ਬਿਜਲੀ ਮੰਤਰਾਲਾ

ਆਰਈਸੀ ਲਿਮਿਟਿਡ ਬੈਂਗਲੋਰੁ ਮੈਟਰੋ ਰੇਲ ਕਾਪੋਰੇਸ਼ਨ ਲਿਮਿਟਿਡ ਨੂੰ 3,045 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ

Posted On: 25 JUN 2023 4:13PM by PIB Chandigarh

ਕੇਂਦਰੀ ਬਿਜਲੀ ਮੰਤਰਾਲੇ ਦੇ ਅਧੀਨ ਜਨਤਕ ਖੇਤਰ ਦੀ ਮਹਾਰਤਨ ਕੰਪਨੀ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਲਿਮਿਟਿਡ  ਨੇ ਬੈਂਗਲੋਰੁ ਮੈਟਰੋ ਦੇ ਪੜਾਅ- II ਪ੍ਰੋਜੈਕਟ ਦੇ ਤਹਿਤ ਮੈਟਰੋ ਲਾਈਨ ਦੀ ਸਥਾਪਨਾ ਅਤੇ ਵਿਕਾਸ ਦੇ ਲਈ ਬੈਂਗਲੋਰੁ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਿਡ (ਬੀਐੱਮਆਰਸੀਐੱਲ)  ਨੂੰ 3,034 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਸਹਾਇਤਾ ਵਧਾਉਣ ਦਾ ਫੈਸਲਾ 24 ਜੂਨ, 2023 ਨੂੰ ਬੈਂਗਲੋਰੁ ਵਿੱਚ ਆਰਈਸੀ ਦੇ ਬੋਰਡ ਬੈਠਕ ਵਿੱਚ ਲਿਆ ਗਿਆ। ਬੋਰਡ ਨੇ ਬੈਂਗਲੋਰੁ ਮੈਟਰੋ ਰੇਲ ਕਾਰੋਪਰੇਸ਼ਨ ਲਿਮਿਟਿਡ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।

ਨੰਮਾ ਮੈਟਰੋ ਦੇ ਪੜਾਅ--II ਪਰਿਯੋਜਨਾ ਦੇ ਪੜਾਅ-1 ਮੌਜੂਦਾ ਦੋ ਕੌਰੀਡੋਰਾਂ ਦਾ ਵਿਸਤਾਰ ਸ਼ਾਮਲ ਹੈ, ਅਰਥਾਤ ਪੂਰਬ-ਪੱਛਮੀ ਕੌਰੀਡੋਰ ਅਤੇ ਉੱਤਰ-ਦੱਖਣ ਕੌਰੀਡੋਰ ਅਤੇ 2 ਮਈ ਲਾਈਨਾਂ, ਅਰਥਾਤ ਇੱਕ ਆਰ.ਵੀ. ਰੋਡ ਤੋਂ ਬੋਂਮਸੰਦ੍ਰਾ ਤੱਕ ਅਤੇ ਦੂਸਰੀ ਕਾਲੇਨਾ ਅਗ੍ਰਹਾਰਾ ਤੋਂ ਨਾਗਵਾਰਾ ਤੱਕ। ਇਹ ਲਾਈਨਾਂ ਸ਼ਹਿਰ ਦੇ ਕੁਝ ਸਭ ਤੋਂ ਸੰਘਣੇ ਅਤੇ ਅਧਿਕ ਟ੍ਰੈਫਿਕ ਵਾਲੇ ਖੇਤਰਾਂ ਤੋਂ ਹੋ ਕੇ ਗੁਜਰੇਗੀ।

ਪ੍ਰੋਜੈਕਟ ਦੇ ਦੂਸਰੇ ਪੜਾਅ ਤੋਂ ਬੈਂਗਲੋਰੁ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਵਿੱਚ ਕਨੈਕਟੀਵਿਟੀ ਵਧੇਗੀ ਅਤੇ ਟ੍ਰੈਫਿਕ ਦਾ ਪਰਿਚਾਲਨ ਆਸਾਨ ਹੋਵੇਗਾ। ਪੜਾਅ-II  (72.09 ਕਿਲੋਮੀਟਰ) ਦਾ ਪੂਰਾ ਹੋਣ ਦੇ ਨਾਲ ਨੰਮਾ ਮੈਟਰੋ ਦਾ ਸੰਯੁਕਤ ਨੈਟਵਰਕ 114.39 ਕਿਲੋਮੀਟਰ ਦਾ ਹੋ ਹੋਵੇਗਾ ਅਤੇ ਇਸ ਵਿੱਚ 101 ਸਟੇਸ਼ਨਾਂ ਹੋਣਗੇ।

ਆਰਈਸੀ ਲਿਮਿਟਿਡ ਇੱਕ ਗ਼ੈਰ ਬੈਕਿੰਗ ਵਿੱਤੀ ਕੰਪਨੀ (ਐੱਨਬੀਐੱਫਸੀ) ਹੈ, ਜੋ ਪੂਰੇ ਭਾਰਤ ਵਿੱਚ ਬਿਜਲੀ ਖੇਤਰ ਦੇ ਵਿੱਤ ਪੋਸ਼ਣ ਅਤੇ ਵਿਕਾਸ ’ਤੇ ਕੇਂਦ੍ਰਿਤ ਕਰਦੀ ਹੈ। ਬੈਂਗਲੋਰੁ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਿਡ (ਬੀਐੱਮਆਰਸੀਐੱਲ) ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ, ਬੁਨਿਆਦੀ ਢਾਂਚੇ ਦੇ ਵਿਕਾਸ ਦੇ ਵਿੱਤ ਪੋਸ਼ਣ ਵਿੱਚ ਆਰਈਸੀ ਦੇ ਪ੍ਰਯਾਸ ਦਾ ਹਿੱਸਾ ਹੈ। 1969 ਵਿੱਚ ਸਥਾਪਿਤ, ਆਰਈਸੀ ਲਿਮਿਟਿਡ ਨੇ ਸੰਚਾਲਨ ਦੇ ਪੰਜਾਹ ਵਰ੍ਹੇ ਤੋਂ ਅਧਿਕ ਪੂਰੇ ਕਰ ਲਏ ਹਨ। ਇਹ ਸੰਪੂਰਣ ਬਿਜਲੀ ਖੇਤਰ ਦਾ ਉਤਪਾਦਨ, ਟ੍ਰਾਂਸਮਿਸ਼ਨਵੰਡ ਅਤੇ ਅਖੁੱਟ ਊਰਜਾ ਸਹਿਤ ਵਿਭਿੰਨ ਪ੍ਰਕਾਰ ਦੇ ਪ੍ਰੋਜੈਕਟਾਂ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।

 

 

***

ਬੀਆਈਬੀ ਦਿੱਲੀ/ਏਐੱਮ/ਡੀਜੇਐੱਮ



(Release ID: 1935375) Visitor Counter : 87