ਸੱਭਿਆਚਾਰ ਮੰਤਰਾਲਾ
ਅੰਤਰਰਾਸ਼ਟਰੀ ਪੁਰਾਲੇਖ ਦਿਵਸ ਦੇ ਮੌਕੇ 'ਤੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਕੱਲ੍ਹ ਨੈਸ਼ਨਲ ਆਰਕਾਈਵਜ਼ ਆਵ੍ ਇੰਡੀਆ ਵਿਖੇ ਸਾਡੀ ਭਾਸ਼ਾ, ਸਾਡੀ ਵਿਰਾਸਤ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।
प्रविष्टि तिथि:
08 JUN 2023 6:56PM by PIB Chandigarh
ਨੈਸ਼ਨਲ ਆਰਕਾਈਵਜ਼ ਆਵ੍ ਇੰਡੀਆ 9 ਜੂਨ, 2023 ਨੂੰ ਅੰਤਰਰਾਸ਼ਟਰੀ ਪੁਰਾਲੇਖ ਦਿਵਸ ਮਨਾ ਰਿਹਾ ਹੈ। ਇਸ ਮਹੱਤਵਪੂਰਨ ਮੌਕੇ 'ਤੇ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਤਹਿਤ ‘‘ਸਾਡੀ ਭਾਸ਼ਾ, ਸ਼ਾਡੀ ਵਿਰਾਸਤ’’ ਨਾਮਕ ਇੱਕ ਪ੍ਰਦਰਸ਼ਨੀ ਆਯੋਜਿਤ ਕੀਤੀ ਜਾਵੇਗੀ।
ਭਾਰਤ ਸਰਕਾਰ ਵਿੱਚ ਸੱਭਿਆਚਾਰ ਰਾਜ ਮੰਤਰੀ ਸੁਸ਼੍ਰੀ ਮੀਨਾਕਸ਼ੀ ਲੇਖੀ 9 ਜੂਨ, 2023 ਨੂੰ ਸਵੇਰੇ 11:00 ਵਜੇ ਇਸ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।
ਇਹ ਪ੍ਰਦਰਸ਼ਨੀ ਵਿੱਚ ਪੁਰਾਲੇਖ ਭੰਡਾਰ ਦੇ ਇਤਿਹਾਸ ਵਿੱਚੋਂ ਕੱਢੀਆਂ ਗਈਆਂ ਮੂਲ ਹੱਥ-ਲਿਖਤਾਂ (ਪਾਂਡੂਲਿੱਪੀਆਂ) ਦੀ ਚੋਣ ਕਰਕੇ ਪੇਸ਼ ਕੀਤਾ ਜਾਏਗਾ (ਜਿਵੇਂ ਕਿ ਬਰਚ-ਬਾਰਕ ਵਾਲੀਆਂ ਗਿਲਗਿਤ ਹੱਥ-ਲਿਖਤਾਂ (ਪਾਂਡੂਲਿੱਪੀਆਂ), ਤੱਤਵਾਰਥ ਸੂਤਰ, ਰਾਮਾਇਣ ਅਤੇ ਸ਼੍ਰੀਮਦ ਭਗਵਦ ਗੀਤਾ ਆਦਿ)। ਇਨ੍ਹਾਂ ਵਿੱਚ ਸਰਕਾਰ ਦੀਆਂ ਵਧ ਤੋਂ ਵਧ ਫਾਈਲਾਂ, ਬਸਤੀਬਾਦੀ ਰਾਜ ਦੇ ਤਹਿਤ ਪ੍ਰਤੀਬੰਧਿਤ ਸਾਹਿਤ, ਮੰਨੀਆਂ-ਪ੍ਰਮੰਨੀਆਂ ਸਖਸ਼ੀਅਤਾਂ ਦੀਆਂ ਨਿੱਜੀ ਹੱਥ-ਲਿਖਤਾਂ ਅਤੇ ਨਾਲ ਹੀ ਨੈਸ਼ਨਲ ਆਰਕਾਈਵਜ਼ ਆਵ੍ ਇੰਡੀਆ ਲਾਇਬ੍ਰੇਰੀ ਵਿੱਚ ਰੱਖੀਆਂ ਦੁਰਲਭ ਪੁਸਤਕਾਂ ਦੇ ਸਮ੍ਰਿੱਧ ਸੰਗ੍ਰਹਿ ਵਿੱਚੋਂ ਵੀ ਚੁਣੀਆਂ ਹੋਈਆਂ ਰਚਨਾਵਾਂ ਵੀ ਉਪਲਬਧ ਹੋਣਗੀਆਂ।
ਇਸ ਪ੍ਰਦਰਸ਼ਨੀ ਵਿੱਚ ਦੁਨੀਆ ਦੀ ਸਭ ਤੋਂ ਪ੍ਰਾਚੀਨ ਹੱਥ-ਲਿਖਤਾਂ ਵਿੱਚੋਂ ਇੱਕ –ਗਿਲਗਿਤ ਹੱਥ-ਲਿਖਤਾਂ ਵੀ ਸ਼ਾਮਲ ਕੀਤੀਆਂ ਜਾ ਰਹੀਆਂ ਹਨ, ਜੋ ਭਾਰਤ ਵਿੱਚ ਸਭ ਤੋਂ ਪੁਰਾਣੇ ਸੁਰੱਖਿਅਤ ਹੱਥ-ਲਿਖਤ ਸੰਗ੍ਰਹਿ ਹਨ। ਭੋਜ ਦਰੱਖਤ ਦੇ ਸੱਕ ਦੇ ਪੰਨੇ (ਬਰਚ-ਬਾਰਕ ਦਰੱਖਤ ਦੀ ਛਾਲ ਅਤੇ ਅੰਦਰੂਨੀ ਪਰਤ ਦੇ ਟੁਕੜਿਆਂ 'ਤੇ ਲਿਖੇ ਦਸਤਾਵੇਜ਼; ਬਿਰਕ-ਬਾਰਕ ਦਰੱਖਤ ਦੀ ਛਾਲ ਸੜਨ ਦੀ ਪ੍ਰਤੀਰੋਧ ਸਮਰੱਥਾ ਲਈ ਜਾਣੀ ਜਾਂਦੀ ਹੈ), ਵਿੱਚ ਪ੍ਰਮਾਣਿਕ (ਪਵਿੱਤਰ) ਅਤੇ ਗ਼ੈਰ-ਪ੍ਰਮਾਣਿਕ ਦੋਵੇਂ ਤਰ੍ਹਾਂ ਦੇ ਬੋਧੀ ਰਚਨਾ ਕਾਰਜ ਸ਼ਾਮਲ ਹਨ, ਜੋ ਸੱਭਿਆਚਾਰ, ਚੀਨੀ, ਕੋਰਿਆਈ, ਜਪਾਨੀ, ਮੰਗੋਲਿਆਈ, ਮਾਚੂ ਅਤੇ ਤਿੱਬਤੀ ਧਾਰਮਿਕ-ਦਾਰਸ਼ਨਿਕ ਸਾਹਿਤ ਦੇ ਵਿਕਾਸ 'ਤੇ ਚਾਨਣਾ ਪਾਉਂਦੇ ਹਨ।
ਆਮ ਸਹਿਮਤੀ ਦੇ ਅਨੁਸਾਰ, ਇਹ ਸਾਰੇ ਗ੍ਰੰਥ 5ਵੀਂ-6ਵੀਂ ਸਦੀ ਦੇ ਦਰਮਿਆਨ ਲਿਖੇ ਗਏ ਸਨ। ਗਿਲਗਿਤ ਹੱਥ-ਲਿਖਤਾਂ ਨੂੰ ਤਿੰਨ ਪੜਾਵਾਂ ਵਿੱਚ ਨੌਪੁਰ ਪਿੰਡ (ਗਿਲਗਿਤ ਖੇਤਰ) ਵਿੱਚ ਖੋਜਿਆ ਗਿਆ ਸੀ ਅਤੇ ਪਹਿਲੀ ਵਾਰ 1931 ਵਿੱਚ ਪੁਰਾਤੱਤਵ ਵਿਗਿਆਨੀ ਸਰ ਔਰੇਲ ਸਟੀਨ ਦੁਆਰਾ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਪ੍ਰਦਰਸ਼ਨੀ ਵਿੱਚ ਦੇਸ਼ ਭਰ ਵਿੱਚ ਬੋਲੀਆਂ ਜਾਣ ਵਾਲੀਆਂ ਵਿਭਿੰਨ ਭਾਸ਼ਾਵਾਂ ਤੋਂ ਪ੍ਰਾਪਤ ਪੁਰਾਲੇਖ ਸੰਬੰਧੀ ਰਿਕਾਰਡਸ ਦੇ ਵਿਸ਼ਾਲ ਭੰਡਾਰ ‘ਤੇ ਵੀ ਚਾਨਣ ਪਾਇਆ ਜਾ ਰਿਹਾ ਹੈ।
ਇਹ ਪ੍ਰਦਰਸ਼ਨੀ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਭਾਸ਼ਾਈ ਵਿਵਿਧਤਾ ਦੀ ਵੱਡਮੁੱਲੀ ਵਿਰਾਸਤ ਨੂੰ ਸਮਰਣ ਕਰਨ ਦਾ ਉੱਤਕ੍ਰਿਸਟ ਪ੍ਰਯਾਸ ਹੈ। ਭਾਰਤ ਨੂੰ ਅਸਾਧਾਰਣ ਭਾਸ਼ਾਈ ਵਿਵਿਧਤਾ ਦਾ ਵਰਦਾਨ ਪ੍ਰਾਪਤ ਹੈ। ਇੱਕ ਅਨੁਮਾਨ ਦੇ ਅਨੁਸਾਰ ਆਲਮੀ ਪੱਧਰ ‘ਤੇ ਬੋਲੀਆਂ ਜਾਣ ਵਾਲੀਆਂ 7,111 ਭਾਸ਼ਾਵਾਂ ਵਿੱਚੋਂ ਲਗਭਗ 788 ਭਾਸ਼ਾਵਾਂ ਇਕੱਲੇ ਭਾਰਤ ਵਿੱਚ ਬੋਲੀਆਂ ਜਾਂਦੀਆਂ ਹਨ। ਇਸ ਪ੍ਰਕਾਰ ਭਾਰਤ, ਪਾਪਾ ਨਿਊ ਗਿਨੀ, ਇੰਡੋਨੇਸ਼ੀਆ ਅਤੇ ਨਾਈਜੀਰੀਆ ਦੇ ਨਾਲ, ਦੁਨੀਆ ਦੇ ਚਾਰ ਸਭ ਤੋਂ ਵਧ ਭਾਸ਼ਾਈ ਵਿਵਿਧਤਾ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।
ਆਮ ਜਨਤਾ ਦੇ ਦੇਖਣ ਲਈ ਪ੍ਰਦਰਸ਼ਨੀ 08 ਜੁਲਾਈ, 2023 ਤੱਕ ਸ਼ਨੀਵਾਰ, ਐਤਵਾਰ ਅਤੇ ਰਾਸ਼ਟਰੀ ਛੁੱਟੀ ਸਮੇਤ ਹਰ ਰੋਜ਼ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਖੁੱਲ੍ਹੀ ਰਹੇਗੀ।
****
ਐੱਨਬੀ/ਐੱਸਕੇ
(रिलीज़ आईडी: 1931033)
आगंतुक पटल : 154