ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਮੰਤਰਾਲੇ ਨੇ ਪ੍ਰਾਇਮਰੀ ਹੈਲਥ ਸੈਂਟਰਸ (ਪੀਐੱਚਸੀ), ਕਮਿਊਨਿਟੀ ਹੈਲਥ ਸੈਂਟਰਸ (ਸੀਐੱਚਸੀ) ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਤੈਨਾਤ ਮੈਡੀਕਲ ਅਫ਼ਸਰਾਂ ਨੂੰ ਸਸ਼ਕਤ ਬਣਾਉਣ ਲਈ ਗ਼ੈਰ –ਅਲਕੋਹਲ ਫੈਟੀ ਲੀਵਰ ਰੋਗ (ਐੱਨਏਐੱਫਐੱਲਡੀ) ‘ਤੇ ਵੈਬੀਨਾਰ ਦਾ ਆਯੋਜਨ ਕੀਤਾ
ਸਿਹਤ ਸਕੱਤਰ ਨੇ ਪ੍ਰਾਇਮਰੀ ਪੱਧਰ 'ਤੇ ਗ਼ੈਰ-ਸੰਚਾਰੀ ਬਿਮਾਰੀਆਂ ਨਾਲ ਨਜਿੱਠਣ ਲਈ ਮੈਡੀਕਲ ਅਫਸਰਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਵੈਬੀਨਾਰ ਵਿੱਚ 7,000 ਤੋਂ ਅਧਿਕ ਮੈਡੀਕਲ ਅਧਿਕਾਰੀ ਸ਼ਾਮਲ ਹੋਏ
Posted On:
08 JUN 2023 1:32PM by PIB Chandigarh
‘‘ਮੈਡੀਕਲ ਅਫ਼ਸਰਾਂ ਲਈ ਸਮਰੱਥਾ ਨਿਰਮਾਣ ਜ਼ਰੂਰੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਵੱਡਮੁੱਲੇ ਗਿਆਨ ਅਤੇ ਮੁਹਾਰਤ ਹਾਸਲ ਹੁੰਦੀ ਹੈ ਅਤੇ ਉਨ੍ਹਾਂ ਦੇ ਪ੍ਰੋਫੈਸ਼ਨਲ (ਪੇਸ਼ੇਵਰ) ਵਿਕਾਸ ਵਿੱਚ ਯੋਗਦਾਨ ਮਿਲਦਾ ਹੈ। ਇਸ ਨਾਲ ਗ਼ੈਰ-ਅਲਕੋਹਲ ਫੈਟੀ ਲੀਵਰ ਰੋਗਾਂ (ਐੱਨਏਐੱਫਐੱਲਡੀ) ਦੁਆਰਾ ਪੈਦਾ ਹੋਈਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਉਨ੍ਹਾਂ ਦੀ ਸਮਰੱਥਾ ਨੂੰ ਵਧਾਉਂਦਾ ਹੈ। ਸਮਰੱਥਾ ਨਿਰਮਾਣ ਰੋਗ ਦੇ ਜੋਖਿਮ ਕਾਰਕਾਂ, ਉਚਿਤ ਨਿਦਾਨ ਅਤੇ ਦੇਸ਼ ਵਿੱਚ ਐੱਨਏਐੱਫਐੱਲਡੀ ਦੀ ਵਧਦੀ ਚੁਣੌਤੀ ਨਾਲ ਨਜਿੱਠਣ ਲਈ ਉਚਿਤ ਉਪਚਾਰ ਨੂੰ ਸਮਝਣ ਦਾ ਕੌਸ਼ਲ ਪ੍ਰਦਾਨ ਕਰਦਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ ਇੱਥੇ ਗ਼ੈਰ ਅਲਕੋਹਲ ਫੈਟੀ ਲੀਵਰ ਰੋਗਾਂ ਦੇ ਬਾਰੇ ਸਮਰੱਥਾ ਨਿਰਮਾਣ ਦੇ ਰਾਸ਼ਟਰੀ ਪ੍ਰੋਗਰਾਮ ਦੌਰਾਨ ਇਹ ਗੱਲ ਕਹੀ’’। ਇਸ ਵੈਬੀਨਾਰ ਪ੍ਰੋਗਰਾਮ ਵਿੱਚ ਜ਼ਿਲ੍ਹਾ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਸ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਮੈਡੀਕਲ ਅਧਿਕਾਰੀਆਂ ਨੇ ਹਿੱਸਾ ਲਿਆ। ਵੈਬੀਨਾਰ ਵਿੱਚ ਦੇਸ਼ ਭਰ ਦੇ 7,000 ਤੋਂ ਅਧਿਕ ਮੈਡੀਕਲ ਅਧਿਕਾਰੀਆਂ ਨੇ ਭਾਗ ਲਿਆ।
ਸਿਹਤ ਸਕੱਤਰ ਨੇ ਕਿਹਾ ਕਿ ਜਿਵੇਂ-ਜਿਵੇਂ ਦੇਸ਼ ਦੀ ਆਰਥਿਕ ਅਤੇ ਜਨਸੰਖਿਆ ਦੀ ਸਥਿਤੀ ਵਿੱਚ ਬਦਲਾਵ ਆਇਆ ਹੈ, ਤਿਵੇਂ-ਤਿਵੇਂ ਮਹਾਮਾਰੀ ਵਿਗਿਆਨ ਪ੍ਰੋਫਾਈਲ ਵਿੱਚ ਵੀ ਪਰਿਵਰਤਨ ਆਇਆ ਹੈ, ਜਿਸ ਨਾਲ ਗ਼ੈਰ-ਸੰਚਾਰੀ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਪ੍ਰਾਇਮਰੀ ਹੈਲਥ ਸੈਂਟਰਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਜ਼ਿਲ੍ਹਾ ਹਸਪਤਾਲਾਂ ਦੀ ਵਧ ਰਹੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿਉਂਕਿ ਮੈਡੀਕਲ ਅਧਿਕਾਰੀ, ਕਮਿਊਨਿਟੀ ਨਾਲ ਪ੍ਰਤੱਖ ਰੂਪ ਵਿੱਚ ਕੰਮ ਕਰਦੇ ਹਨ, ਇਸ ਲਈ ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਕੋਲ ਵੱਡੇ ਪੱਧਰ 'ਤੇ ਕਮਿਊਨਿਟੀ ਨੂੰ ਪ੍ਰਦਾਨ ਕਰਨ ਲਈ ਸਹੀ ਜਾਣਕਾਰੀ ਹੋਵੇ ਅਤੇ ਜੀਵਨਸ਼ੈਲੀ ‘ਤੇ ਅਧਾਰਿਤ ਤਬਦੀਲੀਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ। ਇਸ ਤਰ੍ਹਾਂ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਸਾਡੇ ਮੈਡੀਕਲ ਅਧਿਕਾਰੀਆਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਉਪਾਅ ਪ੍ਰਦਾਨ ਕਰਨ ਵਿੱਚ ਵਧੇਰੇ ਮਹੱਤਵਪੂਰਨ ਹੋ ਜਾਂਦੇ ਹਨ ਤਾਕਿ ਉਹ ਆਪਣੇ ਕੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕਣ।
ਗ਼ੈਰ ਅਲਕੋਹਲ ਫੈਟੀ ਲੀਵਰ ਰੋਗਾਂ (ਐੱਨਏਐੱਫਐੱਲਡੀ) ਨੇ ਸਿਹਤ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਇਸ ਵੈਬੀਨਾਰ ਦਾ ਪ੍ਰਾਇਮਰੀ ਉਦੇਸ਼ ਗਿਆਨ ਦਾ ਆਦਾਨ-ਪ੍ਰਦਾਨ, ਸਹਿਯੋਗ ਵਿਸਤਾਰ ਅਤੇ ਗ਼ੈਰ-ਅਲਕੋਹਲ ਸਟੇਟੋ ਹੈਪੇਟਾਇਟਸ (ਐੱਨਏਐੱਸਐੱਚ) ਅਤੇ ਦੇਸ਼ ਵਿੱਚ ਮੈਡੀਕਲ ਅਧਿਕਾਰੀਆਂ ਦੇ ਦਰਮਿਆਨ ਆਲਮੀ ਸਿਹਤ ‘ਤੇ ਇਸ ਦੇ ਪ੍ਰਭਾਵ ਬਾਰੇ ਵਿੱਚ ਜਾਗਰੂਕਤਾ ਵਧਾਉਣਾ ਸੀ। ਸਮਰੱਥਾ ਨਿਰਮਾਣ ਪ੍ਰੋਗਰਾਮ ਦੇ ਦੋ ਪੜਾਅ ਹੋਣਗੇ। ਪਹਿਲੇ ਪੜਾਅ ਵਿੱਚ ਨਿਯਮਿਤ ਵੈਬੀਨਾਰ ਆਯੋਜਿਤ ਕੀਤੇ ਜਾਣਗੇ ਅਤੇ ਦੂਸਰੇ ਵਿੱਚ 3-ਦਿਨਾਂ ਰਿਹਾਇਸ਼ੀ ਸਿਖਲਾਈ ਪ੍ਰੋਗਰਾਮ ਸ਼ਾਮਲ ਹੋਣਗੇ। ਸਭ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਇਸ ਰਿਹਾਇਸ਼ੀ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਵੈਬੀਨਾਰ ਦੇ ਪੈਨਲਿਸਟਾਂ ਵਿੱਚ ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਵ੍ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ) ਦੇ ਡਾ. ਅਜੇ ਦੁਸੇਜਾ, ਕ੍ਰਿਸ਼ਚੀਅਨ ਮੈਡੀਕਲ ਕਾਲਜ, ਵੈੱਲੋਰ ਦੇ ਡਾ. ਆਸ਼ੀਸ਼ ਗੋਇਲ, ਇੰਸਟੀਟਿਊਟ ਆਵ੍ ਲੀਵਰ ਐਂਡ ਬਿਲੀਰੀ ਸਾਇੰਸਿਜ਼ ਦੇ ਡਾ. ਐੱਸ.ਕੇ. ਸਰੀਨ ਅਤੇ ਏਮਸ, ਨਵੀਂ ਦਿੱਲੀ ਦੇ ਡਾ. ਵਿਨੀਤ ਆਹੂਜਾ ਸ਼ਾਮਲ ਸਨ। ਵੈਬੀਨਾਰ ਨੇ ਮੈਡੀਕਲ ਅਫ਼ਸਰਾਂ ਨੂੰ ਐੱਨਏਐੱਫਐੱਲਡੀ ਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ। ਇਸ ਵਿੱਚ ਰੋਗ ਦੇ ਕਾਰਨ, ਜੋਖ਼ਿਮ ਕਾਰਕ, ਨਿਦਾਨ ਅਤੇ ਉਪਲਬਧ ਇਲਾਜ ਦੇ ਵਿਕਲਪਾਂ ਬਾਰੇ ਵਿਚਾਰ-ਚਰਚਾ ਹੋਈ। ਹੈਪੇਟੋਲੌਜੀ ਅਤੇ ਜਨਤਕ ਸਿਹਤ ਦੇ ਖੇਤਰ ਵਿੱਚ ਪ੍ਰਸਿੱਧ ਮਾਹਿਰਾਂ ਨੇ ਆਪਣੀ ਮੁਹਾਰਤ ਅਤੇ ਅੰਤਰਦ੍ਰਿਸ਼ਟੀ ਸਾਂਝਾ ਕਰਦੇ ਹੋਏ ਪੇਸ਼ਕਾਰੀਆਂ ਦਿੱਤੀਆਂ। ਪ੍ਰਤੀਭਾਗੀ ਪਰਸਪਰ ਵਿਚਾਰ-ਚਰਚਾ ਵਿੱਚ ਸ਼ਾਮਲ ਹੋਏ। ਇਸ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ, ਪ੍ਰਸ਼ਨ ਪੁੱਛਣੇ ਅਤੇ ਗ਼ੈਰ-ਅਲਕੋਹਲ ਫੈਟੀ ਲੀਵਰ ਰੋਗਾਂ (ਐੱਨਏਐੱਫਐੱਲਡੀ) ਨਾਲ ਸਬੰਧਿਤ ਵਿਸ਼ਿਆਂ 'ਤੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ।
ਗ਼ੈਰ-ਸੰਚਾਰੀ ਰੋਗਾਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ
ਕੇਂਦਰੀ ਸਿਹਤ ਮੰਤਰਾਲੇ ਦਾ ਗ਼ੈਰ-ਸੰਚਾਰੀ ਰੋਗਾਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ ਇੱਕ ਮੋਹਰੀ ਪਹਿਲ ਹੈ। ਇਸ ਦਾ ਉਦੇਸ਼ ਭਾਰਤ ਵਿੱਚ ਗ਼ੈਰ-ਸੰਚਾਰੀ ਰੋਗਾਂ ਦੇ ਵਧਦੇ ਬੋਝ ਦੇ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਦੇ ਲਈ ਰਣਨੀਤਕ ਦਖਲਅੰਦਾਜ਼ੀ ਅਤੇ ਸਹਿਯੋਗ ਜ਼ਰੀਏ ਰੋਗ ਨਿਵਾਰਕ ਉਪਾਵਾਂ ਨੂੰ ਹੁਲਾਰਾ ਦੇਣਾ, ਸ਼ੁਰੂਆਤੀ ਪਹਿਚਾਣ ਸੁਨਿਸ਼ਚਿਤ ਕਰਨਾ, ਗ਼ੈਰ-ਸੰਚਾਰੀ ਰੋਗਾਂ ਦਾ ਪ੍ਰਭਾਵੀ ਪ੍ਰਬੰਧਨ ਪ੍ਰਦਾਨ ਕਰਨਾ ਅਤੇ ਆਬਾਦੀ ਦੀ ਸਮੁੱਚੀ ਸਿਹਤ ਅਤੇ ਭਲਾਈ ਵਿੱਚ ਸੁਧਾਰ ਕਰਨਾ ਹੈ।
******
ਐੱਮਵੀ/ਜੇਜੇ/ਐੱਚਐੱਨ
HFW-NAFLD webinar-8thJune2023-1
(Release ID: 1930813)
Visitor Counter : 148