ਵਿਦੇਸ਼ ਮੰਤਰਾਲਾ

ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ 11 ਤੋਂ 13 ਜੂਨ, 2023 ਤੱਕ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਜੀ20 ਵਿਕਾਸ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ

Posted On: 10 JUN 2023 5:08PM by PIB Chandigarh

ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਜੀ20 ਵਿਕਾਸ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਇਹ ਮੀਟਿੰਗ 11 ਤੋਂ 13 ਜੂਨ, 2023 ਦੇ ਦਰਮਿਆਨ  ਵਾਰਾਣਸੀ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਭਾਰਤ ਦੀ ਪ੍ਰਧਾਨਗੀ ਵਿੱਚ ਹੋ ਰਹੀ ਜੀ20 ਦੀ ਮੀਟਿੰਗ ਦੇ ਸ਼ੁਰੂ ਵਿੱਚ ਵੀਡਿਓ ਕਾਨਫਰੰਸ ਰਾਹੀਂ ਸਭਾ ਨੂੰ ਸੰਬੋਧਨ ਕਰਨਗੇ।

ਵਾਰਾਣਸੀ ਵਿਕਾਸ ਮੰਤਰੀਆਂ ਦੀ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਵਿਕਾਸ ਨਾਲ ਸਬੰਧਿਤ ਚੁਣੌਤੀਆਂ ਆਪਣੇ ਚਰਮ ’ਤੇ ਹਨ, ਇਨ੍ਹਾਂ ਵਿੱਚ ਆਰਥਿਕ ਮੰਦੀ, ਕਰਜ਼ਾ ਸੰਕਟ, ਜਲਵਾਯੂ ਪਰਿਵਰਤਨ ਦੇ ਪ੍ਰਭਾਵ, ਪ੍ਰਦੂਸ਼ਨ ਅਤੇ ਜੈਵ ਵਿਭਿੰਨਤਾ ਦੇ ਨੁਕਸਾਨ, ਵਧਦੀ ਗਰੀਬੀ ਅਤੇ ਅਸਮਾਨਤਾ, ਭੋਜਨ ਅਤੇ ਊਰਜਾ ਅਸੁਰੱਖਿਆ, ਜੀਵਨ ਯਾਪਨ ਦਾ ਲਾਗਤ ਸੰਕਟ, ਗਲੋਬਲ ਸਪਲਾਈ ਚੇਨ ਵਿਘਨ, ਅਤੇ ਭੂ-ਰਾਜਨੀਤਕ ਸੰਘਰਸ਼ ਅਤੇ ਵਧਦਾ ਤਣਾਅ ਸ਼ਾਮਲ ਹਨ।

ਜੀ-20 ਵਿਕਾਸ ਮੰਤਰੀ ਪੱਧਰੀ ਮੀਟਿੰਗ ਟਿਕਾਊ ਵਿਕਾਸ ਟੀਚਿਆਂ ਦੀ ਉਪਲਬਧੀਆਂ ਵਿੱਚ ਤੇਜ਼ੀ ਲਿਆਉਣ ਅਤੇ ਵਿਕਾਸ, ਵਾਤਾਵਰਣ ਅਤੇ ਜਲਵਾਯੂ ਏਜੰਡਾ ਦੇ ਦਰਮਿਆਨ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਸਮੂਹਿਕ ਤੌਰ ’ਤੇ ਸਹਿਮਤੀ ਹੋਣ ਦਾ ਮੌਕਾ ਪ੍ਰਦਾਨ ਕਰੇਗੀ।

ਇਹ ਮੀਟਿੰਗ ਜਨਵਰੀ, 2023 ਵਿੱਚ ਭਾਰਤ ਦੁਆਰਾ ਆਯੋਜਿਤ ਵਾਇਸ ਆਵ੍ ਦ ਗਲੋਬਲ ਸਾਊਥ ਸਮਿਟ ਦਾ ਅਨੁਸਰਣ ਕਰਦੀ ਹੈ, ਅਤੇ ਵਾਰਾਣਸੀ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਟੀਚੇ (ਐੱਸਡੀਜੀ) ਸਮਿਟ ਵਿੱਚ ਵੀ ਯੋਗਦਾਨ ਦੇਣਗੇ ਜੋ ਸਤੰਬਰ ਵਿੱਚ ਨਿਊਯਾਰਕ ਵਿੱਚ ਆਯੋਜਿਤ ਕੀਤਾ ਜਾਵੇਗਾ। ਵਿਕਾਸ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਚੌਥੀ ਅਤੇ ਅੰਤਿਮ ਵਿਕਾਸ ਕਾਰਜ ਸਮੂਹ (ਡੀਡਬਲਿਊਜੀ) ਦੀ ਮੀਟਿੰਗ 6 ਤੋਂ 9 ਜੂਨ ਦੇ ਦਰਮਿਆਨ ਦਿੱਲੀ ਵਿੱਚ ਆਯੋਜਿਤ ਕੀਤੀ ਗਈ ਸੀ।

ਵਾਰਾਣਸੀ ਮੀਟਿੰਗ ਵਿੱਚ ਦੋ ਮੁੱਖ ਸੈਸ਼ਨ ਸ਼ਾਮਲ ਹੋਣਗੇ, ਇੱਕ “ਬਹੁ-ਪੱਖੀਵਾਦੀ: ਟਿਕਾਊ ਵਿਕਾਸ ਟੀਚੇ ਦੇ ਦਿਸ਼ਾ ਵਿੱਚ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਸਮੂਹਿਕ ਕਾਰਵਾਈ” ਅਤੇ ਦੂਸਰਾ “ਗਰੀਨ ਵਿਕਾਸ: ਅ ਲਾਈਫ (ਵਾਤਾਵਰਣ ਦੇ ਲਈ ਜੀਵਨ ਸ਼ੈਲ) ਦ੍ਰਿਸ਼ਟੀਕੋਣ”।

 

ਵਿਕਾਸ ਕਾਰਜ ਬਲ (ਡੀਡਬਲਿਊਜੀ) ਨੇ ਪਿਛਲੇ ਜੀ20 ਪ੍ਰੈਜ਼ੀਡੈਂਸੀਆਂ ਦੁਆਰਾ ਕੀਤੇ ਗਏ ਮਹੱਤਵਪੂਰਨ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ, ਟਿਕਾਊ ਵਿਕਾਸ ਟੀਚਿਆਂ ਦੀ ਦਿਸ਼ਾ ਵਿੱਚ ਤੇਜ਼ੀ ਲਿਆਉਣ ਅਤੇ ਇਸ ਸਬੰਧ ਵਿੱਚ ਜੀ20 ਦੀਰਘਕਾਲੀ ਦ੍ਰਿਸ਼ਟੀਕੋਣ ਨੂੰ ਸੁਦ੍ਰਿੜ੍ਹ ਬਣਾਉਣ ਲਈ ਜੀ20 ਦੇ ਯੋਗਦਾਨ ਨੂੰ ਵਧਾਉਣ ਦੇ ਆਦੇਸ਼ ਨੂੰ ਅੱਗੇ ਵਧਾਇਆ ਹੈ। ਇਸ ਵਿੱਚ ਸਥਾਈ, ਸਮਾਵੇਸ਼ੀ ਅਤੇ ਲਚੀਕੀਲੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਜੀ20 ਪ੍ਰਯਾਸਾਂ ਨੂੰ ਸੁਦ੍ਰਿੜ੍ਹ ਬਣਾਉਣਾ ਸ਼ਾਮਲ ਹੈ। ਇਸ ਮੀਟਿੰਗ ਵਿੱਚ 200 ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਪ੍ਰਤੀਨਿਧੀਆਂ ਨੂੰ ਵਿਸ਼ਵ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਵਾਰਾਣਸੀ ਦੀ ਸਮ੍ਰਿੱਧ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਝਲਕ ਪ੍ਰਦਾਨ ਕਰਨ ਲਈ ਸੱਭਿਆਚਾਰਕ ਪ੍ਰੋਗਰਾਮ, ਪ੍ਰਦਰਸ਼ਨੀਆਂ ਅਤੇ ਟੂਰਿਜ਼ਮ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ ਹਨ।

*****

ਏਐੱਸ



(Release ID: 1931972) Visitor Counter : 113