ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਬਲਿਊਐੱਚਓ ਦੀ ਰਿਪੋਰਟ 'ਹਰ ਘਰ ਜਲ' ਪ੍ਰੋਗਰਾਮ ਦੇ ਜਨਤਕ ਸਿਹਤ ਅਤੇ ਆਰਥਿਕ ਬਚਤ 'ਤੇ ਮਹੱਤਵਪੂਰਨ ਪ੍ਰਭਾਵ ਨੂੰ ਉਜਾਗਰ ਕਰਦੀ ਹੈ
Posted On:
09 JUN 2023 3:22PM by PIB Chandigarh
ਅਸੀਂ ਜੀਵਨ ਬਚਾਉਣ, ਔਰਤਾਂ ਅਤੇ ਲੜਕੀਆਂ ਦੇ ਸਸ਼ਕਤੀਕਰਣ, ਅਤੇ ਈਜ਼ ਆਵ੍ ਲਿਵਿੰਗ ਵਿੱਚ ਯੋਗਦਾਨ ਪਾਉਣ ਵਿੱਚ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਭੂਮਿਕਾ ਦੇ ਗਵਾਹ ਹਾਂ: ਡਾ. ਵੀਕੇ ਪਾਲ, ਨੀਤੀ ਆਯੋਗ
ਜਲ ਜੀਵਨ ਮਿਸ਼ਨ ਵਿੱਚ ਭਾਰਤ ਸਰਕਾਰ ਦੇ ਨਿਵੇਸ਼ ਦਾ ਸਿਹਤ 'ਤੇ ਮਹੱਤਵਪੂਰਨ ਗੁਣਾਂਤਮਕ ਪ੍ਰਭਾਵ ਹੈ ਜਿਵੇਂ ਕਿ ਇਸ ਅਧਿਐਨ ਦੁਆਰਾ ਸਾਹਮਣੇ ਆਇਆ ਹੈ: ਡਾ. ਰਾਜੀਵ ਬਹਿਲ
ਦੇਸ਼ ਦੇ ਸਾਰੇ ਘਰਾਂ ਲਈ ਸੁਰੱਖਿਅਤ ਢੰਗ ਨਾਲ ਪ੍ਰਬੰਧਿਤ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ ਨਾਲ ਲਗਭਗ 400,000 ਦਸਤ ਰੋਗਾਂ ਦੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ
ਭਾਰਤ ਵਿੱਚ ਸੁਰੱਖਿਅਤ ਢੰਗ ਨਾਲ ਪ੍ਰਬੰਧਿਤ ਪੀਣ ਵਾਲੇ ਪਾਣੀ ਦੀ ਵਿਆਪਕ ਕਵਰੇਜ ਦੇ ਨਾਲ, ਦਸਤ ਦੀ ਬਿਮਾਰੀ ਤੋਂ ਲਗਭਗ 14 ਮਿਲੀਅਨ ਡੀਏਐੱਲਵਾਈ (ਡਿਸਏਬਿਲਟੀ ਅਡਜੱਸਟਡ ਲਾਈਫ ਈਅਰਜ਼) ਨੂੰ ਟਾਲਣ ਦਾ ਅਨੁਮਾਨ ਹੈ, ਜਿਸ ਦੇ ਨਤੀਜੇ ਵਜੋਂ $101 ਬਿਲੀਅਨ ਤੱਕ ਦੀ ਅਨੁਮਾਨਿਤ ਲਾਗਤ ਬਚਤ ਹੈ।
ਗ੍ਰਾਮੀਣ ਟੂਟੀ ਦੇ ਪਾਣੀ ਦੇ ਕਨੈਕਸ਼ਨ 2019 ਦੇ 16.64% ਤੋਂ ਵਧ ਕੇ, 41 ਮਹੀਨਿਆਂ ਵਿੱਚ 62.84% ਹੋ ਗਏ ਹਨ।
"ਅਸੀਂ ਜੀਵਨ ਬਚਾਉਣ, ਔਰਤਾਂ ਅਤੇ ਲੜਕੀਆਂ ਦੇ ਸਸ਼ਕਤੀਕਰਣ, ਅਤੇ ਈਜ਼ ਆਵ੍ ਲਿਵਿੰਗ ਵਿੱਚ ਯੋਗਦਾਨ ਪਾਉਣ ਵਿੱਚ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਭੂਮਿਕਾ ਦੇ ਗਵਾਹ ਹਾਂ"। ਇਹ ਗੱਲ ਅੱਜ ਇੱਥੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀਕੇ ਪਾਲ ਨੇ ਭਾਰਤ ਵਿੱਚ 'ਹਰ ਘਰ ਜਲ' ਪ੍ਰੋਗਰਾਮ ਦੇ ਮਹੱਤਵਪੂਰਨ ਲਾਭਾਂ ਨੂੰ ਉਜਾਗਰ ਕਰਨ ਵਾਲੀ ਡਬਲਿਊਐੱਚਓ ਦੀ ਜ਼ਮੀਨੀ ਪੱਧਰ ਦੀ ਰਿਪੋਰਟ ਦੀ ਸ਼ੁਰੂਆਤ ਮੌਕੇ ਕਹੀ। ਉਨ੍ਹਾਂ ਜ਼ੋਰ ਦੇ ਕੇ ਕਿਹਾ “ਕਿਸੇ ਵੀ ਪ੍ਰੋਗਰਾਮ ਦਾ ਵਿਅਕਤੀਆਂ ਅਤੇ ਪਰਿਵਾਰਾਂ ਦੇ ਸਰੀਰਕ, ਮਾਨਸਿਕ ਅਤੇ ਵਿੱਤੀ ਤੌਰ 'ਤੇ ਜੀਵਨ ਨੂੰ ਬਿਹਤਰ ਬਣਾਉਣ ਲਈ ਇਸ ਕਿਸਮ ਦਾ ਸਿੱਧਾ ਪ੍ਰਭਾਵ ਨਹੀਂ ਹੁੰਦਾ” । ਡਾ: ਪਾਲ ਨੇ ਪ੍ਰੋਗਰਾਮ ਦੀ ਗਤੀ ਅਤੇ ਪੈਮਾਨੇ ਦੀ ਤਾਰੀਫ਼ ਕੀਤੀ ਅਤੇ ਕਿਹਾ, "ਹਰ ਸਕਿੰਟ ਇੱਕ ਨਵਾਂ ਕਨੈਕਸ਼ਨ ਜੋੜਿਆ ਜਾ ਰਿਹਾ ਹੈ ਅਤੇ ਅੱਜ ਭਾਰਤ ਵਿੱਚ ਜਨਤਕ ਸਿਹਤ ਨੂੰ ਬਦਲ ਰਿਹਾ ਹੈ।"
ਰਿਪੋਰਟ ਦਾ ਅੰਦਾਜ਼ਾ ਹੈ ਕਿ ਦੇਸ਼ ਦੇ ਸਾਰੇ ਘਰਾਂ ਲਈ ਸੁਰੱਖਿਅਤ ਢੰਗ ਨਾਲ ਪ੍ਰਬੰਧਿਤ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ ਨਾਲ ਦਸਤ ਰੋਗਾਂ ਕਾਰਨ ਹੋਣ ਵਾਲੀਆਂ ਲਗਭਗ 400,000 ਮੌਤਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਨ੍ਹਾਂ ਬਿਮਾਰੀਆਂ ਨਾਲ ਸਬੰਧਤ ਲਗਭਗ 14 ਮਿਲੀਅਨ ਡਿਸਏਬਿਲਟੀ ਐਡਜਸਟਡ ਲਾਈਫ ਈਅਰਜ਼ (ਡੀਏਐੱਲਵਾਈਸ) ਨੂੰ ਰੋਕਿਆ ਜਾ ਸਕਦਾ ਹੈ। ਇਕੱਲੇ ਇਸ ਪ੍ਰਾਪਤੀ ਦੇ ਨਤੀਜੇ ਵਜੋਂ $101 ਬਿਲੀਅਨ ਤੱਕ ਦੀ ਅੰਦਾਜ਼ਨ ਲਾਗਤ ਬਚਤ ਹੋਵੇਗੀ। ਵਿਸ਼ਲੇਸ਼ਣ ਦਸਤ ਸੰਬੰਧੀ ਬਿਮਾਰੀਆਂ 'ਤੇ ਕੇਂਦ੍ਰਿਤ ਕਰਦਾ ਹੈ ਕਿਉਂਕਿ ਇਹ ਜ਼ਿਆਦਾਤਰ ਵਾਸ਼-ਵਿਸ਼ੇਸ਼ ਬਿਮਾਰੀ ਦੇ ਬੋਝ ਲਈ ਜ਼ਿੰਮੇਵਾਰ ਹੈ।
ਇਸ ਮੌਕੇ ਸ਼੍ਰੀਮਤੀ ਵਿਨੀ ਮਹਾਜਨ, ਸਕੱਤਰ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ, ਜਲ ਸ਼ਕਤੀ ਮੰਤਰਾਲੇ, ਅਤੇ ਡਾ. ਰਾਜੀਵ ਬਹਿਲ, ਸਕੱਤਰ, ਸਿਹਤ ਖੋਜ ਵਿਭਾਗ, ਡਾਇਰੈਕਟਰ ਜਨਰਲ, ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ, ਡਾ. ਰੋਡਰਿਕੋ ਐਚ. ਆਫਰਿਨ, ਡਬਲਿਊਐੱਚਓ ਦੇ ਭਾਰਤ ‘ਚ ਪ੍ਰਤੀਨਿਧੀ ਵੀ ਮੌਜੂਦ ਸਨ।
ਡਾ: ਬਹਿਲ, ਡੀਜੀ, ਆਈਸੀਐਮਆਰ ਨੇ ਨਾਗਰਿਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ‘ਹਰ ਘਰ ਜਲ’ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ,"ਜਲ ਜੀਵਨ ਮਿਸ਼ਨ ਵਿੱਚ ਭਾਰਤ ਸਰਕਾਰ ਦੇ ਨਿਵੇਸ਼ ਦਾ ਸਿਹਤ 'ਤੇ ਮਹੱਤਵਪੂਰਣ ਗੁਣਾਂਤਮਕ ਪ੍ਰਭਾਵ ਹੈ ਜਿਵੇਂ ਕਿ ਇਸ ਅਧਿਐਨ ਦੁਆਰਾ ਸਾਹਮਣੇ ਆਇਆ ਹੈ।“
'ਹਰ ਘਰ ਜਲ' ਰਿਪੋਰਟ ਦਸਤ ਦੀਆਂ ਬਿਮਾਰੀਆਂ 'ਤੇ ਧਿਆਨ ਕੇਂਦ੍ਰਿਤ ਕਰਦੀ ਹੈ ਕਿਉਂਕਿ ਇਹ ਪਾਣੀ, ਸੈਨੀਟੇਸ਼ਨ, ਅਤੇ ਸਫਾਈ (ਵਾਸ਼) ਦੇ ਮੁੱਦਿਆਂ ਨਾਲ ਸਬੰਧਤ ਸਮੁੱਚੀ ਬਿਮਾਰੀ ਦੇ ਬੋਝ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵਿਸ਼ਲੇਸ਼ਣ ਇਨ੍ਹਾਂ ਬਿਮਾਰੀਆਂ ਨੂੰ ਸੰਬੋਧਿਤ ਕਰਨ ਦੀ ਤੁਰੰਤ ਲੋੜ ਅਤੇ ਜਨਤਕ ਸਿਹਤ ਅਤੇ ਆਰਥਿਕ ਤੰਦਰੁਸਤੀ ਵਿੱਚ ਮਹੱਤਵਪੂਰਨ ਲਾਭਾਂ ਦੀ ਸੰਭਾਵਨਾ ਨੂੰ ਰੇਖਾਂਕਿਤ ਕਰਦਾ ਹੈ।
2019 ਤੋਂ ਪਹਿਲਾਂ, ਪੇਂਡੂ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਦੀ ਸਥਿਤੀ ਚੁਣੌਤੀਪੂਰਨ ਸੀ। ਰਿਪੋਰਟ ਦੱਸਦੀ ਹੈ ਕਿ 2018 ਵਿੱਚ, ਭਾਰਤ ਦੀ ਕੁੱਲ ਆਬਾਦੀ ਦਾ 36%, ਜਿਸ ਵਿੱਚ 44% ਗ੍ਰਾਮੀਣ ਆਬਾਦੀ ਵੀ ਸ਼ਾਮਲ ਹੈ, ਦੇ ਆਪਣੇ ਅਹਾਤੇ 'ਤੇ ਪੀਣ ਵਾਲੇ ਪਾਣੀ ਦੇ ਸੁਧਰੇ ਸਰੋਤਾਂ ਤੱਕ ਪਹੁੰਚ ਦੀ ਘਾਟ ਸੀ। ਅਸੁਰੱਖਿਅਤ ਪੀਣ ਵਾਲੇ ਪਾਣੀ ਦੀ ਸਿੱਧੀ ਖਪਤ ਦੇ ਗੰਭੀਰ ਸਿਹਤ ਅਤੇ ਸਮਾਜਿਕ ਨਤੀਜੇ ਸਨ। ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 2019 ਵਿੱਚ, ਅਸੁਰੱਖਿਅਤ ਪੀਣ ਵਾਲੇ ਪਾਣੀ, ਨਾਕਾਫ਼ੀ ਸਵੱਛਤਾ ਅਤੇ ਸਫਾਈ ਦਾ ਵਿਸ਼ਵ ਪੱਧਰ 'ਤੇ 1.4 ਮਿਲੀਅਨ ਮੌਤਾਂ ਅਤੇ 74 ਮਿਲੀਅਨ ਡੀਏਐੱਲਵਾਈਸ ਵਿੱਚ ਰੋਲ ਸੀ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊਐੱਚਓ) ਵੱਖ-ਵੱਖ ਸਸਟੇਨੇਬਲ ਡਿਵੈਲਪਮੈਂਟ ਗੋਲ (ਅੱਸਡੀਜੀ) ਸੂਚਕਾਂ ਦੀ ਨਿਗਰਾਨੀ ਕਰਦਾ ਹੈ, ਜਿਸ ਵਿੱਚ ਸੁਰੱਖਿਅਤ ਢੰਗ ਨਾਲ ਪ੍ਰਬੰਧਿਤ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਵਾਲੀ ਆਬਾਦੀ ਦਾ ਅਨੁਪਾਤ (ਸੂਚਕ 6.1.1) ਅਤੇ ਅਸੁਰੱਖਿਅਤ ਪਾਣੀ, ਸੈਨੀਟੇਸ਼ਨ, ਅਤੇ ਸਫਾਈ ਨਾਲ ਸਬੰਧਤ ਮੌਤ ਦਰ (ਸੂਚਕ 3.9.2) ਸ਼ਾਮਲ ਹੈ। ਡਬਲਿਊਐੱਚਓ ਨੇ ਪਾਣੀ, ਸੈਨੀਟੇਸ਼ਨ, ਅਤੇ ਸਫਾਈ ਵਿੱਚ ਸੁਧਾਰਾਂ ਨਾਲ ਸੰਬੰਧਿਤ ਸਿਹਤ ਲਾਭਾਂ ਦਾ ਅੰਦਾਜ਼ਾ ਲਗਾਉਣ, ਖਾਸ ਤੌਰ 'ਤੇ ਦਸਤ ਦੀਆਂ ਬਿਮਾਰੀਆਂ ਨੂੰ ਘਟਾਉਣ ਅਤੇ ਹੋਰ ਸੰਬੰਧਿਤ ਸਿਹਤ ਨਤੀਜਿਆਂ ਲਈ ਢੰਗ ਅਤੇ ਸਾਧਨ ਵਿਕਸਿਤ ਕੀਤੇ ਹਨ ।
ਰਿਪੋਰਟ ਟੂਟੀ ਦੇ ਪਾਣੀ ਦੀ ਵਿਵਸਥਾ ਰਾਹੀਂ ਔਰਤਾਂ ਅਤੇ ਲੜਕੀਆਂ ਲਈ ਬਚੇ ਹੋਏ ਬਹੁਤ ਸਮੇਂ ਅਤੇ ਮਿਹਨਤ 'ਤੇ ਜ਼ੋਰ ਦਿੰਦੀ ਹੈ। 2018 ਵਿੱਚ, ਭਾਰਤ ਵਿੱਚ ਔਰਤਾਂ ਨੇ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ ਰੋਜ਼ਾਨਾ ਔਸਤਨ 45.5 ਮਿੰਟ ਪਾਣੀ ਇਕੱਠਾ ਕੀਤਾ। ਕੁੱਲ ਮਿਲਾ ਕੇ,ਪਾਣੀ ਤੋਂ ਬਿਨਾਂ ਅਹਾਤੇ ਵਾਲੇ ਘਰਾਂ ਨੇ ਪਾਣੀ ਇਕੱਠਾ ਕਰਨ ਵਿੱਚ ਹਰ ਰੋਜ਼ 66.6 ਮਿਲੀਅਨ ਘੰਟੇ ਬਿਤਾਏ, ਜ਼ਿਆਦਾਤਰ (55.8 ਮਿਲੀਅਨ ਘੰਟੇ) ਗ੍ਰਾਮੀਣ ਖੇਤਰਾਂ ਵਿੱਚ ਹੁੰਦੇ ਹਨ। ਟੂਟੀ ਦੇ ਪਾਣੀ ਦੀ ਵਿਵਸਥਾ ਦੁਆਰਾ ਵਿਆਪਕ ਕਵਰੇਜ ਦੇ ਨਤੀਜੇ ਵਜੋਂ ਰੋਜ਼ਾਨਾ ਪਾਣੀ ਇਕੱਠਾ ਕਰਨ ਦੇ ਯਤਨਾਂ ਦੀ ਲੋੜ ਨੂੰ ਖਤਮ ਕਰਕੇ ਕਾਫ਼ੀ ਬੱਚਤ ਹੋਵੇਗੀ।
ਘੋਸ਼ਣਾ ਦੌਰਾਨ, ਸ਼੍ਰੀਮਤੀ ਵਿਨੀ ਮਹਾਜਨ, ਸਕੱਤਰ ਡੀਡੀਡਬਲਿਊਐੱਸ, ਨੇ ਜਲ ਜੀਵਨ ਮਿਸ਼ਨ ਦੀ ਸ਼ਾਨਦਾਰ ਪ੍ਰਗਤੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗ੍ਰਾਮੀਣ ਟੂਟੀ ਦੇ ਪਾਣੀ ਦੇ ਕੁਨੈਕਸ਼ਨ 2019 ਦੇ 16.64% ਤੋਂ ਵੱਧ ਕੇ 41 ਮਹੀਨਿਆਂ ਦੇ ਅੰਤਰਾਲ ਵਿੱਚ 62.84% ਹੋ ਗਏ ਹਨ, ਜੋ ਕਿ ਔਸਤਨ ਸਲਾਨਾ 0.23% ਪ੍ਰਤੀ ਸਾਲ ਦੇ ਮੁਕਾਬਲੇ 13.5% ਦਾ ਵਾਧਾ ਦਰਸਾਉਂਦੇ ਹਨ।
'ਹਰ ਘਰ ਜਲ' ਪ੍ਰੋਗਰਾਮ ਬਾਰੇ:
ਜਲ ਸ਼ਕਤੀ ਮੰਤਰਾਲੇ ਦੇ ਅਧੀਨ ਜਲ ਜੀਵਨ ਮਿਸ਼ਨ ਦੁਆਰਾ ਲਾਗੂ ਕੀਤੇ ਗਏ ‘ਹਰ ਘਰ ਜਲ’ ਪ੍ਰੋਗਰਾਮ ਦੀ ਘੋਸ਼ਣਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 15 ਅਗਸਤ, 2019 ਨੂੰ ਕੀਤੀ ਗਈ ਸੀ। ਪ੍ਰੋਗਰਾਮ ਦਾ ਉਦੇਸ਼ ਹਰੇਕ ਗ੍ਰਾਮੀਣ ਪਰਿਵਾਰ ਨੂੰ ਜ਼ਰੂਰੀ ਟੂਟੀਆਂ ਰਾਹੀਂ ਪੀਣ ਵਾਲੇ ਸੁਰੱਖਿਅਤ ਪਾਣੀ ਦੀ ਸਪਲਾਈ ਤੱਕ ਕਿਫਾਇਤੀ ਅਤੇ ਨਿਯਮਤ ਪਹੁੰਚ ਪ੍ਰਦਾਨ ਕਰਨਾ ਹੈ । ਪ੍ਰੋਗਰਾਮ ਦੇ ਹਿੱਸੇ ਪਾਣੀ ਦੀ ਸਪਲਾਈ, ਸੈਨੀਟੇਸ਼ਨ, ਅਤੇ ਹਾਈਜੀਨ (ਜੇਐੱਮਪੀ) ਲਈ ਡਬਲਿਊਐੱਚਓ/ਯੂਨੀਸੇਫ ਜੁਆਇੰਟ ਮਾਨੀਟਰਿੰਗ ਪ੍ਰੋਗਰਾਮ (ਜੇਐੱਮਪੀ) ਨਾਲ ਮੇਲ ਖਾਂਦੇ ਹਨ ਤਾਂ ਜੋ ਪੀਣ ਵਾਲੇ ਪਾਣੀ ਦੀ ਸੁਰੱਖਿਅਤ ਢੰਗ ਨਾਲ ਪ੍ਰਬੰਧਿਤ ਕਰਨ ਲਈ ਐੱਸਡੀਜੀ 6.1 'ਤੇ ਪ੍ਰਗਤੀ ਦੀ ਨਿਗਰਾਨੀ ਕੀਤੀ ਜਾ ਸਕੇ।
******
ਐੱਮਵੀ/ਜੇਜੇ
ਐੱਚਐੱਫਡਬਲਯੂ-ਡਬਲਯੂਐੱਚਓ-ਹਰ ਘਰ ਜਲ-9 ਜੂਨ 2023-1
(Release ID: 1931190)
Visitor Counter : 118