ਜਲ ਸ਼ਕਤੀ ਮੰਤਰਾਲਾ
azadi ka amrit mahotsav

ਫਰਜ਼ੀ ਵੈੱਬਸਾਈਟ ਦੇ ਬਾਰੇ ਪ੍ਰੈੱਸ ਨੋਟ ਦਾ ਵੇਰਵਾ

Posted On: 26 JUN 2023 8:37PM by PIB Chandigarh

ਜਲ ਸ਼ਕਤੀ ਮੰਤਰਾਲੇ ਦੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਭਾਲ਼ (ਡੀਓਡਬਲਿਊਆਰ, ਆਰਡੀ ਅਤੇ ਜੀਆਰ), ਵਿਭਾਗ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਫਰਜ਼ੀ ਵੈੱਬਸਾਈਟ, https://niwrb-gov.org  ਰਾਸ਼ਟਰੀ ਸਿੰਜਾਈ ਅਤੇ ਜਲ ਸੰਸਾਧਨ ਬੋਰਡ (Water Resources Board) ਦੇ ਤਹਿਤ ਪ੍ਰਸ਼ਾਸਨ ਅਧਿਕਾਰੀ, ਸਿੰਚਪਾਲ ਅਤੇ ਸਿੰਚਪਾਲ ਸੁਪਰਵਾਈਜ਼ਰ ਦੀਆਂ ਅਸਾਮੀਆਂ ਲਈ ਭਰਤੀ ਦਾ ਦਾਅਵਾ ਕਰਦੀ ਹੈ।

 

ਜਲ ਸ਼ਕਤੀ ਮੰਤਰਾਲੇ ਦੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਭਾਲ਼ ਵਿਭਾਗ ਵੱਲੋਂ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਉਪਰੋਕਤ ਵੈੱਬਸਾਈਟ ਫਰਜ਼ੀ ਹੈ ਅਤੇ ਰਾਸ਼ਟਰੀ ਸਿੰਚਾਈ ਅਤੇ ਜਲ ਸੰਸਾਧਨ ਬੋਰਡ ਨਾਮਕ  ਕੋਈ ਵੀ ਸੰਗਠਨ ਇਸ ਵਿਭਾਗ ਨਾਲ ਸਬੰਧਿਤ ਨਹੀਂ ਹੈ।

 

ਜਲ ਸ਼ਕਤੀ ਮੰਤਰਾਲੇ ਦੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਭਾਲ਼ ਵਿਭਾਗ ਨੇ ਅੱਗੇ ਦੀ ਉਚਿਤ ਕਾਰਵਾਈ ਦੇ ਲਈ 22.06.2023 ਨੂੰ ਸਾਈਬਰ ਕ੍ਰਾਈਮ ਔਨਲਾਈਨ ਪੋਰਟਲ ‘ਤੇ ਉਪਰੋਕਤ ਫਰਜ਼ੀ ਵੈੱਬਸਾਈਟ ਦੇ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਨਾਲ ਹੀ, ਇਸ ਵਿਭਾਗ ਦੁਆਰਾ ਇੰਡੀਅਨ ਕੰਪਿਊਟਰ ਅਮਰਜੈਂਸੀ ਰਿਸਪਾਂਸ ਟੀਮ (Indian Computer Emergency Response Team) (ਸੀਈਆਰਟੀ-ਇਨ) ਤੋਂ ਫਰਜ਼ੀ ਵੈੱਬਸਾਈਟ ਨੂੰ ਬਲੌਕ ਕਰਨ ਅਤੇ ਵੈੱਬਸਾਈਟ ਦੇ ਮਾਲਕਾਂ ਦੇ ਵਿੱਰੁਧ ਉਚਿਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ।

 

 

***

ਏਐੱਸ



(Release ID: 1935610) Visitor Counter : 84