ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਇੰਜੀਨੀਅਰਿੰਗ ਸੇਵਾਵਾਂ ਪ੍ਰੀਖਿਆ, 2022 ਦੀ ਰਾਖਵੀਂ ਸੂਚੀ

Posted On: 26 JUN 2023 5:04PM by PIB Chandigarh

ਇੰਜੀਨੀਅਰਿੰਗ ਸੇਵਾਵਾਂ ਪ੍ਰੀਖਿਆ, 2022 ਦਾ ਨਤੀਜਾ 23.12.2022 ਦੇ ਪ੍ਰੈਸ ਨੋਟ ਰਾਹੀਂ ਘੋਸ਼ਿਤ ਕੀਤਾ ਗਿਆ ਸੀ ਜਿਸ ਵਿੱਚ ਨਿਯੁਕਤੀ ਲਈ ਮੈਰਿਟ ਦੇ ਕ੍ਰਮ ਵਿੱਚ 213 ਉਮੀਦਵਾਰਾਂ ਦੀ ਸਿਫਾਰਿਸ਼ ਕੀਤੀ ਗਈ ਸੀ। 

 

ਕਮਿਸ਼ਨ ਨੇ ਇੰਜੀਨੀਅਰਿੰਗ ਸੇਵਾਵਾਂ ਪ੍ਰੀਖਿਆ, 2022 ਦੇ ਨਿਯਮ 13(iv) ਅਤੇ 13(v) ਦੇ ਅਨੁਸਾਰ ਮੈਰਿਟ ਦੇ ਕ੍ਰਮ ਵਿੱਚ ਆਖਰੀ ਸਿਫਾਰਿਸ਼ ਕੀਤੇ ਉਮੀਦਵਾਰ ਤੋਂ ਹੇਠਾਂ ਦਰਜਾ ਪ੍ਰਾਪਤ ਉਮੀਦਵਾਰਾਂ ਦੀ ਇੱਕ ਰਾਖਵੀਂ ਸੂਚੀ ਵੀ ਤਿਆਰ ਕੀਤੀ ਹੈ।

 

ਹੁਣ ਸੰਚਾਰ ਮੰਤਰਾਲੇ ਦੇ ਅਧੀਨ ਦੂਰਸੰਚਾਰ ਵਿਭਾਗ ਦੁਆਰਾ ਰੱਖੀ ਗਈ ਮੰਗ ਦੇ ਅਨੁਸਾਰ, ਕਮਿਸ਼ਨ ਇੰਜਨੀਅਰਿੰਗ ਸਰਵਿਸਿਜ਼ ਪ੍ਰੀਖਿਆ, 2022 ਦੇ ਅਧਾਰ 'ਤੇ ਬਾਕੀ ਬਚੀਆਂ ਅਸਾਮੀਆਂ ਨੂੰ ਭਰਨ ਲਈ 33 ਉਮੀਦਵਾਰਾਂ (26-ਅਨਰਿਜ਼ਰਵਡ ਅਤੇ 07-ਹੋਰ ਪਛੜੀਆਂ ਸ਼੍ਰੇਣੀਆਂ ਸਮੇਤ) ਦੀ ਸਿਫਾਰਿਸ਼ ਕਰਦਾ ਹੈ। ਇਨ੍ਹਾਂ ਉਮੀਦਵਾਰਾਂ ਦੀ ਸੂਚੀ ਨਾਲ ਨੱਥੀ ਹੈ। ਦੂਰਸੰਚਾਰ ਵਿਭਾਗ, ਸੰਚਾਰ ਮੰਤਰਾਲਾ ਇਨ੍ਹਾਂ ਸਿਫਾਰਿਸ਼ ਕੀਤੇ ਉਮੀਦਵਾਰਾਂ ਨੂੰ ਸਿੱਧੇ ਤੌਰ 'ਤੇ ਸੂਚਿਤ ਕਰੇਗਾ।

 

ਨਤੀਜਿਆਂ ਲਈ ਇੱਥੇ ਕਲਿੱਕ ਕਰੋ:

 

Click here for results:

 

 ********

 

ਐੱਸਐੱਨਸੀ /ਪੀਕੇ



(Release ID: 1935535) Visitor Counter : 64


Read this release in: English , Urdu , Hindi , Tamil , Telugu