ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਸ੍ਰੀਨਗਰ ਵਿੱਚ ਸੱਭਿਆਚਾਰ ਮੰਤਰਾਲੇ ਦੁਆਰਾ ਆਯੋਜਿਤ ਵਿਤਸਤਾ ਮਹੋਤਸਵ ਨੂੰ ਮੁੱਖ ਮਹਿਮਾਨ ਦੇ ਰੂਪ ਵਿੱਚ ਸੰਬੋਧਿਤ ਕੀਤਾ
ਝੇਲਮ ਮਾਨਵ ਸੱਭਿਅਤਾ ਦਾ ਸ਼੍ਰੇਸ਼ਠ ਗਵਾਹ ਰਿਹਾ ਹੈ ਅਤੇ ਇੱਥੇ ਆਯੋਜਿਤ ਇਹ ਵਿਤਸਤਾ ਮਹੋਤਸਵ ਪੂਰੇ ਵਿਸ਼ਵ ਨੂੰ ਕਸ਼ਮੀਰ ਦਾ ਦਰਸ਼ਨ ਕਰਵਾਉਣ ਵਾਲਾ ਇੱਕ ਮਹੋਤਸਵ ਹੈ
ਇਹੀ ਵਿਤਸਤਾ ਹੈ ਜੋ ਹਜ਼ਾਰਾਂ ਸਾਲਾਂ ਵਿੱਚ ਕਸ਼ਮੀਰ ਵਿੱਚ ਅਨੇਕ ਰਿਸਰਚਰਾਂ ਦਾ ਗਵਾਹ ਰਿਹਾ ਹੈ, ਇਸ ਝੇਲਮ ਨੇ ਕਠਿਨ ਸਮੇਂ ਦੇਖੇ ਹਨ, ਖੂਨ ਦੇਖਿਆ ਹੈ, ਕੱਟੜਪੰਥੀ ਲੋਕਾਂ ਦੇ ਹਮਲੇ ਦੇਖੇ ਹਨ, ਸੱਤਾ ਪਰਿਵਰਤਨ ਦੇਖੇ ਹਨ ਅਤੇ ਆਤੰਕਵਾਦ ਦੀ ਭੀਸ਼ਣ ਵਿਭੀਸ਼ਿਕਾ ਦਾ ਗਵਾਹ ਵੀ ਰਿਹਾ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਕਸ਼ਮੀਰ ਤੋਂ ਆਰਟੀਕਲ 370 ਹਟਾਏ ਜਾਣ ਦੇ ਬਾਅਦ ਇੱਥੇ ਸ਼ਾਂਤੀ ਹੈ, ਵਿਕਾਸ ਦੇ ਨਵੇਂ ਆਯਾਮ ਗੜ੍ਹੇ ਜਾ ਰਹੇ ਹਨ, ਉੱਚ ਸਿੱਖਿਆ ਦੀਆਂ ਸੰਸਥਾਵਾਂ ਬਣ ਰਹੀਆਂ ਹਨ, ਇੰਡਸਟ੍ਰੀ ਲਗ ਰਹੀ ਹੈ, ਪੰਚਾਇਤੀ ਰਾਜ ਸਥਾਪਿਤ ਹੋਇਆ ਹੈ
ਮੋਦੀ ਜੀ ਨੇ ਏਕ ਭਾਰਤ, ਸ਼੍ਰੇਸ਼ਠ ਭਾਰਤ ਦੇ ਤਹਿਤ ਕਾਸ਼ੀ ਤੇਲਗੁ ਸੰਗਮਮ, ਤਮਿਲ ਸੌਰਾਸ਼ਟਰ ਸੰਗਮਮ, ਕਾਸ਼ੀ ਤਮਿਲ ਅਤੇ ਵਿਤਸਤਾ ਮਹੋਤਸਵ ਜਿਹੇ ਅਨੇਕ ਪ੍ਰੋਗਰਾਮਾਂ ਨਾਲ ਦੇਸ਼ ਦੇ ਸਾਰੇ ਸੱਭਿਆਚਾਰ ਇੱਕ ਦੂਸਰੇ ਦੇ ਨਾਲ ਅੱਗੇ ਵਧਣ ਦਾ ਵਿਜ਼ਨ ਦਿੱਤਾ ਹੈ
ਦੇਸ਼ ਨੂੰ ਇੱਕ ਕਰਨਾ ਹੈ ਤਾਂ ਕਲਾ, ਸੱਭਿਆਚਾਰ ਅਤੇ ਦੇਸ਼ ਦਾ ਇਤਿਹਾਸ ਹੀ ਕਰ ਸਕਦਾ ਹੈ, ਵਿਤਸਤਾ ਮਹੋਤਸਵ ਇਸ ਦਾ ਇੱਕ ਵਿਲੱਖਣ ਆਯੋਜਨ ਹੈ
ਕੋਈ ਸੱਭਿਆਚਾਰ ਇੱਕ ਸਾਲ ਵਿੱਚ, ਇੱਕ ਕਲਾ ਅਤੇ ਵਿਧਾ ਤੋਂ ਨਹੀਂ ਬਣਦੀ, ਸੱਭਿਆਚਾਰ ਮਾਨਵ ਜੀਵਨ ਦੇ ਵਿਭਿੰਨ ਪਹਿਲੂਆਂ ਦੇ ਤਾਲਮੇਲ ਨਾਲ ਬਣਦੀ
Posted On:
23 JUN 2023 10:30PM by PIB Chandigarh
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਸ੍ਰੀਨਗਰ ਵਿੱਚ ਸੱਭਿਆਚਾਰ ਮੰਤਰਾਲੇ ਦੁਆਰਾ ਆਯੋਜਿਤ ਵਿਤਸਤਾ ਮਹੋਤਸਵ ਨੂੰ ਮੁੱਖ ਮਹਿਮਾਨ ਦੇ ਰੂਪ ਵਿੱਚ ਸੰਬੋਧਨ ਕੀਤਾ। ਇਸ ਅਵਸਰ ‘ਤੇ ਜੰਮੂ ਅਤੇ ਕਸ਼ਮੀਰ ਦੇ ਉਪ-ਰਾਜਪਾਲ, ਸ਼੍ਰੀ ਮਨੋਜ ਸਿਨ੍ਹਾ, ਕੇਂਦਰੀ ਮੰਤਰੀ ਸ਼੍ਰੀਮਤੀ ਮੀਨਾਕਸੀ ਲੇਖੀ, ਕੇਂਦਰੀ ਗ੍ਰਹਿ ਸਕੱਤਰ ਅਤੇ ਸਕੱਤਰ, ਸੱਭਿਆਚਾਰ ਮੰਤਰਾਲੇ ਸਹਿਤ ਅਨੇਕ ਪਤਵੰਤੇ ਉਪਸਥਿਤ ਸਨ।
ਆਪਣੇ ਸੰਬੋਧਨ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹੀ ਵਿਤਸਤਾ ਹੈ ਜੋ ਹਜ਼ਾਰਾਂ ਸਾਲਾਂ ਤੋਂ ਕਸ਼ਮੀਰ ਵਿੱਚ ਅਨੇਕ ਰਿਸਰਚਰਾਂ ਦਾ ਗਵਾਹ ਰਿਹਾ ਹੈ ਅਤੇ ਇਸ ਨੂੰ ਅਨੇਕ ਸੱਭਿਆਚਾਰਾਂ ਦਾ ਮਿਲਨਸਥਲ ਬਣਨ ਦਾ ਸੁਭਾਗ ਵੀ ਪ੍ਰਾਪਤ ਹੈ। ਇਸ ਨੂੰ ਝੇਲਮ ਨੇ ਆਦਿਸ਼ੰਕਰ ਨੂੰ ਵੀ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰ ਖੇਤਰ ਦੇ ਵਿਦਵਾਨਾਂ ਨੇ ਇਸੇ ਭੂਮੀ ਤੋਂ ਨਿਕਲ ਕੇ ਨਾ ਸਿਰਫ਼ ਭਾਰਤ ਬਲਕਿ ਪੂਰੇ ਵਿਸ਼ਵ ਵਿੱਚ ਆਪਣੀ ਕਲਾਵਾਂ ਦਾ ਲੋਹਾ ਮਨਵਾਇਆ ਹੈ ਅਤੇ ਇਨ੍ਹਾਂ ਸਭ ਦਾ ਤਾਲਮੇਲ ਅੱਜ ਦੇ ਕਸ਼ਮੀਰ ਦੇ ਸੱਭਿਆਚਾਰ ਵਿੱਚ ਦੇਖਣ ਨੂੰ ਮਿਲਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਝੇਲਮ ਨੇ ਕਠਿਨ ਸਮੇਂ ਦੇਖੇ ਹਨ, ਵਿਤਸਤਾ ਦੀ ਧਾਰਾ ਨੇ ਖੂਨ ਵੀ ਦੇਖਿਆ ਹੈ, ਕੱਟੜਪੰਥੀ ਲੋਕਾਂ ਦੇ ਹਮਲੇ ਦੇਖੇ ਹਨ, ਅਨੇਕ ਰਾਜ ਪਰਿਵਰਤਨ ਦੇਖੇ ਹਨ ਅਤੇ ਇਹੀ ਝੇਲਮ ਆਤੰਕਵਾਦ ਦੀ ਭੀਸ਼ਣ ਵਿਭੀਸ਼ਿਕਾ ਦਾ ਗਵਾਹ ਵੀ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਭ ਨੂੰ ਆਪਣੇ ਵਿੱਚ ਸਮਾਹਿਤ ਕਰਕੇ ਹਮੇਸ਼ਾ ਬੱਚਿਆਂ ਨੂੰ ਸਨੇਹ, ਪਿਆਰ ਅਤੇ ਉਤਸ਼ਾਹ ਦੇਣ ਦਾ ਕੰਮ ਵਿਤਸਤਾ ਨੇ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜੋ ਲੋਕ ਝੇਲਮ ਨੂੰ ਨਦੀ ਮੰਨਦੇ ਹਾਂ, ਉਨ੍ਹਾਂ ਨੂੰ ਮਾਨਵ ਸੰਸਕ੍ਰਿਤੀ ਅਤੇ ਉਸ ਦੀ ਉਚਾਈ ਦੀ ਪਹਿਚਾਣ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਝੇਲਮ ਮਾਨਵ ਸੱਭਿਅਤਾ ਦਾ ਸ਼੍ਰੇਸ਼ਠ ਗਵਾਹ ਰਿਹਾ ਹੈ ਅਤੇ ਇੱਥੇ ਆਯੋਜਿਤ ਇਹ ਵਿਤਸਤਾ ਮਹੋਤਸਵ ਪੂਰੇ ਵਿਸ਼ਵ ਨੂੰ ਕਸ਼ਮੀਰ ਦਾ ਦਰਸ਼ਨ ਕਰਵਾਉਣ ਵਾਲਾ ਇੱਕ ਮਹੋਤਸਵ ਹੈ। ਵਿਤਸਤਾ ਮਹੋਤਸਵ ਦਾ ਉਦੇਸ਼ ਪੂਰੇ ਦੇਸ਼ ਨੂੰ ਕਸ਼ਮੀਰ ਦੀ ਮਹਾਨ ਸੱਭਿਆਚਾਰਕ ਵਿਰਾਸਤ, ਵਿਵਿਧਤਾ ਅਤੇ ਵਿਸ਼ਿਸ਼ਟਤਾ ਨਾਲ ਜਾਣੂ ਕਰਵਾਉਣਾ ਹੈ। ਇਹ ਮਹੋਤਸਵ ਵਿਤਸਤਾ (ਝੇਲਮ) ਨਦੀ ਨਾਲ ਜੁੜੀਆਂ ਲੋਕ ਮਾਣਤਾਵਾਂ ‘ਤੇ ਕੇਂਦ੍ਰਿਤ ਹੈ, ਜਿਸ ਨੂੰ ਵੈਦਿਕ ਕਾਲ ਤੋਂ ਹੀ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਨਦੀ ਦਾ ਜ਼ਿਕਰ ਨੀਲਮਤ ਪੁਰਾਣ, ਵਿਤਸਤਾ ਮਹਾਮਾਇਆ, ਹਰਚਰਿਤਾ ਚਿੰਤਾਮਣੀ, ਰਾਜਤਰੰਗਿਣੀ ਜਿਹੀ ਕਈ ਪ੍ਰਾਚੀਨ ਗ੍ਰੰਥਾਂ ਵਿੱਚ ਮਿਲਦਾ ਹੈ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਪੂਜਨੀਯ ਨਦੀ ਦੀ ਨਿਰਮਲ ਧਾਰਾਵਾਂ, ਮਾਨਵ ਸਵਭਾਵ ਦੇ ਸਾਰੇ ਕੁਕਰਮਾਂ ਦਾ ਨਾਸ਼ ਕਰ ਦਿੰਦੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਦਿਸ਼ੰਕਰ ਨੇ ਜਿਸ ਭੂਮੀ ਨੂੰ ਗਿਆਨ ਦੀ ਭੂਮੀ ਕਿਹਾ, ਮੁਗਲ ਸ਼ਾਸਕਾਂ ਨੇ ਪ੍ਰਿਥਵੀ ਦਾ ਸਵਰਗ ਕਿਹਾ ਅਤੇ ਸਮਰਾਟ ਅਸ਼ੋਕ ਨੇ ਬੁੱਧ ਧਰਮ ਦੇ ਵਿਚਾਰ ਮੰਥਨ ਨੂੰ ਅੱਗੇ ਵਧਾਉਣ ਵਾਲੀ ਉਚਿਤ ਭੂਮੀ ਕਿਹਾ, ਉਹ ਇਹੀ ਕਸ਼ਮੀਰ ਹੈ। ਉਨ੍ਹਾਂ ਨੇ ਕਿਹਾ ਕਿ ਸੱਭਿਆਚਾਰ ਇੱਕ ਸਾਲ ਜਾਂ ਇੱਕ ਕਲਾ ਅਤੇ ਵਿਧਾ ਤੋਂ ਨਹੀਂ ਬਣਦਾ, ਸੱਭਿਆਚਾਰ ਮਾਨਵ ਜੀਵਨ ਦੇ ਅਨੇਕ ਪ੍ਰਕਾਰ ਦੇ ਪਹਿਲੂਆਂ ਦੇ ਤਾਲਮੇਲ ਨਾਲ ਬਣਦੀ ਹੈ ਅਤੇ ਜਿੱਥੇ ਸੱਭਿਆਚਾਰ ਦੀ ਧਾਰਾ ਅਵਿਰਲ ਵਹਿੰਦੀ ਹੋਵੇ, ਅਜਿਹੇ ਬਹੁਤ ਘੱਟ ਦੇਸ਼ਾਂ ਵਿੱਚੋਂ ਇੱਕ ਸਾਡਾ ਭਾਰਤ ਹੈ ਅਤੇ ਸਾਨੂੰ ਇਸ ‘ਤੇ ਮਾਣ ਹੋਣਾ ਚਾਹੀਦਾ ਹੈ। ਦੇਸ਼ ਦੇ ਹਰ ਹਿੱਸੇ ਵਿੱਚ ਇੰਨੀ ਪੁਰਾਤਨ ਸੰਸਕ੍ਰਿਤੀ ਕਿ ਅਵਿਰਲ ਧਾਰਾ ਬਣਾ ਕੇ ਭਾਰਤੀ ਸੱਭਿਆਚਾਰ ਦੀ ਗੰਗਾ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਜ਼ਮਾਨੇ ਵਿੱਚ ਸਾਡੇ ‘ਤੇ ਸ਼ਾਸਨ ਕਰਨ ਵਾਲੇ ਅੰਗ੍ਰੇਜ਼ਾਂ ਨੂੰ ਸਾਡੀ ਵਿਵਿਧਤਾ ਸਾਡੀ ਦੁਰਬਲਤਾ ਲਗਦੀ ਸੀ, ਲੇਕਿਨ ਜਦੋਂ ਸ਼ਾਸਕ ਰਚਨਾਤਮਕ ਦ੍ਰਿਸ਼ਟੀਕੋਣ ਨਾਲ ਦੇਖਦਾ ਹੈ ਤਾਂ ਵਿਵਿਧਤਾ ਵਿੱਚ ਏਕਤਾ ਸਾਡੀ ਵਿਸ਼ੇਸ਼ਤਾ ਅਤੇ ਸਭ ਤੋਂ ਵੱਡੀ ਸ਼ਕਤੀ ਹੈ। ਉਨ੍ਹਾਂ ਨੇ ਕਿਹਾ ਕਿ ਸਭ ਦੇ ਨਾਲ ਜਿਉਣ ਦਾ ਸਾਡਾ ਸਭ ਦਾ ਸੰਸਕਾਰ ਹੀ ਭਾਰਤ ਦੀ ਵਿਸ਼ੇਸ਼ਤਾ ਹੈ ਅਤੇ ਇਹ ਵਿਤਸਤਾ ਮਹੋਤਸਵ ਕਸ਼ਮੀਰ ਦੀ ਇਸ ਵਿਸ਼ੇਸ਼ਤਾ ਨੂੰ ਪੂਰੇ ਭਾਰਤ ਅਤੇ ਵਿਸ਼ਵ ਵਿੱਚ ਪਹੁੰਚਾਉਣ ਵਾਲਾ ਰਾਜਦੂਤ ਹੈ। ਉਨ੍ਹਾਂ ਨੇ ਕਿਹਾ ਕਿ ਵਿਤਸਤਾ ਮਹੋਤਸਵ ਦੇ ਮਾਧਿਅਮ ਨਾਲ ਹੀ ਕਸ਼ਮੀਰ ਸਭ ਨੂੰ ਸਮਾਹਿਤ ਕਰਨ ਵਾਲੀ ਅਤੇ ਇੱਕ ਬਹੁਤ ਵੱਡੇ ਮਨ ਵਾਲੀ ਵਿਚਾਰਧਾਰਾ ਅਤੇ ਸੰਸਕ੍ਰਿਤੀ ਹੈ। ਇਹੀ ਸੰਗੀਤ ਅਤੇ ਗਿਆਨ ਨੇ ਉਚਾਈਆਂ ਨੂੰ ਛੁਇਆ ਇਸ ਲਈ ਆਦਿਸ਼ੰਕਰ ਨੇ ਇਸ ਨੂੰ ਸ਼ਾਰਦਾ ਖੇਤਰ ਕਿਹਾ ਅਤੇ ਇੱਥੇ ਸ਼ਾਰਦਾ ਪੀਠ ਦੀ ਸਥਾਪਨਾ ਕੀਤੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਸ਼ਮੀਰ ਦਾ ਸਿਰਫ਼ ਪਿਛਲੇ 30-40 ਸਾਲਾਂ ਦਾ ਇਤਿਹਾਸ ਦੇਖਿਆ ਹੈ, ਉਨ੍ਹਾਂ ਨੂੰ ਇਹ ਵਿਵਾਦਿਤ ਅਤੇ ਅਸ਼ਾਂਤ ਖੇਤਰ ਲਗਦਾ ਹੈ। ਅਜਿਹੇ ਕਈ ਵਿਵਾਦਾਂ ਨੂੰ ਆਪਣੇ ਅੰਦਰ ਸਮਾਹਿਤ ਕਰ ਅਮਰ ਲੌ ਦੀ ਤਰ੍ਹਾਂ ਅੱਗੇ ਵਧਣਾ ਕਸ਼ਮੀਰ ਦਾ ਸੁਭਾਅ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਕਸ਼ਮੀਰ ਵਿੱਚ ਕੁਝ ਸਾਲ ਪਹਿਲਾਂ 40 ਹਜ਼ਾਰ ਤੋਂ ਅਧਿਕ ਲੋਕ ਆਤੰਕਵਾਦ ਦੀ ਬਲੀ ਚੜ੍ਹ ਗਏ, ਉਹੀ ਕਸ਼ਮੀਰ ਅੱਜ ਵਿਤਸਤਾ ਮਹੋਤਸਵ ਦੇ ਮਾਧਿਅਮ ਨਾਲ ਕਲਾਵਾਂ ਦਾ ਤਾਲਮੇਲ ਕਰਕੇ ਅੱਗੇ ਵਧ ਰਿਹਾ ਹੈ। ਸ਼੍ਰੀ ਸ਼ਾਹ ਨੇ ਘਾਟੀ ਦੇ ਨੌਜਵਾਨਾਂ ਨੂੰ ਕਿਹਾ ਕਿ ਤੁਹਾਡੇ ਹੱਥਾਂ ਵਿੱਚ ਪੱਥਰ ਅਤੇ ਹਥਿਆਰ ਨਹੀਂ ਬਲਕਿ ਲੈਪਟੌਪ, ਪੁਸਤਕਾਂ ਅਤੇ ਕਲਮ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਦੇ ਪ੍ਰਤੀ ਨਫਰਤ ਕਰਨਾ ਕਸ਼ਮੀਰ ਦਾ ਇਤਿਹਾਸ ਨਹੀਂ ਰਿਹਾ ਹੈ, ਕਸ਼ਮੀਰ ਨੇ ਹਰ ਆਉਣ ਵਾਲੇ ਨੂੰ ਸਵੀਕਾਰ ਕੀਤਾ ਹੈ। ਇੱਕ ਖੇਡਦੀ, ਕੁੱਦਦੀ, ਵਹਿੰਦੀ ਵਿਤਸਤਾ ਦੀ ਤਰ੍ਹਾਂ ਹਮੇਸ਼ਾ ਕਸ਼ਮੀਰ ਦੀ ਸੰਸਕ੍ਰਿਤੀ ਅੱਗੇ ਵਧਦੀ ਗਈ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਕਸ਼ਮੀਰ ਤੋਂ ਆਰਟੀਕਲ 370 ਹਟਾਏ ਜਾਣ ਦੇ ਬਾਅਦ ਇੱਥੇ ਸ਼ਾਂਤੀ ਹੈ, ਇੱਥੇ ਵਿਕਾਸ ਦੇ ਨਵੇਂ ਆਯਾਮ ਗੜ੍ਹੇ ਜਾ ਰਹੇ ਹਨ, ਇੱਥੇ ਉੱਚ ਸਿੱਖਿਆ ਦੀਆਂ ਸੰਸਥਾਵਾਂ ਬਣ ਰਹੇ ਹਨ, ਇੰਡਸਟ੍ਰੀ ਲਗ ਰਹੀ ਹੈ, ਇੱਥੇ ਪੰਚਾਇਤੀ ਰਾਜ ਨੂੰ ਸਥਾਪਿਤ ਕਰ ਦਿੱਤਾ ਗਿਆ ਹੈ, ਇੱਥੇ ਅਨੇਕ ਪ੍ਰਕਾਰ ਦੇ ਐਡਮਿਨਿਸਟ੍ਰੇਟਿਵ ਰਿਫੌਰਮਸ ਨੂੰ ਬਿਨਾ ਕਿਸੇ ਵਿਰੋਧ ਦੇ ਜ਼ਮੀਨ ‘ਤੇ ਉਤਾਰਣ ਦਾ ਕੰਮ ਹੋ ਗਿਆ ਹੈ ਅਤੇ ਹੁਣ ਕਸ਼ਮੀਰ ਨੂੰ ਅੱਗੇ ਦੇਖਣਾ ਹੈ। ਅਜਿਹੇ ਵਿੱਚ ਇਸ ਵਿਤਸਤਾ ਮਹੋਤਸਵ ਦਾ ਬਹੁਤ ਬੜਾ ਮਹੱਤਵ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਕਾਸ਼ੀ ਤੇਲਗੁ ਸੰਗਮਮ, ਤਮਿਲ ਸੌਰਾਸ਼ਟਰ ਸੰਗਮਮ, ਕਾਸ਼ੀ ਤਮਿਲ ਅਤੇ ਵਿਤਸਤਾ ਮਹੋਤਸਵ ਜਿਹੇ ਅਨੇਕ ਪ੍ਰੋਗਰਾਮਾਂ ਨਾਲ ਦੇਸ਼ ਦੇ ਸਾਰੇ ਸੱਭਿਆਚਾਰ ਨੂੰ ਇੱਕ ਦੂਸਰੇ ਦੇ ਨਾਲ ਅੱਗੇ ਵਧਣ ਦਾ ਵਿਜ਼ਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਪ੍ਰਕਿਰਿਆ ਸਾਨੂੰ ਜੋੜੇਗੀ, ਮਜ਼ਬੂਤ ਬਣਾਵੇਗੀ ਅਤੇ ਪੂਰੇ ਵਿਸ਼ਵ ਵਿੱਚ ਸਾਡੇ ਸਥਾਨ ‘ਤੇ ਸਾਨੂੰ ਫਿਰ ਤੋਂ ਇੱਕ ਵਾਰ ਬਿਠਾਵੇਗੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਕਸ਼ਮੀਰ ਵਿੱਚ ਸ਼ੁਰੂ ਹੋ ਰਹੇ ਵਿਤਸਤਾ ਮਹੋਤਸਵ ਵਿੱਚ ਕਸ਼ਮੀਰ ਦੇ ਲਗਭਗ 1900 ਕਲਾਕਾਰ ਅਤੇ ਦੇਸ਼ਭਰ ਦੇ ਲਗਭਗ 150 ਕਲਾਕਾਰ ਇੱਥੇ ਆਪਣੀਆਂ-ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਵੀ ਕਰਨਗੇ ਅਤੇ ਐਕਸਚੇਂਜ ਵੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਇੱਕ ਕਰਨਾ ਹੈ ਤਾਂ ਕਲਾ, ਸੰਸਕ੍ਰਿਤੀ ਅਤੇ ਦੇਸ਼ ਦਾ ਇਤਿਹਾਸ ਹੀ ਕਰ ਸਕਦਾ ਹੈ, ਵਿਤਸਤਾ ਮਹੋਤਸਵ ਇਸ ਦਾ ਇੱਕ ਵਿਲੱਖਣ ਆਯੋਜਨ ਹੈ ਜਿੱਥੇ ਦੇਸ਼ ਭਰ ਦੇ ਵਿਅੰਜਨ ਵੀ ਹੋਣਗੇ ਅਤੇ ਦੇਸ਼ ਭਰ ਤੋਂ ਆਏ ਹੋਏ ਕਲਾਕਾਰ ਕਸ਼ਮੀਰੀ ਵਿਅੰਜਨਾਂ ਦਾ ਵੀ ਆਨੰਦ ਉਠਾਉਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਤੱਕ ਸਾਡੀ ਸੰਸਕ੍ਰਿਤੀ ਅਤੇ ਕਲਾ ਨੂੰ ਦੇਸ਼ ਨੂੰ ਜੋੜਨ ਦੇ ਕੰਮ ਵਿੱਚ ਅਸੀਂ ਨਹੀਂ ਲਗਾਵਾਂਗੇ, ਤਦ ਤੱਕ ਸਾਡੀ ਇਸ ਬੇਮਿਸਾਲ ਸ਼ਕਤੀ ਨੂੰ ਦੇਸ਼ ਦੇ ਉਪਯੋਗ ਵਿੱਚ ਨਹੀਂ ਲਗਾ ਸਕਾਂਗੇ। ਉਨ੍ਹਾਂ ਨੇ ਕਿਹਾ ਕਿ ਸਾਡੀ ਅਲੱਗ ਸੰਸਕ੍ਰਿਤੀਆਂ, ਭਾਸ਼ਾਵਾਂ, ਵੇਸ਼ਭੂਸ਼ਾਵਾਂ ਅਤੇ ਖਾਨ-ਪਾਨ ਹੁੰਦੇ ਹੋਏ ਵੀ ਅਸੀਂ ਸਾਰੇ ਭਾਰਤੀ ਹਾਂ, ਇਹ ਸਾਡੀ ਬਹੁਤ ਵੱਡੀ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਇੰਨੀ ਵਿਵਿਧਤਾ ਨਹੀਂ ਹੈ ਜਿੰਨੀ ਸਾਡੇ ਭਾਰਤ ਵਿੱਚ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਨਾਲ-ਨਾਲ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਮੰਨਣ ਦਾ ਫੈਸਲਾ ਕੀਤਾ ਅਤੇ ਇਸ ਦੇ ਤਿੰਨ ਲਕਸ਼ ਸਭ ਦੇ ਸਾਹਮਣੇ ਰੱਖਿਆ। ਪਹਿਲਾਂ, ਦੇਸ਼ ਦਾ ਬੱਚਾ-ਬੱਚਾ ਸਾਡੇ ਸੁਤੰਤਰਤਾ ਸੰਗ੍ਰਾਮ ਅਤੇ ਸੈਨਾਨੀਆਂ ਦੀ ਜਾਣਕਾਰੀ ਬਾਰੇ ਜਾਣੋ ਅਤੇ ਉਨ੍ਹਾਂ ਦੇ ਅੰਦਰ ਦੇਸ਼ਭਗਤੀ ਦਾ ਸੰਸਕਾਰ ਫਿਰ ਤੋਂ ਜਾਗ੍ਰਤ ਹੋਵੇ। ਦੂਸਰਾ, 75 ਸਾਲਾਂ ਵਿੱਚ ਦੇਸ਼ ਨੇ ਜੋ ਉਪਲਬਧੀਆਂ ਪ੍ਰਾਪਤ ਕੀਤੀਆਂ ਹਨ, ਅਸੀਂ ਪੂਰੀ ਦੁਨੀਆ ਵਿੱਚ ਇਨ੍ਹਾਂ ਦਾ ਮਾਣ ਗਾਨ ਕਰੀਏ। ਤੀਸਰਾ, ਇਨ੍ਹਾਂ 75 ਸਾਲਾਂ ਦੀਆਂ ਉਪਲਬਧੀਆਂ ਦੇ ਅਧਾਰ ‘ਤੇ ਸੰਕਲਪ ਲੈਣਾ ਕਿ ਜਦੋਂ 2047 ਵਿੱਚ ਆਜ਼ਾਦੀ ਦਾ ਸ਼ਤਾਬਦੀ ਵਰ੍ਹੇ ਹੋਵੇਗਾ, ਤਦ ਹਰ ਖੇਤਰ ਵਿੱਚ ਭਾਰਤ ਕਿੱਥੇ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 75 ਤੋਂ 100 ਸਾਲ ਦਾ ਸਮਾਂ ਇਸ ਸੰਕਲਪ ਨੂੰ ਸਿੱਧੀ ਵਿੱਚ ਪਰਿਵਰਤਿਤ ਕਰਨ ਦਾ ਸਮਾਂ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਅਸੀਂ ਜੋ ਸੰਕਲਪ ਲਵਾਂਗੇ ਉਹ 100 ਸਾਲ ਪੂਰੇ ਹੋਣ ਦੇ ਸਮੇਂ ਪੂਰੇ ਰਾਸ਼ਟਰ ਦੀ ਸਿੱਧੀ ਵਿੱਚ ਪਾਰਦਰਸ਼ਿਤਾ ਹੋਵੇਗਾ ਅਤੇ ਸਾਡਾ ਭਾਰਤ ਆਜ਼ਾਦੀ ਦੇ ਅੰਦੋਲਨ ਦੇ ਨੇਤਾਵਾਂ ਦੀ ਕਲਪਨਾ ਦਾ ਭਾਰਤ ਬਣੇਗਾ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਵਰ੍ਹੇ ਵਿੱਚ ਹਰ ਵਿਅਕਤੀ ਅਗਰ ਇੱਕ ਸੰਕਲਪ ਲੈਂਦਾ ਹੈ ਤਾਂ 130 ਕਰੋੜ ਲੋਕਾਂ ਦੇ 130 ਕਰੋੜ ਕਦਮ ਦੇਸ਼ ਨੂੰ ਅੱਗੇ ਵਧਾਉਣਗੇ। ਉਨ੍ਹਾਂ ਨੇ ਕਿਹਾ ਕਿ ਵਿਤਸਤਾ ਮਹੋਤਸਵ ਆਉਣ ਵਾਲੇ ਕਸ਼ਮੀਰ ਦੇ ਭਵਿੱਖ ਦਾ ਮਹੋਤਸਵ ਹੈ, ਸਾਡੇ ਸ਼ਾਨਦਾਰ ਇਤਿਹਾਸ ਨੂੰ ਉੱਜਵਲ ਭਵਿੱਖ ਦੇ ਨਾਲ ਜੋੜਨ ਵਾਲੀ ਇੱਕ ਕੜੀ ਹੈ, ਅਤੇ ਕਸ਼ਮੀਰ ਅਤੇ ਦੇਸ਼ ਅੱਗੇ ਵਧਣ, ਮਹਾਨ ਭਾਰਤ ਦੀ ਰਚਨਾ ਹੋਵੇ, ਇਹੀ ਇਸ ਮਹੋਤਸਵ ਦਾ ਉਦੇਸ਼ ਹੈ।
****
ਆਰਕੇ/ਏਵਾਈ/ਏਕੇਐੱਸ/ਏਐੱਸ
(Release ID: 1935210)
Visitor Counter : 138