ਇਸਪਾਤ ਮੰਤਰਾਲਾ
ਆਰਆਈਐੱਨਐੱਲ ਨੇ ਕਸਟਮਰ ਮੀਟਿੰਗ 2023 ਦਾ ਆਯੋਜਨ ਕੀਤਾ
Posted On:
23 MAY 2023 11:48AM by PIB Chandigarh
ਆਰਆਈਐੱਨਐੱਲ, ਵਿਸ਼ਾਖਾਪਟਨਮ ਸਟੀਲ ਪਲਾਂਟ ਨੇ ਸੋਮਵਾਰ ਨੂੰ ਆਰਆਈਐੱਨਐੱਲ ਦੇ ਉੱਕੁਨਗਰਮ ਦੇ ਗੁਰਜਾਦਾ ਕਲਾਖੇਤ੍ਰਮ ਵਿੱਚ “ਗਾਹਕ ਬੈਠਕ” ਦਾ ਆਯੋਜਨ ਕੀਤਾ। ਨਿਰਯਾਤ ਗਾਹਕਾਂ ਦੇ ਨਾਲ-ਨਾਲ ਦੇਸ਼ ਭਰ ਦੇ ਲਗਭਗ 100 ਗਾਹਕਾਂ ਨੇ ਬੈਠਕ ਵਿੱਚ ਹਿੱਸਾ ਲਿਆ। ਆਰਆਈਐੱਨਐੱਲ ਦੇ ਕੋਲ ਪੂਰੇ ਭਾਰਤ ਵਿੱਚ ਸੰਚਾਲਿਤ 23 ਬ੍ਰਾਂਚਾਂ ਵਿੱਚ ਗਾਹਕਾਂ ਦਾ ਇੱਕ ਵੱਡਾ ਅਧਾਰ ਹੈ।

ਆਰਆਈਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਨੇ ਗਾਹਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਰਆਈਐੱਨਐੱਲ ਦਾ ਸਾਡੇ ਗਾਹਕਾਂ ਦੇ ਨਾਲ ਇੱਕ ਸੁੰਦਰ ਰਿਸ਼ਤਾ ਹੈ ਅਤੇ ਸਾਡੀ ਕਿਸਮਤ ਇੱਕ ਤਰ੍ਹਾਂ ਨਾਲ ਇੱਕ-ਦੂਸਰੇ ਦੇ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਗਾਹਕਾ ਨੂੰ ਅਨੁਰੋਧ ਕੀਤਾ ਕਿ ਉਹ ਕੰਪਨੀ ਦੇ ਵਿਕਾਸ ਪਥ ਦਾ ਹਿੱਸਾ ਬਣਨ ਅਤੇ ਆਰਆਈਐੱਨਐੱਲ ਦੀ ਮਾਰਕਿਟ ਹਿੱਸੇਦਾਰੀ ਵਧਾਉਣ ਵਿੱਚ ਮਦਦ ਕਰੋ। ਉਨ੍ਹਾਂ ਨੇ ਕਿਹਾ ਕਿ ਵਿੱਤ ਵਰ੍ਹੇ 2023-24 ਇੱਕ ਮਹੱਤਵਪੂਰਨ ਵਰ੍ਹੇ ਹੋਣ ਜਾ ਰਿਹਾ ਹੈ ਕਿਉਂਕਿ ਪਲਾਂਟ ਅਗਸਤ 23 ਤੋਂ ਉਤਪਾਦਨ ਵਧਾਉਣ ਦੇ ਲਈ ਤਿਆਰ ਹੈ ਅਤੇ ਭਰੋਸਾ ਦਿੱਤਾ ਕਿ ਗਾਹਕਾਂ ਦੀਆਂ ਜ਼ੂਰਰਤਾਂ ਨੂੰ ਬਿਹਤਰ ਉਤਪਾਦਨ ਪੱਧਰ ਨਾਲ ਪੂਰੀ ਤਰ੍ਹਾਂ ਨਾਲ ਪੂਰਾ ਕੀਤਾ ਜਾਵੇਗਾ।
ਸ਼੍ਰੀ ਡੀਕੇ ਮੋਹੰਤੀ, ਡਾਇਰੈਕਟਰ (ਕਮਰਸ਼ੀਅਲ), ਆਰਆਈਐੱਨਐੱਲ ਨੇ ਆਪਣੇ ਸੰਬੋਧਨ ਵਿੱਚ ਆਲਮੀ ਅਤੇ ਘਰੇਲੂ ਬਜ਼ਾਰ ਪਰਿਦ੍ਰਿਸ਼ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਰਆਈਐੱਨਐੱਲ ਆਪਣੇ ਕੀਮਤੀ ਗਾਹਕਾਂ ਦੇ ਹਿਤਾਂ ਦੀ ਰੱਖਿਆ ਕਰਨ ਦਾ ਪ੍ਰਯਾਸ ਕਰ ਰਹੀ ਹੈ ਅਤੇ ਹਮੇਸ਼ਾ ਕਰੇਗੀ। ਉਨ੍ਹਾਂ ਨੇ ਗਾਹਕਾਂ ਦੁਆਰਾ ਦਿਖਾਈ ਗਈ ਨਿਸ਼ਠਾ ਅਤੇ ਆਰਆਈਐੱਨਐੱਲ ਅਤੇ ਉਸ ਦੇ ਉਤਪਾਦਾਂ ਦੇ ਲਈ ਉਨ੍ਹਾਂ ਦੀ ਨਿਰੰਤਰ ਸੰਭਾਲ਼ ਦੀ ਸਰਾਹਨਾ ਕੀਤੀ ਹੈ।
ਬਾਅਦ ਵਿੱਚ, ਗਾਹਕਾਂ ਨੇ ਆਰਆਈਐੱਨਐੱਲ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਾਰਥਕ ਗੱਲਬਾਤ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਮਾਰਕੀਟਿੰਗ ਨਾਲ ਜੁੜੇ ਵਿਭਿੰਗ ਵਿਸ਼ਿਆਂ ਦੇ ਸਮਾਧਾਨ ਦਾ ਭਰੋਸਾ ਦਿੱਤਾ ਗਿਆ। ਪ੍ਰੋਗਰਾਮ ਤੋਂ ਬਾਅਕ ਕੁਝ ਗਾਹਕਾਂ ਨੂੰ ਆਰਆਈਐੱਨਐੱਲ ਦੀਆਂ ਵਿਭਿੰਨ ਉਤਪਾਦਨ ਇਕਾਈਆਂ ਅਤੇ ਮਾਰਕੀਟਿੰਗ ਦੇ ਕੇਂਦਰੀ ਡਿਸਪੈਚ ਯਾਰਡ ਵਿੱਚ ਲਿਜਾਇਆ ਗਿਆ। ਪ੍ਰੋਗਰਾਮ ਵਿੱਚ ਆਰਆਈਐੱਨਐੱਲ ਦੇ ਚੀਫ਼ ਜਰਨਲ ਮੈਨੇਜਰ, ਸੀਨੀਅਰ ਅਧਿਕਾਰੀ, ਸਟੀਲ ਕਾਰਜਕਾਰੀ ਸੰਘ ਦੇ ਪ੍ਰਤੀਨਿਧੀ, ਵਿਭਿੰਨ ਟ੍ਰੇਡ ਯੂਨੀਅਨ ਅਤੇ ਸੰਘ ਵੀ ਸ਼ਾਮਲ ਹੋਏ ਹਨ।
*****
ਏਐੱਲ/ਏਕੇਐੱਨ
(Release ID: 1927220)
Visitor Counter : 113