ਰੱਖਿਆ ਮੰਤਰਾਲਾ
ਭਾਰਤੀ ਨੌਸੈਨਾ ਦਾ ਆਉਟਰੀਚ ਪ੍ਰੋਗਰਾਮ “ਜੁਲੈ ਲਦਾਖ” (ਹੈਲੋ ਲਦਾਖ)
Posted On:
15 JUN 2023 2:03PM by PIB Chandigarh
ਭਾਰਤੀ ਨੌਸੈਨਾ ਰਾਜ ਲਦਾਖ ਵਿੱਚ ਸੇਵਾ ਬਾਰੇ ਜਾਗਰੂਕਤਾ ਵਧਾਉਣ ਅਤੇ ਉੱਥੇ ਦੇ ਨੌਜਵਾਨਾਂ ਅਤੇ ਨਾਗਰਿਕ ਸਮਾਜ ਨੂੰ ਜੋੜਨ ਦੇ ਲਈ ਇੱਕ ਆਉਟਰੀਚ ਪ੍ਰੋਗਰਾਮ “ਜੁਲੈ ਲਦਾਖ” (ਹੈਲੋ ਲਦਾਖ) ਆਯੋਜਿਤ ਕਰ ਰਿਹਾ ਹੈ। ਇਸ ਦੇ ਲਈ ਨੌਸੈਨਾ ਵਾਈਸ ਚੀਫ਼, ਵਾਈਸ ਐਡਮਿਰਲ ਸੰਜੈ ਜਸਜੀਤ ਸਿੰਘ ਨੇ 15 ਜੂਨ 2023 ਨੂੰ ਨੈਸ਼ਨਲ ਵਾਰ ਮੈਮੋਰੀਅਲ ਤੋਂ 5000 ਕਿਲੋਮੀਟਰ ਦੇ ਮੋਟਰਸਾਈਕਲ ਅਭਿਯਾਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਭਾਰਤੀ ਨੌਸੈਨਾ ਨੇ ਇਸ ਤੋਂ ਪਹਿਲਾਂ ਉੱਤਰ-ਪੂਰਬ ਵਿੱਚ ਠੀਕ ਇਸੇ ਤਰ੍ਹਾਂ ਦਾ ਪ੍ਰਯਤਨ ਕੀਤਾ ਸੀ ਜੋ ਬੇਹਦ ਸਫ਼ਲ ਰਿਹਾ ਸੀ। ਭਾਰਤੀ ਨੌਸੈਨਾ ਨੇ ਸਾਰੇ ਤਟੀ ਰਾਜਾਂ ਵਿੱਚ ਨਾਗਰਿਕਾਂ ਦੇ ਨਾਲ ਜੁੜਨ ਦੇ ਲਈ ਸਮ ਨੋ ਵਰੁਣ: ਕਾਰ ਅਭਿਯਾਨ ਚਲਾਇਆ ਸੀ।
ਉੱਤਰੀ ਖੇਤਰ ਵਿੱਚ ਵਰਤਮਾਨ ਪਹਿਲ ਦੇ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਹਨ:-
(ਏ) ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਭਾਰਤੀ ਸੁਤੰਤਰਤਾ ਦੇ 75 ਵਰ੍ਹੇ) ਮਣਾਉਣਾ।
(ਬੀ) ਅਗਨੀਪਥ ਯੋਜਨਾ ਸਹਿਤ ਭਾਰਤੀ ਨੌਸੈਨਾ ਦੁਆਰਾ ਪੇਸ਼ ਕੀਤੇ ਜਾਣ ਵਾਲੇ ਕਰੀਅਰ ਦੇ ਅਵਸਰਾਂ ਬਾਰੇ ਲਦਾਖ ਖੇਤਰ ਦੇ ਸਕੂਲਾਂ/ਕਾਲਜਾਂ ਵਿੱਚ ਜਾਗਰੂਕਤਾ ਅਭਿਯਾਨ ਚਲਾਉਣਾ।
(ਸੀ) ਨੌਜਵਾਨਾਂ ਨੂੰ ਭਾਰਤੀ ਨੌਸੈਨਾ ਵਿੱਚ ਸ਼ਾਮਲ ਹੋਣ ਦੇ ਲਈ ਪ੍ਰੇਰਿਤ ਕਰਨਾ।
(ਡੀ) ਮਹਿਲਾ ਅਧਿਕਾਰੀਆਂ ਅਤੇ ਜੀਵਨ ਸਾਥੀਆਂ (spouses) ਨੂੰ ਸ਼ਾਮਲ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਇੱਕ ਪਹਿਲ ਨਾਰੀ ਸ਼ਕਤੀ ਦਾ ਪ੍ਰਦਰਸ਼ਨ।
(ਈ) ਖੇਤਰ ਵਿੱਚ ਸੀਨੀਅਰ ਨੌਸੈਨਿਕਾਂ ਅਤੇ ਵੀਰ ਨਾਰੀਆਂ ਨਾਲ ਗੱਲਬਾਤ ਕਰਨਾ।
ਝੰਡੀ ਦਿਖਾਉਣ ਦੇ ਸਮਾਰੋਹ ਵਿੱਚ ਆਪਣੇ ਸੰਬੋਧਨ ਵਿੱਚ, ਨੌਸੈਨਾ ਦੇ ਵਾਈਸ ਚੀਫ਼ ਐਡਮਿਰਲ ਐਸਜੇ ਸਿੰਘ ਨੇ ਕਿਹਾ ਕਿ ਨੌਸੈਨਾ ਨੇ ਹਮੇਸ਼ਾ ਸਾਹਸਿਕ ਗਤੀਵਿਧੀਆਂ ਨੂੰ ਹੁਲਾਰਾ ਦਿੱਤਾ ਹੈ ਕਿਉਂਕਿ ਇਹ ਨਾ ਸਿਰਫ਼ ਜਵਾਨਾਂ ਨੂੰ ਉੱਚੇ ਲਕਸ਼ ਹੋਰ ਬਿਹਤਰ ਹਾਸਲ ਕਰਨ ਦੇ ਲਈ ਪ੍ਰੇਰਿਤ ਕਰਦੇ ਹਨ, ਬਲਕਿ ਟੀਮ-ਨਿਰਮਾਣ ਅਤੇ ਸੌਹਾਰਦ ਨੂੰ ਵੀ ਮਜ਼ਬੂਤ ਕਰਦੇ ਹਨ ਜੋ ਸਮੁੰਦਰ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਲਈ ਮਹੱਤਵਪੂਰਨ ਹਨ। ਉਨ੍ਹਾਂ ਨੇ ਦੇਸ਼ ਦੇ ਇੱਕ ਮਹੱਤਵਪੂਰਨ ਹਿੱਸੇ ਵਿੱਚ ਸਮੁੰਦਰੀ ਜਾਣਕਾਰੀ ਅਤੇ ਨੌਸੈਨਾ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਇੱਕ ਅਭਿਯਾਨ ਸ਼ੁਰੂ ਕਰਨ ਦੇ ਲਈ ਵੀ ਰਾਈਡਰਸ ਨੂੰ ਵਧਾਈਆਂ ਦਿੱਤੀਆਂ, ਜੋ ਸਮੁੰਦਰ ਤੋਂ ਦੂਰ ਲੇਕਿਨ ਸਾਡੇ ਦਿਲਾਂ ਦੇ ਕਰੀਬ ਹੈ, ਅਤੇ ਉਨ੍ਹਾਂ ਨੂੰ ਟੀਵੀਐੱਸ ਮੋਟਰਸਾਈਕਲਾਂ ‘ਤੇ ਇੱਕ ਸੁਰੱਖਿਅਤ ਅਤੇ ਯਾਦਗਾਰ ਸਵਾਰੀ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇੱਕ ਮਹੱਤਵਪੂਰਨ ਕਾਰਨ ਦੇ ਲਈ ਨੌਸੈਨਾ ਦੇ ਨਾਲ ਸਾਂਝੇਦਾਰੀ ਕਰਨ ਦੇ ਲਈ ਟੀਵੀਐੱਸ ਮੋਟਰਸ ਲਿਮਿਟੇਡ ਦਾ ਵੀ ਧੰਨਵਾਦ ਕੀਤਾ ਅਤੇ ਆਸ਼ਾ ਵਿਅਕਤ ਕੀਤੀ ਕਿ ਇਸ ਸਹਿਯੋਗ ਦੇ ਤਹਿਤ ਕੀਤੇ ਗਏ ਅਜਿਹੇ ਕਈ ਅਭਿਯਾਨਾਂ ਵਿੱਚੋਂ ਇਹ ਪਹਿਲਾਂ ਹੋਵੇਗਾ।
ਮੋਟਰਸਾਈਕਲ ਅਭਿਯਾਨ ਦੋਪਹੀਆ ਅਤੇ ਤਿਪਹੀਆ ਵਾਹਨਾਂ ਦੀ ਪ੍ਰਤਿਸ਼ਠਿਤ ਨਿਰਮਾਤਾ, ਮੈਸਰਸ ਟੀਵੀਐੱਸ ਮੋਟਰਸ ਦੇ ਨਾਲ ਸਾਂਝੇਦਾਰੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦੀ ਵਿਰਾਸਤ 100 ਵਰ੍ਹਿਆਂ ਤੋਂ ਅਧਿਕ ਪੁਰਾਣੀ ਹੈ, ਅਤੇ ਇਸ ਦਾ ਉਦੇਸ਼ ਟੀਵੀਐੱਸ ਅਪਾਚੇ ਆਰਟੀਆਰ ਅਤੇ ਆਰਆਰ 310 ‘ਤੇ ਲਦਾਖ ਖੇਤਰ ਦੇ ਵੱਡੇ ਹਿੱਸੇ ਨੂੰ ਕਵਰ ਕਰਨਾ ਹੈ। ਅਭਿਯਾਨ ਦੇ ਪਹਿਲੇ ਪੜਾਅ ਨੂੰ ਅੱਜ 15 ਜੂਨ ਨੂੰ ਨਵੀਂ ਦਿੱਲੀ ਤੋਂ ਹਰੀ ਝੰਡੀ ਦਿਖਾਈ ਗਈ ਅਤੇ ਇਹ ਦਿੱਲੀ, ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਰਾਜਾਂ ਤੋਂ ਹੁੰਦੇ ਹੋਏ 28 ਜੂਨ ਨੂੰ ਲੇਹ ਪਹੁੰਚੇਗਾ।
ਸ਼੍ਰੀ ਵਿਮਲ ਸੁੰਬਲੀ, ਹੈੱਡ ਬਿਜ਼ਨਸ – ਪ੍ਰੀਮੀਅਮ, ਟੀਵੀਐੱਸ ਮੋਟਰ ਕੰਪਨੀ ਨੇ ਕਿਹਾ, “ਸਾਨੂੰ ਭਾਰਤੀ ਨੌਸੈਨਾ ਦੇ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ ਜੁੜਨ ‘ਤੇ ਬੇਹਦ ਮਾਣ ਅਤੇ ਵਿਨਮ੍ਰ ਮਹਿਸੂਸ ਹੋ ਰਿਹਾ ਹੈ। ਟੀਵੀਐੱਸ ਮੋਟਰ ਨੇ ਹਮੇਸ਼ਾ ਇਨੋਵੇਸ਼ਨ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦਾ ਪ੍ਰਯਤਨ ਕੀਤਾ ਹੈ। ਅਤੇ ਸਾਹਸਿਕ ਕਾਰਜ, ਅਤੇ ਪ੍ਰਤਿਸ਼ਠਿਤ ਭਾਰਤੀ ਨੌਸੈਨਾ ਦੇ ਨਾਲ ਇਹ ਸਹਿਯੋਗ ਸਾਡੀ ਦ੍ਰਿਸ਼ਟੀ ਦੇ ਨਾਲ ਪੂਰੀ ਤਰ੍ਹਾਂ ਨਾਲ ਮੇਲ ਖਾਂਦਾ ਹੈ। ਇਹ ਅਭਿਯਾਨ ਸਾਡੇ ਸਾਹਸ, ਲਚੀਲਾਪਨ ਅਤੇ ਉਤਕ੍ਰਿਸ਼ਟਤਾ ਦੀ ਨਿਰੰਤਰ ਖੋਜ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਦਾ ਇੱਕ ਵਸੀਅਤਨਾਮਾ ਹੈ। ਅਸੀਂ ਇਸ ਅਸਾਧਾਰਣ ਸਾਹਸਿਕ ਕਾਰਜ ਦੇ ਲਈ ਤਤਪਰ ਹਾਂ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਯਾਤਰਾ ਦੇ ਲਈ ਸ਼ੁਭਕਾਮਨਾਵਾਂ।”
ਅਧਿਕਾਰੀਆਂ, ਨਾਵਿਕਾਂ ਅਤੇ ਪਰਿਵਾਰ ਦੇ ਮੈਂਬਰਾਂ ਸਹਿਤ ਕੁੱਲ 35 ਭਾਰਤੀ ਨੌਸੈਨਾ ਦੇ ਕਰਮਚਾਰੀ ਇਸ ਮੋਟਰਸਾਈਕਲ ਅਭਿਯਾਨ ਵਿੱਚ ਹਿੱਸਾ ਲੈ ਰਹੇ ਹਨ, ਜਿਸ ਵਿੱਚ ਲਗਭਗ 5000 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ, ਜੋ ਲਦਾਖ ਦੇ ਦੂਰ-ਦੁਰਾਡੇ ਦੇ ਇਲਾਕਿਆਂ ਅਤੇ ਦੁਰਗਮ ਇਲਾਕਿਆਂ ਤੋਂ ਹੋ ਕੇ ਗੁਜਰੇਗਾ। ਉਹ ਰਸਤੇ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨਗੇ ਅਤੇ ਕਾਰਗਿਲ ਵਾਲ ਮੈਮੋਰੀਅਲ ਅਤੇ ਰੇਜਾਂਗ ਲਾ ਦੀ 1962 ਦੀ ਲੜਾਈ ਦੇ ਬਹਾਦਰਾਂ ਨੂੰ ਸ਼ਰਧਾਂਜਲੀ ਵੀ ਦੇਣਗੇ।
***
ਵੀਐੱਮ/ਪੀਐੱਸ
(Release ID: 1932897)
Visitor Counter : 131