ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਵਿੱਚ 30 ਪੁਰਸਕਾਰ ਵਿਜੇਤਾਵਾਂ ਨੂੰ 2022 ਅਤੇ 2023 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਪੁਰਸਕਾਰ ਪ੍ਰਦਾਨ ਕੀਤੇ


ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਟੀਬੀ-ਮੁਕਤ ਭਾਰਤ ਅਭਿਯਾਨ ਦੀ ਪ੍ਰਗਤੀ ਦੇ ਬਾਰੇ ਵਿੱਚ ਵਿੱਚ ਜਾਣਕਾਰੀ ਦਿੱਤੀ ਅਤੇ ਇਸ ਰਾਸ਼ਟਰਵਿਆਪੀ ਅਭਿਯਾਨ ਵਿੱਚ ਉਨ੍ਹਾਂ ਦੀ ਅਗਵਾਈ ਲਈ ਧੰਨਵਾਦ ਵਿਅਕਤ ਕੀਤਾ

Posted On: 22 JUN 2023 5:19PM by PIB Chandigarh

ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਨਰਸਿੰਗ ਪੇਸ਼ੇਵਰਾਂ ਨੂੰ ਵਰ੍ਹੇ 2022 ਅਤੇ 2023 ਦੇ ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਪੁਰਸਕਾਰ ਪ੍ਰਦਾਨ ਕੀਤੇ। 30 ਨਰਸਿੰਗ ਪੇਸ਼ੇਵਰਾਂ ਨੂੰ ਭਾਈਚਾਰੇ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ, ਕਰੱਤਵ ਅਤੇ ਸੇਵਾ ਲਈ ਪ੍ਰਤਿਸ਼ਠਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋਫੈਸਰ ਐੱਸਪੀ ਬਘੇਲ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੂੰ ਪ੍ਰਧਾਨ ਮੰਤਰੀ ਟੀਬੀ ਮੁਕਤ ਅਭਿਯਾਨ ਦੀ ਪ੍ਰਗਤੀ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਅਤੇ ਦੇਸ਼ ਵਿਆਪੀ ਅਭਿਯਾਨ ਵਿੱਚ ਉਨ੍ਹਾਂ ਦੀ ਅਗਵਾਈ ਲਈ ਧੰਨਵਾਦ ਕੀਤਾ ਜਿਸ ਵਿੱਚ ਜੀਵਨ ਦੇ ਵੱਖ-ਵੱਖ ਖੇਤਰਾਂ ਅਤੇ ਸਥਾਨਾਂ ਦੇ ਲੋਕ ਉਤਸ਼ਾਹ ਨਾਲ ਲੱਖਾਂ ਟੀਬੀ ਮਰੀਜ਼ਾਂ ਦੀ ਸਹਾਇਤਾ ਲਈ ਕਮਿਊਨਿਟੀ ਸੇਵਾ ਲਈ ਅੱਗੇ ਆਏ ਹਨ। ਪ੍ਰਧਾਨ ਮਤੰਰੀ ਸ਼੍ਰੀ ਨਰੇਂਦਰ ਨੇ 18 ਜੂਨ, 2023 ਨੂੰ ਆਪਣੇ ਮਨ ਕੀ ਬਾਤ ਵਿੱਚ ਇਸ ਅਭਿਯਾਨ ਅਤੇ ਨੀਕਸ਼ੈ ਮਿੱਤਰਾ ਪਹਿਲ ’ਤੇ ਚਾਨਣਾ ਪਾਇਆ ਸੀ। “ਭਾਰਤ ਨੇ 2025 ਤੱਕ ਟੀਬੀ ਨੂੰ ਖ਼ਤਮ ਕਰਨ ਦਾ ਲਕਸ਼ ਰੱਖਿਆ ਹੈ। ਨਿਕਸ਼ੈ ਮਿੱਤਰ ਨੇ ਟੀਬੀ ਦੇ ਵਿਰੁੱਧ ਇਸ ਅੰਦੋਲਨ ਦੀ ਕਮਾਨ ਸੰਭਾਲੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਗ੍ਰਾਮੀਣ ਇਲਾਕਿਆਂ ਵਿੱਚ ਹਜ਼ਾਰਾਂ ਲੋਕ ਟੀਬੀ ਦੇ ਮਰੀਜ਼ਾਂ ਨੂੰ ਗੋਦ ਲੈ ਰਹੇ ਹਨ। ਇਹੀ ਭਾਰਤ ਦੀ ਅਸਲੀ ਤਾਕਤ ਹੈ। 2025 ਤੱਕ ਟੀਬੀ ਨੂੰ  ਖ਼ਤਮ ਕਰਨ ਦੇ ਲਕਸ਼ ਨੂੰ ਹਾਸਲ ਕਰਨ ਵਿੱਚ ਨੌਜਵਾਨ ਵੀ ਯੋਗਦਾਨ ਦੇ ਰਹੇ ਹਨ।”

ਡਾ. ਮਨਸੁਖ ਮਾਂਡਵੀਯਾ ਨੇ ਰਾਸ਼ਟਰਪਤੀ ਨੂੰ ਇਹ ਜਾਣਕਾਰੀ ਵੀ ਦਿੱਤੀ ਕਿ ਭਾਰਤ ਸਰਕਾਰ ਜਲਦੀ ਹੀ ਦੇਸ਼ ਭਰ ਵਿੱਚ ਸਿਕਲ ਸੇਲ ਅਨੀਮਿਆ ਨੂੰ ਖ਼ਤਮ ਕਰਨ ਲਈ ਇੱਕ ਵਿਸ਼ੇਸ਼ ਅਭਿਯਾਨ ਸ਼ੁਰੂ ਕਰੇਗੀ। ਕੇਂਦਰੀ ਸਿਹਤ ਮੰਤਰੀ ਨੇ ਰਾਸ਼ਟਰਪਤੀ ਨੂੰ ਮਿਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੀ ਸਫ਼ਲਤਾ ਲਈ ਉਨ੍ਹਾਂ ਦਾ ਮਾਰਗਦਰਸ਼ਨ ਮੰਗਿਆ ਕੇਂਦਰੀ ਬਜਟ 2023-24 ਵਿੱਚ ਸਿਕਲ ਸੇਲ ਅਨੀਮਿਆ ਨੂੰ 2047 ਤੱਕ ਖ਼ਤਮ ਕਰਨ ਦੇ ਵਿਸ਼ੇਸ਼ ਮਿਸ਼ਨ ਦਾ ਐਲਾਨ ਕੀਤਾ। ਇਸ ਵਿੱਚ ਪ੍ਰਭਾਵਿਤ ਕਬਾਇਲੀ ਖੇਤਰਾਂ ਵਿੱਚ 0-40 ਸਾਲ ਦੇ ਉਮਰ ਦੇ 7 ਕਰੋੜ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨਾ, ਸਰਵਵਿਆਪੀ ਜਾਂਚ ਅਤੇ ਕਾਉਂਸਲਿੰਗ ਸ਼ਾਮਲ ਹੋਵੇਗੀ।

 

ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਪੁਰਸਕਾਰਾਂ ਦੀ ਸਥਾਪਨਾ ਸਾਲ 1973 ਵਿੱਚ ਸਿਹਤ ਅਤੇ  ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨਰਸਾਂ ਅਤੇ ਨਰਸਿੰਗ ਪੇਸ਼ੇਵਰਾਂ ਦੁਆਰਾ ਸਮਾਜ ਨੂੰ ਪ੍ਰਦਾਨ ਕੀਤੀਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਦੇ ਸਨਮਾਨ ਵਜੋਂ ਕੀਤੀ ਗਈ ਸੀ। ਇਹ ਫਲੋਰੈਂਸ ਨਾਈਟਿੰਗੇਲ ਦੇ ਸਨਮਾਨ ਵਿੱਚ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਆਧੁਨਿਕ ਨਰਸਿੰਗ ਦੀ ਸੰਸਥਾਪਕ ਮੰਨਿਆ ਜਾਂਦਾ ਹੈ।

 

ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਪੁਰਸਕਾਰ ਵੰਡ ਸਮਾਰੋਹ ਇੱਥੇ ਦੇਖਿਆ ਜਾ ਸਕਦਾ ਹੈ:

****

ਐੱਮਵੀ



(Release ID: 1934757) Visitor Counter : 108