ਸੱਭਿਆਚਾਰ ਮੰਤਰਾਲਾ
azadi ka amrit mahotsav

ਤੇਲੰਗਾਨਾ ਰਾਜ ਦਾ ਸਥਾਪਨਾ ਦਿਵਸ ਮਨਾਉਣ ਲਈ ਗੋਲਕੁੰਡਾ ਕਿਲੇ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੇ ਅਨੁਰੂਪ ਦੋ ਦਿਨਾਂ ਉਤਸਵ ਦਾ ਆਯੋਜਨ


ਸ਼੍ਰੀ ਜੀ. ਕਿਸ਼ਨ ਰੈੱਡੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਕੱਲ੍ਹ ਝੰਡਾ ਲਹਿਰਾਉਣ ਦੀ ਰਸਮ ਦੇ ਨਾਲ ਇਸ ਸਮਾਰੋਹ ਦਾ ਉਦਘਾਟਨ ਕਰਨਗੇ

Posted On: 01 JUN 2023 5:59PM by PIB Chandigarh

ਸੱਭਿਆਚਾਰ ਮੰਤਰਾਲਾ, ਆਜ਼ਦੀ ਕਾ ਅੰਮ੍ਰਿਤ ਮਹੋਤਸਵ ਦੀ ਭਾਵਨਾ ਦੇ ਅਨੁਰੂਪ ਤੇਲੰਗਾਨਾ ਸਥਿਤ ਗੋਲਕੁੰਡਾ ਕਿਲੇ ਵਿੱਚ ਤੇਲੰਗਾਨਾ ਰਾਜ ਦਾ ਸਥਾਪਨਾ ਦਿਵਸ ਮਨਾ ਰਿਹਾ ਹੈ। ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਕੱਲ੍ਹ ਸਵੇਰੇ (2 ਜੂਨ ਨੂੰ) ਝੰਡਾ ਲਹਿਰਾਉਣ ਦੀ ਰਸਮ  ਨਾਲ ਦੋ ਦਿਨਾਂ ਉਤਸਵ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਸ਼ਾਮ ਦੇ ਸਮੇਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਹੋਵੇਗਾ। ਇਹ ਸਮਾਰੋਹ ਏਕ ਭਾਰਤ ਸ਼੍ਰੇਸ਼ਠ ਭਾਰਤ ਪਹਿਲ ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਹੈ।

2 ਜੂਨ ਨੂੰ ਸੰਚਾਲਿਤ ਹੋਣ ਵਾਲੀਆਂ ਗਤੀਵਿਧੀਆਂ ਦੇ ਤਹਿਤ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਹੋਵੇਗਾ, ਜਿਨ੍ਹਾਂ ਵਿੱਚ ਮਾਰਚ ਪਾਸਟ, ਫੋਟੋ ਅਤੇ ਪੇਟਿੰਗ ਪ੍ਰਦਰਸ਼ਨੀਆਂ, ਸ਼੍ਰੀਮਤੀ ਆਨੰਦਜੀ ਅਤੇ ਉਨ੍ਹਾਂ ਦੇ ਸਮੂਹ ਦੁਆਰਾ ਕਲਾਸੀਕਲ ਡਾਂਸ ਪ੍ਰਦਰਸ਼ਨ, ਮੰਜੁਲਾ ਰਾਮਾਸਵਾਮੀ ਅਤੇ ਉਨ੍ਹਾਂ ਦੇ ਸਮੂਹ ਦੁਆਰਾ ਆਯੋਜਿਤ ਪ੍ਰੋਗਰਾਮ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਸਮਾਰੋਹ ਦੌਰਾਨ ਜਨਤਾ ਨੂੰ ਪ੍ਰਸਿੱਧ ਤੇਲੁਗੂ ਗਾਇਕਾਂ ਸ਼੍ਰੀਮਤੀ ਮੰਗਲੀ ਅਤੇ ਸ਼੍ਰੀਮਤੀ ਮਧੂਪ੍ਰਿਆ ਦੇ ਗਾਇਣ ਨੂੰ ਸੁਣਨ ਦਾ ਵੀ ਮੌਕਾ ਪ੍ਰਾਪਤ ਹੋਵੇਗਾ। ਪ੍ਰੋਗਰਾਮ ਦੀ ਸਮਾਪਤੀ ਗਾਇਕ ਸ਼ੰਕਰ ਮਹਾਦੇਵਨ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਹੋਵੇਗੀ, ਜਿਸ ਵਿੱਚ ਦੇਸ਼ ਭਗਤੀ ਦੇ ਗੀਤ ਵੀ ਪੇਸ਼ ਕੀਤੇ ਜਾਣਗੇ।

3 ਜੂਨ ਨੂੰ ਦਿਮਸਾ, ਡੱਪੂ, ਬੋਨਾਲੂ ਅਤੇ ਗੁਸਾਦੀ ਸਮੇਤ ਹੋਰ ਲੋਕ-ਨਾਚਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਹੋਣਗੀਆਂ। ਇਸ ਤੋਂ ਇਲਾਵਾ, ਰਾਜਾ ਰਾਮ ਮੋਹਨ ਰਾਏ ’ਤੇ ਅਧਾਰਿਤ ਇੱਕ ਨਾਟਕ ਪੇਸ਼ਕਾਰੀ ਦਾ ਮੰਚਨ ਕੀਤਾ ਜਾਵੇਗਾ ਅਤੇ ਫਿਰ ਦਿਨ ਦੀ ਸਮਾਪਤੀ ਬਹੁ-ਭਾਸ਼ਾਈ ਮੁਸ਼ਾਇਰੇ ਨਾਲ ਹੋਵੇਗੀ।

 

ਇਹ ਆਯੋਜਨ ਕਿਲਾ ਅਤੇ ਕਹਾਣੀਆਂ ਨਾਮਕ ਵਿਸ਼ੇਸ਼ ਅਭਿਯਾਨ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਪੂਰੇ ਭਾਰਤ ਵਿੱਚ ਕਿਲਿਆਂ ਅਤੇ ਉਨ੍ਹਾਂ ਦੇ ਸ਼ਾਨਦਾਰ ਇਤਿਹਾਸ ਨੂੰ ਉਜਾਗਰ ਕਰਨਾ ਅਤੇ ਭਾਰਤ ਦੇ ਸੱਭਿਆਚਾਰਕ ਮਾਣ ਦੀ ਥੀਮ ਨੂੰ ਉਤਸ਼ਾਹਿਤ ਕਰਨਾ ਹੈ। ਸੱਭਿਆਚਾਰਕ ਮਾਣ ਦਾ ਵਿਸ਼ਾ-ਵਸਤੂ ਭਾਰਤ ਦੇ ਜੀਵੰਤ ਸੱਭਿਆਚਾਰ ਅਤੇ ਇਤਿਹਾਸ ਦਾ ਸਨਮਾਨ ਹੈ। ਇਹ ਉਨ੍ਹਾਂ ਗੁਮਨਾਮ ਨਾਇਕਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹੈ, ਜਿਨ੍ਹਾਂ ਨੇ ਰਾਸ਼ਟਰ ਦੀ ਸੁਤੰਤਰਤਾ ਅਤੇ ਉੱਜਵਲ ਭਵਿੱਖ ਲਈ ਨਿਰਸੁਆਰਥ ਰੂਪ ਨਾਲ ਆਪਣੇ ਵਰਤਮਾਨ ਦਾ ਬਲਿਦਾਨ ਕਰ ਦਿੱਤਾ। ਇਹ ਮੂਲ ਰੂਪ ਤੋਂ ਸਾਡੀ ਸੱਭਿਆਚਾਰਕ ਪਹਿਚਾਣ ਦੇ ਮੂਰਤ ਅਤੇ ਅਮੂਰਤ ਦੋਵਾਂ ਹੀ ਪਹਿਲੂਆਂ ਦਾ ਉਤਸਵ ਮਨਾਉਂਦਾ ਹੈ। ਇਸ ਵਿਸ਼ੇ ਦੇ ਤਹਿਤ, ਕਿਲਾ ਅਤੇ ਕਹਾਣੀਆਂ ਅਭਿਯਾਨ ਭਾਰਤ ਵਿੱਚ ਵੱਖ-ਵੱਖ ਕਿਲਿਆਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਅਤੇ ਇਤਿਹਾਸਿਕ ਮਹੱਤਵ ਨੂੰ ਪ੍ਰਦਰਸ਼ਿਤ ਕਰਨ ਦਾ ਪ੍ਰਯਾਸ ਕਰਦਾ ਹੈ, ਜੋ ਸਾਡੇ ਅਤੀਤ ਨਾਲ ਜੁੜਨ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਦਾ ਸਨਮਾਨ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਕਿਲਾ ਅਤੇ ਕਹਾਣੀਆਂ ਅਭਿਯਾਨ ਦੇ ਤਹਿਤ, ਚਿਤੌੜਗੜ੍ਹ ਅਤੇ ਕਾਂਗੜਾ ਵਰਗੇ ਕਿਲਿਆਂ ਵਿੱਚ ਕਈ ਪ੍ਰੋਗਰਾਮ ਪਹਿਲੇ ਹੀ ਆਯੋਜਿਤ ਹੋ ਚੁੱਕੇ ਹਨ, ਜਦਕਿ ਹੋਰ ਸਥਾਨਾਂ ਜਿਵੇਂ ਬਿਠੂਰ ਕਿਲਾ, ਮਾਂਡੂ ਕਿਲਾ, ਝਾਂਸੀ ਕਿਲਾ ਅਤੇ ਕਾਂਗਲਾ ਕਿਲਾ ਆਦਿ ਪ੍ਰਮੁੱਖ ਸਥਾਨਾਂ ਦੇ ਲਈ ਆਯੋਜਨ ਦੀ ਯੋਜਨਾ ਬਣਾਈ ਗਈ ਹੈ।

ਇਹ ਆਯੋਜਨ ਸੱਭਿਆਚਾਰਕ ਮੰਤਰਾਲੇ ਦੇ ਅਧੀਨ ਆਉਣ ਵਾਲੇ ਭਾਰਤੀ ਪੁਰਾਤੱਤਵ ਸਰਵੇਖਣ, ਵੱਖ-ਵੱਖ ਜ਼ੋਨਲ ਕਲਚਰਲ ਸੈਂਟਰਾਂ, ਲਲਿਤ ਕਲਾ ਐਕਾਡਮੀ, ਸੰਗੀਤ ਨਾਟਕ ਐਕਾਡਮੀ, ਸੀਸੀਆਰਟੀ, ਸਾਹਿਤ ਐਕਾਡਮੀ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਦੇ ਸਹਿਯੋਗਾਤਮਕ ਪ੍ਰਯਾਸਾਂ ਦੇ ਰਾਹੀਂ ਆਯੋਜਿਤ ਕੀਤੇ ਜਾ ਰਹੇ ਹਨ।

ਕਿਲਾ ਅਤੇ ਕਹਾਣੀ ਅਭਿਯਾਨ ਦੇ ਤਹਿਤ ਗੋਲਕੁੰਡਾ ਕਿਲੇ ਵਿੱਚ ਤੇਲੰਗਾਨਾ ਦੀ ਮੂਲ ਭਾਵਨਾ ਦਾ ਉਤਸਵ ਮਨਾਇਆ ਜਾ ਰਿਹਾ ਹੈ। ਤੇਲੰਗਾਨਾ ਰਾਜ ਦਾ ਅਧਿਕਾਰਤ ਗਠਨ 2 ਜੂਨ 2014 ਨੂੰ ਹੋਇਆ ਸੀ, ਇਸ ਲਈ ਇਸ ਦਿਨ ਨੂੰ ਤੇਲੰਗਾਨਾ ਸਥਾਪਨਾ ਦਿਵਸ ਦੇ ਰੂਪ ਵਿੱਚ ਮਨਾਇਆ  ਜਾਂਦਾ ਹੈ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਇੱਕ ਯਾਦਗਾਰੀ ਅਭਿਯਾਨ ਹੈ ਜੋ ਸੁਤੰਤਰਤਾ ਦੇ ਬਾਅਦ  ਤੋਂ ਦੇਸ਼ ਦੀ 75 ਵਰ੍ਹਿਆਂ ਦੀ ਸ਼ਾਨਦਾਰ ਯਾਤਰਾ ਦਾ ਜਸ਼ਨ ਮਨਾਉਂਦਾ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਇਹ ਸ਼ਾਨਦਾਰ ਅਭਿਯਾਨ ਪੂਰੇ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਹਿਲ ਦੇ ਹਿੱਸੇ ਵਜੋਂ 1.78 ਲੱਖ ਤੋਂ ਵਧ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ।

*****

ਐੱਨਬੀ/ਐੱਸਕੇ/ਆਰਕੇ


(Release ID: 1929421) Visitor Counter : 129