ਇਸਪਾਤ ਮੰਤਰਾਲਾ
azadi ka amrit mahotsav g20-india-2023

ਵਿੱਤ ਵਰ੍ਹੇ 2022-23 ਦੀ ਚੌਥੀ ਤਿਮਾਹੀ ਵਿੱਚ ਮੌਇਲ ਨੇ 4.02 ਲੱਖ ਟਨ ਮੈਂਗਨੀਜ਼ ਧਾਤੂ ਦਾ ਰਿਕਾਰਡ ਉਤਪਾਦਨ ਕੀਤਾ; ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ 7 ਪ੍ਰਤੀਸ਼ਤ ਦਾ ਵਾਧਾ


ਕੰਪਨੀ ਦੀ ਸਥਾਪਨਾ ਦੇ ਬਾਅਦ ਵਿੱਤ ਵਰ੍ਹੇ 2023 ਵਿੱਚ ਦੂਸਰਾ ਸਭ ਤੋਂ ਉੱਚਾ ਉਤਪਾਦਨ ਰਿਕਾਰਡ

ਮੌਇਲ ਵਿੱਤ ਵਰ੍ਹੇ 2024 ਵਿੱਚ ਦੋ ਅੰਕਾਂ ਵਿੱਚ ਉਤਪਾਦਨ ਵਾਧੇ ਦਾ ਟੀਚਾ ਨਿਰਧਾਰਿਤ ਕਰੇਗਾ

Posted On: 29 MAY 2023 4:45PM by PIB Chandigarh

ਮੌਇਲ ਲਿਮਿਟਿਡ ਦੇ ਨਿਰਦੇਸ਼ਕ ਮੰਡਲ ਨੇ 31 ਮਾਰਚ, 2023 ਨੂੰ ਸਮਾਪਤ ਹੋਈ ਚੌਥੀ ਤਿਮਾਹੀ ਅਤੇ ਵਿੱਤੀ ਵਰ੍ਹੇ ਦੇ ਲਈ ਵਿੱਤੀ ਨਤੀਜਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਵਰ੍ਹੇ 2022-23 ਦੀ  ਚੌਥੀ ਤਿਮਾਹੀ ਵਿੱਚ, ਮੌਇਲ ਨੇ 4.02 ਲੱਖ ਟਨ ਮੈਂਗਨੀਜ਼ ਧਾਤੂ ਦਾ ਉਤਪਾਦਨ ਕੀਤਾ, ਇਹ ਪਿਛਲੇ ਵਰ੍ਹੇ ਦੀ ਇਸੇ ਅਵਧੀ(ਸੀਪੀਐੱਲਵਾਈ) ਦੀ ਤੁਲਨਾ ਵਿੱਚ 7 ਪ੍ਰਤੀਸ਼ਤ ਵਧ ਹੈ। ਤਿਮਾਹੀ ਦੇ ਦੌਰਾਨ ਵਿਕਰੀ ਵਧ ਕੇ 3.91 ਲੱਖ ਟਨ ਹੋ ਹਈ, ਜੋ ਪਿਛਲੇ ਵਿੱਤ ਵਰ੍ਹੇ ਦੀ ਤੁਲਨਾ ਵਿੱਚ 3 ਪ੍ਰਤੀਸ਼ਤ ਅਧਿਕ ਹੈ। ਇਸ ਤਿਮਾਹੀ ਦੇ ਦੌਰਾਨ ਇਲੈਕਟ੍ਰੋਲਾਈਟਿਕ ਮੈਂਗਨੀਜ਼ ਡਾਈਆਕਸਾਈਡ (ਈਐੱਮਡੀ) ਵਿਕਰੀ ਰੈਵਨਿਊ ਵਿੱਚ ਸਲਾਨਾ ਅਧਾਰ ’ਤੇ 48 ਪ੍ਰਤੀਸ਼ਤ ਦਾ ਸੁਧਾਰ ਹੋਇਆ।

 

ਵਿੱਤ ਵਰ੍ਹੇ 2023 ਵਿੱਚ ਮੌਇਲ ਕੰਪਨੀ ਨੇ ਆਪਣੀ ਸਥਾਪਨਾ ਦੇ ਬਾਅਦ ਤੋਂ ਦੂਸਰਾ ਸਭ ਤੋਂ ਵਧ ਉਤਪਾਦਨ ਦਰਜ ਕੀਤਾ। ਇਸ ਸਾਲ ਮੈਂਗਨੀਜ਼ ਧਾਤੂ ਦੀ ਵਿਕਲੀ 11.78 ਲੱਖ ਟਨ ਰਹੀ, ਜੋ ਮਾਰਕੀਟ ਸਥਿਤੀਆਂ ਦੇ ਕਾਰਨ ਵਿੱਤ ਵਰ੍ਹੇ 2022 ਦੀ ਤੁਲਨਾ ਵਿੱਚ ਥੋੜ੍ਹੀ ਜਿਹੀ ਘੱਟ ਹੈ। ਵਿੱਚ ਵਰ੍ਹੇ 2023 ਦੇ ਦੌਰਾਨ ਈਐੱਮਡੀ ਦਾ ਵਿਕਰੀ ਕਾਰੋਬਾਰ ਵੀ ਇੱਕ ਨਵੀਂ ਉੱਚਾਈ ’ਤੇ ਪਹੁੰਚ ਗਿਆ, ਜਿਸ ਵਿੱਚ ਸੀਪੀਐੱਲਵਾਈ ਤੋਂ 100% ਤੋਂ ਵੀ ਵਧ ਦਾ ਵਾਧਾ ਦਰਜ ਕੀਤਾ ਗਿਆ।

 

https://static.pib.gov.in/WriteReadData/userfiles/image/image001DXL8.jpg

   

 ਕੰਪਨੀ ਨੇ ਵਿੱਤ ਵਰ੍ਹੇ 2023 ਵਿੱਚ 245 ਕਰੋੜ ਰੁਪਏ ਦਾ ਰਿਕਾਰਡ ਪੂੰਜੀਗਤ ਖਰਚ (ਕੈਪੈਕਸ) ਹਾਸਲ ਕੀਤਾ, ਜੋ ਵਰ੍ਹੇ ਦੇ ਸੁੱਧ ਲਾਭ (ਪੀਏਟੀ) ਦੇ ਲਗਭਗ ਬਰਾਬਰ ਹੈ। ਮੌਇਲ ਨੇ ਵਿੱਤ ਵਰ੍ਹੇ 2023 ਵਿੱਚ 41,762 ਮੀਟਰ ਦੀ ਸਭ ਤੋਂ ਵਧੀਆ ਖੋਜ ਕੋਰ ਡ੍ਰਿਲਿੰਗ ਕੀਤੀ ਹੈ ਜੋ ਪਿਛਲੇ 5 ਵਰ੍ਹਿਆਂ ਵਿੱਚ ਪ੍ਰਾਪਤ ਔਸਤ ਖੋਜ ਦਾ 2.7 ਗੁਣਾ ਹੈ। ਇਹ ਨਾ ਕੇਵਲ ਆਪਣੀ ਮੌਜੂਦਾ ਖਾਣਾਂ ਤੋਂ ਵਧੇ ਹੋਏ ਉਤਪਾਦਨਾਂ ਦਾ ਅਧਾਰ ਬਣੇਗਾ, ਬਲਕਿ ਦੇਸ਼ ਵਿੱਚ ਨਵੀਂ ਮੈਂਗਨੀਜ਼ ਖਾਣਾਂ ਨੂੰ ਖੋਲ੍ਹਣ ਦੀ ਨੀਂਹ ਦੇ ਰੂਪ ਵਿੱਚ ਵੀ ਕੰਮ ਕਰੇਗਾ।

ਕੰਪਨੀ ਨੇ ਵਿੱਤ ਵਰ੍ਹੇ 2023 ਦੇ ਦੌਰਾਨ 334.45 ਕਰੋੜ ਰੁਪਏ ਅਤੇ 250.59 ਕਰੋੜ ਰੁਪਏ ਦਾ ਟੈਕਸ ਪੂਰਵ  ਲਾਭ (ਪੀਬੀਟੀ) ਅਤੇ ਟੈਕਸ ਬਾਅਦ ਲਾਭ (ਪੀਏਟੀ) ਅਰਜਿਤ ਕੀਤਾ ਹੈ। ਮੌਇਲ ਦੁਆਰਾ ਇਸ ਵਰ੍ਹੇ ਦੇ ਲਈ ਕੁੱਲ ਲਾਭਅੰਸ਼ 3.69 ਰੁਪਏ ਪ੍ਰਤੀ ਸ਼ੇਅਰ ਹੈ (3.00 ਰੁਪਏ ਪ੍ਰਤੀ ਸ਼ੇਅਰ ਦੇ ਭੁਗਤਾਨ ਕੀਤੇ ਗਏ ਅੰਤਰਿਮ ਲਾਭਅੰਸ਼ ਸਮੇਤ)।

ਇਸ ਮੌਕੇ ’ਤੇ ਮੌਇਲ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਅਜੀਤ ਕੁਮਾਰ ਸਕਸੈਨਾ ਨੇ ਦੱਸਿਆ ਕਿ ਕੰਪਨੀ ਉੱਚ ਵਿਕਾਸ ਦਰ ਹਾਸਲ ਕਰਨ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਅਤੇ ਇਸ ਦੇ ਲਈ ਵਿਸ਼ੇਸ਼ ਯੋਜਨਾਵਾਂ ਪਹਿਲਾਂ ਹੀ ਬਣਾਈਆਂ ਜਾ ਚੁੱਕਿਆਂ ਹਨ। ਕੰਪਨੀ ਵਿੱਤ ਵਰ੍ਹੇ 2024 ਵਿੱਚ ਦੋਹਰੇ ਅੰਕਾਂ ਵਿੱਚ ਉਤਪਾਦਨ ਵਾਧੇ ਦੇ ਟੀਚੇ ਦੇ ਬਾਰੇ ਵਿੱਚ ਪੂਰੀ ਤਰ੍ਹਾਂ ਆਸ਼ਵਸਤ ਹੈ।

ਮੌਇਲ ਲਿਮਿਟਿਡ ਭਾਰਤ ਸਰਕਾਰ ਦੇ ਸਟੀਲ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਦੇ ਤਹਿਤ ਇੱਕ ਅਨੁਸੂਚੀ- ਮਿਨੀਰਤਨ ਸ਼੍ਰੇਣੀ-1 ਸੀਪੀਐੱਸਈ ਹੈ। ਮੌਇਲ 45 ਪ੍ਰਤੀਸ਼ਤ ਦੀ ਮਾਰਕੀਟ ਹਿੱਸੇਦਾਰੀ ਦੇ ਨਾਲ ਦੇਸ਼ ਵਿੱਚ ਮੈਂਗਨੀਜ਼ ਧਾਤੂ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਹ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਰਾਜ ਵਿੱਚ ਗਿਆਰਾਂ ਖਾਣਾਂ ਦਾ ਸੰਚਾਲਨ ਕਰ ਰਿਹਾ ਹੈ। ਕੰਪਨੀ ਨੇ 2030 ਤੱਕ ਆਪਣਾ ਉਤਪਾਦਨ ਲਗਭਗ ਦੁੱਗਣਾ ਕਰ ਕੇ 3.00 ਮਿਲੀਅਨ ਟਨ ਤੱਕ ਪਹੁੰਚਾਉਣ ਦਾ ਅਭਿਲਾਸ਼ੀ ਟੀਚਾ ਰੱਖਿਆ ਹੈ। ਮੌਇਲ ਮੱਧ ਪ੍ਰਦੇਸ਼ ਰਾਜ ਦੇ ਹੋਰ ਖੇਤਰਾਂ ਤੋਂ ਇਲਾਵਾ ਗੁਜਰਾਤ, ਰਾਜਸਥਾਨ ਅਤੇ ਓਡੀਸ਼ਾ ਰਾਜ ਵਿੱਚ ਵੀ ਵਪਾਰਕ ਮੌਕਿਆਂ ਦੀ ਕੋਜ ਕਰ ਰਿਹਾ ਹੈ।

*****

ਕੇਐੱਸ



(Release ID: 1928424) Visitor Counter : 116