ਖਾਣ ਮੰਤਰਾਲਾ
ਖਾਣਾਂ ਬਾਰੇ ਮੰਤਰਾਲਾ 29 ਮਈ ਨੂੰ ਆਈਆਈਟੀ, ਬੰਬੇ ਦੇ ਸਹਿਯੋਗ ਨਾਲ ਮੁੰਬਈ ਵਿੱਚ ਪਹਿਲੀ ਵਾਰ ਮਾਈਨਿੰਗ ਸਟਾਰਟ-ਅੱਪ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ
120 ਤੋਂ ਵੱਧ ਸਟਾਰਟ-ਅੱਪ ਅਤੇ 20 ਪ੍ਰਮੁੱਖ ਉਦਯੋਗ ਭਾਗ ਲੈਣਗੇ
Posted On:
26 MAY 2023 11:51AM by PIB Chandigarh
ਕੇਂਦਰੀ ਸੰਸਦੀ ਮਾਮਲਿਆਂ, ਕੋਲਾ ਅਤੇ ਖਾਣਾਂ ਬਾਰੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ 29 ਮਈ, 2023 ਨੂੰ ਮੁੰਬਈ ਵਿੱਚ ਭਾਰਤੀ ਤਕਨਾਲੋਜੀ ਸੰਸਥਾਨ, ਬੰਬੇ ਦੇ ਸਹਿਯੋਗ ਨਾਲ ਮੰਤਰਾਲੇ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਪਹਿਲੇ ਮਾਈਨਿੰਗ ਸਟਾਰਟ-ਅੱਪ ਸੰਮੇਲਨ ਦਾ ਉਦਘਾਟਨ ਕਰਨਗੇ। ਖਾਣਾਂ, ਕੋਲਾ ਅਤੇ ਰੇਲਵੇ ਰਾਜ ਮੰਤਰੀ ਸ਼੍ਰੀ ਰਾਓਸਾਹਿਬ ਪਾਟਿਲ ਦਾਨਵੇ ਸੰਮੇਲਨ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਹ ਵਿਲੱਖਣ ਸੰਮੇਲਨ ਮੁੱਖ ਤੌਰ 'ਤੇ ਨਵੀਨਤਾ ਅਤੇ ਤਕਨੀਕਾਂ 'ਤੇ ਧਿਆਨ ਕੇਂਦਰਿਤ ਕਰੇਗਾ, ਜੋ ਪ੍ਰਦਰਸ਼ਨ, ਸੁਰੱਖਿਆ ਅਤੇ ਖਣਨ ਅਤੇ ਧਾਤੂ ਵਿਗਿਆਨ ਦੇ ਖੇਤਰ ਵਿੱਚ ਖੁਦਮੁਖਤਿਆਰੀ ਬਣਾਉਣ ਵਿੱਚ ਸਹਾਇਤਾ ਅਤੇ ਸੁਧਾਰ ਕਰਨਗੀਆਂ।
ਦੇਸ਼ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋਸਿਸਟਮ ਹੋਣ ਦੇ ਨਾਲ, ਮਾਈਨਿੰਗ ਸੈਕਟਰ ਵਿੱਚ ਚੁਣੌਤੀਆਂ ਨੂੰ ਹੱਲ ਕਰਨ, ਖੋਜ ਅਤੇ ਮਾਈਨਿੰਗ ਵਿੱਚ ਨਵੀਆਂ ਤਕਨੀਕਾਂ ਦਾ ਲਾਭ ਲੈ ਕੇ ਮਾਈਨਿੰਗ ਉਦਯੋਗ ਲਈ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਅਤੇ ਮਾਈਨਿੰਗ ਨੂੰ ਵਧਾਉਣ ਅਤੇ ਦੇਸ਼ ਦੇ ਖਣਿਜ ਉਤਪਾਦਨ ਵਿੱਚ ਸਟਾਰਟ-ਅੱਪਸ ਨੂੰ ਸ਼ਾਮਲ ਕਰਨ ਦੀ ਗੁੰਜਾਇਸ਼ ਹੈ।
ਇਸ ਸਮਾਗਮ ਦੌਰਾਨ, ਖਾਣਾਂ ਬਾਰੇ ਮੰਤਰਾਲਾ ਖਣਨ ਅਤੇ ਧਾਤੂ ਵਿਗਿਆਨ ਦੇ ਖੇਤਰ ਵਿੱਚ ਸਟਾਰਟ-ਅੱਪਸ ਨਾਲ ਚਰਚਾ ਕਰੇਗਾ ਅਤੇ ਇਹ ਦੱਸੇਗਾ ਕਿ ਕਿਵੇਂ ਵੱਖ-ਵੱਖ ਤਕਨਾਲੋਜੀਆਂ ਨਾਲ ਲੈਸ ਇਹ ਸਟਾਰਟ-ਅੱਪ ਖਣਨ ਖੇਤਰ ਦੀਆਂ ਗਤੀਵਿਧੀਆਂ ਵਿੱਚ ਯੋਗਦਾਨ ਪਾ ਸਕਦੇ ਹਨ ਅਤੇ ਖੋਜ ਅਤੇ ਖਣਨ ਦੀਆਂ ਸਮਰੱਥਾਵਾਂ ਅਤੇ ਮਾਈਨਿੰਗ ਸੈਕਟਰ ਦੀ ਕੁਸ਼ਲਤਾ ਨੂੰ ਵਧਾ ਸਕਦੇ ਹਨ।
ਇਹ ਸੰਮੇਲਨ ਖਣਿਜ ਖੋਜ ਖੇਤਰ ਦੇ ਪ੍ਰਮੁੱਖ ਉਦਯੋਗਾਂ, ਵਿੱਤੀ ਸੰਸਥਾਵਾਂ ਅਤੇ ਬੈਂਕਾਂ ਨਾਲ ਗੱਲਬਾਤ 'ਤੇ ਵੀ ਧਿਆਨ ਕੇਂਦਰਿਤ ਕਰੇਗਾ। ਖੋਜ, ਵਰਚੁਅਲ ਰਿਐਲਿਟੀ, ਆਟੋਮੇਸ਼ਨ, ਡਰੋਨ ਤਕਨਾਲੋਜੀ, ਕੰਸਲਟੈਂਸੀ ਆਦਿ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਵਿਦਿਆਰਥੀ ਅਤੇ ਨੌਜਵਾਨ ਪੇਸ਼ੇਵਰ ਵੀ ਇਸ ਸਮਾਗਮ ਤੋਂ ਲਾਭ ਪ੍ਰਾਪਤ ਕਰਨਗੇ। ਇਸ ਸੰਮੇਲਨ ਵਿੱਚ 120 ਤੋਂ ਵੱਧ ਸਟਾਰਟ-ਅੱਪ ਅਤੇ 20 ਪ੍ਰਮੁੱਖ ਉਦਯੋਗ ਹਿੱਸਾ ਲੈਣਗੇ।
ਭਾਰਤ ਦੀ ਵਪਾਰਕ ਰਾਜਧਾਨੀ ਮੁੰਬਈ ਵਿੱਚ ਪਹਿਲੇ ਮਾਈਨਿੰਗ ਸਟਾਰਟ-ਅੱਪ ਸੰਮੇਲਨ ਵਿੱਚ ਖਣਨ ਖੇਤਰ ਵਿੱਚ ਤਕਨਾਲੋਜੀ ਦੀ ਉੱਨਤੀ ਨੂੰ ਦਰਸਾਉਂਦੀ ਕਲਾ ਪ੍ਰਦਰਸ਼ਨੀ, ਉਦਯੋਗਾਂ ਅਤੇ ਅਕਾਦਮੀਆਂ ਨਾਲ ਤਕਨੀਕੀ ਸੈਸ਼ਨ ਅਤੇ ਪੈਨਲ ਚਰਚਾ, ਸਟਾਰਟ-ਅਪਸ ਵਲੋਂ ਪੇਸ਼ਕਾਰੀਆਂ, ਬ੍ਰੇਨਸਟਾਰਮਿੰਗ ਸੈਸ਼ਨ ਸੰਮੇਲਨ ਦੀਆਂ ਕੁਝ ਮੁੱਖ ਝਲਕੀਆਂ ਹੋਣਗੀਆਂ।
*****
ਆਰਕੇਪੀ
(Release ID: 1928476)
Visitor Counter : 146