ਰੱਖਿਆ ਮੰਤਰਾਲਾ

ਆਈਐੱਨਐੱਸ ਤ੍ਰਿਸ਼ੂਲ ਅੰਜੁਅਨ ਬੰਦਰਗਾਹ, ਕੋਮੋਰੋਸ ਦੇ ਦੌਰ ’ਤੇ

Posted On: 02 JUN 2023 12:50PM by PIB Chandigarh

ਭਾਰਤੀ ਜਲ ਸੈਨਾ ਦੀ ਲੰਬੀ ਦੂਰੀ ਦੀ ਤੈਨਾਤੀ ਦੇ ਇੱਕ ਹਿੱਸੇ ਦੇ ਰੂਪ ਵਿੱਚ, ਆਈਐੱਨਐੱਸ ਤ੍ਰਿਸ਼ੂਲ ਨੇ 31 ਮਈ ਤੋਂ 02 ਜੂਨ 2023 ਤੱਕ ਅੰਜੁਅਨ ਬੰਦਰਗਾਹ, ਕੋਮੋਰੋਸ ਦਾ ਦੌਰਾ ਕੀਤਾ। ਇਸ ਜਹਾਜ਼ ਨੇ 31 ਮਈ 2023 ਦੀ ਅੰਜੁਅਨ ਦ੍ਵੀਪ ਵਿੱਚ ਲੰਗਰ ਪਾਇਆ ਅਤੇ ਇਸ ਦਾ ਨਾਗਰਿਕ ਅਤੇ ਸੈਨਾ ਅਧਿਕਾਰੀਆਂ ਦੁਆਰਾ ਸੁਆਗਤ ਕੀਤਾ ਗਿਆ। ਇਸ ਜਹਾਜ਼ ਦੇ ਕਮਾਂਡਿੰਗ ਆਫਿਸਰ, ਕੈਪਟਨ  ਕਪਿਲ ਕੌਸ਼ਿਕ ਨੇ ਆਪਣੇ ਦੌਰੇ ਦੌਰਾਨ ਅੰਜੁਅਨ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਕੋਮੋਰੋਸ ਹਥਿਆਰਬੰਦ ਬਲਾਂ ਅਤੇ ਕੋਮੋਰੋਸ ਤਟ ਗਾਰਡ ਦੇ ਨਾਲ ਪੇਸ਼ੇਵਰ ਗੱਲਬਾਤ ਕਰਨ ਦੇ ਇਲਾਵਾ ਇਸ ਜਹਾਜ਼ ਦੇ ਬੰਦਰਗਾਹ ਵਿੱਚ ਠਹਿਰਣ ਦੇ ਦੌਰਾਨ ਕੋਮੋਰੋਸ ਰੱਖਿਆ ਬਲਾਂ ਦੇ ਨਾਲ ਸੰਯੁਕਤ ਯੋਗ ਸੈਸ਼ਨ ਵੀ ਆਯੋਜਨ ਕੀਤਾ ਗਿਆ।

ਕੋਮੋਰੋਸ ਦੇ ਤਟ ਰੱਖਿਅਕ ਕਰਮੀਆਂ ਦੇ ਲਈ ਓਬੀਐੱਮਸ ਦੇ ਰੱਖ-ਰੱਖਾਅ ’ਤੇ ਇੱਕ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਜਹਾਜ਼ ਨੇ ਸੰਚਾਰ ਉਪਕਰਣਾਂ ਅਤੇ ਬੰਦਰਗਾਹ ਕੰਟ੍ਰਰੋਲ ਵਿੱਚ ਸਥਾਪਿਤ ਨੇਵੀਗੇਸ਼ਨ ਰਡਾਰ ਡਿਸਪਲੇ ਦੀ ਮੁਰੰਮਤ ਬਾਰੇ ਕੋਮੋਰੋਸ ਦੇ ਤਟ ਰੱਖਿਅਕਾਂ ਦੀ ਸਹਾਇਤਾ ਕੀਤੀ।

ਇਸ ਜਹਾਜ਼ ਨੇ ਅੰਜੁਅਨ ਦੇ ਸਥਾਨਕ ਲੋਕਾਂ ਦੇ ਲਈ ਇੱਕ ਮੈਡੀਕਲ ਆਊਟਰੀਚ ਕੈਂਪ ਦਾ ਵੀ ਆਯੋਜਨ ਕੀਤਾ, ਜਿਸ ਤੋਂ ਲਗਭਗ 500 ਲੋਕ ਨੇ ਲਾਭ ਉਠਾਇਆ। ਇਸ ਕੈਂਪ ਵਿੱਚ ਰੋਗੀਆਂ ਦੀ ਆਮ ਸਿਹਤ ਜਾਂਚ ਦੇ ਇਲਾਵਾ, ਨੇਤਰ, ਕਾਰਡੀਓਵੈਸਕੁਲਰ ਅਤੇ ਈਐੱਨਟੀ ਬਾਰੇ ਸਲਾਹ-ਮਸ਼ਵਰਾ ਦਿੱਤਾ ਗਿਆ। ਕੋਮੋਰੋਸ ਸੁਰੱਖਿਆ ਕਰਮੀਆਂ ਦੇ ਲਈ ਬੀਐੱਲਐੱਲ (ਬੇਸਿਕ ਲਾਈਫ ਸੇਵਿੰਗ) ਟ੍ਰੇਨਿੰਗ ਵੀ ਆਯੋਜਿਤ ਕੀਤੀ ਗਈ।

ਅੰਜੁਅਨ ਦੀ ਇਹ ਬੰਦਰਗਾਰ ਯਾਤਰਾ ਦੁਵੱਲੇ ਸਬੰਧਾਂ ਨੂੰ ਸੁਦ੍ਰਿੜ੍ਹ ਬਣਾਉਣ ਅਤੇ ਭਾਰਤ ਦੇ ਗੁਆਂਢੀ ਦੇਸ਼ਾਂ ਦੀਆਂ ਖੇਤਰੀ ਜਲ ਸੈਨਾਵਾਂ ਦੇ ਨਾਲ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਅਤੀਤ ਵਿੱਚ ਵੀ ਭਾਰਤੀ ਜਲ ਸੈਨਾ ਦੇ ਜਹਾਜ਼ ਨਿਯਮਿਤ ਰੂਪ ਨਾਲ ਕੋਮੋਰੋਸ ਦਾ ਦੌਰਾ ਕਰਦੇ ਰਹੇ ਹਨ।

 

*********

ਵੀਐੱਮ/ਪੀਐੱਸ    



(Release ID: 1929402) Visitor Counter : 82