ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਪਣੀ ਮਣੀਪੁਰ ਯਾਤਰਾ ਦੇ ਤੀਸਰੇ ਦਿਨ ਅੱਜ ਮੋਰੇਹ ਅਤੇ ਕਾਂਗਪੋਕਪੀ ਖੇਤਰਾਂ ਦਾ ਦੌਰਾ ਕੀਤਾ ਅਤੇ ਸਿਵਲ ਸੁਸਾਇਟੀ ਸੰਗਠਨਾਂ ਦੇ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ


ਡੈਲੀਗੇਟਾਂ ਨੇ ਰਾਜ ਵਿੱਚ ਆਮ ਸਥਿਤੀ ਬਹਾਲ ਕਰਨ ਲਈ ਸਰਕਾਰ ਦੁਆਰਾ ਉੱਠਾਏ ਜਾ ਰਹੇ ਕਦਮਾਂ ਦੇ ਪ੍ਰਤੀ ਆਪਣਾ ਮਜ਼ਬੂਤ ਸਮਰਥਨ ਵਿਅਕਤ ਕੀਤਾ

ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਕਿ ਪਹਾੜੀ ਖੇਤਰਾਂ ਵਿੱਚ ਜ਼ਰੂਰੀ ਵਸਤੂਆਂ ਦੀ ਸਪਲਾਈ ਅਤੇ ਚੂੜਾਚਾਂਦਪੁਰ, ਮੋਰੇਹ ਅਤੇ ਕਾਂਗਪੋਕਪੀ ਵਿੱਚ ਐਮਰਜੈਂਸੀ ਜ਼ਰੂਰਤਾਂ ਦੇ ਲਈ ਹੈਲੀਕੌਪਟਰ ਸੇਵਾ ਸੁਨਿਸ਼ਚਿਤ ਕੀਤੀ ਜਾਵੇਗੀ

ਗ੍ਰਹਿ ਮੰਤਰੀ ਨੇ ਕਾਂਗਪੋਕਪੀ ਵਿੱਚ ਇੱਕ ਰਾਹਤ ਕੈਂਪ ਦਾ ਦੌਰਾ ਕੀਤਾ ਅਤੇ ਕੂਕੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਜਲਦੀ ਤੋਂ ਜਲਦੀ ਮਣੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਅਤੇ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦੀ ਉਨ੍ਹਾਂ ਦੇ ਘਰਾਂ ਵਿੱਚ ਵਾਪਸੀ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹਾਂ

ਸ਼੍ਰੀ ਅਮਿਤ ਸ਼ਾਹ ਨੇ ਇੰਫਾਲ ਵਿੱਚ ਇੱਕ ਰਾਹਤ ਕੈਂਪ ਦਾ ਦੌਰਾ ਕੀਤਾ ਜਿੱਥੇ ਮੈਤੇਈ ਭਾਈਚਾਰੇ ਦੇ ਲੋਕ ਰਹਿ ਰਹੇ ਹਨ, ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡਾ ਸੰਕਲਪ ਮਣੀਪੁਰ ਨੂੰ ਇੱਕ ਵਾਰ ਫਿਰ ਤੋਂ ਸ਼ਾਂਤੀ ਅਤੇ ਸਦਭਾਵਨਾ ਦੇ ਰਸਤੇ ’ਤੇ ਲਿਜਾਣ ਅਤੇ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦੇ ਜਲਦੀ ਤੋਂ ਜਲਦੀ ਆਪਣੇ ਘਰਾਂ ਨੂੰ ਵਾਪਸੀ ’ਤੇ ਕੇਂਦ੍ਰਿਤ ਹੈ।

ਗ੍ਰਹਿ ਮੰਤਰੀ ਨੇ ਇੰਫਾਲ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਵੀ ਕੀਤਾ, ਸ਼੍ਰੀ ਅਮਿਤ ਸ਼ਾਹ ਨੇ ਹਿੰਸਾ ਰੋਕਣ, ਹਥਿਆਰਬੰਦ ਅਸਮਾਜਿਕ ਤੱਤਾਂ ਦੇ ਵਿਰੁੱਧ ਅਤੇ ਜਲਦੀ ਤੋਂ ਜਲਦੀ ਆਮ ਸਥਿਤੀ

Posted On: 31 MAY 2023 7:54PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਪਣੀ ਮਣੀਪੁਰ ਯਾਤਰਾ ਦੇ ਤੀਸਰੇ ਦਿਨ ਅੱਜ ਮੋਰੇਹ ਅਤੇ ਕਾਂਗਪੋਕਪੀ ਖੇਤਰਾਂ ਦਾ ਦੌਰਾ ਕੀਤਾ ਅਤੇ ਸਿਵਲ ਸੁਸਾਇਟੀ ਸੰਗਠਨਾਂ ਦੇ ਨਾਲ ਵਿਆਪਕ ਚਰਚਾ ਕੀਤੀ। ਉਨ੍ਹਾਂ ਨੇ ਮੋਰੇਹ ਵਿੱਚ ਪਹਾੜੀ ਕਬਾਇਲੀ ਕੌਂਸਲ, ਕੁਕੀ ਸਟੂਡੈਂਟਸ ਆਰਗੇਨਾਈਜ਼ੇਸ਼ਨ, ਕੁਕੀ ਚੀਫਜ਼ ਐਸੋਸੀਏਸ਼ਨ, ਤਮਿਲ ਸੰਗਮ, ਗੋਰਖਾ ਸਮਾਜ ਅਤੇ ਮਣੀਪੁਰੀ ਮੁਸਲਿਮ ਕੌਂਸਲ ਦੇ ਪ੍ਰਤੀਨਿਧੀ ਮੰਡਲ ਨਾਲ ਮੁਲਾਕਾਤ ਕੀਤੀ। ਡੈਲੀਗੇਟਾਂ ਨੇ ਰਾਜ ਵਿੱਚ ਆਮ ਸਥਿਤੀ ਬਹਾਲ ਕਰਨ ਲਈ ਸਰਕਾਰ ਦੁਆਰਾ ਉੱਠਾਏ ਜਾ ਰਹੇ ਕਦਮਾਂ ਦੇ ਪ੍ਰਤੀ ਆਪਣਾ ਮਜ਼ਬੂਤ ਸਮਰਥਨ ਵਿਅਕਤ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੂੰ ਸੀਨੀਅਰ ਅਧਿਕਾਰੀਆਂ ਦੁਆਰਾ ਸੁਰੱਖਿਆ ਸਥਿਤੀ ਦੀ ਜਾਣਕਾਰੀ ਵੀ ਦਿੱਤੀ ਗਈ।

ਕਾਂਗਪੋਕਪੀ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਬਾਇਲੀ ਏਕਤਾ ਕਮੇਟੀ, ਕੁਕੀ ਇੰਪੀ ਮਣੀਪੁਰ, ਕੁਕੀ ਸਟੂਡੈਂਟਸ ਆਰਗੇਨਾਈਜ਼ੇਸ਼ਨ,  ਥਾਦੌਈਂਪੀ ਜਿਹੇ ਨਾਗਰਿਕ ਸਮਾਜ ਸੰਗਠਨਾਂ ਦੇ ਪ੍ਰਤੀਨਿਧੀ ਮੰਡਲਾਂ, ਪ੍ਰਮੁੱਖ ਸ਼ਖਸੀਅਤਾਂ ਅਤੇ ਬੁੱਧੀਜੀਵੀਆਂ ਨਾਲ ਮੁਲਾਕਾਤ ਕੀਤੀ। ਸ਼੍ਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਕਿ ਪਹਾੜੀ ਖੇਤਰਾਂ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਚੂੜਾਚਾਂਦਪੁਰ, ਮੋਰੇਹ ਅਤੇ ਕਾਂਗਪੋਕਪੀ ਵਿੱਚ ਐਮਰਜੈਂਸੀ ਜ਼ਰੂਰਤਾਂ ਲਈ ਹੈਲੀਕਾਪਟਰ ਸੇਵਾ ਸੁਨਿਸ਼ਚਿਤ ਕੀਤੀ ਜਾਵੇਗੀ।

ਗ੍ਰਹਿ ਮੰਤਰੀ ਨੇ ਕਾਂਗਪੋਕਪੀ ਵਿੱਚ ਇੱਕ ਰਾਹਤ ਕੈਂਪ ਦਾ ਦੌਰਾ ਕੀਤਾ ਅਤੇ ਕੁਕੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਜਲਦੀ ਤੋਂ ਜਲਦੀ ਮਣੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਅਤੇ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦੀ ਉਨ੍ਹਾਂ ਦੇ ਘਰਾਂ ਨੂੰ ਵਾਪਸੀ ਸੁਨਿਸ਼ਚਿਤ ਕਰਨ ਦੇ ਪ੍ਰਤੀ ਪ੍ਰਤੀਬੱਧ ਹਾਂ।

 

ਸ਼੍ਰੀ ਅਮਿਤ ਸ਼ਾਹ ਨੇ ਬਾਅਦ ਵਿੱਚ ਇੰਫਾਲ ਵਿੱਚ ਇੱਕ ਰਾਹਤ ਕੈਂਪ ਦਾ ਦੌਰਾ ਕੀਤਾ ਜਿੱਥੇ ਮੈਤੇਈ ਭਾਈਚਾਰੇ ਦੇ ਲੋਕ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਸੰਕਲਪ ਮਣੀਪੁਰ ਨੂੰ ਇੱਕ ਵਾਰ ਫਿਰ ਤੋਂ ਸ਼ਾਂਤੀ ਅਤੇ ਸਦਭਾਵਨਾ ਦੇ ਰਸਤੇ ’ਤੇ ਲਿਜਾਣਾ ਅਤੇ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦੀ ਜਲਦੀ ਤੋਂ ਜਲਦੀ ਆਪਣੇ ਘਰਾਂ ਨੂੰ ਵਾਪਸੀ ’ਤੇ ਕੇਂਦ੍ਰਿਤ ਹੈ।

 

 

ਗ੍ਰਹਿ ਮੰਤਰੀ ਨੇ  ਇੰਫਾਲ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਵੀ ਕੀਤਾ। ਸ਼੍ਰੀ ਅਮਿਤ ਸ਼ਾਹ ਨੇ ਹਿੰਸਾ ਰੋਕਣ, ਹਥਿਆਰਬੰਦ ਅਸਮਾਜਿਕ ਤੱਤਾਂ ਦੇ ਵਿਰੁੱਧ ਅਤੇ ਜਲਦੀ ਤੋਂ ਜਲਦੀ ਆਮ ਸਥਿਤੀ ਲਿਆਉਣ ਲਈ ਲੁੱਟੇ ਗਏ ਹਥਿਆਰਾਂ ਨੂੰ  ਬਰਾਮਦ ਕਰਨ ਲਈ ਤੁਰੰਤ ਕਾਰਵਾਈ  ਕਰਨ ਦਾ ਨਿਰਦੇਸ਼ ਦਿੱਤਾ।

 

*****

ਆਰਕੇ/ਏਵਾਈ/ਏਕੇਐੱਸ/ਏਐੱਸ(Release ID: 1929036) Visitor Counter : 140