ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਬਲੂ ਇਕੌਨਮੀ ਅਤੇ ਸਪੇਸ ਇਕੌਨਮੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਿਛਲੇ 9 ਵਰ੍ਹਿਆਂ ਵਿੱਚ ਸ਼ੁਰੂ ਕੀਤੀਆਂ ਗਈਆਂ ਕੁਝ ਨਵੀਆਂ ਧਾਰਨਾਵਾਂ ਹਨ-ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


ਡਾ. ਜਿਤੇਂਦਰ ਸਿੰਘ ਮੋਦੀ ਸਰਕਾਰ ਦੇ 9 ਵਰ੍ਹੇ ਪੂਰੇ ਹੋਣ ਦੇ ਮੌਕੇ ’ਤੇ ਮਹੀਨਾ ਭਰ ਚੱਲਣ ਵਾਲੇ ਅਭਿਯਾਨ ਦੇ ਤਹਿਤ “ਵਪਾਰ ਸੰਮੇਲਨ” (ਇੰਡਸਟ੍ਰੀ ਐਂਡ ਟ੍ਰੈਡਰਸ ਮੀਟ) ਨੂੰ ਸੰਬੋਧਨ ਕਰ ਰਹੇ ਸਨ

Posted On: 07 JUN 2023 5:03PM by PIB Chandigarh

ਬਲੂ ਇਕੌਨਮੀ ਅਤੇ ਸਪੇਸ ਇਕੌਨਮੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਿਛਲੇ 9 ਵਰ੍ਹਿਆਂ ਵਿੱਚ ਸ਼ੁਰੂ ਕੀਤੀਆਂ ਗਈਆਂ ਕੁਝ ਧਾਰਨਾਵਾਂ ਵਿੱਚੋਂ ਹਨ।

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰਾਲਾ, ਡਾ. ਜਿਤੇਂਦਰ ਸਿੰਘ ਨੇ ਅੱਜ ਮੋਦੀ ਸਰਕਾਰ ਦੇ 9 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਮਹੀਨਾ ਭਰ ਚੱਲਣ ਵਾਲੇ ਅਭਿਯਾਨ ਦੇ ਇੱਕ ਹਿੱਸੇ ਵਜੋਂ ਇੱਥੇ “ਵਪਾਰ ਸੰਮੇਲਨ’ (ਇੰਡਸਟ੍ਰੀ ਐਂਡ ਟ੍ਰੇਡਰਸ ਮੀਟ) ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਅਰਥਵਿਵਸਥਾ ਦੇ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਦੀ ਇੱਕ ਵਿਸ਼ੇਸ਼ਤਾ ਇਹ ਰਹੀ ਹੈ ਕਿ ਉਨ੍ਹਾਂ ਨੇ ਨਾ ਸਿਰਫ਼ ਚੋਰੀ ਜਾਂ ਕੁਪ੍ਰਥਾਵਾਂ ’ਤੇ ਰੋਕ ਲਗਾ ਕੇ ਅਤੇ ਗੈਰ-ਜ਼ਰੂਰੀ ਪ੍ਰਤੀਬੰਧਾਂ ਅਤੇ ਨਿਯਮਾਂ ਦੇ ਭਾਰ ਨੂੰ ਘੱਟ ਕਰਕੇ ਅਰਥਵਿਵਸਥਾ ਦੇ ਮੌਜੂਦਾ ਥੰਮ੍ਹਾਂ ਨੂੰ ਸੁਦ੍ਰਿੜ੍ਹ ਅਤੇ ਮਜ਼ਬੂਤ ਕੀਤਾ ਹੈ। ਵਪਾਰ ਵਿੱਚ ਅਸਾਨੀ ਦੇ ਲਈ ਉਨ੍ਹਾਂ ਨੇ ਭਾਰਤੀ ਅਰਥਵਿਵਸਥਾ ਵਿਚ ਨਵੇਂ ਆਯਾਮ ਵੀ ਪੇਸ਼ ਕੀਤੇ ਜਿਨ੍ਹਾਂ ’ਤੇ ਪਿਛਲੀਆਂ ਸਰਕਾਰਾਂ ਨੇ ਮਹੱਤਵਪੂਰਨ ਹੋਣ ਦੇ ਬਾਵਜੂਦ ਸ਼ਾਇਦ ਹੀ ਕੋਈ ਧਿਆਨ ਦਿੱਤਾ ਹੋਵੇ। ਜੇਕਰ ਭਾਰਤ ਨੂੰ ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨਾ ਹੈ, ਤਾਂ ਉਸ ਨੂੰ ਗਲੋਬਲ ਮਿਆਰਾਂ ’ਤੇ ਖਰਾ ਉਤਰਨਾ ਹੋਵੇਗਾ ਅਤੇ ਦੇਸ਼ ਦੇ ਭਵਿੱਖ ਦੀ ਅਰਥਵਿਵਸਥਾ ਦੇ ਲਈ ਵੈਲਿਊ ਐਡੀਸ਼ਨ ਸਮੁੰਦਰ ਸੰਸਾਧਨਾਂ ਅਤੇ ਪੁਲਾੜ ਜਿਹੇ ਹੁਣ ਤੱਕ ਘੱਟ ਖੋਜੇ ਗਏ ਖੇਤਰਾਂ ਤੋਂ ਆਉਣਗੇ।

ਮੰਤਰੀ ਨੇ ਕਿਹਾ, ਇਹ ਵੀ ਮਾਣ ਦੀ ਗੱਲ ਹੈ ਕਿ ਭਾਵੇਂ ਸਾਡੀ ਪੁਲਾੜ ਯਾਤਰਾ ਅਮਰੀਕਾ ਅਤੇ ਸੋਵੀਅਤ ਸੰਘ ਵਰਗੇ ਦੇਸ਼ਾਂ ਤੋਂ ਕਈ ਸਾਲ ਬਾਅਦ ਸ਼ੁਰੂ ਹੋਈ ਸੀ, ਪਰ ਅੱਜ ਇਹ ਦੇਸ਼ ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਦੁਆਰਾ ਪ੍ਰਦਾਨ ਕੀਤੀ ਗਈ ਸਾਡੀ ਤਕਨੀਕ ਦਾ ਉਪਯੋਗ ਆਪਣੇ  ਸੈਟੇਲਾਈਟ ਲਾਂਚ ਲਈ ਕਰ ਰਹੇ ਹਨ। ਹੁਣ ਤੱਕ ਲਾਂਚ ਕੀਤੇ ਗਏ ਕੁੱਲ 385 ਵਿਦੇਸ਼ੀ ਸੈਟੇਲਾਈਟਾਂ ਵਿੱਚੋਂ 353 ਪਿਛਲੇ 9 ਵਰ੍ਹਿਆਂ ਦੇ ਦੌਰਾਨ ਲਾਂਚ ਕੀਤੇ ਗਏ ਹਨ ਅਤੇ 174 ਮਿਲੀਅਨ ਅਮਰੀਕੀ ਡਾਲਰ ਪ੍ਰਾਪਤ ਕੀਤੇ ਗਏ ਹਨ , ਜਦਕਿ ਯੂਰੋਪੀਅਨ ਸੈਟੇਲਾਈਟਾਂ ਦੇ ਲਾਂਚ ਤੋਂ 86 ਮਿਲੀਅਨ ਯੂਰੋ ਪ੍ਰਾਪਤ ਹੋਏ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਜਿੱਥੇ ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦੇ ਰੂਪ ਵਿੱਚ ਹੈ, ਇਸ ਨੇ ਯੂਨਾਈਟਿਡ ਕਿੰਗਡਮ (ਯੂਕੇ) ਨੂੰ ਪਿਛੇ ਛੱਡ ਦਿੱਤਾ ਹੈ, ਇਸ ਨੇ ਆਪਣੀਆਂ ਸੈਟੇਲਾਈਟਾਂ ਲਾਂਚ ਕਰਕੇ ਰੈਵੈਨਿਊ  ਵੀ ਪੈਦਾ ਕੀਤਾ ਹੈ। 

ਜਿੱਥੇ ਤੱਕ ਬਲੂ ਇਕੌਨਮੀ ਦਾ ਸਵਾਲ ਹੈ, ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿਚ ਡੀਪ ਸੀ ਮਿਸ਼ਨ ਬਾਰੇ ਗੱਲ ਕੀਤੀ ਕਿਉਂਕਿ ਉਹ ਲੋਕਾਂ ਨੂੰ ਸਮੁੰਦਰ ਦੇ  ਹੇਠਾਂ ਛੁਪੇ ਹੋਈ ਬਲੂ ਵੈਲਥ ਬਾਰੇ ਜਾਗਰੂਕ ਕਰਨਾ ਚਾਹੁੰਦੇ ਹਨ।

 

ਡਾ. ਜਿਤੇਂਦਰ ਸਿੰਘ ਨੇ ਕਾਰੋਬਾਰੀ ਭਾਈਚਾਰੇ ਨੂੰ ਵਪਾਰ ਦੀ ਨਵੀਂ ਸੰਸਕ੍ਰਿਤੀ ਨੂੰ ਅਪਣਾਉਣ ਅਤੇ ਟੈਕਨੋਲੋਜੀ ਦਾ ਜ਼ਿਆਦਾਤਰ ਉਪਯੋਗ ਕਰਨ ਦਾ ਸੱਦਾ ਦਿੱਤਾ।

ਮੰਤਰੀ ਨੇ ਕਿਹਾ, ਅਜਿਹੀ ਕੋਈ ਤਕਨੀਕ ਨਹੀਂ ਹੈ ਜੋ ਭਾਰਤ ਵਿੱਚ ਉਪਲਬਧ ਨਹੀਂ ਹੈ ਪਰ ਕਦੇ-ਕਦੇ ਅਸੀਂ ਇਸ ਦਾ ਉਪਯੋਗ ਨਹੀਂ ਕਰ ਪਾਉਂਦੇ ਹਾਂ ਕਿਉਂਕਿ ਸਾਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅੱਜ ਨਾ ਸਿਰਫ਼ ਵਪਾਰ ਕਰਨ ਵਿੱਚ ਸੁਗਮਤਾ ਪ੍ਰਦਾਨ ਕਰ ਹੀ ਹੈ ਬਲਕਿ ਨਵੇਂ ਉੱਦਮੀ ਉਤਪਾਦਾਂ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਸਹਾਇਤਾ ਪ੍ਰਦਾਨ ਕਰ ਰਹੀ ਹੈ।

ਡਾ. ਜਿਤੇਂਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਕਾਰੋਬਾਰੀ ਭਾਈਚਾਰੇ ਨੂੰ ਸੰਭਾਵਿਤ ਸਟਾਰਟਅੱਪਸ ਦੀ ਪਹਿਚਾਣ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ ਕਿ ਭਾਰਤ ਸਟਾਰਟਅੱਪਸ ਈਕੋਸਿਸਟਮ ਵਿੱਚ ਦੁਨੀਆ ਵਿੱਚ ਤੀਸਰੇ ਨੰਬਰ ’ਤੇ ਹੈ। ਪਰ ਇਸ ਨੂੰ ਬਣਾਏ ਰੱਖਣ ਲਈ ਸਾਨੂੰ ਨਿਰੰਤਰ ਸਖ਼ਤ ਮਿਹਨਤ ਕਰਨੀ ਪਵੇਗੀ।

ਡਾ. ਜਿਤੇਂਦਰ ਸਿੰਘ ਨੇ ਖਾਦੀ ਕਾਰੋਬਾਰ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵੀ ਸ਼ਲਾਘਾ ਕੀਤੀ, ਜਿਸ ਨੇ 10 ਲੱਖ ਕਰੋੜ ਤੋਂ ਅਧਿਕ ਦਾ ਕਾਰੋਬਾਰ ਕੀਤਾ ਹੈ।

<><><><><>

ਐੱਸਐੱਨਸੀ/ਪੀਕੇ



(Release ID: 1930754) Visitor Counter : 119