ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਬਿਹਾਰ 'ਚ ਐੱਨਐੱਚ 327 ਈ ਦੇ ਗਲਗਲੀਆ-ਬਹਾਦੁਰਗੰਜ ਸੈਕਸ਼ਨ 'ਤੇ ਨਿਰਮਾਣ ਅਧੀਨ ਪੁਲ 'ਤੇ ਵਾਪਰਿਆ ਹਾਦਸਾ

Posted On: 25 JUN 2023 12:35PM by PIB Chandigarh

ਗਲਗਲੀਆ-ਬਹਾਦੁਰਗੰਜ ਦੇ ਵਿਚਕਾਰ 49 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ ਪ੍ਰੋਜੈਕਟ ਦੇ 4-ਮਾਰਗੀ ਦਾ ਨਿਰਮਾਣ ਕੰਮ ਐੱਮ/ਐੱਸ ਜੀਆਰ ਇਨਫਰਾ ਪ੍ਰੋਜੈਕਟ ਹਾਈਵੇਅ ਲਿਮਟਿਡ ਨੂੰ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਦੀ ਨਿਰਧਾਰਤ ਮਿਤੀ 10.01.2022 ਹੈ। ਵਰਤਮਾਨ ਵਿੱਚ 70% ਕੰਮ ਹੋਇਆ ਹੈ।

23.06.2023 ਦੀ ਦੁਪਹਿਰ ਨੂੰ ਮੁੱਖ ਪੁਲ ਦਾ ਪਿੱਲਰ-3 ਅਚਾਨਕ 600 ਮਿਲੀਮੀਟਰ ਹੇਠਾਂ ਧਸ ਗਿਆ, ਜਿਸ ਨਾਲ ਇਸਦੀ ਬਣਤਰ ਨੂੰ ਨੁਕਸਾਨ ਪਹੁੰਚਿਆ। ਇਹ ਪੁਲ ਚਾਲੂ ਨਹੀਂ ਹੈ ਅਤੇ ਇਸ ਸਮੇਂ ਨਿਰਮਾਣ ਅਧੀਨ ਹੈ। ਇਹ ਸੁਪਰਸਟਰੱਕਚਰ ਮਈ 2023 ਵਿੱਚ ਬਣਾਇਆ ਗਿਆ ਸੀ। ਇਸ ਘਟਨਾ ਵਿੱਚ ਉਸਾਰੀ ਦੇ ਕੰਮ ਵਿੱਚ ਲੱਗੇ ਮਜ਼ਦੂਰਾਂ ਦੇ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੇਚੀ ਨਦੀ ਵਿੱਚ, ਜਿਸ 'ਤੇ ਹਾਲ ਹੀ ਵਿੱਚ ਪੁਲ ਬਣਾਇਆ ਗਿਆ ਹੈ, ਵਿੱਚ ਨੇਪਾਲ ਤੋਂ ਪਾਣੀ ਦਾ ਵਹਾਅ ਅਚਾਨਕ ਵਧ ਗਿਆ ਸੀ। ਅੱਗੇ ਦੀ ਮੁੱਢਲੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਨਿਰਮਾਣ ਕਾਰਜ ਦੌਰਾਨ ਪੀ-2, ਪੀ-3 ਅਤੇ ਪੀ-4 ਦੇ ਹੇਠਲੇ ਪਾਸੇ ਮੇਚੀ ਨਦੀ ਨੂੰ ਚੈਨਲਾਈਜ਼ ਕੀਤਾ ਗਿਆ ਸੀ, ਜਿਸ ਨਾਲ ਪਾਣੀ ਦੇ ਵਹਾਅ ਵਿੱਚ ਰੁਕਾਵਟ ਪੈਦਾ ਹੋ ਗਈ ਸੀ ਅਤੇ ਰੇਤਲੀ ਨਦੀ ਦੇ ਤਲ 'ਤੇ ਜ਼ਿਆਦਾ ਰਿਸਾਅ ਹੋ ਗਿਆ। 

ਘਟਨਾ ਤੋਂ ਬਾਅਦ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ, ਰਿਆਇਤਗ੍ਰਾਹੀ ਅਤੇ ਸੁਤੰਤਰ ਇੰਜੀਨੀਅਰ ਦੀ ਇੱਕ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਪੀ-3 'ਤੇ ਪਾਈਲ ਨੀਂਹ ਨੂੰ ਹੋਰ ਖਰਾਬ ਹੋਣ ਤੋਂ ਬਚਾਉਣ ਲਈ ਲੋੜੀਂਦੇ ਸੁਧਾਰ ਕੰਮ ਕੀਤੇ। ਇਸ ਦੌਰਾਨ, ਸੁਤੰਤਰ ਇੰਜੀਨੀਅਰ ਅਤੇ ਬ੍ਰਿਜ ਇੰਜੀਨੀਅਰ ਦੇ ਟੀਮ ਲੀਡਰ - ਐੱਮ/ਐੱਸ ਚੈਤੰਨਿਆ ਪ੍ਰੋਜੈਕਟ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਅਤੇ ਸੀਨੀਅਰ ਪ੍ਰੋਜੈਕਟ ਮੈਨੇਜਰ ਅਤੇ ਕੰਸੈਸ਼ਨੇਅਰ, ਮੈਸਰਜ਼ ਗਲਗਲੀਆ-ਬਹਾਦੁਰਗੰਜ ਹਾਈਵੇ ਪ੍ਰਾਈਵੇਟ ਲਿਮਟਿਡ ਦੇ ਡਿਪਟੀ ਪ੍ਰੋਜੈਕਟ ਮੈਨੇਜਰ (ਸਟ੍ਰਕਚਰਜ਼) ਨੂੰ ਤਤਕਾਲ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ, ਤਾਂ ਜੋ ਲੰਬਿਤ ਜਾਂਚ ਵਿੱਚ ਕਿਸੇ ਪ੍ਰਭਾਵ ਦੇ ਕਾਰਨ ਰੁਕਾਵਟ ਨਾ ਆਵੇ।

ਇਸ ਘਟਨਾ ਦੀ ਜਾਂਚ ਲਈ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ, ਜੋ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਸੇਵਾਮੁਕਤ ਵਧੀਕ ਡਾਇਰੈਕਟਰ ਜਨਰਲ (i) ਸ਼੍ਰੀ ਏ ਕੇ ਸ਼੍ਰੀਵਾਸਤਵ, (ii) ਪ੍ਰਿੰਸੀਪਲ ਟੈਕਨੀਕਲ ਅਫਸਰ - ਬ੍ਰਿਜ (ਸੇਵਾਮੁਕਤ), ਸ਼੍ਰੀ ਐੱਸ ਕੇ ਸ਼ਰਮਾ, ਸੀਆਰਆਰਆਈ ਅਤੇ (iii) ਸ਼੍ਰੀ ਵੈਂਕਟਰਾਮ, (ਪੀਜੀ) ਐੱਮ/ਐੱਸ ਐੱਲ ਐਂਡ ਟੀ ਇਨਫਰਾਸਟ੍ਰਕਚਰ ਇੰਜੀਨੀਅਰਿੰਗ ਲਿਮਟਿਡ ਸ਼ਾਮਲ ਹਨ। ਟੀਮ ਵਿਸਤ੍ਰਿਤ ਜਾਂਚ ਲਈ ਅੱਜ ਘਟਨਾ ਸਥਾਨ ਦਾ ਦੌਰਾ ਕਰੇਗੀ ਅਤੇ ਸੀਐੱਚ 24+461 'ਤੇ ਮੇਨ ਬ੍ਰਿਜ 'ਤੇ ਪਿੱਲਰ-3 ਦੇ ਡਿੱਗਣ ਦੀ ਸਥਿਤੀ ਦਾ ਜਾਇਜ਼ਾ ਲਵੇਗੀ ਅਤੇ ਸੁਧਾਰਾਤਮਕ ਕਦਮ ਚੁੱਕੇਗੀ।

********

ਐੱਮਜੇਪੀਐੱਸ 

 



(Release ID: 1935308) Visitor Counter : 78