ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅਬੁਜਾ ਯਾਤਰਾ ਦੇ ਦੌਰਾਨ ਨਾਈਜੀਰੀਆ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕੀਤੀ


ਮੇਕ ਇਨ ਇੰਡੀਆ, ਮੇਕ ਫੋਰ ਦ ਵਰਲਡ – ‘ਤੇ ਸਰਕਾਰ ਦਾ ਫੋਕਸ; ਪ੍ਰਤੀਕੂਲ ਸਥਿਤੀਆਂ ਵਿੱਚ ਦੇਸ਼ ਦੀ ਰੱਖਿਆ ਦੇ ਲਈ ਹਥਿਆਰਬੰਦ ਬਲਾਂ ਦੀ ਸਰਾਹਨਾ ਕੀਤੀ

Posted On: 30 MAY 2023 1:28PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 29 ਮਈ, 2023 ਨੂੰ ਅਬੁਜਾ ਵਿੱਚ ਇੰਡੀਅਨ ਹਾਈ ਕਮਿਸ਼ਨ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਨਾਈਜੀਰੀਆ ਵਿੱਚ ਵਸੇ ਪ੍ਰਵਾਸੀ ਭਾਰਤੀਆਂ ਦੇ ਨਾਲ ਗੱਲਬਾਤ ਕੀਤੀ। ਇਸ ਪ੍ਰੋਗਰਾਮ ਵਿੱਚ ਨਾ ਸਿਰਫ਼ ਅਬੁਜਾ ਤੋਂ, ਬਲਕਿ ਨਾਈਜੀਰੀਆ ਦੇ ਹੋਰ ਸ਼ਹਿਰਾਂ ਜਿਹੇ ਲਾਗੋਸ ਤੋਂ ਵੀ ਭਾਰਤੀ ਭਾਈਚਾਰੇ ਨੇ ਹਿੱਸਾ ਲਿਆ।

 

ਰਕਸ਼ਾ ਮੰਤਰੀ ਨੇ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਅਤੇ ਸਰਕਾਰ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਪ੍ਰਗਤੀਸ਼ੀਲ ਯੋਜਨਾਵਾਂ ਦੇ ਕਾਰਨ ਆਲਮੀ ਮੰਚ ‘ਤੇ ਭਾਰਤ ਦੀ ਵਧਦੀ ਭੂਮਿਕਾ ਬਾਰੇ ਚਰਚਾ ਕੀਤੀ। ਰਕਸ਼ਾ ਮੰਤਰੀ ਨੇ ਜਦੋਂ ਪ੍ਰਵਾਸੀ ਭਾਰਤੀਆਂ ਦੀ ਵਧਦੀ ਸਾਖ ਬਾਰੇ ਗੱਲ ਕੀਤੀ, ਤਦ ਪ੍ਰਵਾਸੀ ਭਾਰਤੀ ਪ੍ਰਸੰਨਤਾ ਨਾਲ ਝੂਮ ਉਠੇ। ਉਨ੍ਹਾਂ ਨੇ ਨਾਈਜੀਰੀਆ ਵਿੱਚ ਭਾਰਤੀ ਭਾਈਚਾਰੇ ਦੇ ਸਕਾਰਾਤਮਕ ਯੋਗਦਾਨ ਦੀ ਸਰਾਹਨਾ ਕੀਤੀ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਭਾਰਤੀ ਝੰਡੇ ਨੂੰ ਇਸੇ ਪ੍ਰਕਾਸ ਸਿਖਰ ‘ਤੇ ਲਹਿਰਾਉਂਦੇ ਰਹਿਣਗੇ।

 

ਸ਼੍ਰੀ ਰਾਜਨਾਥ ਸਿੰਘ ਨੇ ‘ਆਤਮਨਿਰਭਰਤਾ’ ‘ਤੇ ਸਰਕਾਰ ਦਾ ਵਿਸ਼ੇਸ਼ ਧਿਆਨ ਅਤੇ ‘ਮੇਕ ਇਨ ਇੰਡੀਆ, ਮੇਕ ਫੋਰ ਦ ਵਰਲਡ’ ਦੇ ਉਦੇਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਹਾਲ ਦੇ ਵਰ੍ਹਿਆਂ ਵਿੱਚ ਰੱਖਿਆ ਨਿਰਯਾਤ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ‘ਤੇ ਬਲ ਦਿੱਤਾ। ਉਨ੍ਹਾਂ ਨੇ ਪ੍ਰਤੀਕੂਲ ਸਥਿਤੀਆਂ ਵਿੱਚ ਕਿਸੇ ਵੀ ਖਤਰੇ ਜਾਂ ਚੁਣੌਤੀ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਦੇ ਲਈ ਹਥਿਆਰਬੰਦ ਬਲਾਂ ਦੀਆਂ ਸਮਰੱਥਾਵਾਂ ਦੀ ਵੀ ਸਰਾਹਨਾ ਕੀਤੀ।

 

ਬਾਅਦ ਵਿੱਚ, ਰਕਸ਼ਾ ਮੰਤਰੀ ਨੇ ਇੰਡੀਅਨ ਹਾਈ ਕਮਿਸ਼ਨਰ ਦੁਆਰਾ ਆਯੋਜਿਤ ਰਾਤ ਦੇ ਭੋਜਨ (ਡਿਨਰ) ਵਿੱਚ ਚੀਫ਼ ਜਸਟਿਸ ਅਤੇ ਕਾਰਜਕਾਰੀ ਰੱਖਿਆ ਮੰਤਰੀ ਸਹਿਤ ਨਾਈਜੀਰੀਆ ਦੇ ਪਤਵੰਤਿਆਂ ਦੇ ਨਾਲ ਗੱਲਬਾਤ ਕੀਤੀ।

 

ਸ਼੍ਰੀ ਰਾਜਨਾਥ ਸਿੰਘ ਨਾਈਜੀਰੀਆ ਦੇ ਰਾਸ਼ਟਰਪਤੀ ਸ਼੍ਰੀ ਬੋਲਾ ਤਿਨੁਬੂ ਦੇ ਸਹੁੰ ਚੁੱਕਣ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਅਬੁਜਾ ਵਿੱਚ ਸਨ। ਨਾਈਜੀਰੀਆ ਵਿੱਚ 50,000 ਤੋਂ ਭਾਰਤੀ ਰਹਿੰਦੇ ਹਨ। ਨਾਈਜੀਰੀਆ ਵਿੱਚ ਸੱਭ ਤੋਂ ਵੱਧ ਰੋਜ਼ਗਾਰ ਦੇਣ ਵਾਲੀਆਂ ਕੰਪਨੀਆਂ ਵਿੱਚ ਭਾਰਤੀ ਸਵਾਮਿਤਵ/ਸੰਚਾਲਿਤ ਕੰਪਨੀਆਂ ਸ਼ਾਮਲ ਹਨ।

*****

ਏਬੀਬੀ/ਸੇੱਵੀ


(Release ID: 1928434) Visitor Counter : 104