ਰੱਖਿਆ ਮੰਤਰਾਲਾ

ਆਤਮ ਨਿਰਭਰ ਭਾਰਤ: ਰੱਖਿਆ ਮੰਤਰਾਲੇ ਨੇ ਭਾਰਤੀ ਸੈਨਾ ਦੀ ਸੰਚਾਰ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ 500 ਕਰੋੜ ਰੁਪਏ ਦੇ ਕੰਟ੍ਰੈਕਟ ‘ਤੇ ਹਸਤਾਖਰ ਕੀਤੇ

Posted On: 15 JUN 2023 5:09PM by PIB Chandigarh

ਰੱਖਿਆ ਮੰਤਰਾਲੇ ਨੇ 15 ਜੂਨ, 2023 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਉਪਕਰਣਾਂ ਦੇ ਸਵਦੇਸ਼ੀ ਨਿਰਮਾਣ ਨੂੰ ਹੁਲਾਰਾ ਦੇਣ ਅਤੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਸ਼ਾਮਲ ਨਿਜੀ ਖੇਤਰ ਨੂੰ ਪ੍ਰੋਤਸਾਹਿਤ ਕਰਨ ਲਈ ਹੈਦਰਾਬਾਦ ਦੀ ਆਈਸੀਓਐੱਮਐੱਮ ਟੈਲੀ ਲਿਮਿਟਿਡ ਦੇ ਨਾਲ 5/7.5 ਟਨ ਰੇਡੀਓ ਰਿਲੇਅ ਸੰਚਾਰ ਉਪਕਰਣ ਕੰਟੇਨਰਾਂ ਦੀ 1035 ਸੰਖਿਆਵਾਂ ਦੀ ਖਰੀਦ ਲਈ ਇੱਕ ਕੰਟ੍ਰੈਕਟ ‘ਤੇ ਹਸਤਾਖਰ ਕੀਤੇ ਹਨ। ਅੰਡਰ ਬਾਯ (ਇੰਡੀਅਨ) ਸ਼੍ਰੇਣੀ ਦੇ ਤਹਿਤ ਕੰਟ੍ਰੈਕਟ ਦਾ ਮੁੱਲ ਲਗਭਗ 500 ਕਰੋੜ ਰੁਪਏ ਹੈ। ਚਾਲੂ ਵਿੱਤੀ ਵਰ੍ਹੇ 2023-24 ਕੰਟੇਨਰਾਂ ਦੀ ਵੰਡ ਸ਼ੁਰੂ ਹੋ ਰਹੀ ਹੈ।

 

ਰੇਡੀਓ ਰਿਲੇਅ ਕੰਟੇਨਰ ਭਾਰਤੀ ਸੈਨਾ ਦੀ ਮੋਬਾਈਲ ਸੰਚਾਰ ਟੁਕੜੀਆਂ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਜ਼ਰੂਰਤ ਨੂੰ ਪੂਰਾ ਕਰਨਗੇ। ਇਨ੍ਹਾਂ ਕੰਟੇਨਰਾਂ ਦਾ ਉਪਯੋਗ ਸੰਚਾਰ ਉਪਕਰਣਾਂ ਨੂੰ ਵਧੇਰੇ ਭਰੋਸੇਯੋਗ ਤੌਰ ‘ਤੇ ਕੰਮ ਕਰਨ ਲਈ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਲਈ ਕੀਤਾ ਜਾਵੇਗਾ। ਕੰਟੇਨਰਾਂ ਨੂੰ ਅਧਿਕਾਰਤ ਵਿਸ਼ੇਸ਼ ਵਾਹਨਾਂ 'ਤੇ ਰੱਖਿਆ ਜਾਵੇਗਾ ਅਤੇ ਸੰਚਾਲਨ ਦੀਆਂ ਜ਼ਰੂਰਤਾਂ ਦੇ ਅਨੁਸਾਰ ਭੇਜਿਆ ਜਾਵੇਗਾ।

 

ਕੰਪਨੀ ਸਵਦੇਸ਼ੀ ਨਿਰਮਾਤਾਵਾਂ ਤੋਂ ਪ੍ਰਾਪਤ ਸਾਰੇ ਉਪਕਰਣਾਂ ਅਤੇ ਉਪ ਪ੍ਰਣਾਲੀਆਂ ਦੇ ਨਾਲ ਕੰਟੇਨਰਾਂ ਦਾ ਉਤਪਾਦਨ ਕਰੇਗੀ। ਇਹ ਰੱਖਿਆ ਉਪਕਰਣਾਂ ਦੇ ਸਵਦੇਸ਼ੀ ਨਿਰਮਾਣ ਨੂੰ ਹੋਰ ਹੁਲਾਰਾ ਦੇਵੇਗਾ ਅਤੇ ਨਿਜੀ ਖੇਤਰ ਨੂੰ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਭਾਗੀਦਾਰੀ ਲਈ ਪ੍ਰੋਤਸਾਹਿਤ ਕਰੇਗਾ। ਅਜਿਹੇ ਅਤਿਆਧੁਨਿਕ ਉਪਕਰਣਾਂ ਦੇ ਵਿਕਾਸ ਸਦਕਾ ਮਿੱਤਰ ਦੇਸ਼ਾਂ ਦੇ ਨਾਲ ਨਿਰਯਾਤ ਵਧਾਉਣ ਵਿੱਚ ਵੀ ਮਦਦ ਮਿਲੇਗੀ।

 

********

ਏਬੀਬੀ/ਜੀਸੀ(Release ID: 1932906) Visitor Counter : 72