ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਵਰਲਡ ਫੂਡ ਇੰਡੀਆ-2023 ਵਿੱਚ ਵਿਦੇਸ਼ੀ ਭਾਗੀਦਾਰੀ ‘ਤੇ ਚਰਚਾ ਕਰਨ ਦੇ ਲਈ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਭਾਰਤ ਵਿੱਚ ਵਿਦੇਸ਼ੀ ਮਿਸ਼ਨਾਂ ਦੇ ਪ੍ਰਮੁਖਾਂ ਦੇ ਨਾਲ ਨਵੀਂ ਦਿੱਲੀ ਵਿੱਚ ਰਾਉਂਡਟੇਬਲ ਗੱਲਬਾਤ ਆਯੋਜਿਤ ਕੀਤੀ


3-5 ਨਵੰਬਰ 2023 ਨੂੰ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਹੋਣ ਜਾ ਰਹੇ ‘ਵਰਲਡ ਫੂਡ ਇੰਡੀਆ 2023’ ਦੇ ਦੂਸਰੇ ਐਡੀਸ਼ਨ ਦੇ ਵਿਭਿੰਨ ਪਹਿਲੂਆਂ ‘ਤੇ ਪ੍ਰਤੀਨਿਧੀਆਂ ਨੂੰ ਜਾਣਕਾਰੀ ਦਿੱਤੀ ਗਈ

ਗੱਲਬਾਤ ਦੇ ਦੌਰਾਨ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਭਾਰਤ ਦੇ ਅਨੂਠੇ ਯੋਗਦਾਨ, ਇਸ ਦੇ ਵਿਸ਼ਾਲ ਸੰਸਾਧਨ ਅਧਾਰ ਅਤੇ ਉਪਭੋਗਤਾ ਅਧਾਰ ‘ਤੇ ਚਾਨਣਾ ਪਾਇਆ ਗਿਆ

Posted On: 15 JUN 2023 7:25PM by PIB Chandigarh

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਨੇ ਵਰਲਡ ਫੂਡ ਇੰਡੀਆ 2023 ਵਿੱਚ ਵਿਦੇਸ਼ੀ ਭਾਗੀਦਾਰੀ ‘ਤੇ ਚਰਚਾ ਕਰਨ ਦੇ ਲਈ ਭਾਰਤ ਵਿੱਚ ਵਿਦੇਸ਼ੀ ਮਿਸ਼ਨਾਂ ਦੇ ਪ੍ਰਮੁਖਾਂ ਦੇ ਨਾਲ ਅੱਜ ਨਵੀਂ ਦਿੱਲੀ ਦੇ ਸੁਸ਼ਮਾ ਸਵਰਾਜ ਭਵਨ ਵਿੱਚ ਰਾਉਂਡਟੇਬਲ ਗੱਲਬਾਤ ਦਾ ਆਯੋਜਨ ਕੀਤਾ। ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ 3-5 ਨਵੰਰ 2023 ਤੱਕ ਮੰਤਰਾਲੇ ਦੁਆਰਾ ‘ਵਰਲਡ ਫੂਡ ਇੰਡੀਆ 2023’ ਦਾ ਦੂਸਰਾ ਐਡੀਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ ਤਾਕਿ ਗਲੋਬਲ ਹਿਤਧਾਰਕਾਂ ਤੋਂ ਸਹਿਯੋਗ ਅਤੇ ਨਿਵੇਸ਼ ਦੀ ਉਮੀਦ ਵਿੱਚ ਭਾਰਤੀ ਫੂਡ ਪ੍ਰੋਸੈਸਿੰਗ ਖੇਤਰ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ। ਇਸ ਪ੍ਰੋਗਰਾਮ ਨੂੰ ਅੰਤਰਰਾਸ਼ਟਰੀ ਬਾਜਰਾ ਵਰ੍ਹੇ 2023 ਦੀ ਗਤੀਵਿਧੀਆਂ ਦੇ ਹਿੱਸੇ ਦੇ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਬਾਜਰਾ (ਸ਼੍ਰੀ ਅੰਨ), ਜੈਵਿਕ ਉਪਜ ਅਤੇ ਸਵਦੇਸ਼ੀ ਤੌਰ ‘ਤੇ ਪ੍ਰੋਸੈਸਡ ਫੂਡ ਪਦਾਰਥ ਕੁਝ ਫੋਕਸ ਵਾਲੇ ਖੇਤਰ ਹੋਣਗੇ।

 

ਇਸ ਗੱਲਬਾਤ ਦੀ ਸਹਿ-ਪ੍ਰਧਾਨਗੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ ਸਕੱਤਰ, ਸ਼੍ਰੀਮਤੀ ਅਨੀਤਾ ਪ੍ਰਵੀਣ ਅਤੇ ਵਿਦੇਸ਼ ਮੰਤਰਾਲੇ ਦੇ ਵਿਸ਼ੇਸ਼ ਸਕੱਤਰ, ਸ਼੍ਰੀ ਪ੍ਰਭਾਤ ਕੁਮਾਰ ਦੁਆਰਾ ਕੀਤੀ ਗਈ। ਇਸ ਵਿੱਚ ਰਾਜਦੂਤਾਂ, ਹਾਈ ਕਮਿਸ਼ਨਰਾਂ, ਕਾਰਜਕਾਰੀ ਰਾਜਦੂਤਾਂ ਅਤੇ ਬਹੁਤ ਸਾਰੇ ਹੋਰ ਦੇਸ਼ਾਂ ਦੇ ਸੀਨੀਅਰ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਕੁੱਲ ਮਿਲਾ ਕੇ ਇਸ ਗੱਲਬਾਤ ਵਿੱਚ 47 ਦੇਸ਼ਾਂ ਦਾ ਪ੍ਰਤੀਨਿਧੀਤਵ ਦੇਖਣ ਨੂੰ ਮਿਲਿਆ। ਵਿਦੇਸ਼ ਮੰਤਰਾਲਾ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ, ਵਣਜ ਵਿਭਾਗ, ਏਪੀਈਡੀਏ, ਐੱਮਪੀਈਡੀਏ ਅਤੇ ਹੋਰ ਕਮੋਡਿਟੀ ਬੋਰਡਾਂ ਦੇ ਸੀਨੀਅਰ ਅਧਿਕਾਰੀਆਂ ਦੇ ਇਲਾਵਾ ਇਸ ਪ੍ਰੋਗਰਾਮ ਦੇ ਆਯੋਜਨ ਨਾਲ ਜੁੜੇ ਸੰਗਠਨਾਂ (ਫਿੱਕੀ, ਇਨਵੈਸਟ ਇੰਡੀਆ ਅਤੇ ਈਵਾਈ) ਨੇ ਇਸ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ।

 

ਐੱਫਪੀਆਈ ਸਕੱਤਰ ਅਤੇ ਵਿਦੇਸ਼ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਨੇ ਇਨ੍ਹਾਂ ਪ੍ਰਤੀਨਿਧੀਆਂ ਨੂੰ ਆਯੋਜਨ ਦੇ ਵਿਭਿੰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਗੱਲਬਾਤ ਦੇ ਦੌਰਾਨ ਇਸ ਗੱਲ ਨੂੰ ਰੇਖਾਂਕਿਤ ਕੀਤਾ ਗਿਆ ਕਿ ਕਿਵੇਂ ਗਲੋਬਲ ਖੁਰਾਕ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਵਿੱਚ ਭਾਰਤ ਦਾ ਅਨੂਠਾ ਯੋਗਦਾਨ, ਉਸ ਦਾ ਵਿਸ਼ਾਲ ਸੰਸਾਧਨ ਅਧਾਰ ਅਤੇ ਵਿਸ਼ਾਲ ਉਪਭੋਗਤਾ ਅਧਾਰ ਇਸ ਨੂੰ ਵਿਦੇਸ਼ੀ ਹਿਤਧਾਰਕਾਂ ਦੇ ਲਈ ਇੱਕ ਆਕਰਸ਼ਕ ਪ੍ਰਸਤਾਵ ਬਣਾਉਂਦਾ ਹੈ। ਫੂਡ ਪ੍ਰੋਸੈਸਿੰਗ ਦੇ ਵਿਭਿੰਨ ਉਪ-ਖੇਤਰਾਂ ਦੇ ਨਾਲ-ਨਾਲ ਸਬੰਧਿਤ ਮਸ਼ੀਨਰੀ, ਤਕਨੀਕੀ ਇਨੋਵੇਸ਼ਨਾਂ ਨੂੰ ਸ਼ਾਮਲ ਕਰਨ ਵਾਲੀ ਪ੍ਰਦਰਸ਼ਨੀ, ਸਥਿਰਤਾ ਸਬੰਧੀ ਪਹਿਲੂਆਂ ਆਦਿ ‘ਤੇ ਵੀ ਇਸ ਵਿੱਚ ਚਾਨਣਾ ਪਾਇਆ ਗਿਆ।

 

ਇਸ ਆਯੋਜਨ ਦੇ ਲਈ ਕੀਤੀਆਂ ਗਈਆਂ ਤਿਆਰੀਆਂ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ/ਕਾਰੋਬਾਰੀ ਸੰਸਥਾਵਾਂ ਦੇ ਲਈ ਉਪਲਬਧ ਅਵਸਰਾਂ ਬਾਰੇ ਇਨ੍ਹਾਂ ਪ੍ਰਤੀਭਾਗੀਆਂ ਨੂੰ ਦੱਸਿਆ ਗਿਆ। ਸਬੰਧਿਤ ਦੂਤਾਵਾਸਾਂ ਦੇ ਸਾਰੇ ਪ੍ਰਤੀਨਿਧੀਆਂ ਨੇ ਮੌਜੂਦਾ ਗਲੋਬਲ ਖੁਰਾਕ ਦ੍ਰਿਸ਼ ਵਿੱਚ ਇਸ ਆਯੋਜਨ ਦੇ ਵਿਸ਼ੇਸ਼ ਮਹੱਤਵ ਦੀ ਸ਼ਲਾਘਾ ਕੀਤੀ ਅਤੇ ਸਬੰਧਿਤ ਦੇਸ਼ਾਂ ਦੇ ਵੱਲੋਂ ਸਕ੍ਰਿਯ ਭਾਗੀਦਾਰੀ ਕਰਨ ਦੇ ਲਈ ਹਰ ਮੁਮਕਿਨ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ। ਇਨ੍ਹਾਂ ਪ੍ਰਤੀਨਿਧੀਆਂ ਨੇ ਸਬੰਧਿਤ ਦੇਸ਼ਾਂ ਤੋਂ ਫੂਡ ਪ੍ਰੋਸੈਸਿੰਗ ਦੇ ਖੇਤਰੀ ਦਲਾਂ ਦੀ ਮਜ਼ਬੂਤ ਉਪਸਥਿਤੀ ਦਾ ਭਰੋਸਾ ਦਿਲਾਇਆ।

 

ਵਰਲਡ ਫੂਡ ਇੰਡੀਆ, 2023 ਦਰਅਸਲ ਇੱਕ “ਸਮੱਗਰ ਸਰਕਾਰ ਵਾਲਾ ਦ੍ਰਿਸ਼ਟੀਕੋਣ” ਪ੍ਰਦਰਸ਼ਿਤ ਕਰਦਾ ਹੈ। ਕਿਉਂਕਿ ਵਿਭਿੰਨ ਮੰਤਰਾਲਿਆਂ/ਵਿਭਾਗਾਂ/ਸਰਕਾਰੀ ਸੰਗਠਨਾਂ (ਜਿਵੇਂ ਵਣਜ ਵਿਭਾਗ, ਆਯੁਸ਼ ਮੰਤਰਾਲਾ, ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ, ਐੱਮਐੱਸਐੱਮਈ ਮੰਤਰਾਲਾ, ਕਮੋਡਿਟੀ ਬੋਰਡ, ਆਦਿ) ਨੇ ਇਸ ਪ੍ਰੋਗਰਾਮ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਦੇ ਲਈ ਆਪਣੀ-ਆਪਣੀ ਤਾਕਤ ਨੂੰ ਨਾਲ ਮਿਲਾ ਦਿੱਤਾ ਹੈ। ਉਦਯੋਗ ਜਗਤ ਦੇ ਪੇਸ਼ੇਵਰਾਂ ਦੀਆਂ ਮੀਟਿੰਗਾਂ, ਬੀ2ਬੀ/ਜੀ ਮੀਟਿੰਗਾਂ, ਪ੍ਰਦਰਸ਼ਨੀਆਂ ਅਤੇ ਫੂਡ ਸਟ੍ਰੀਟ (ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਫੂਡ ਐਕਸਪੀਰੀਅੰਸ ਏਰੀਨਾ) ਅਤੇ ਰਿਵਰਸ ਬਾਇਰ ਸੇਲਰ ਮੀਟ (ਆਰਬੀਐੱਸਐੱਮ), ਜਿਸ ਦੀ ਯੋਜਨਾ ਇਸ ਆਯੋਜਨ ਦੇ ਦੌਰਾਨ ਬਣਾਈ ਗਈ, ਇਹ ਸਭ ਮਿਲ ਕੇ ਇਸ ਆਯੋਜਨ ਵਿੱਚ ਹਿੱਸਾ ਲੈਣ ਜਾ ਰਹੇ ਹਿਤਧਾਰਕਾਂ ਦੇ ਲਈ ਇੱਕ ਬੇਹਦ ਖਾਸ ਮੁੱਲ ਭਰਾ ਪ੍ਰਸਤਾਵ ਬਣਾ ਦਿੰਦੇ ਹਨ।

****


ਐੱਮਜੇਪੀਐੱਸ/ਏਐੱਸ



(Release ID: 1932911) Visitor Counter : 89


Read this release in: English , Urdu , Hindi , Tamil , Telugu