ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਪ੍ਰੋਫੈਸਰ ਐੱਸ. ਪੀ ਸਿੰਘ ਬਘੇਲ ਨੇ ਇਨੋਵੇਟਿਵ ਟੀਬੀ ਹੈਲਥ ਟੈਕਨੋਲੋਜੀਜ਼ ਸ਼ੇਅਰਿੰਗ ਪਲੈਟਫਾਰਮ ਵਰਕਸ਼ਾਪ ਨੂੰ ਸੰਬੋਧਿਤ ਕੀਤਾ


ਇਨੋਵੇਟਰਾਂ ਨੂੰ ਗੁਣਵੱਤਾਪੂਰਨ ਉਤਪਾਦਾਂ ਦਾ ਨਿਰਮਾਣ ਕਰਨ ਦੀ ਤਾਕੀਦ ਕੀਤੀ ਗਈ, ਜਿਨ੍ਹਾਂ ਨੂੰ ਵੱਡੇ ਪੈਮਾਨੇ ‘ਤੇ ਉਪਯੋਗ ਕੀਤਾ ਜਾ ਸਕਦਾ ਹੈ

“ਕੇਂਦਰ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਜਿਹੇ ਬਹੁਤ ਹੀ ਉਤਸ਼ਾਹੀ ਪ੍ਰੋਗਰਾਮਾਂ ਦੇ ਲਾਗੂਕਰਨ ਨਾਲ ਜਲ, ਸਵੱਛਤਾ ਅਤੇ ਸਾਫ਼-ਸਫ਼ਾਈ ਦੇ ਕਾਰਜ ਵਿੱਚ ਕਾਫੀ ਸੁਧਾਰ ਹੋਇਆ ਹੈ, ਜੋ ਟੀਬੀ ਜਿਹੀਆਂ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਵੀ ਮਦਦ ਕਰ ਰਿਹਾ ਹੈ”

Posted On: 15 JUN 2023 1:13PM by PIB Chandigarh

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ, ਪ੍ਰੋਫੈਸਰ ਐੱਸ. ਪੀ ਸਿੰਘ ਬਘੇਲ ਨੇ ਅੱਜ ਇੰਡੀਅਨ ਕਾਉਂਸਿਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਦੀ ਇਨੋਵੇਟਿਵ ਟੀਬੀ ਹੈਲਥ ਟੈਕਨੋਲੋਜੀਜ਼ ਵਰਕਸ਼ਾਪ ਨੂੰ ਸੰਬੋਧਿਤ ਕੀਤਾ। ਇਸ ਦੋ ਦਿਨਾਂ ਵਰਕਸ਼ਾਪ ਦਾ ਉਦੇਸ਼ ਟੀਬੀ ਦੀ ਬਿਮਾਰੀ ਦੇ ਮੁਲਾਂਕਣ ਦੇ ਲਈ ਨਵੀਆਂ ਸਹਿਤ ਤਕਨੀਕਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਟੀਬੀ ਦੇ ਖਾਤਮੇ ਲਈ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਅਪਣਾਉਣ ਵਿੱਚ ਸਮਰੱਥ ਬਣਾਉਣਾ ਹੈ। ਇਹ ਵਰਕਸ਼ਾਪ ਟੀਬੀ ਇਨੋਵੇਟਿਵ ਹੈਲਥ ਟੈਕਨੋਲੋਜੀਜ਼ ਦੇ ਲਈ ਇੱਕ ਸਾਂਝਾ ਮੰਚ ਵੀ ਪ੍ਰਦਾਨ ਕਰੇਗੀ, ਜਿਸ ਨੂੰ ਵਾਰਾਣਸੀ ਵਿੱਚ ਆਯੋਜਿਤ ਸਟੌਪ ਟੀਬੀ ਸਮਿਟ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ।

 

ਇਸ ਮੌਕ ‘ਤੇ ਪ੍ਰੋਫੈਸਰ ਸਿੰਘ ਨੇ ਕਿਹਾ ਕਿ ਸਾਲ 2025 ਤੱਕ ਟੀਬੀ ਨੂੰ ਖਤਮ ਕਰਨ ਦਾ ਲਕਸ਼ ਮਾਣਯੋਗ ਪ੍ਰਧਾਨ ਮੰਤਰੀ ਦੀ ਰਾਜਨੀਤਿਕ ਇੱਛਾ ਤੇ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਕੁਝ ਵਰ੍ਹਿਆਂ ਦੇ ਦੌਰਾਨ ਭਾਰਤ ਵਿੱਚ ਟੀਬੀ ਦੇ ਮਾਮਲਿਆਂ ਅਤੇ ਸੂਚਨਾਵਾਂ ਵਿੱਚ ਕਾਫੀ ਗਿਰਾਵਟ ਆਈ ਹੈ। ਪ੍ਰੋਫੈਸਰ ਸਿੰਘ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਨੋਵੇਸ਼ਨ ਇਸ ਮਿਸ਼ਨ ਦੀ ਸਫਲਤਾ ਦੀ ਕੁੰਜੀ ਹੈ। ਉਨ੍ਹਾਂ ਨੇ ਇਨੋਵੇਟਰਾਂ ਨੂੰ ਗੁਣਵੱਤਾਪੂਰਨ ਉਤਪਾਦਾਂ ਦਾ ਨਿਰਮਾਣ ਕਰਨ ਦੀ ਤਾਕੀਦ ਕੀਤੀ, ਜਿਨ੍ਹਾਂ ਨੂੰ ਵੱਡੇ ਪੈਮਾਨੇ ‘ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਪ੍ਰਗਤੀਸ਼ੀਲ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਜਿਹੇ ਬਹੁਤ ਹੀ ਉਤਸ਼ਾਹੀ ਪ੍ਰੋਗਰਾਮਾਂ ਦੇ ਲਾਗੂਕਰਨ ਨਾਲ ਜਲ, ਸਵੱਛਤਾ ਅਤੇ ਸਾਫ਼-ਸਫ਼ਾਈ ਦੇ ਕਾਰਜ ਵਿੱਚ ਕਾਫੀ ਸੁਧਾਰ ਹੋਇਆ ਹੈ, ਜੋ ਟੀਬੀ ਜਿਹੀਆਂ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਵੀ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਟੀਬੀ ਦੇ ਮਰੀਜ਼ ਹੁਣ ਆਪਣੇ ਆਯੁਸ਼ਮਾਨ ਭਾਰਤ ਕਾਰਡ ਨਾਲ ਆਪਣੇ ਇਲਾਜ ਦਾ ਲਾਭ ਉਠਾ ਸਕਦੇ ਹਨ।

 

ਪ੍ਰੋਫੈਸਰ ਐੱਸ. ਪੀ ਸਿੰਘ ਬਘੇਲ ਨੇ ਭਾਰਤ ਵਿੱਚ ਸਿਹਤ ਸੇਵਾਵਾਂ ਵਿੱਚ ਵਿਸ਼ੇਸ਼ ਯੋਗਦਾਨ ਦੇ ਲਈ ਪਤਵੰਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਤਾਕੀਦ ਕਰਦੇ ਹੋਏ ਕਿਹਾ ਕਿ ਉਹ ਨਾ ਸਿਰਫ਼ ਸਾਰਥਕ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਤਿਆਰ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਬਲਕਿ ਇਹ ਵੀ ਸੁਨਿਸ਼ਚਿਤ ਕਰਨ ਕਿ ਇਨ੍ਹਾਂ ਨੂੰ ਵੱਡੇ ਪੈਮਾਨੇ ‘ਤੇ ਲਾਗੂ ਕੀਤਾ ਜਾਵੇ ਤੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਪਰਿਕਲਪਿਤ 2025 ਤੱਕ ਟੀਬੀ ਨੂੰ ਸਮਾਪਤ ਕਰਨ ਦੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਸਾਡੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਨਿਰਧਾਰਿਤ ਲਕਸ਼ਾਂ ਨੂੰ ਪੂਰਾ ਕਰਨ। ਉਨ੍ਹਾਂ ਨੇ ਆਈਸੀਐੱਮਆਰ ਨੂੰ ਕੋਵਿਡ ਮਹਾਮਾਰੀ ਦੇ ਦੌਰਾਨ ਅਣਥਕ ਮਿਹਨਤ ਕਰਨ ਅਤੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਸਵਦੇਸ਼ੀ ਟੀਕਾ ਤਿਆਰ ਕਰਨ ਦੇ ਲਈ ਵਧਾਈ ਦਿੱਤੀ।

ਕੇਂਦਰੀ ਸਿਹਤ ਸਕੱਤਰ, ਸ਼੍ਰੀ ਰਾਜੇਸ਼ ਭੂਸ਼ਣ ਨੇ ਕਿਹਾ ਕਿ ਟੀਬੀ ਨੂੰ ਖਤਮ ਕਰਨ ਦਾ ਲਕਸ਼ ਸਿਰਫ਼ ਇਨੋਵੇਟਰਾਂ ਦੇ ਦਮ ‘ਤੇ ਹੀ ਸਫ਼ਲ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਮਾਰੀ ਨੂੰ ਪ੍ਰਭਾਵੀ ਢੰਗ ਨਾਲ ਸਮਾਪਤ ਕਰਨ ਦੇ ਲਈ ਨਿਦਾਨ, ਇਲਾਜ ਤੇ ਸਮੁਦਾਇਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਸਿਹਤ ਸਕੱਤਰ ਨੇ ਇਹ ਵੀ ਕਿਹਾ ਕਿ ਟੀਬੀ ਨੂੰ ਖਤਮ ਕਰਨ ਦੇ ਲਈ ਸੰਪੂਰਨ ਸਰਕਾਰ ਅਤੇ ਪੂਰੇ ਸਮਾਜ ਦੇ ਸਕਾਰਾਤਮਕ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ।

 

ਕੇਂਦਰੀ ਸਿਹਤ ਸਕੱਤਰ ਨੇ ਇਨੋਵੇਟਰਾਂ ਨੂੰ ਬੇਨਤੀ ਕੀਤੀ ਕਿ ਉਹ ਨਾ ਸਿਰਫ਼ ਇਨੋਵੇਟਿਵ ਪਾਇਲਟ ਪ੍ਰੋਡਕਟਸ ਲੈ ਕੇ ਆਉਣ ਬਲਕਿ ਅਜਿਹੇ ਇਨੋਵੇਸ਼ਨ ਵੀ ਪੇਸ਼ ਕਰਨ, ਜਿਨ੍ਹਾਂ ਨੂੰ ਲਕਸ਼ਬੱਧ ਤਰੀਕੇ ਨਾਲ ਰੋਲ ਆਉਟ ਕੀਤਾ ਜਾ ਸਕੇ। ਉਨ੍ਹਾਂ ਨੇ ਆਸ਼ਾ ਵਿਅਕਤ ਕਰਦੇ ਹੋਏ ਕਿਹਾ ਕਿ ਦੋ ਦਿਨਾਂ ਦੇ ਵਿਚਾਰ-ਵਟਾਂਦਰੇ ਨਾਲ ਭਾਰਤ ਦੇ ਲਈ ਵੱਡੇ ਪੈਮਾਨੇ ‘ਤੇ ਉਪਯੋਗ ਕੀਤੇ ਜਾ ਸਕਣ ਵਾਲੇ ਇਨੋਵੇਟਿਵ ਉਤਪਾਦ ਸਾਹਮਣੇ ਆਉਣਗੇ।

 

ਸਿਹਤ ਰਿਸਰਚ ਵਿਭਾਗ (ਡੀਐੱਚਆਰ) ਦੇ ਸਕੱਤਰ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ, ਡਾ. ਰਾਜੀਵ ਬਹਲ ਨੇ ਕਿਹਾ ਕਿ ਕਿਸੇ ਵੀ ਸਿਹਤ ਸਮਾਧਾਨ ਦੇ ਲਈ ਤਕਨੀਕੀ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੇ ਇਨੋਵੇਟਰਸ ਹਨ, ਲੇਕਿਨ ਜ਼ਿਆਦਾਤਰ ਇਨੋਵੇਸ਼ਨਲ ਰੈਗੂਲੇਟਰੀ ਚੁਣੌਤੀਆਂ ਜਾਂ ਵਿਲੰਬਿਤ ਅਨੁਮੋਦਨ ਆਦਿ ਜਿਹੀਆਂ ਵਿਭਿੰਨ ਸਮੱਸਿਆਵਾਂ ਦੇ ਕਾਰਨ ਵੱਡੇ ਪੈਮਾਨੇ ‘ਤੇ ਉਪਯੋਗ ਦੇ ਲਈ ਨਹੀਂ ਪਹੁੰਚ ਪਾਂਦੇ ਹਨ। ਉਨ੍ਹਾਂ ਨੇ ਇਸ ਤੱਥ ਦਾ ਜ਼ਿਕਰ ਕੀਤਾ ਕਿ ਵਰਕਸ਼ਾਪ  ਦਾ ਉਦੇਸ਼ ਵਿਭਿੰਨ ਚੁਣੌਤੀਆਂ ਨਾਲ ਨਿਪਟਣਾ ਹੈ ਅਤੇ ਇਨੋਵੇਟਰਾਂ ਨੂੰ ਨਾ ਸਿਰਫ਼ ਟੀਬੀ ਬਲਕਿ ਭਵਿੱਖ ਦੀ ਕਿਸੇ ਹੋਰ ਮਹਾਮਾਰੀ ਦੀ ਤਿਆਰੀ ਦੇ ਲਈ ਤਕਨੀਕੀ ਜ਼ਰੂਰਤਾਂ ‘ਤੇ ਅਧਿਕ ਜਾਣਕਾਰੀ ਦੇਣਾ ਵੀ ਹੈ।

 

ਵਿਸ਼ਵ ਸਹਿਤ ਸੰਗਠਨ ਦੀ ਸਾਬਕਾ ਚੀਫ਼ ਸਾਇੰਟਿਸਟ, ਡਾ. ਸੌਮਯਾ ਸਵਾਮੀਨਾਥਨ ਨੇ ਕਿਹਾ ਕਿ ਟੀਬੀ ਇੱਕ ਸਦੀਆਂ ਪੁਰਾਣੀ ਸਿਹਤ ਸਮੱਸਿਆ ਹੈ, ਲੇਕਿਨ ਹਾਲ ਹੀ ਵਿੱਚ ਇਸ ਨੂੰ ਸਮਾਪਤ ਕਰਨ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਇਹ ਖਾਸ ਤੌਰ ‘ਤੇ ਗ਼ਰੀਬਾਂ ਦੇ ਲਈ ਇੱਕ ਵੱਡਾ ਬੋਝ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਟੀਬੀ ਨੂੰ ਖਤਮ ਕਰਨ ਵਿੱਚ ਭਾਰਤ ਦੀ ਸਫ਼ਲਤਾ ਇਸ ਦੇ ਆਲਮੀ ਖਾਤਮੇ ਵਿੱਚ ਇੱਕ ਲੰਬਾ ਰਸਤਾ ਤੈਅ ਕਰਨ ਵਿੱਚ ਮਦਦ ਕਰੇਗੀ ਜਿਵੇਂ ਕਿ ਪੋਲੀਓ ਜਿਹੀਆਂ ਹੋਰ ਬਿਮਾਰੀਆਂ ਨਾਲ ਪਹਿਲਾਂ ਦੇਖਿਆ ਗਿਆ ਸੀ। ਡਾ. ਸੌਮਯਾ ਸਵਾਮੀਨਾਥਨ ਨੇ ਕਿਹਾ ਕਿ ਦੁਨੀਆ ਵੀ ਸਾਡੇ ਦੇਸ਼ ਦੇ ਵੱਲ ਦੇਖ ਰਹੀ ਹੈ ਕਿਉਂਕਿ ਭਾਰਤ ਸਿਹਤ ਦੇਖਭਾਲ਼ ਵਿੱਚ ਸਮਰੱਥਾ ਤੇ ਨਵੀਨਤਾ ਲਿਆਉਂਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਇੱਕ ਅਜਿਹੇ ਨੈਦਾਨਿਕ ਟੈਸਟਿੰਗ ਨੂੰ ਵਿਕਸਿਤ ਕਰਨ ਦੀ ਸੰਭਾਵਨਾ ਤਲਾਸ਼ ਰਿਹਾ ਹੈ, ਜੋ ਘੱਟ ਸਮੇਂ ਵਿੱਚ ਪਰਿਣਾਮ ਦੇਣ ਦੇ ਲਈ ਲੋੜੀਂਦਾ ਪ੍ਰਭਾਵੀ ਹੋਵੇ। 

 

ਇਸ ਅਵਸਰ ‘ਤੇ ਸਿਹਤ ਮੰਤਰਾਲੇ ਵਿੱਚ ਸੰਯੁਕਤ ਸਕੱਤਰ, ਡਾ. ਅਸ਼ੋਕ ਬਾਬੂ, ਸਿਹਤ ਰਿਸਰਚ ਵਿਭਾਗ ਦੀ ਸੰਯੁਕਤ ਸਕੱਤਰ, ਸ਼੍ਰੀਮਤੀ ਅਨੁ ਨਾਗਰ, ਚੇਨਈ ਦੇ ਨੈਸ਼ਨਲ ਇੰਸਟੀਟਿਊਟ ਫੋਰ ਰਿਸਰਚ ਇਨ ਟਿਊਬਰਕੁਲੋਸਿਸ (ਐੱਨਆਈਆਰਟੀ) ਦੀ ਡਾਇਰੈਕਟਰ, ਡਾ. ਪਦਮਾ ਪ੍ਰਿਯਦਰਸ਼ਿਨੀ ਅਤੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

****

ਐੱਮਵੀ



(Release ID: 1932633) Visitor Counter : 104