ਸਿੱਖਿਆ ਮੰਤਰਾਲਾ

ਜੀ20 ਦੀ ਚੌਥੀ ਸਿੱਖਿਆ ਕਾਰਜ ਸਮੂਹ ਦੀ ਮੀਟਿੰਗ ਤੋਂ ਪਹਿਲਾਂ 12ਵੇਂ ਦਿਨ ਤੱਕ 1.57 ਕਰੋੜ ਵਿਦਿਆਰਥੀਆਂ, 25.46 ਲੱਖ ਅਧਿਆਪਕਾਂ ਅਤੇ 51.10 ਲੱਖ ਲੋਕਾਂ ਸਮੇਤ 2.33 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਜਨਭਾਗੀਦਾਰੀ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ


1.5 ਲੱਖ ਤੋਂ ਵੱਧ ਲੋਕਾਂ ਨੇ ਆਜੀਵਨ ਸਿੱਖਣ ਅਤੇ ਸਿੱਖਿਆ ਨੂੰ ਅੱਗੇ ਵਧਾਉਣ ਦੇ ਲਈ ‘ਸਿੱਖਿਆ ਸੰਕਲਪ’ ਲਿਆ -ਸ਼੍ਰੀ ਸੰਜੇ ਕੁਮਾਰ

ਭਾਰਤ ਦੀ ਜੀ20 ਚੌਥੀ ਸਿੱਖਿਆ ਕਾਰਜ ਸਮੂਹ ਅਤੇ ਸਿੱਖਿਆ ਮੰਤਰੀਆਂ ਦੀ ਮੀਟਿੰਗ ਪੁਣੇ ਵਿੱਚ 19 ਤੋਂ 22 ਜੂਨ ਤੱਕ ਹੋਵੇਗੀ

Posted On: 12 JUN 2023 6:08PM by PIB Chandigarh

ਸਿੱਖਿਆ ਮੰਤਰਾਲਾ 19 ਤੋਂ 21 ਜੂਨ 2023 ਤੱਕ ਪੁਣੇ, ਮਹਾਰਾਸ਼ਟਰ ਵਿੱਚ ਚੌਥੀ ਅਤੇ ਅੰਤਿਮ ਸਿੱਖਿਆ ਕਾਰਜ ਸਮੂਹ (ਈਡੀਡਬਲਿਊਜੀ) ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਦਾ ਵਿਸ਼ਾ ‘ਮਿਸ਼ਰਿਤ ਸਿੱਖਿਆ ਦੇ ਸੰਦਰਭ ਵਿੱਚ ਬੁਨਿਆਦੀ ਸਾਖ਼ਰਤਾ ਅਤੇ ਸੰਖਿਆ ਗਿਆਨ ਸੁਨਿਸ਼ਚਿਤ ਕਰਨਾ’ ਹੈ ਅਤੇ 22 ਜੂਨ 2023 ਨੂੰ ਸਿੱਖਿਆ ਮੰਤਰੀਆਂ ਦੀ ਮੀਟਿੰਗ ਦੇ ਨਾਲ ਇਸ ਦੀ ਸਮਾਪਤੀ ਹੋਵੇਗੀ।

 

ਉੱਚ ਸਿੱਖਿਆ ਸਕੱਤਰ ਸ਼੍ਰੀ ਕੇ. ਸੰਜੇ ਮੂਰਤੀ, ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ ਸਕੱਤਰ ਸ਼੍ਰੀ ਸੰਜੇ ਕੁਮਾਰ ਅਤੇ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਅੱਜ ਪ੍ਰੈੱਸ ਕਾਨਫਰੰਸ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਪੁਣੇ ਵਿੱਚ ਹੋਣ ਵਾਲੀ ਆਗਾਮੀ ਜੀ20 ਚੌਥੀ ਸਿੱਖਿਆ ਕਾਰਜ ਸਮੂਹ ਦੀ ਮੀਟਿੰਗ, ਮੰਤਰੀ ਪੱਧਰੀ ਮੀਟਿੰਗ, ਜਨਭਾਗੀਦਾਰੀ ਪ੍ਰੋਗਰਾਮਾਂ ਅਤੇ ਹੋਰ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।

 

 

ਸ਼੍ਰੀ ਸੰਜੇ ਮੂਰਤੀ ਨੇ ਦੱਸਿਆ ਕਿ ਪਿਛਲੀਆਂ ਮੀਟਿੰਗਾਂ ਦੀ ਤਰ੍ਹਾਂ ਈਡੀਡਬਲਿਊਜੀ ਦੀ ਮੀਟਿੰਗ ਤੋਂ ਪਹਿਲਾਂ ਇੱਕ ਸੈਮੀਨਾਰ ਹੋਵੇਗਾ ਅਤੇ ਇਹ ਬੁਨਿਆਦੀ ਸਾਖ਼ਰਤਾ ਅਤੇ ਸੰਖਿਆਤਮਕ ਗਿਆਨ ਦੇ ਪ੍ਰਾਥਮਿਕਤਾ ਵਾਲੇ ਖੇਤਰ ‘ਤੇ ਅਧਾਰਿਤ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਪੇਨ, ਆਸਟ੍ਰੇਲੀਆ, ਇੰਡੋਨੇਸ਼ੀਆ, ਯੂਐੱਸਏ, ਯੂਏਈ, ਸਾਊਦੀ ਅਰਬ, ਚੀਨ ਅਤੇ ਯੂਕੇ ਜਿਹੇ ਦੇਸ਼ਾਂ ਨੇ ਸੈਮਿਨਾਰ ਦੇ ਵਿਸ਼ੇ 'ਤੇ ਆਪਣੀ ਦਿਲਚਸਪੀ ਜਾਹਿਰ ਕੀਤੀ ਹੈ ਅਤੇ ਇਹ ਪੈਨਲਿਸਟ ਦੇ ਰੂਪ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੇ ਦੱਸਿਆ ਕਿ ਜੀ-20 ਦੀ ਈਡੀਡਬਲਿਊਜੀ ਮੀਟਿੰਗ ਤੋਂ ਪਹਿਲਾਂ ਉੱਚ ਸਿੱਖਿਆ ਵਿਭਾਗ 16 ਜੂਨ ਨੂੰ ਆਈਆਈਐੱਸਈਆਰ, ਪੁਣੇ ਵਿੱਚ ਈਐੱਲਐੱਸਈਵੀਆਈਈਆਰ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਆਯੋਜਿਤ ਕਰ ਰਿਹਾ ਹੈ। ਇਹ ਸੇਮੀਨਾਰ 'ਐਕਸੈਸੀਬਲ ਸਾਇੰਸ: ਫੋਸਟਰਿੰਗ ਕੋਲੈਬ੍ਰੇਸ਼ਨ' ਵਿਸ਼ੇ 'ਤੇ ਕੇਂਦ੍ਰਿਤ ਹੋਵੇਗਾ। ਇਸ ਆਯੋਜਨ ਵਿੱਚ ਵਿਗਿਆਨਿਕ ਸਮੁਦਾਇ ਦੇ ਵੱਖ-ਵੱਖ ਹਿਤਧਾਰਕ ਹਿੱਸਾ ਲੈਣਗੇ ਅਤੇ ਵਿਗਿਆਨ ਦੀ ਸਹੂਲਤ ਦੀਆਂ ਸਰਵੋਤਮ ਪ੍ਰਥਾਵਾਂ ਦੀ ਚਰਚਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਿਵੇਂ ਵੱਖ-ਵੱਖ ਸਥਾਨਕ ਸਮਰੱਥਾਵਾਂ ਦੇ ਨਾਲ ਵੱਖ-ਵੱਖ ਦੇਸ਼ਾਂ ਵਿੱਚ ਵਿਗਿਆਨ ਨੂੰ ਸੁਲਭ ਬਣਾਇਆ ਜਾ ਸਕਦਾ ਹੈ ਅਤੇ ਆਲਮੀ ਵਿਕਾਸ ਵਿੱਚ ਸਹਿਯੋਗ ਲਈ ਵਿਗਿਆਨ ਦੀਆਂ ਵਿਧੀਆਂ ਦੇ ਇਸਤੇਮਾਲ ਦੇ ਤਰੀਕਿਆਂ ‘ਤੇ ਵੀ ਗੱਲਬਾਤ ਹੋਵੇਗੀ।

 

ਸ਼੍ਰੀ ਮੂਰਤੀ ਨੇ ਦੱਸਿਆ ਕਿ ਸਿੱਖਿਆ ਕਾਰਜ ਸਮੂਹ ਦੀ ਮੀਟਿੰਗ ਮੰਤਰੀ ਪੱਧਰੀ ਮੀਟਿੰਗ ਦੇ ਨਾਲ ਸਮਾਪਤ ਹੋਵੇਗੀ, ਜਿਸ ਵਿੱਚ ਜੀ20 ਮੈਂਬਰਾਂ ਅਤੇ ਸੱਦੇ ਗਏ ਦੇਸ਼ਾਂ ਦੇ ਸਿੱਖਿਆ ਮੰਤਰੀ ਹਿੱਸਾ ਲੈਣਗੇ। ਪ੍ਰਾਥਮਿਕਤਾ (ਪ੍ਰਮੁੱਖਤਾ) ਵਾਲੇ ਦੇਸ਼ਾਂ ਦਰਮਿਆਨ ਸਰਵੋਤਮ ਤਰੀਕਿਆਂ ਨੂੰ ਸ਼ਾਮਿਲ ਕਰਕੇ ਅਤੇ ਮੰਤਰੀ ਪੱਧਰੀ ਐਲਾਨ ਜਿਹੇ ਅੰਤਿਮ ਦਸਤਾਵੇਜੀ ਮੰਤਰੀ ਪੱਧਰੀ ਮੀਟਿੰਗ ਵਿੱਚ ਪੇਸ਼ ਕੀਤੇ ਜਾਣਗੇ। ਹੁਣ ਤੱਕ ਇਨ੍ਹਾਂ ਦੇਸ਼ਾਂ ਤੋਂ 14 ਮੰਤਰੀਆਂ ਨੇ ਮੰਤਰੀ ਪੱਧਰੀ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਪੁਸ਼ਟੀ ਕੀਤੀ ਹੈ - ਯੂਕੇ, ਇਟਲੀ, ਬ੍ਰਾਜੀਲ, ਚੀਨ, ਸਾਊਦੀ ਅਰਬ, ਦੱਖਣੀ ਅਫਰੀਕਾ, ਸਿੰਗਾਪੁਰ, ਓਮਾਨ, ਮੌਰੀਸ਼ਸ, ਜਪਾਨ, ਬੰਗਲਾਦੇਸ਼, ਮਿਸਰ, ਯੂਏਈ ਅਤੇ ਨੀਦਰਲੈਂਡਸ।

ਸ਼੍ਰੀ ਸੰਜੇ ਕੁਮਾਰ ਨੇ ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਮੁੱਖ ਪ੍ਰੋਗਰਾਮ ਤੋਂ ਪਹਿਲਾਂ ਸਾਵਿੱਤਰੀਬਾਈ ਫੁਲੇ ਯੂਨੀਵਰਸਿਟੀ, ਪੁਣੇ ਵਿੱਚ 17 ਤੋਂ 18 ਜੂਨ ਤੱਕ ਬੁਨਿਆਦੀ ਸਾਖ਼ਰਤਾ ਅਤੇ ਸੰਖਿਆ ਗਿਆਨ 'ਆਜੀਵਨ ਸਿੱਖਣ ਲਈ ਜ਼ਮੀਨ ਤਿਆਰ ਕਰਨ' ਨੂੰ ਲੈ ਕੇ ਦੋ ਦਿਨਾਂ ਦਾ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਜਾਵੇਗਾ। ਇਸ ਸੰਮੇਲਨ ਰਾਜਾਂ ਦੀਆਂ ਬਿਹਤਰੀਨ ਵਿਧੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ 'ਤੇ ਵਿਚਾਰ-ਚਰਚਾ ਕਰਨ ਵਿੱਚ ਮਦਦ ਕਰੇਗਾ, ਜੋ ਕਿ ਨੌਜਵਾਨਾਂ ਨੂੰ ਬੁਨਿਆਦੀ ਸਾਖ਼ਰਤਾ ਅਤੇ ਸੰਖਿਆ ਗਿਆਨ ਪ੍ਰਦਾਨ ਕਰਨ ਲਈ ਅਨੁਕੂਲ ਵਾਤਾਵਰਣ ਤਿਆਰ ਕਰਨ ਲਈ ਅਪਣਾਏ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਮੇਲਨ ਦਾ ਉਦੇਸ਼ ਦੋ ਮਹੱਤਵਪੂਰਨ ਵਿਸ਼ਿਆਂ 'ਤੇ ਮੰਥਨ ਕਰਨਾ ਹੈ- ਬਹੁਭਾਸ਼ੀ ਸਮਾਜ ਦੇ ਸੰਦਰਭ ਵਿੱਚ ਐੱਫਐੱਲਐੱਨ ਦੇ ਲਈ ਅਧਿਆਪਨ ਦੇ ਤਰੀਕੇ ਅਤੇ ਪ੍ਰਣਾਲੀ ਤੇ ਮਿਸ਼ਰਿਤ ਮੋਡ ਵਿੱਚ ਅਧਿਆਪਕਾਂ ਵਿੱਚ ਸਮਰੱਥਾ ਨਿਰਮਾਣ ਅਤੇ ਸਿਖਲਾਈ। ਆਪਣੇ ਅਨੁਭਵ ਸਾਂਝਾ ਕਰਨ ਅਤੇ ਸਿੱਖਣ ਲਈ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੂੰ ਸੱਦਿਆ  ਗਿਆ ਹੈ, ਜਿਸ ਨਾਲ ਸੰਯੁਕਤ ਪਹਿਲ, ਕ੍ਰਾਸ ਲਰਨਿੰਗ ਅਤੇ ਲਾਗੂਕਰਨ ਵਿੱਚ ਚੁਣੌਤੀਆਂ ਵਾਲੇ ਖੇਤਰਾਂ ਦੀ ਪਹਿਚਾਣ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਦੇ ਸਿੱਖਿਆ ਵਿਭਾਗਾਂ, ਭਾਰਤ ਸਰਕਾਰ ਦੇ ਨੌਲੇਜ ਪਾਰਟਨਰ (ਯੂਨੇਸਕੋ ਅਤੇ ਯੂਨਿਸੇਫ) ਅਤੇ ਨਾਗਰਿਕ ਸਮਾਜ ਏਜੰਸੀਆਂ ਦੇ ਪ੍ਰਤੀਨਿਧੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

 

ਸ਼੍ਰੀ ਕੁਮਾਰ ਨੇ ਦੱਸਿਆ ਕਿ ਇਸ ਦੇ ਨਾਲ-ਨਾਲ 17 ਜੂਨ ਨੂੰ ਸਾਵਿਤਰੀਬਾਈ ਫੁਲੇ ਯੂਨੀਵਰਸਿਟੀ, ਪੁਣੇ ਵਿੱਚ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੌਰਾਨ ਵਿਸ਼ੇਸ਼ ਰੂਪ ਨਾਲ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਿੱਖਿਆ ਦੇ ਖੇਤਰ ਦੀਆਂ ਹੋਰ ਏਜੰਸੀਆਂ ਦੁਆਰਾ ਸਿੱਖਿਆ ਅਤੇ ਐੱਫਐੱਲਐੱਨ, ਡਿਜੀਟਲ ਪਹਿਲ, ਖੋਜ ਅਤੇ ਕੌਸ਼ਲ ਵਿਕਾਸ ਵਿੱਚ ਅਪਣਾਈਆਂ ਜਾ ਰਹੀਆਂ ਨਵੀਨ ਪ੍ਰਥਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਪ੍ਰਦਰਸ਼ਨੀ ਵਿੱਚ 100 ਪ੍ਰਦਰਸ਼ਕ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਜਦੋਂ ਬੁਨਿਆਦੀ ਸਾਖ਼ਰਤਾ ਪੂਰੀ ਹੁੰਦੀ ਹੈ ਤਦ ਆਜੀਵਨ ਸਿੱਖਣ ਦੀ ਸ਼ੁਰੂਆਤ ਹੁੰਦੀ ਹੈ।

 

ਉਨ੍ਹਾਂ ਨੇ ਦੱਸਿਆ ਕਿ ਜੀ20 ਦੀ ਚੌਥੀ ਸਿੱਖਿਆ ਕਾਰਜ ਸਮੂਹ ਦੀ ਮੀਟਿੰਗ ਦੇ ਮੱਦੇਨਜ਼ਰ ਜੀਵਨ ਦੇ ਹਰ ਪੱਧਰ ਦੇ ਲੋਕਾਂ ਨੂੰ ਸ਼ਾਮਿਲ ਕਰਨ ਲਈ ਰਾਜ, ਜ਼ਿਲ੍ਹਾ, ਬਲਾਕ, ਪੰਚਾਇਤ ਅਤੇ ਸਕੂਲ ਦੇ ਪੱਧਰ ‘ਤੇ 1 ਜੂਨ 2023 ਤੋਂ ਜਨਭਾਗੀਦਾਰੀ ਪ੍ਰੋਗਰਾਮ, ਵਰਕਸ਼ਾਪਸ, ਪ੍ਰਦਰਸ਼ਨੀ, ਸੈਮੀਨਾਰ ਅਤੇ ਸੰਮੇਲਨ ਸਮੇਤ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ। ਪੂਰਾ ਪ੍ਰੋਗਰਾਮ ਵਿਆਪਕ ਸਫ਼ਲਤਾ ਹਾਸਲ ਕਰ ਰਿਹਾ ਹੈ ਅਤੇ ਇਸ ਵਿੱਚ 12ਵੇਂ ਦਿਨ ਤੱਕ 1.57 ਕਰੋੜ ਤੋਂ ਜ਼ਿਆਦਾ ਲੋਕ ਹਿੱਸਾ ਲੈ ਚੁਕੇ ਹਨ। ਇਹ ਨਾ ਸਿਰਫ਼ ਬੇਮਿਸਾਲ ਹੈ ਬਲਕਿ ਜਨਤਾ ਦੇ ਦਰਮਿਆਨ ਵਿਆਪਕ ਦਿਲਚਸੁਪੀ ਅਤੇ ਸ਼ਮੂਲੀਅਤ ਨੂੰ ਵੀ ਦਰਸਾਉਂਦਾ ਹੈ।

ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਓਡੀਸ਼ਾ ਵਿੱਚ ਜਨ ਭਾਗੀਦਾਰੀ ਦੀ ਸਫ਼ਲਤਾ ਦੇ ਬਾਰੇ ਵਿੱਚ ਦੱਸਿਆ। ਉਨ੍ਹਾਂ ਨੇ ਕਿਹਾ ਕਿ ਚੌਥੀ ਈਡੀਡਬਲਿਊਜੀ ਮੀਟਿੰਗਾਂ ਦੇ ਮੱਦੇਨਜ਼ਰ ਸਾਖ਼ਰਤਾ ਜਿਹੇ ਪਹਿਲਾਂ ਤੋਂ ਹੀ ਨਿਰਧਾਰਿਤ 35 ਵਿਸ਼ਿਆਂ ‘ਤੇ ਅਦਾਰਿਤ ਇਸੇ ਤਰ੍ਹਾਂ ਦੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਆਈਟੀਆਈ,  ਜੇਐੱਸ, ਪੀਐੱਮਕੇਕੇ, ਪੌਲੀਟੈਕਨਿਕ, ਭਾਰਤੀ ਉੱਦਮਿਤਾ ਸੰਸਥਾਨ ਅਤੇ ਕੁਝ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਜਿਹੇ 2300 ਕੁਸ਼ਲਤਾ ਅਧਾਰਿਤ ਸੰਸਥਾਨਾਂ ਨੂੰ ਐੱਮਐੱਸਡੀਈ ਨੇ ਇਸ ਦਿਸ਼ਾ ਵਿੱਚ ਸੰਗਠਿਤ ਕੀਤਾ ਹੈ। ਵੈਬੀਨਾਰ, ਵਰਕਸ਼ਾਪ, ਕੌਸ਼ਲ, ਪ੍ਰਸ਼ਨ-ਉੱਤਰ ਤੋਂ ਲੈ ਕੇ ਜਾਗਰੂਕਤਾ ਪ੍ਰੋਗਰਾਮ, ਰੈਲੀਆਂ ਜਿਹੀਆਂ ਜਨਭਾਗੀਦਾਰੀ ਗਤੀਵਿਧੀਆਂ ਵਿੱਚ ਦੇਸ਼ ਭਰ ਵਿੱਚ 10 ਲੱਖ ਤੋਂ ਵਧ ਭਾਗੀਦਾਰੀ ਦੇਖੀ ਗਈ ਹੈ। ਸ਼੍ਰੀ ਤਿਵਾਰੀ ਨੇ ਕਿਹਾ ਕਿ ਐੱਮਐੱਸਡੀਈ ਲਗਾਤਾਰ ਸਿੱਖਿਆ ਮੰਤਰਾਲੇ ਦੇ ਨਾਲ ਮਿਲ ਕੇ ਸਿੱਖਿਆ ਕਾਰਜ ਸਮੂਹ ਦੀਆਂ ਮੀਟਿੰਗਾਂ ਲਈ ਕੰਮ ਕਰ ਰਿਹਾ ਹੈ।

ਇਸ ਤੋਂ ਇਲਾਵਾ ਸਿੱਖਿਆ ਮੰਤਰਾਲੇ ਨੇ ਰਾਸ਼ਟਰ ਦੀ ਤਰੱਕੀ ਵਿੱਚ ਯੋਗਦਾਨ ਲਈ ਆਜੀਵਨ ਸਿੱਖਣ ਅਤੇ ਸਿੱਖਿਆ ਨੂੰ ਅੱਗੇ ਵਧਾਉਣ ਦੇ ਸੰਕਲਪ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ ਪ੍ਰੋਤਸਾਹਿਤ ਕਰਨ ਲਈ ‘mygov.in’ ਪੋਰਟਲ ‘ਤੇ ‘ਸਿੱਖਿਆ ਸੰਕਲਪ’ ਸ਼ੁਰੂ ਕੀਤਾ ਹੈ। ਇਸ ਦਾ ਮਕਸਦ ਕੌਸ਼ਲ ਅਤੇ ਗਿਆਨ ਤੇ ਲਗਾਤਾਰ ਵਿਕਾਸ ਦੇ ਨਾਲ ਜ਼ਿੰਮੇਦਾਰ ਨਾਗਰਿਕ ਤਿਆਰ ਕਰਨਾ ਹੈ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਹੁਣ ਤੱਕ 1.5 ਲੱਖ ਤੋਂ ਵੱਧ ਲੋਕ ਸਹੁੰ ਲੈ ਚੁਕੇ ਹਨ।

 

*****

ਐੱਨਬੀ/ਏਕੇ 



(Release ID: 1932018) Visitor Counter : 92


Read this release in: English , Urdu , Hindi , Tamil , Telugu