ਰਾਸ਼ਟਰਪਤੀ ਸਕੱਤਰੇਤ

ਵੀਅਤਨਾਮ ਦੇ ਰੱਖਿਆ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 19 JUN 2023 6:48PM by PIB Chandigarh

ਵੀਅਤਨਾਮ ਦੇ ਰੱਖਿਆ ਮੰਤਰੀ, ਜਨਰਲ ਫਾਨ ਵਾਨ ਗਿਆਂਗ ਨੇ ਅੱਜ (19 ਜੂਨ, 2023) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

 

ਜਨਰਲ ਗਿਆਂਗ ਅਤੇ ਉਨ੍ਹਾਂ ਦੇ ਵਫ਼ਦ ਦਾ ਭਾਰਤ ਆਗਮਨ ’ਤੇ ਸੁਆਗਤ ਕਰਦੇ ਹੋਏ, ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਭਾਰਤ ਅਤੇ ਵੀਅਤਨਾਮ 2000 ਤੋਂ ਅਧਿਕ ਵਰ੍ਹਿਆਂ ਦੇ ਸੱਭਿਅਤਾਗਤ ਅਤੇ ਸੱਭਿਆਚਾਰਕ ਸਬੰਧਾਂ ਦਾ ਇੱਕ ਸਮ੍ਰਿੱਧ ਇਤਿਹਾਸ ਸਾਂਝਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਵੀਅਤਨਾਮ ਭਾਰਤ ਦੀ ਐਕਟ ਈਸਟ ਪਾਲਿਸੀ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ ਅਤੇ ਸਾਡੇ ਇੰਡੋ-ਪੈਸਿਫਿਕ ਵਿਜ਼ਨ ਦਾ ਇੱਕ ਪ੍ਰਮੁੱਖ ਭਾਗੀਦਾਰ ਹੈ। ਉਨ੍ਹਾਂ ਕਿਹਾ ਕਿ ਭਾਰਤ-ਵੀਅਤਨਾਮ ‘ਵਿਆਪਕ ਰਣਨੀਤਕ ਸਾਂਝੇਦਾਰੀ’ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ, ਵਪਾਰ ਅਤੇ ਨਿਵੇਸ਼ ਸਬੰਧਾਂ, ਊਰਜਾ ਸੁਰੱਖਿਆ, ਵਿਕਾਸ ਸਹਿਯੋਗ, ਸੱਭਿਆਚਾਰਕ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਸਬੰਧਾਂ ਸਹਿਤ ਦੁਵੱਲੇ ਸਹਿਯੋਗ ਦੀ ਸੀਮਾ ਦਾ ਵਿਸਤਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੁਵੱਲਾ ਰੱਖਿਆ ਸਹਿਯੋਗ ਦੋਹਾਂ ਦੇਸ਼ਾਂ ਦੇ ਦਰਮਿਆਨ ਇਸ ਸਾਂਝੇਦਾਰੀ ਦੇ ਸਭ ਤੋਂ ਮਜ਼ਬੂਤ ਤੱਤਾਂ ਵਿੱਚੋਂ ਇੱਕ ਹੈ। ਰਾਸ਼ਟਰਪਤੀ ਸ਼੍ਰੀਮਤੀ ਮੁਰਮੂ ਨੇ ਇਸ ਬਾਤ ’ਤੇ ਪ੍ਰਸੰਨਤਾ ਜ਼ਾਹਰ ਕੀਤੀ ਕਿ ਭਾਰਤ-ਵੀਅਤਨਾਮ ਰੱਖਿਆ ਸਬੰਧ ਸਮਰੱਥਾ ਨਿਰਮਾਣ, ਉਦਯੋਗ ਸਹਿਯੋਗ, ਸ਼ਾਂਤੀ ਸਥਾਪਨਾ ਅਤੇ ਸੰਯੁਕਤ ਅਭਿਆਸ ਸਹਿਤ ਇੱਕ ਵਿਆਪਕ ਦਾਇਰੇ ਵਿੱਚ ਫੈਲਿਆ ਹੋਇਆ ਹੈ।

 

 *** *** ***

 

ਡੀਐੱਸ/ਬੀਐੱਮ



(Release ID: 1933627) Visitor Counter : 92