ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਉੱਤਰ-ਪੂਰਬ ਖੇਤਰ ਵਿੱਚ ਪੜੋਸੀ ਰਾਜਾਂ ਦੇ ਨਾਲ ਬਿਹਤਰ ਸੜਕ ਸੰਪਰਕ ਦੇ ਲਈ ਨਗਾਲੈਂਡ ਵਿੱਚ ਦੋ-ਲੇਨ ਵਾਲਾ 25 ਕਿਲੋਮੀਟਰ ਲੰਬਾ ਰਾਜਮਾਰਗ ਬਣਾਇਆ ਜਾ ਰਿਹਾ ਹੈ

Posted On: 06 JUN 2023 12:37PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ ਸਮੇਂ ਅਸੀਂ ਨਗਾਲੈਂਡ ਵਿੱਚ ਦੋ ਲੇਨ ਵਾਲਾ 25 ਕਿਲੋਮੀਟਰ ਲੰਬਾ ਰਾਜਮਾਰਗ ਬਣਾ ਰਹੇ ਹਾਂ। ਪੈਕੇਜ-3 ਦੇ ਹਿੱਸੇ ਦੇ ਤੌਰ ‘ਤੇ ਚਕਬਾਮਾ ਤੋਂ ਝੁਨਹੇਬੋਟੋ ਤੱਕ ਬਣਨ ਵਾਲੀ ਇਸ ਸੜਕ ਵਿੱਚ ਐਮਰਜੈਂਸੀ ਵਿੱਚ ਠਹਿਰਣ ਦੀ ਸੁਵਿਧਾ ਵੀ ਹੋਵੇਗੀ।
 

  

ਮੰਤਰੀ ਨੇ ਟਵੀਟਾਂ ਦੀ ਇੱਕ ਲੜੀ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਉੱਤਰ-ਪੂਰਬ ਖੇਤਰ ਵਿੱਚ ਰਾਜਾਂ ਦਰਮਿਆਨ ਸੜਕ ਸੰਪਰਕ ਬਿਹਤਰ ਬਣਾਉਣਾ ਹੈ। ਇਸ ਨਾਲ ਖੇਤਰ ਵਿੱਚ ਸਾਰੇ ਯਾਤਰੀਆਂ ਨੂੰ ਸਮਰੱਥ, ਟਿਕਾਊ ਅਤੇ ਆਰਥਿਕ ਤੌਰ ‘ਤੇ ਬਾਜਵ ਆਵਾਜਾਈ ਦਾ ਵਿਕਲਪ ਮਿਲੇਗਾ।

ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਅਸੀਂ ਉੱਤਰ-ਪੂਰਬ ਖੇਤਰ ਵਿੱਚ ਉੱਚ-ਪੱਧਰੀ ਰਾਜਮਾਰਗ ਸੁਵਿਧਾਵਾਂ ਉਪਲਬਧ ਕਰਵਾਉਣ ਨੂੰ ਪ੍ਰਤੀਬੱਧ ਹਾਂ। ਇਸ ਨਾਲ ਖੇਤਰ ਦੀ ਆਰਥਿਕ ਪ੍ਰਗਤੀ ਨੂੰ ਹੁਲਾਰਾ ਮਿਲੇਗਾ।

 

***


ਐੱਮਜੇਪੀਐੱਸ



(Release ID: 1930255) Visitor Counter : 73