ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਵੀਅਤਨਾਮ ਦੇ ਰਾਸ਼ਟਰੀ ਰੱਖਿਆ ਮੰਤਰੀ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਰੱਖਿਆ ਸਹਿਯੋਗ ਵਧਾਉਣ ਲਈ ਨਵੀਂ ਦਿੱਲੀ ਵਿੱਚ ਵਾਰਤਾ ਕੀਤੀ


ਦੋਵਾਂ ਦੇਸ਼ਾਂ ਦੇ ਦਰਮਿਆਨ ਰੱਖਿਆ ਖੇਤਰ ਨਾਲ ਜੁੜੇ ਉਦਯੋਗ ਅਤੇ ਸਮੁੰਦਰੀ ਸੁਰੱਖਿਆ ਨਾਲ ਸਬੰਧਿਤ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ ਗਿਆ

ਭਾਰਤ ਨੇ ਵੀਅਤਨਾਮ ਨੂੰ ਜਲ ਸੈਨਾ ਦੀ ਸਮਰੱਥਾ ਵਿੱਚ ਵਿਸਤਾਰ ਦੇ ਲਈ ਸਵਦੇਸ਼ ਨਿਰਮਿਤ ਇਨ-ਸਰਵਿਸ ਮਿਜ਼ਾਈਲ ਕੋਰਵੇਟ ਆਈਐੱਨਐੱਸ ਕ੍ਰਿਪਾਨ ਤੋਹਫੇ ਵਿੱਚ ਦਿੱਤੀ

Posted On: 19 JUN 2023 3:22PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 19 ਜੂਨ, 2023 ਨੂੰ ਨਵੀਂ ਦਿੱਲੀ ਵਿੱਚ ਵੀਅਤਨਾਮ ਦੇ ਰਾਸ਼ਟਰੀ ਰੱਖਿਆ ਮੰਤਰੀ ਜਨਰਲ ਫਾਨ ਵਾਨ ਗਿਆਂਗ ਨਾਲ ਗੱਲਬਾਤ ਕੀਤੀ। ਇਸ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਦੇ ਦਰਮਿਆਨ ਰੱਖਿਆ ਸਹਿਯੋਗ ਦੀਆਂ ਵੱਖ-ਵੱਖ ਪਹਿਲਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਦੋਵਾਂ ਧਿਰਾਂ ਨੇ ਇਸ ਦਿਸ਼ਾ ਵਿੱਚ ਜਾਰੀ ਯਤਨਾਂ 'ਤੇ ਤਸੱਲੀ ਪ੍ਰਗਟਾਈ।

ਦੋਵਾਂ ਮੰਤਰੀਆਂ ਨੇ ਸਹਿਯੋਗ ਦੇ ਮੌਜੂਦਾ ਖੇਤਰਾਂ, ਖਾਸ ਕਰਕੇ ਉਦਯੋਗਿਕ ਸਹਿਯੋਗ, ਸਮੁੰਦਰੀ ਸੁਰੱਖਿਆ ਅਤੇ ਬਹੁ-ਰਾਸ਼ਟਰੀ ਸਹਿਯੋਗ ਨੂੰ ਵਧਾਉਣ ਦੇ ਸਾਧਨਾਂ ਦੀ ਪਹਿਚਾਣ ਕੀਤੀ। ਰਕਸ਼ਾ ਮੰਤਰੀ ਨੇ ਸਵਦੇਸ਼ੀ ਤੌਰ 'ਤੇ ਬਣੀ ਇਨ-ਸਰਵਿਸ ਮਿਜ਼ਾਈਲ ਕੋਰਵੇਟ ਆਈਐੱਨਐੱਸ ਕ੍ਰਿਪਾਨ ਨੂੰ ਤੋਹਫੇ ਵਜੋਂ ਦੇਣ ਦਾ ਵੀ ਐਲਾਨ ਕੀਤਾ। ਇਹ ਕ੍ਰਿਪਾਨ ਵਿਅਤਨਾਮ ਪੀਪੁਲਜ਼ ਨੇਵੀ ਦੀ ਸਮਰੱਥਾਵਾਂ ਨੂੰ ਵਧਾਉਣ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ।

 

ਵੀਅਤਨਾਮ ਦੇ ਰਕਸ਼ਾ ਮੰਤਰੀ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਹੈੱਡਕੁਆਰਟਰ ਦਾ ਵੀ ਦੌਰਾ ਕੀਤਾ ਅਤੇ ਰੱਖਿਆ ਖੋਜ ਅਤੇ ਸੰਯੁਕਤ ਉਤਪਾਦਨ ਵਿੱਚ ਸਹਿਯੋਗ ਜ਼ਰੀਏ ਰੱਖਿਆ ਉਦਯੋਗਿਕ ਸਮਰੱਥਾਵਾਂ ਨੂੰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ।

 

ਇਸ ਤੋਂ ਪਹਿਲਾਂ ਦਿਨ ਵੇਲੇ, ਜਨਰਲ ਫੈਨ ਵਾਨ ਗਿਆਂਗ ਨੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ। ਜਨਰਲ ਫੈਨ ਵਾਨ ਗਿਆਂਗ ਦੋ ਦਿਨਾਂ ਦੇ ਦੌਰੇ 'ਤੇ 18 ਜੂਨ ਨੂੰ ਭਾਰਤ ਪਹੁੰਚੇ ਸਨ। ਵੀਅਤਨਾਮ ਭਾਰਤ ਦੀ ਐਕਟ ਈਸਟ ਨੀਤੀ ਅਤੇ ਹਿੰਦ-ਪ੍ਰਸ਼ਾਂਤ (ਇੰਡੋ-ਪੈਸੀਫਿਕ) ਖੇਤਰ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਹੈ।

******

ਏਬੀਬੀ/ਐੱਸਏਵੀਵੀਵਾਈ



(Release ID: 1933671) Visitor Counter : 103