ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਮੁੰਬਈ ਦੇ ਤਿੰਨ ਦਿਨਾਂ ਦੌਰੇ ਦੌਰਾਨ ਸ਼੍ਰਮਤੀ ਵੰਦਨਾ ਗੁਪਤੇ ਅਤੇ ਡਾ. ਸੰਧਿਆ ਪੁਰੇਚਾ ਨਾਲ ਮੁਲਾਕਾਤ ਕੀਤੀ


ਸੇਵਾ, ਸੁਸ਼ਾਸਨ ਅਤੇ ਗ਼ਰੀਬਾਂ ਦੀ ਭਲਾਈ ਲਈ ਸਮਰਪਿਤ, ਸਰਕਾਰ ਦੇ 9 ਸਾਲਾਂ ਦਾ ਕਾਰਜਕਾਲ ਬਹੁਤ ਸਫ਼ਲ ਰਿਹਾ ਹੈ: ਸ਼੍ਰੀ ਅਨੁਰਾਗ ਸਿੰਘ ਠਾਕੁਰ

Posted On: 20 JUN 2023 7:04PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਇਸ ਸਮੇਂ ਮੁੰਬਈ ਦੇ ਤਿੰਨ ਦਿਨਾਂ ਦੌਰੇ ’ਤੇ ਹਨ। ਸ਼੍ਰੀ ਠਾਕੁਰ ਨੇ ਆਪਣੇ ਮੁੰਬਈ ਦੌਰੇ ਦੇ ਤੀਸਰੇ ਦਿਨ, ਅੱਜ ਪ੍ਰਸਿੱਧ ਮਰਾਠੀ ਅਤੇ ਹਿੰਦੀ ਫਿਲਮ ਅਤੇ ਥੀਏਟਰ ਅਭਿਨੇਤਰੀ ਸ਼੍ਰੀਮਤੀ ਵੰਦਨਾ ਗੁਪਤੇ ਅਤੇ ਸੰਗੀਤ ਨਾਟਕ ਅਕਾਦਮੀ ਦੀ ਚੇਅਰ ਡਾ. ਸੰਧਿਆ ਪੁਰੇਚਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਭੇਂਟ ਕੀਤੀ। ਮੀਟਿੰਗ ਦੌਰਾਨ, ਮੰਤਰੀ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ 9 ਵਰ੍ਹਿਆਂ ਵਿੱਚ ਸਰਕਾਰ ਦੁਆਰਾ ਕੀਤੇ ਗਏ ਬੇਮਿਸਾਲ ਕੰਮਾਂ ਬਾਰੇ ਦੱਸਿਆ। ਮੰਤਰੀ ਨੇ ਕਿਹਾ ਕਿ ਸੇਵਾ, ਚੰਗੇ ਪ੍ਰਸ਼ਾਸਨ ਅਤੇ ਗ਼ਰੀਬਾਂ ਦੀ ਭਲਾਈ ਲਈ ਸਮਰਪਿਤ ਸਰਕਾਰ ਦੇ 9 ਸਾਲਾਂ ਦਾ ਕਾਰਜਕਾਲ ਬਹੁਤ ਸਫ਼ਲ ਰਿਹਾ ਹੈ।

ਦਿੱਗਜ ਅਭਿਨੇਤਰੀ ਸ਼੍ਰੀਮਤੀ ਵੰਦਨਾ ਗੁਪਤੇ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਦੌਰਾਨ, ਮੰਤਰੀ ਨੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਦਾ ਵਰਣਨ ਕਰਨ ਵਾਲੀ ਇੱਕ ਪੁਸਤਿਕਾ (ਬੁੱਕਲੇਟ) ਭੇਂਟ ਕੀਤੀ। ਮੁਲਾਕਾਤ ਬਾਰੇ ਸ਼੍ਰੀਮਤੀ ਵੰਦਨਾ ਗੁਪਤੇ ਨੇ ਕਿਹਾ, ‘ਇਹ ਇੱਕ ਸ਼ਾਨਦਾਰ ਸਰਪ੍ਰਾਈਜ਼ ਸੀ ਅਤੇ ਮੈਂ ਕੇਂਦਰੀ ਮੰਤਰੀ ਦੀ ਇਸ ਮੁਲਾਕਾਤ ਨਾਲ ਖੁਸ਼ ਅਤੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਅਸੀਂ ਥੀਏਟਰ ਦੇ ਖੇਤਰ ਵਿਚ ਕੰਮ ਕਰ ਰਹੇ ਲੋਕਾਂ ਦੀ ਸਮੱਸਿਆਵਾਂ ’ਤੇ ਚਰਚਾ ਕੀਤੀ ਅਤੇ ਮੈਂ ਬੇਨਤੀ ਕੀਤੀ ਕਿ ਫਿਲਮ ਉਦਯੋਗ ਤੀ ਤਰ੍ਹਾਂ ਥੀਏਟਰ ਨੂੰ ਵੀ ਇੱਕ ਉਦਯੋਗ ਵਜੋਂ ਘੋਸ਼ਿਤ ਕੀਤਾ ਜਾਵੇ, ਤਾਕਿ ਕੰਮ ਕਰਨ ਵਾਲੇ ਲੋਕ ਅਧਿਕਾਰਾਂ ਦੀ ਮੰਗ ਕਰ ਸਕਣ। ਉਨ੍ਹਾਂ ਨਾਲ ਭੇਂਟ ਦੇ ਦੌਰਾਨ, ਅਸੀਂ ਸਰਕਾਰ ਦੀ ਪਿਛਲੇ ਨੌਂ ਸਾਲਾਂ ਦੀ ਉਪਲਬਧੀਆਂ ’ਤੇ ਵੀ ਚਰਚਾ ਕੀਤੀ।’

 (ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਗ ਠਾਕੁਰ ਦਿੱਗਜ ਅਭਿਨੇਤਰੀ ਸ਼੍ਰੀਮਤੀ ਵੰਦਨਾ ਗੁਪਤੇ ਨਾਲ ਮੁਲਾਕਾਤ ਕਰਦੇ ਹੋਏ)

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਡਬਲਿਊ20 ਅਤੇ ਸੰਗੀਤ ਨਾਟਕ ਅਕਾਦਮੀ ਦੀ ਪ੍ਰਧਾਨ; ਪੁਰਸਕਾਰ ਵਿਜੇਤਾ ਡਾਂਸ ਗੁਰੂ ਡਾ. ਸੰਧਿਆ ਪੁਰੇਚਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਭੇਂਟ ਕੀਤੀ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਦਾ ਵਰਣਨ ਕਰਨ ਵਾਲੀ ਇੱਕ ਪੁਸਤਿਕਾ (ਬੁੱਕਲੇਟ) ਭੇਂਟ ਕੀਤੀ। ਮੁਲਾਕਾਤ ਬਾਰੇ ਗੱਲ ਕਰਦੇ ਹੋਏ, ਡਾ. ਸੰਧਿਆ ਪੁਰੇਚਾ ਨੇ ਕਿਹਾ ਕਿ ਉਨ੍ਹਾਂ ਨੇ ਮੰਤਰੀ ਦੇ ਨਾਲ ਡਬਲਿਊ20 ਸੰਚਾਰ ਦੇ ਸਮਰਥਨ ’ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਕਿਉਂਕਿ ਉਹ ਸੰਗੀਤ ਨਾਟਕ ਅਕਾਦਮੀ ਦੀ ਚੇਅਰ ਹਨ, ਇਸ ਲਈ ਦੋਵਾਂ ਨੇ ਭਾਰਤੀ ਕਲਾ ਅਤੇ ਸੰਸਕ੍ਰਿੱਤੀ ਨਾਲ ਜੁੜੇ ਵਿਸ਼ਿਆਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ’ਤੇ ਵੀ ਚਰਚਾ ਕੀਤੀ। ਡਾਂਸ ਗੁਰੂ ਨੇ ਮੰਤਰੀ ਨੂੰ ਨਾਟਯ ਸ਼ਾਸਤਰ, ਜਿਸ ਨੂੰ ਪੰਜਵੇ ਵੇਦ ਵਜੋਂ ਜਾਣਿਆ ਜਾਂਦਾ ਹੈ, ਦੀ ਪੁਸਤਕ ਦਾ ਅਨੁਵਾਦ ਵੀ ਤੋਹਫ਼ੇ ਦੇ ਤੌਰ ’ਤੇ ਪ੍ਰਦਾਨ ਕੀਤਾ।

 (ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਸੀਨੀਅਰ ਡਾਂਸ ਗੁਰੂ ਅਤੇ ਸੰਗੀਤ ਨਾਟਕ ਅਕਾਦਮੀ ਦੀ ਚੇਅਰ ਡਾ. ਸੰਧਿਆ ਪੁਰੇਚਾ ਨਾਲ ਮੁਲਾਕਾਤ ਕਰਦੇ ਹੋਏ)

***

ਐੱਸਵੀਐੱਸ/ਐੱਨਜੇ/ਐੱਸਟੀ/ਪੀਕੇ



(Release ID: 1934076) Visitor Counter : 87