ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਓਡੀਸ਼ਾ ਵਿੱਚ ਰੇਲ ਹਾਦਸੇ ਦੇ ਮ੍ਰਿਤਕਾਂ ਦੀ ਪਹਿਚਾਣ ਲਈ ਅਪੀਲ ਕੀਤੀ

Posted On: 05 JUN 2023 6:39PM by PIB Chandigarh

ਓਡੀਸ਼ਾ ਦੇ ਬਹਾਨਗਾ ਵਿੱਚ ਹੋਏ ਮੰਦਭਾਗੇ ਰੇਲ ਹਾਦਸੇ ਵਿੱਚ ਉਨ੍ਹਾਂ ਪਰਿਵਾਰਾਂ ਦੀ ਸੁਵਿਧਾ ਲਈ ਜੋ ਹੁਣ ਵੀ ਆਪਣੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਕਰ ਸਕੇ ਹਨ, ਭਾਰਤੀ ਰੇਲਵੇ ਨੇ ਓਡੀਸ਼ਾ ਸਰਕਾਰ ਦੇ ਸਹਿਯੋਗ ਨਾਲ ਉਨ੍ਹਾਂ ਦਾ ਪਤਾ ਲਗਾਉਣ ਦੀ ਪਹਿਲ ਕੀਤੀ ਹੈ। ਇਸ ਹਾਦਸੇ ਵਿੱਚ ਪ੍ਰਭਾਵਿਤ ਯਾਤਰੀਆਂ ਦੇ ਪਰਿਵਾਰ ਦੇ ਮੈਂਬਰ/ਰਿਸ਼ਤੇਦਾਰ/ਮਿੱਤਰ ਅਤੇ ਸ਼ੁਭਚਿੰਤਕ ਮ੍ਰਿਤਕਾਂ ਦੀਆਂ ਫੋਟੋਆਂ ਦੇ ਲਿੰਕ, ਵਿਭਿੰਨ ਹਸਪਤਾਲਾਂ ਵਿੱਚ ਭਰਤੀ ਯਾਤਰੀਆਂ ਦੀ ਸੂਚੀ ਅਤੇ ਅਣਪਛਾਤੀਆਂ ਲਾਸ਼ਾਂ ਬਾਰੇ ਹੇਠ ਲਿਖੇ ਵੇਰੇਵੇ ਦਾ ਉਪਯੋਗ ਕਰਕੇ ਪਤਾ ਲਗਾ ਸਕਦੇ ਹਨ:

  1. ਓਡੀਸ਼ਾ ਵਿੱਚ ਮੰਦਭਾਗੇ ਬਹਾਨਗਾ ਰੇਲ ਹਾਦਸੇ ਵਿੱਚ ਮ੍ਰਿਤਕਾਂ ਦੀਆਂ ਫੋਟੋਆਂ ਦਾ ਲਿੰਕ:

https://srcodisha.nic.in/Photos%20Of%20Deceased%20with%20Disclaimer.pdf

  1. ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਾ ਰਹੇ ਯਾਤਰੀਆਂ ਦੀ ਸੂਚੀ ਦਾ ਲਿੰਕ :

https://www.bmc.gov.in/train-accident/download/Lists-of-Passengers-Undergoing-Treatment-in-Different-Hospitals_040620230830.pdf

  1. ਐੱਸਸੀਬੀ ਕਟਕ ਵਿੱਚ ਇਲਾਜ ਅਧੀਨ ਅਣਪਛਾਤੇ ਵਿਅਕਤੀਆਂ ਦਾ ਲਿੰਕ:

https://www.bmc.gov.in/train-accident/download/Un-identified-person-under-treatment-at-SCB-Cuttack.pdf

ਇਸ ਰੇਲ ਦੁਰਘਟਨਾ ਵਿੱਚ ਪ੍ਰਭਾਵਿਤ ਯਾਤਰੀਆਂ ਦੇ ਪਰਿਵਾਰਾਂ/ਰਿਸ਼ਤੇਦਾਰਾਂ ਨੂੰ ਜੋੜਨ ਲਈ ਰੇਲਵੇ ਹੈਲਪਲਾਈਨ ਨੰਬਰ 139 ਚੌਬੀ ਘੰਟੇ ਕੰਮ ਕਰ ਰਿਹਾ ਹੈ। ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਹੈਲਪਲਾਈਨ 139 ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਨਾਲ ਹੀ ਬੀਐੱਮਸੀ ਹੈਲਪਲਾਈਨ ਨੰਬਰ 18003450061/1929 ਵੀ 24x7 ਕੰਮ ਕਰ ਰਿਹਾ ਹੈ। ਮਿਉਂਸਪਲ ਕਮਿਸ਼ਨਰ ਦਫ਼ਤਰ, ਭੁਵਨੇਸ਼ਵਰ ਨੇ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ, ਜਿੱਥੋਂ ਵਾਹਨਾਂ ਦੇ ਨਾਲ ਲੋਕਾਂ ਨੂੰ ਜਾਂ ਤਾਂ ਹਸਪਤਾਲ ਜਾਂ ਮੁਰਦਾਘਰਾਂ, ਜਿਵੇਂ ਵੀ ਸਹੀ ਹੋਵੇ, ਲਈ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਸੁਵਿਧਾ ਪ੍ਰਦਾਨ ਕਰਨ ਲਈ ਅਧਿਕਾਰੀਆਂ ਨੂੰ ਵੀ ਨਿਯੁਕਤ ਕੀਤਾ ਗਿਆ ਹੈ।

 

***

ਵਾਈਬੀ/ਡੀਐੱਨਐੱਸ/ਪੀਐੱਸ



(Release ID: 1930213) Visitor Counter : 182