ਖੇਤੀਬਾੜੀ ਮੰਤਰਾਲਾ

ਫੇਸ ਔਥੈਂਟੀਕੇਸ਼ਨ (ਚਿਹਰਾ ਪ੍ਰਮਾਣਿਕਤਾ) ਫੀਚਰ ਵਾਲਾ ਪੀਐੱਮ ਕਿਸਾਨ ਮੋਬਾਈਲ ਐਪ ਲਾਂਚ


ਕਿਸਾਨ ਸਨਮਾਨ ਨਿਧੀ ਵਿਆਪਕ ਅਤੇ ਇਨੋਵੇਟਿਵ ਸਕੀਮ, ਟੈਕਨੋਲੋਜੀ ਨਾਲ ਕਿਸਾਨਾਂ ਨੂੰ ਲਾਭ- ਸ਼੍ਰੀ ਤੋਮਰ

ਐਪ ਨਾਲ ਦੂਰ-ਦਰਾਡੇ ਦੇ ਕਿਸਾਨ ਘਰ ਬੈਠੇ ਵੀ ਬਿਨਾ ਓਟੀਪੀ ਜਾਂ ਫਿੰਗਰਪ੍ਰਿੰਟ ਦੇ ਫੇਸ ਸਕੈਨ ਕਰਕੇ ਈ-ਕੇਵਾਈਸੀ ਕਰ ਸਕਦੇ ਹਨ

Posted On: 22 JUN 2023 4:43PM by PIB Chandigarh

ਕੇਂਦਰ ਸਰਕਾਰ ਦੀ ਅਭਿਲਾਸ਼ੀ ਅਤੇ ਕਿਸਾਨਾਂ ਨੂੰ ਆਮਦਨ ਸਹਾਇਤਾ ਦੇ ਲਈ ਪ੍ਰਸਿੱਧ ਯੋਜਨਾ "ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ" ਦੇ ਤਹਿਤ ਫੇਸ ਔਥੈਂਟੀਕੇਸ਼ਨ ਫੀਚਰ ਦਾ ਪੀਐੱਮ-ਕਿਸਾਨ ਮੋਬਾਈਲ ਐਪ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਲਾਂਚ ਕੀਤੀ। ਆਧੁਨਿਕ ਟੈਕਨੋਲੋਜੀ ਦੀ ਸਭ ਤੋਂ ਵਧੀਆ ਉਦਾਹਰਣ ਇਸ ਐਪ ਜ਼ਰੀਏ ਫੇਸ ਔਥੈਂਟੀਕੇਸ਼ਨ (ਚਿਹਰਾ ਪ੍ਰਮਾਣਿਕਤਾ) ਫੀਚਰ ਦੀ ਵਰਤੋਂ ਕਰਕੇ ਕਿਸਾਨ ਦੂਰ-ਦੁਰਾਡੇ, ਘਰ ਬੈਠੇ ਵੀ ਅਸਾਨੀ ਨਾਲ ਬਿਨਾ ਓਟੀਪੀ ਜਾਂ ਫਿੰਗਰਪ੍ਰਿੰਟ ਦੇ ਹੀ ਫੇਸ ਸਕੈਨ ਕਰਕੇ ਈ-ਕੇਵਾਈਸੀ ਪੂਰੀ ਕਰ ਸਕਦਾ ਹੈ ਅਤੇ 100 ਹੋਰ ਕਿਸਾਨਾਂ ਨੂੰ ਵੀ ਉਨ੍ਹਾਂ ਦੇ ਆਪਣੇ ਘਰ ਵਿੱਚ ਈ-ਕੇਵਾਈਸੀ ਕਰਨ ਵਿੱਚ ਮਦਦ ਕਰ ਸਕਦਾ ਹੈ। ਭਾਰਤ ਸਰਕਾਰ ਨੇ ਈ-ਕੇਵਾਈਸੀ ਨੂੰ ਲਾਜ਼ਮੀ ਬਣਾਉਣ ਦੀ ਜ਼ਰੂਰਤ ਨੂੰ ਸਮਝਦੇ ਹੋਏ,ਕਿਸਾਨਾਂ ਦਾ ਈ-ਕੇਵਾਈਸੀ ਕਰਨ ਦੀ ਸਮਰੱਥਾ ਨੂੰ ਰਾਜ ਸਰਕਾਰਾਂ ਦੇ ਅਧਿਕਾਰੀਆਂ ਤੱਕ ਵੀ ਵਧਾਇਆ ਹੈ, ਤਾਂ ਜੋ ਹਰੇਕ ਅਧਿਕਾਰੀ 500 ਕਿਸਾਨਾਂ ਲਈ ਈ-ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰ ਸਕੇ।

 

 

ਕ੍ਰਿਸ਼ੀ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਇਸ ਸਮਾਗਮ ਨਾਲ ਦੇਸ਼ ਭਰ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਵਿੱਚ ਮੌਜੂਦ ਹਜ਼ਾਰਾਂ ਕਿਸਾਨਾਂ ਦੇ ਨਾਲ ਹੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧਿਕਾਰੀ ਅਤੇ ਵੱਖ-ਵੱਖ ਸਰਕਾਰੀ ਏਜੰਸੀਆਂ ਅਤੇ ਖੇਤੀਬਾੜੀ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਸੰਖਿਆ ਵਿੱਚ ਵਰਚੁਅਲੀ ਜੁੜੇ ਹੋਏ ਸਨ। ਇਸ ਮੌਕੇ ‘ਤੇ ਕੇਂਦਰੀ ਮੰਤਰੀ ਸ੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਭਾਰਤ ਸਰਕਾਰ ਦੀ ਬਹੁਤ ਹੀ ਵਿਆਪਕ ਅਤੇ ਅਭਿਲਾਸ਼ੀ ਯੋਜਨਾ ਹੈ, ਜਿਸ ਨੂੰ ਲਾਗੂ ਕਰਨ ਵਿੱਚ ਰਾਜ ਸਰਕਾਰਾਂ ਨੇ ਆਪਣੀ ਭੂਮਿਕਾ ਬੜੀ ਤਨਦੇਹੀ ਨਾਲ ਨਿਭਾਈ ਹੈ, ਜਿਸ ਦੇ ਸਿੱਟੇ ਵਜੋਂ ਲਗਭਗ ਸਾਢੇ 8 ਕਰੋੜ ਕਿਸਾਨਾਂ ਨੂੰ ਕੇਵਾਈਸੀ ਤੋਂ ਬਾਅਦ ਅਸੀਂ ਯੋਜਨਾ ਦੀ ਕਿਸ਼ਤ ਦਾ ਭੁਗਤਾਨ ਕਰਨ ਦੀ ਸਥਿਤੀ ਵਿੱਚ ਆ ਗਏ ਹਾਂ। ਇਹ ਪਲੇਟਫਾਰਮ ਜਿੰਨਾ ਜ਼ਿਆਦਾ ਸ਼ੁੱਧ ਹੋਵੇਗਾ, ਉਹ ਉਨ੍ਹਾਂ ਹੀ ਪੀਐੱਮ-ਕਿਸਾਨ ਦੇ ਕੰਮ ਤਾਂ ਆਏਗਾ ਹੀ ਅਤੇ ਕਿਸਾਨਾਂ ਨੂੰ ਕਦੇ ਵੀ ਕੋਈ ਲਾਭ ਦੇਣਾ ਹੋਵੇ, ਤਦ ਕੇਂਦਰ ਅਤੇ ਰਾਜ ਸਰਕਾਰਾਂ ਕੋਲ ਪੂਰਾ ਡੇਟਾ ਉਪਲਬਧ ਹੋਵੇਗਾ  ਜਿਸ ਨਾਲ ਕੋਈ ਸਮੱਸਿਆ ਪੈਦਾ ਨਹੀਂ ਹੋ ਸਕੇਗੀ।

 

ਸ਼੍ਰੀ ਤੋਮਰ ਨੇ ਕਿਹਾ ਕਿ ਪੀਐੱਮ-ਕਿਸਾਨ ਇੱਕ ਇਨੋਵੇਟਿਵ ਯੋਜਨਾ ਹੈ ਜਿਸ ਦਾ ਲਾਭ ਬਿਨਾ ਕਿਸੇ ਵਿਚੌਲੀਏ ਦੇ ਕੇਂਦਰ ਸਰਕਾਰ ਕਿਸਾਨਾਂ ਨੂੰ ਦੇ ਪਾ ਰਹੀ ਹੈ। ਅੱਜ ਇੰਨੀ ਵੱਡੀ ਸੰਖਿਆ ਵਿੱਚ ਕਿਸਾਨਾਂ ਨੂੰ ਟੈਕਨੋਲੋਜੀ ਦੀ ਮਦਦ ਨਾਲ ਹੀ ਲਾਭ ਦੇਣਾ ਸੰਭਵ ਹੋ ਸਕਿਆ ਹੈ। ਇਸ ਪੂਰੀ ਯੋਜਨਾ ਦੇ ਲਾਗੂਕਰਨ ‘ਤੇ ਕੋਈ ਸੁਆਲ ਨਹੀਂ ਚੁੱਕ ਸਕਦਾ ਹੈ ਜੋ ਬੜੀ ਅਹਿਮ ਉਪਲਬਧੀ ਹੈ। ਭਾਰਤ ਸਰਕਾਰ ਨੇ ਟੈਕਨੋਲੋਜੀ ਦਾ ਉਪਯੋਗ ਕਰਕੇ ਇਹ ਜੋ ਐਪ ਬਣਾਇਆ ਹੈ ਉਸ ਨਾਲ ਕੰਮ ਕਾਫੀ ਅਸਾਨ ਹੋ ਗਿਆ ਹੈ। ਭਾਰਤ ਸਰਕਾਰ ਨੇ ਸਾਰੀਆਂ ਜ਼ਰੂਰੀ ਸੁਵਿਧਾਵਾਂ ਰਾਜਾਂ ਨੂੰ ਉਪਲਬਧ ਕਰਵਾ ਦਿੱਤੀਆਂ ਹਨ, ਹੁਣ ਰਾਜ ਜ਼ਿਆਦਾ ਤੇਜ਼ੀ ਨਾਲ ਕੰਮ ਕਰਨਗੇ ਤਾਂ ਸਾਰੇ ਲਾਭਪਾਤਰੀਆਂ ਤੱਕ ਅਸੀਂ ਪਹੁੰਚ ਜਾਵਾਂਗੇ ਅਤੇ ਨਿਰਧਾਰਿਤ ਟੀਚੇ ਨੂੰ ਪ੍ਰਾਪਤ ਕਰ ਲਵਾਂਗੇ।

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲਗਾਤਾਰ ਇਹ ਅਪੀਲ ਕਰਦੇ ਰਹੇ ਹਨ ਕਿ ਯੋਜਨਾ ਦੇ ਲਈ ਲੋੜੀਂਦੀ ਰਾਸ਼ੀ ਉਪਲਬਧ ਹੈ ਤਾਂ ਅਸੀਂ ਸੇਚੂਰੇਸ਼ਨ ‘ਤੇ ਪਹੁੰਚੇ। ਉੱਤਰ ਪ੍ਰਦੇਸ਼ ਸਮੇਤ ਹੋਰ ਰਾਜਾਂ ਵਿੱਚ ਇਸ ਦਿਸ਼ਾ ਵਿੱਚ ਕੰਮ ਚਲ ਰਿਹਾ ਹੈ ਜਿਸ ਨੂੰ ਛੇਤੀ ਹੀ ਪੂਰਾ ਕਰਨ ‘ਤੇ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਸਾਰੇ ਪਾਤਰ ਕਿਸਾਨਾਂ ਨੂੰ ਯੋਜਨਾ ਦੀ 14ਵੀਂ ਕਿਸ਼ਤ ਮਿਲ ਸਕੇਗੀ। ਸ਼੍ਰੀ ਤੋਮਰ ਨੇ ਬੇਨਤੀ ਕੀਤੀ ਕਿ ਇਸ ਸਬੰਧ ਵਿੱਚ ਸਾਰੀਆਂ ਰਾਜ ਸਰਕਾਰਾਂ ਪ੍ਰੇਰਿਤ ਹੋਣ।

ਪ੍ਰੋਗਰਾਮ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਟੈਕਨੋਲੋਜੀ ਨਾਲ ਖੇਤੀਬਾੜੀ ਖੇਤਰ ਨੂੰ ਲਾਭ ਹੋ ਰਿਹਾ ਹੈ ਅਤੇ ਇਸ ਐਪ ਦੀ ਨਵੀਂ ਸੁਵਿਧਾ ਨਾਲ ਵੀ ਕਿਸਾਨਾਂ ਨੂੰ ਕਾਫੀ ਸਹੂਲੀਅਤ ਹੋਵੇਗੀ। ਕੇਂਦਰੀ ਖੇਤੀਬਾੜੀ ਸਕੱਤਰ ਸ਼੍ਰੀ ਮਨੋਜ ਅਹੂਜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਸਕੱਤਰ ਸ਼੍ਰੀ ਪ੍ਰਮੋਦ ਕੁਮਾਰ ਮੇਹਰਦਾ ਨੇ ਐਪ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ। ਪ੍ਰੋਗਰਾਮ ਦਾ ਸੰਚਾਲਨ ਵਿਭਾਗੀ ਸਲਾਹਕਾਰ ਸ਼੍ਰੀ ਮਨੋਜ ਕੁਮਾਰ ਗੁਪਤਾ ਨੇ ਕੀਤਾ। ਇਸ ਮੌਕੇ ਕੁਝ ਰਾਜ ਸਰਕਾਰਾਂ ਦੇ ਅਧਿਕਾਰੀਆਂ ਨੇ ਯੋਜਨਾ ਅਤੇ ਐਪ ਦੇ ਲਾਭ ਨਾਲ ਸਬੰਧਿਤ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਨੌਜਵਾਨਾਂ ਦੇ ਜ਼ਰੀਏ ਵੀ ਐਪ ਨਾਲ ਵਧ ਤੋਂ ਵਧ ਕਿਸਾਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਨਿਰਧਾਰਿਤ ਮਾਪਦੰਡਾਂ ਦੇ ਅਧਾਰ ‘ਤੇ ਇਸ ਵਿੱਚ ਸਹਾਇਕ ਨੌਜਵਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਸਰਟੀਫਿਕੇਟ ਦਿੱਤਾ ਜਾਵੇਗਾ।

 

ਪੀਐੱਮ ਕਿਸਾਨ ਦੁਨੀਆ ਦੀ ਸਭ ਨਾਲੋਂ ਵੱਡੀ ਡਾਇਰੈਕਟ ਬੈਨਿਫਿਟ ਟਰਾਂਸਫਰ (ਡੀਬੀਟੀ) ਯੋਜਨਾਵਾਂ ਵਿੱਚੋਂ ਇੱਕ ਹੈ ਜਿਸ ਵਿੱਚ ਕਿਸਾਨਾਂ ਨੂੰ ਆਧਾਰ ਕਾਰਡ ਨਾਲ ਜੁੜੇ ਬੈਂਕ ਖਾਤਿਆਂ ਵਿੱਚ 6 ਹਜ਼ਾਰ ਰੁਪਏ ਸਲਾਨਾ ਰਾਸ਼ੀ, ਤਿੰਨ ਕਿਸ਼ਤਾਂ ਵਿੱਚ ਸਿੱਧੇ ਟਰਾਂਸਫਰ ਕੀਤੀ ਜਾਂਦੀ ਹੈ। 2.42 ਲੱਖ ਕਰੋੜ ਰੁਪਏ, 11 ਕਰੋੜ ਤੋਂ ਵਧ ਕਿਸਾਨਾਂ ਦੇ ਖਾਤਿਆਂ ਵਿੱਚ ਸ਼ਿਫਟ ਕੀਤੇ ਜਾ ਚੁਕੇ ਹਨ ਜਿਨ੍ਹਾਂ ਵਿੱਚੋਂ 3 ਕਰੋੜ ਤੋਂ ਵਧ ਮਹਿਲਾਵਾਂ ਹਨ। ਕੋਵਿਡ ਦੇ ਸਮੇਂ ਲੌਕਡਾਊਨ ਦੌਰਾਨ ਵੀ ਕਿਸਾਨਾਂ ਦੇ ਲਈ ਪੀਐੱਮ ਕਿਸਾਨ ਯੋਜਨਾ ਇੱਕ ਮਜ਼ਬੂਤ ਸਾਥੀ ਸਾਬਿਤ ਹੋਈ ਸੀ। ਯੋਜਨਾ ਨੇ ਕਿਸਾਨਾਂ ਨੂੰ ਸਿੱਧੇ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਜ਼ਰੂਰੀ ਸਹੂਲਤਾਵਾਂ ਨੂੰ ਸੁਨਿਸ਼ਚਿਤ ਕੀਤਾ ਅਤੇ ਮੁਸ਼ਕਲ ਸਮੇਂ ਵਿੱਚ ਆਤਮਵਿਸ਼ਵਾਸ ਪ੍ਰਦਾਨ ਕੀਤਾ ਹੈ। ਹੁਣ ਪੀਐੱਮ ਕਿਸਾਨ ਪੋਰਟਲ ‘ਤੇ ਆਧਾਰ ਤਸਦੀਕ ਅਤੇ ਬੈਂਕ ਖਾਤੇ ਦੇ ਵੇਰਵੇ ਨੂੰ ਅੱਪਡੇਟ ਕਰਨ ਨਾਲ ਸਬੰਧਿਤ ਮੁਸ਼ਕਲਾਂ ਦਾ ਡਿਜੀਟਲ ਜਨਤਕ ਵਸਤੂਆਂ ਦੀ ਪ੍ਰਭਾਵਸ਼ਾਲੀ ਉਪਯੋਗ ਨਾਲ ਹੱਲ ਕੀਤਾ ਗਿਆ।

 

ਪਹਿਲੀ ਵਾਰ ਇਹ ਦੇਖਿਆ ਗਿਆ ਹੈ ਕਿ 8.1 ਕਰੋੜ ਤੋਂ ਵਧ ਕਿਸਾਨਾਂ ਨੂੰ ਪੀਐੱਮ ਕਿਸਾਨ ਦੀ 13ਵੀਂ ਕਿਸ਼ਤ ਦਾ ਭੁਗਤਾਨ ਸਿੱਧੇ ਉਨ੍ਹਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਸਿਰਫ਼ ਆਧਾਰ ਸਮਰਥਿਤ ਭੁਗਤਾਨ (ਆਧਾਰ ਇਨੇਬਲਡ ਪੇਮੈਂਟ) ਰਾਹੀਂ ਸਫ਼ਲਤਾਪੂਰਵਕ ਕੀਤਾ ਗਿਆ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਨਵੀਂ ਐਪ ਵਰਤਣ ਲਈ ਬਹੁਤ ਸਰਲ  ਹੈ, ਗੂਗਲ ਪਲੇ ਸਟੋਰ 'ਤੇ ਅਸਾਨੀ ਨਾਲ ਡਾਊਨਲੋਡ ਕਰਨ ਲਈ ਉਪਲਬਧ ਹੈ। ਇਹ ਐਪ ਕਿਸਾਨਾਂ ਨੂੰ ਯੋਜਨਾ ਅਤੇ ਪੀਐੱਮ ਕਿਸਾਨ ਖਾਤਿਆਂ ਨਾਲ ਜੁੜੀਆਂ ਕਈ ਮਹੱਤਵਪੂਰਨ ਜਾਣਕਾਰੀਆਂ ਵੀ ਪ੍ਰਦਾਨ ਕਰੇਗਾ। ਇਸ ਵਿੱਚ ਨੋ ਯੂਜ਼ਰ ਸਟੇਟਸ ਮਾਡਿਊਲ ਦੀ ਵਰਤੋਂ ਕਰਕੇ ਲੈਂਡਸੀਡਿੰਗ (ਜ਼ਮੀਨ ਦੀ ਬਿਜਾਈ), ਬੈਂਕ ਖਾਤਿਆਂ ਨਾਲ ਆਧਾਰ ਲਿੰਕ ਕਰਨ ਅਤੇ ਈ-ਕੇਵਾਈਸੀ ਦੀ ਸਥਿਤੀ ਜਾਣ ਸਕਦੇ ਹਨ। ਵਿਭਾਗ ਨੇ ਲਾਭਪਾਤਰੀਆਂ ਲਈ ਉਨ੍ਹਾਂ ਦੇ ਘਰ ਦੇ ਦਰਵਾਜ਼ੇ 'ਤੇ ਆਧਾਰ ਲਿੰਕਡ ਬੈਂਕ ਖਾਤੇ ਖੋਲ੍ਹਣ ਲਈ ਇੰਡੀਆ ਪੋਸਟ ਪੇਮੈਂਟ ਬੈਂਕ (ਆਈਪੀਪੀਬੀ) ਨੂੰ ਵੀ ਸ਼ਾਮਲ ਕੀਤਾ ਹੈ ਅਤੇ ਸੀਐੱਸਸੀ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਨਾਲ ਪਿੰਡ-ਪੱਧਰੀ ਈ-ਕੇਵਾਈਸੀ ਕੈਂਪ ਆਯੋਜਿਤ ਕਰਨ ਲਈ ਕਿਹਾ ਹੈ।

*****

ਐੱਸਐੱਸ



(Release ID: 1934777) Visitor Counter : 168