਼੍ਰੀ ਅਜੈ ਭੱਟ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਐੱਨਸੀਸੀ ਅਜਿਹਾ ਸੰਗਠਨ ਹੈ ਜੋ ਕੈਡੇਟਾਂ ਨੂੰ ਪਰਬਤਾਰੋਹੀ ਅਭਿਯਾਨ, ਰੌਕ ਕਲਾਈਂਬਿੰਗ, ਪੈਰਾਸੇਲਿੰਗ, ਟ੍ਰੇਕਿੰਗ, ਸਕੀਇੰਗ, ਡੇਜਰਟ ਸਫਾਰੀ ਆਜਿ ਜਿਹੇ ਸਾਹਸਿਕ/ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਲੋੜੀਂਦਾ ਅਵਸਰ ਪ੍ਰਦਾਨ ਕਰਦਾ ਹੈ। ਸ਼੍ਰੀ ਅਜੈ ਭੱਟ ਨੇ ਬਲ ਦੇ ਕੇ ਕਿਹਾ ਕਿ ਅਜਿਹਾ ਕੋਈ ਹੋਰ ਸੰਗਠਨ ਨਹੀਂ ਹੈ ਜੋ ਆਪਣੇ ਕੈਡੇਟਾਂ ਨੂੰ ਇਤਨੀ ਸਾਰੀਆਂ ਸਾਹਸਿਕ ਗਤੀਵਿਧੀਆਂ ਵਿੱਚ ਸਾਮਲ ਹੋਣ ਦਾ ਅਵਸਰ ਪ੍ਰਦਾਨ ਕਰਦਾ ਹੈ ਅਤੇ ਉਨਾਂ ਨੂੰ ਪ੍ਰੋਤਸਾਹਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਇਹ ਕੈਡੇਟਾਂ ਨੂੰ ਦੇਸ਼ ਦੇ ਵਿਭਿੰਨ ਹਿੱਸਿਆਂ ਨੂੰ ਦੇਖਣ-ਸਮਝਣ ਅਤੇ ਵਿਭਿੰਨ ਲੋਕਾਂ ਨਾਲ ਮਿਲਣ ਦਾ ਇੱਕ ਅਨੋਖਾ ਅਵਸਰ ਵੀ ਪ੍ਰਦਾਨ ਕਰਦਾ ਹੈ ਇਸ ਪ੍ਰਕਾਰ ਇਹ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰਦਾਹੈ।

ਇਸ ਟੀਮ ਵਿੱਚ ਸ਼ਾਮਲ ਪੰਜ ਅਧਿਕਾਰੀਆਂ, ਜੋ ਜੇਸੀਓ, 11 ਹੋਰ ਰੈਂਕ, ਇੱਕ ਬਾਲਿਕਾ ਕੈਡੇਟ ਟ੍ਰੇਨਰ ਅਤੇ 19 ਐੱਨਸੀਸੀ ਕੈਡੇਟਾਂ ਦੀ ਟੀਮ ਨੂੰ 17 ਮਈ 2023 ਨੂੰ ਦਿੱਲੀ ਵਿੱਚ ਰਕਸ਼ਾ ਰਾਜ ਮੰਤਰੀ ਦੁਆਰਾ ਹਰੀ ਝੰਡੀ ਦਿਖਾਈ ਗਈ ਸੀ। ਅਟਲ ਬਿਹਾਰੀ ਵਾਜਪੇਈ ਪਰਬਤਾਰੋਹੀ ਅਤੇ ਸਬੰਧਿਤ ਖੇਡ ਸੰਸਥਾਨ, ਮਨਾਲੀ ਵਿੱਚ ਜ਼ਰੂਰੀ ਟ੍ਰੇਨਿੰਗ ਅਤੇ ਅਭਿਯਾਸ ਦੇ ਬਾਅਦ ਇਹ ਟੀਮ 14 ਜੂਨ ਨੂੰ ਭਰਤਪੁਰ ਬੇਸ ਕੈਂਪ ਪਹੁੰਚੀ ਸੀ। ਪਹਿਲੀ ਟੀਮ ਦੀ ਅਗਵਾਈ ਟੀਮ ਲੀਡਰ ਕਰਨਲ ਅਮਿਤ ਬਿਸ਼ਟ ਨੇ ਕੀਤੀ ਸੀ ਅਤੇ 17 ਜੂਨ ਨੂੰ ਮਾਊਂਟ ਯੂਨਮ ’ਤੇ ਚੜ੍ਹਾਈ ਕੀਤੀ ਸੀ ਅਤੇ ਦੂਸਰੀ ਟੀਮ ਦੀ ਅਗਵਾਈ ਡਿਪਟੀ ਟੀਮ ਲੀਡਰ ਮੇਜਰ ਸੌਮਿਆ ਸ਼ੁਕਲਾ ਨੇ ਕਰਦੇ ਹੋਏ 18 ਜੂਨ 2023 ਨੂੰ ਚੋਟੀ ’ਤੇ ਚੜ੍ਹਾਈ ਕੀਤੀ ਸੀ।

ਹਿਮਾਚਲ ਪ੍ਰਦੇਸ਼ ਦੇ ਲਾਹੌਲ ਖੇਤਰ ਵਿੱਚ ਸਥਿਤ ਮਾਊਂਟ ਯੂਨਮ ’ਤੇ ਸਫ਼ਲਤਾਪੂਰਵਕ ਚੜ੍ਹਾਈ ਅਭਿਯਾਨ ਨੂੰ ਪੂਰਾ ਕਰਨ ਦੇ ਬਾਅਦ ਇਹ ਦਲ 18 ਜੂਨ 2023 ਨੂੰ ਭਰਤਪੁਰ ਬੇਸ ਕੈਂਪ ਵਾਪਿਸ ਆਇਆ ਸੀ।

 

*****

ਏਬੀਬੀ/ਆਨੰਦ



(Release ID: 1935642) Visitor Counter : 97