ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਕੇਂਦਰੀ ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਖੂੰਟੀ ਵਿੱਚ ਆਯੋਜਿਤ ਮਹਿਲਾ ਸੰਮੇਲਨ ਦੀ ਸ਼ੋਭਾ ਵਧਾਈ

Posted On: 25 MAY 2023 2:14PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ  (25 ਮਈ,  2023 )  ਝਾਰਖੰਡ ਦੇ ਖੂੰਟੀ ਵਿੱਚ ਕੇਂਦਰੀ ਕਬਾਇਲੀ ਮਾਮਲੇ ਮੰਤਰਾਲੇ  ਦੁਆਰਾ ਆਯੋਜਿਤ ਇੱਕ ਮਹਿਲਾ ਸੰਮੇਲਨ ਵਿੱਚ ਹਿੱਸਾ ਲਿਆ ਅਤੇ ਉਸ ਨੂੰ ਸੰਬੋਧਨ ਕੀਤਾ।  ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾ ਹੋਣਾ ਜਾਂ ਆਦਿਵਾਸੀ ਸਮਾਜ ਵਿੱਚ ਜਨਮ ਲੈਣਾ ਕੋਈ ਨੁਕਸਾਨ ਦੀ ਗੱਲ ਨਹੀਂ ਹੈ।  ਉਨ੍ਹਾਂ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਮਹਿਲਾਵਾਂ  ਦੇ ਯੋਗਦਾਨ ਦੀਆਂ ਅਣਗਿਣਤ ਪ੍ਰੇਰਕ ਉਦਾਹਰਣਾਂ ਮੌਜੂਦ ਹਨ ਅਤੇ ਮਹਿਲਾਵਾਂ ਨੇ ਸਮਾਜਿਕ ਸੁਧਾਰ,  ਰਾਜਨੀਤੀ, ਅਰਥਵਿਵਸਥਾ,  ਸਿੱਖਿਆ,  ਵਿਗਿਆਨ ਅਤੇ ਖੋਜ, ਕਾਰੋਬਾਰ, ਖੇਡਾਂ ਅਤੇ ਹਥਿਆਰਬੰਦ ਅਤੇ ਕਈ ਹੋਰ ਖੇਤਰਾਂ ਵਿੱਚ ਅਮੁੱਲ ਯੋਗਦਾਨ ਦਿੱਤਾ ਹੈ।  ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਸਫ਼ਲ ਹੋਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੀ ਪ੍ਰਤਿਭਾ ਨੂੰ ਪਹਿਚਾਨਣ ਅਤੇ ਦੂਸਰਿਆਂ  ਦੇ ਪੈਮਾਨੇ ‘ਤੇ ਆਪਣਾ ਮੁਲਾਂਕਣ ਨਾ ਕਰਨ। ਉਨ੍ਹਾਂ ਨੇ ਮਹਿਲਾਵਾਂ ਨੂੰ ਆਪਣੇ ਅੰਦਰ ਦੀ ਅਸੀਮ ਸ਼ਕਤੀ ਜਗਾਉਣ ਦਾ ਤਾਕੀਦ ਕੀਤੀ। 

ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਣ ਦੇ ਸਮਾਜਿਕ ਅਤੇ ਆਰਥਿਕ,  ਦੋਨੋਂ ਪਹਿਲੂ ਸਮਾਨ ਰੂਪ ਤੋਂ ਮਹੱਤਵਪੂਰਣ ਹਨ।  ਉਨ੍ਹਾਂ ਨੇ ਕਿਹਾ ਕਿ ਝਾਰਖੰਡ ਦੀਆਂ ਮਿਹਨਤੀ ਭੈਣ - ਬੇਟੀਆਂ ਰਾਜ ਦੀ ਅਰਥਵਿਵਸਥਾ  ਦੇ ਨਾਲ-ਨਾਲ ਦੇਸ਼  ਦੇ ਆਰਥਿਕ ਵਿਕਾਸ ਵਿੱਚ ਅਹਿਮ ਯੋਗਦਾਨ ਦੇਣ ਵਿੱਚ ਸਮਰੱਥ ਹਨ।  ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨੂੰ ਪਹਿਚਾਣਨ ਅਤੇ ‍ਆਤਮਵਿਸ਼ਵਾਸ  ਦੇ ਨਾਲ ਅੱਗੇ ਵਧਣ ਦੀ ਤਾਕੀਦ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾ ਸ਼ਕਤੀ ਝਾਰਖੰਡ ਦੀ ਗ੍ਰਾਮੀਣ ਅਰਥਵਿਵਸਥਾ ਨੂੰ ਊਰਜਾ ਪ੍ਰਦਾਨ ਕਰਦੀ ਹੈ।  ਇਸ ਨੂੰ ਦੇਖਦੇ ਹੋਏ ਝਾਰਖੰਡ ਵਿੱਚ ਅਧਿਕ ਤੋਂ ਅਧਿਕ ਮਹਿਲਾਵਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜਨਾ ਅਤੇ ਉਨ੍ਹਾਂ ਦੇ ਕੌਸ਼ਲ  ਦਾ ਵਿਕਾਸ ਕਰਕੇ ਰੋਜ਼ਗਾਰ ਪ੍ਰਦਾਨ ਕਰਨ ਦਾ ਕੰਮ ਬਹੁਤ ਜ਼ਰੂਰੀ ਹੈ।  ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਸੰਮੇਲਨ  ਦੇ ਮਾਧਿਅਮ ਨਾਲ ਮਹਿਲਾਵਾਂ ਆਪਣੇ ਅਧਿਕਾਰਾਂ ਅਤੇ ਸਰਕਾਰ ਦੁਆਰਾ ਉਨ੍ਹਾਂ  ਦੇ  ਹਿਤ ਵਿੱਚ ਸੰਚਾਲਿਤ ਵਿਭਿੰਨ ਯੋਜਨਾਵਾਂ  ਬਾਰੇ ਅਧਿਕ ਜਾਗਰੂਕ ਹੋਣਗੀਆਂ ।  

ਰਾਸ਼ਟਰਪਤੀ ਨੇ ਕਿਹਾ ਕਿ ਕਬਾਇਲੀ ਸਮਾਜ ਕਈ ਖੇਤਰਾਂ ਵਿੱਚ ਮਿਸਾਲੀ ਉਦਾਹਰਣ ਪ੍ਰਸਤੁਤ ਕਰਦਾ ਹੈ।  ਇਨ੍ਹਾਂ ਵਿੱਚੋਂ ਇੱਕ ਹੈ- ਆਦਿਵਾਸੀ ਸਮਾਜ ਵਿੱਚ ਦਹੇਜ ਪ੍ਰਥਾ ਦਾ ਨਾ ਹੋਣਾ।  ਉਨ੍ਹਾਂ ਨੇ ਦੱਸਿਆ ਕਿ ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕ,  ਇੱਥੋਂ ਤੱਕ ਕਿ ਸੁਸਿੱਖਿਅਤ ਲੋਕ ਵੀ,  ਅੱਜ ਤੱਕ ਦਹੇਜ ਪ੍ਰਥਾ ਨੂੰ ਨਹੀਂ ਛੱਡ ਪਾਏ ਹਨ। 

ਰਾਸ਼ਟਰਪਤੀ  ਦਾ ਭਾਸ਼ਣ ਪੜ੍ਹਣ ਲਈ ਇੱਥੇ ਕਲਿੱਕ ਕਰੋ 

 

*****

 

ਡੀਐੱਸ/ਐੱਸਐੱਚ


(Release ID: 1928003) Visitor Counter : 111