ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਰਿਫਾਇੰਡ ਸੋਆਬੀਨ ਤੇਲ ਅਤੇ ਰਿਫਾਇੰਡ ਸੂਰਜਮੁਖੀ ਤੇਲ ‘ਤੇ ਮੂਲ ਆਯਾਤ ਸ਼ੁਲਕ ਵਿੱਚ 5% ਦੀ ਕਮੀ ਦੇ ਚਲਦੇ ਉਪਭੋਗਤਾਵਾਂ ਨੂੰ ਸਸਤੇ ਵਿੱਚ ਮਿਲਣਗੇ ਖਾਣ ਵਾਲੇ ਤੇਲ
ਰਿਫਾਇੰਡ ਸੋਆਬੀਨ ਤੇਲ ਅਤੇ ਰਿਫਾਇੰਡ ਸੂਰਜਮੁਖੀ ਤੇਲ ‘ਤੇ ਮੂਲ ਆਯਾਤ ਸ਼ੁਲਕ ਅੱਜ ਤੋਂ 17.5% ਤੋਂ ਘੱਟ ਕੇ 12.5% ਹੋਇਆ
ਘਰੇਲੂ ਬਜ਼ਾਰ ਵਿੱਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਨੂੰ ਘੱਟ ਕਰਨ ਦੇ ਲਈ ਸਰਕਾਰ ਦੁਆਰਾ ਪਹਿਲਾਂ ਤੋਂ ਕੀਤੇ ਜਾ ਰਹੇ ਪ੍ਰਯਾਸਾਂ ਨੂੰ ਹੁਲਾਰਾ ਦੇਣ ਦੇ ਲਈ ਇੱਕ ਹੋਰ ਪਹਿਲ
प्रविष्टि तिथि:
15 JUN 2023 1:34PM by PIB Chandigarh
ਉਪਭੋਗਤਾਵਾਂ ਨੂੰ ਕਿਫ਼ਾਇਤੀ ਮੁੱਲ ‘ਤੇ ਖਾਣ ਵਾਲੇ ਤੇਲ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਦੇ ਲਈ ਕੇਂਦਰ ਸਰਕਾਰ ਨੇ ਖਾਣ ਵਾਲੇ ਤੇਲਾਂ ‘ਤੇ ਮੂਲ ਆਯਾਤ ਸ਼ੁਲਕ ਘਟਾ ਦਿੱਤਾ ਹੈ। ਇਸ ਨਾਲ ਸਬੰਧਿਤ ਇੱਕ ਆਦੇਸ਼ ਫੂਡ ਅਤੇ ਜਨਤਕ ਵੰਡ ਵਿਭਾਗ ਦੁਆਰਾ ਨੋਟੀਫਿਕੇਸ਼ਨ ਨੰਬਰ 39/2023- ਸੀਮਾ ਸ਼ੁਲਕ, ਮਿਤੀ 14 ਜੂਨ, 2023 ਦੁਆਰਾ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਰਿਫਾਇੰਡ ਸੋਆਬੀਨ ਤੇਲ (ਐੱਚਐੱਸ ਕੋਡ 15079010) ਅਤੇ ਰਿਫਾਇੰਡ ਸੂਰਜਮੁਖੀ ਤੇਲ (ਐੱਚਐੱਸ ਕੋਡ 15121910) ‘ਤੇ ਮੂਲ ਆਯਾਤ ਸ਼ੁਲਕ ਨੂੰ ਅੱਜ ਤੋਂ 17.5% ਤੋਂ ਘਟਾ ਕੇ 12.5% ਕਰ ਦਿੱਤਾ ਗਿਆ ਹੈ। ਇਹ ਆਦੇਸ਼ 31 ਮਾਰਚ, 2024 ਤੱਕ ਪ੍ਰਭਾਵੀ ਰਹੇਗਾ।
ਇਸ ਫੈਸਲੇ ਤੋਂ ਘਰੇਲੂ ਬਜ਼ਾਰ ਵਿੱਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਸਰਕਾਰ ਦੁਆਰਾ ਪਹਿਲਾਂ ਕੀਤੇ ਗਏ ਉਪਾਵਾਂ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਮੂਲ ਆਯਾਤ ਸ਼ੁਲਕ ਇੱਕ ਮਹੱਤਵਪੂਰਨ ਕਾਰਕ ਹੈ ਜੋ ਖਾਣ ਵਾਲੇ ਤੇਲਾਂ ਦੀ ਮਾਲ ਉਤਾਰਣ ਤੱਕ ਦੀ ਲਾਗਤ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਦੇ ਨਾਲ ਘਰੇਲੂ ਕੀਮਤਾਂ ‘ਤੇ ਵੀ ਪ੍ਰਭਾਵ ਪੈਂਦਾ ਹੈ। ਰਿਫਾਇੰਡ ਸੂਰਜਮੁਖੀ ਤੇਲ ਅਤੇ ਰਿਫਾਇੰਡ ਸੋਆਬੀਨ ਤੇਲ ‘ਤੇ ਆਯਾਤ ਸ਼ੁਲਕ ਵਿੱਚ ਕਮੀ ਤੋਂ ਉਪਭੋਗਤਾਵਾਂ ਨੂੰ ਲਾਭ ਹੋਵੇਗਾ, ਕਿਉਂਕਿ ਇਸ ਤੋਂ ਘਰੇਲੂ ਪ੍ਰਚੂਨ ਕੀਮਤਾਂ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।
ਇਸ ਤੋਂ ਪਹਿਲਾਂ ਅਕਤੂਬਰ 2021 ਵਿੱਚ ਰਿਫਾਇੰਡ ਸੋਆਬੀਨ ਤੇਲ ਅਤੇ ਰਿਫਾਇੰਡ ਸੂਰਜਮੁਖੀ ਤੇਲ ‘ਤੇ ਆਯਾਤ ਸ਼ੁਲਕ 32.5% ਤੋਂ ਘਟਾ ਕੇ 17.5% ਕਰ ਦਿੱਤਾ ਗਿਆ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਸਾਲ 2021 ਦੇ ਦੌਰਾਨ ਅੰਤਰਰਾਸ਼ਟਰੀ ਕੀਮਤਾਂ ਬਹੁਤ ਜ਼ਿਆਦਾ ਸਨ ਜੋ ਘਰੇਲੂ ਕੀਮਤਾਂ ਵਿੱਚ ਵੀ ਪਰਿਲਕਸ਼ਿਤ ਹੋ ਰਹੀਆਂ ਸਨ।
ਉਪਭੋਗਤਾ ਮਾਮਲੇ, ਖਾਣ ਵਾਲੇ ਅਤੇ ਜਨਤਕ ਵੰਡ ਮੰਤਰਾਲਾ ਦਾ ਖੁਰਾਕ ਅਤੇ ਜਨਤਕ ਵੰਡ ਵਿਭਾਗ ਵੱਲੋਂ ਦੇਸ਼ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਤੇ ਨਜ਼ਰ ਰੱਖੀ ਹੋਈ ਹੈ ਅਤੇ ਉਪਭੋਗਤਾਵਾਂ ਨੂੰ ਇਸ ਦੀ ਸਮਰੱਥ ਉਪਲੱਬਧਤਾ ਸੁਨਿਸ਼ਚਿਤ ਕਰ ਰਿਹਾ ਹੈ ।
****
ਏਐੱਮ/ਵੀਐੱਨ
(रिलीज़ आईडी: 1932631)
आगंतुक पटल : 169