ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਦੀ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਸੰਪਰਕ, ਸਹਿਯੋਗ ਅਤੇ ਸਹਾਇਤਾ ਦੇ ਮੌਕਿਆਂ ਦੀ ਭਾਲ (ਤਲਾਸ਼) ਲਈ ਸਿੰਗਾਪੁਰ ਦੀ ਤਿੰਨ ਦਿਨੀਂ ਯਾਤਰਾ

Posted On: 28 MAY 2023 3:49PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਮੌਜੂਦਾ ਸਬੰਧਾਂ ਨੂੰ ਸਸ਼ਕਤ ਕਰਨ  ਅਤੇ ਸਿੱਖਿਆ ਅਤੇ ਕੌਸ਼ਲ ਵਿਕਾਸ ਵਿੱਚ ਦੁਵੱਲੇ ਜੁੜਾਵ ਦੇ ਦਾਇਰੇ ਨੂੰ ਵਿਆਪਕ ਬਣਾਉਣ ਦੇ ਮੌਕਿਆਂ ਦੀ ਤਲਾਸ਼ ਕਰਨ ਲਈ ਅੱਜ ਸਿੰਗਾਪੁਰ ਦੀ ਤਿੰਨ ਦਿਨੀਂ ਯਾਤਰਾ ‘ਤੇ ਜਾ ਰਹੇ ਹਨ।

 

ਸ਼੍ਰੀ ਪ੍ਰਧਾਨ ਆਪਣੀ ਇਸ ਯਾਤਰਾ ਦੌਰਾਨ ਸਿੰਗਾਪੁਰ ਸਰਕਾਰ ਦੇ ਵਿਭਿੰਨ ਪ੍ਰਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ, ਜਿਨ੍ਹਾਂ ਵਿੱਚ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਸ਼੍ਰੀ ਲਾਰੈਂਸ ਵੌਂਗ (Mr. Lawrence Wong), ਸੀਨੀਅਰ ਮੰਤਰੀ ਸ਼੍ਰੀ ਥਰਮਨ ਸ਼ਨਮੁਗਰਤਨਮ (Mr. Tharman Shanmugaratnam), ਵਿਦੇਸ਼ ਮੰਤਰੀ ਡਾ. ਵਿਵਿਯਨ ਬਾਲਕ੍ਰਿਸ਼ਣਨ, ਵਪਾਰ ਅਤੇ ਉਦਯੋਗ ਮੰਤਰੀ ਸ਼੍ਰੀ ਗਨ ਕਿਮ ਯੋਂਗ ਅਤੇ ਸਿੱਖਿਆ ਮੰਤਰੀ ਸ਼੍ਰੀ ਚਾਨ ਚੁਨ ਸਿੰਗ ਸ਼ਾਮਲ ਹਨ।

 

ਸ਼੍ਰੀ ਪ੍ਰਧਾਨ ਸਿੰਗਾਪੁਰ ਸਪੈਕਟ੍ਰਾ ਸੈਕੰਡਰੀ ਸਕੂਲ, ਨਾਨਯਾਂਗ ਟੈਕਨੋਲੋਜੀਕਲ ਯੂਨੀਵਰਸਿਟੀ (ਐੱਨਟੀਯੂ), ਇੰਸਟੀਟਿਊਟ ਆਵ੍ ਟੈਕਨੀਕਲ ਐਜੂਕੇਸ਼ਨ ਐਂਡ ਐਜੂਕੇਸ਼ਨਲ ਸਰਵਿਸਿਜ਼ (ਆਈਟੀਈਈਐੱਸ), ਸਿੰਗਾਪੁਰ ਯੂਨੀਵਰਸਿਟੀ ਆਵ੍ ਟੈਕਨੋਲੋਜੀ ਐਂਡ ਡਿਜ਼ਾਈਨ (ਐੱਸਯੂਟੀਡੀ) ਸਮੇਤ ਵਿਭਿੰਨ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਨਗੇ। ਉਹ ਸਿੰਗਾਪੁਰ ਸਰਕਾਰ ਦੇ ਪ੍ਰਸ਼ਾਸਨਿਕ ਨਿਯੰਤਰਨ (ਕੰਟਰੋਲ) ਵਿੱਚ ਸੰਚਾਲਿਤ ਨੋਡਲ ਏਜੰਸੀ ਸਕਿੱਲ ਫਿਊਚਰ ਸਿੰਗਾਪੁਰ (ਐੱਸਐੱਸਜੀ) ਦੇ ਨਾਲ ਵੀ ਵਿਚਾਰ-ਵਟਾਂਦਰਾ ਕਰਨਗੇ। ਇਹ ਸੰਸਥਾ ਭਵਿੱਖ ਕੌਸ਼ਲ ‘ਤੇ ਅਧਾਰਿਤ ਗਤੀਵਿਧੀਆਂ ਦੇ ਲਾਗੂਕਰਨ ਨੂੰ ਸੰਚਾਲਿਤ ਕਰਦੀ ਹੈ।

 

ਸ਼੍ਰੀ ਧਰਮੇਂਦਰ  ਪ੍ਰਧਾਨ ਆਪਣੀ ਇਸ ਯਾਤਰਾ ਦੌਰਾਨ ਪ੍ਰਵਾਸੀ ਭਾਰਤੀ ਨਾਗਰਿਕਾਂ ਅਤੇ ਓਡੀਆ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਸਿੱਖਿਆ ਮੰਤਰੀ ਸਿੰਗਾਪੁਰ ਵਿੱਚ ਆਈਆਈਟੀ ਅਤੇ ਆਈਆਈਐੱਮ ਦੇ ਸਾਬਕਾ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਨਗੇ।

 

ਭਾਰਤ ਅਤੇ ਸਿੰਗਾਪੁਰ ਦਰਮਿਆਨ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਸਾਂਝੇਦਾਰੀ ਰਹੀ ਹੈ। ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਸਿੱਖਿਆ ਕਾਰਜ ਸਮੂਹ ਦੁਆਰਾ ਧਿਆਨ ਦਿੱਤੇ ਜਾਣ ਵਾਲੇ ਪ੍ਰਮੁੱਖ ਖੇਤਰਾਂ ਵਿੱਚੋਂ ਉਮਰ ਭਰ ਸਿੱਖਣ ਅਤੇ ਕਾਰਜ ਕੁਸ਼ਲਤਾ ਦੇ ਭਵਿੱਖ ਨੂੰ ਹੁਲਾਰਾ ਦੇਣਾ ਹੈ। ਸਿੰਗਾਪੁਰ ਦੇ ਸਿੱਖਿਆ ਮੰਤਰਾਲੇ ਅਤੇ ਵਪਾਰ ਅਤੇ ਉਦਯੋਗ ਮੰਤਰਾਲੇ ਦੇ ਸਹਿਯੋਗ ਨਾਲ 25 ਅਪ੍ਰੈਲ, 2023 ਨੂੰ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਤੀਸਰੀ ਸਿੱਖਿਆ ਕਾਰਜ ਸਮੂਹ ਦੀ ਮੀਟਿੰਗ ਦੌਰਾਨ ‘‘ਭਵਿੱਖ ਦੇ  ਕਾਰਜ: ਕੌਸ਼ਲ ਵਾਸਤੂਕਲਾ ਅਤੇ ਭਾਰਤ ਤੇ ਸਿੰਗਾਪੁਰ ਦੇ ਸ਼ਾਸਨ ਮਾਡਲ’’ ‘ਤੇ ਇੱਕ ਸੰਯੁਕਤ ਵਰਕਸ਼ਾਪ ਆਯੋਜਿਤ ਕੀਤੀ ਗਈ ਸੀ। ਇਸ ਪ੍ਰੋਗਰਾਮ ਦੌਰਾਨ ਹੋਇਆ ਵਿਚਾਰ-ਵਟਾਂਦਰਾ ਭਾਰਤ ਅਤੇ ਸਿੰਗਾਪੁਰ ਦਰਮਿਆਨ ਭਵਿੱਖ ਦੇ ਕੌਸ਼ਲ ਸਹਿਯੋਗ ਲਈ ਇੱਕ ਰੋਡਮੈਪ ਬਣਾਉਣ ਵਿੱਚ ਆਪਣਾ ਯੋਗਦਾਨ ਦੇਵੇਗਾ।

 

******

ਐੱਨਬੀ/ਏਕੇ/ਏਕੇ


(Release ID: 1928102) Visitor Counter : 121