ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਰਾਸ਼ਟਰੀ ਰਾਜਮਾਰਗ ਵਿਕਾਸ ਈਕੋਸਿਸਟਮ ਲਈ ਸਾਰੇ ਹਿਤਧਾਰਕਾਂ ਦੇ ਦਰਮਿਆਨ ਪ੍ਰਧਾਨ ਮੰਤਰੀ ਗਤੀ ਸ਼ਕਤੀ ਮਾਸਟਰ ਪਲਾਨ ਦੇ ਤਹਿਤ ਤਾਲਮੇਲ, ਸਹਿਯੋਗ ਅਤੇ ਸੰਚਾਰ ‘ਤੇ ਜ਼ੋਰ ਦਿੱਤਾ
प्रविष्टि तिथि:
24 MAY 2023 8:10PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਤੀ ਸ਼ਕਤੀ ਮਾਸਟਰ ਪਲਾਨ ਦੇ ਤਹਿਤ ਸਾਰੇ ਹਿਤਧਾਰਕਾਂ ਦੇ ਦਰਮਿਆਨ ਤਾਲਮੇਲ, ਸਹਿਯੋਗ ਅਤੇ ਸੰਚਾਰ ਰਾਸ਼ਟਰੀ ਰਾਜਮਾਰਗ ਵਿਕਾਸ ਈਕੋਸਿਸਟਮ ਲਈ ਜ਼ਰੂਰੀ ਹੈ। ਉਨ੍ਹਾਂ ਨੇ ਅੱਜ ਨਵੀਂ ਦਿੱਲੀ ਵਿੱਚ ਠੇਕਿਆਂ ਲਈ ਈ- ਬੀਜੀ ਅਤੇ ਬੀਮਾ ਜ਼ਮਾਨਤ ਬਾਂਡਸ ਦੇ ਲਾਗੂਕਰਨ ‘ਤੇ ਐੱਨਐੱਚਏਆਈ ਦੀ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਫੈਸਲਾ ਲੈਣਾ ਸਮਾਂਬੱਧ, ਪਾਰਦਰਸ਼ੀ ਅਤੇ ਪਹਿਣਾਮਸਰੂਪ ਹੋਣਾ ਚਾਹੀਦਾ ਹੈ।
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸਾਬਕਾ) (ਡਾ.) ਵੀ.ਕੇ. ਸਿੰਘ, ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਅਨੁਰਾਗ ਜੈਨ, ਸਕੱਤਰ, ਨੈਸ਼ਨਲ ਹਾਈਵੇਅ ਅਥਾਰਟੀ ਆਵ੍ ਇੰਡੀਆ ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਅਤੇ ਹੋਰ ਸੀਨੀਅਰ ਅਧਿਕਾਰੀ, ਉਦਯੋਗ ਮਾਹਿਰ ਅਤੇ ਬੈਂਕਾਂ ਤੇ ਬੀਮਾ ਕੰਪਨੀਆਂ ਦੇ ਪ੍ਰਤੀਨਿਧੀ ਇਸ ਮੌਕੇ ‘ਤੇ ਮੌਜੂਦ ਸਨ। ਇਸ ਵਰਕਸ਼ਾਪ ਦਾ ਉਦੇਸ਼ ਵਿਭਿੰਨ ਹਿਤਧਾਰਕਾਂ ਦੇ ਦਰਮਿਆਨ ਈ-ਬੀਜੀ ਅਤੇ ਬੀਮਾ ਜ਼ਮਾਨਤ ਬਾਂਡਸ ਦੇ ਲਾਭਾਂ ਨੂੰ ਉਜਾਗਰ ਕਰਨਾ ਅਤੇ ਇਨ੍ਹਾਂ ਨਾਲ ਜੁੜੇ ਸਾਧਨਾਂ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣਾ ਸੀ। ਈ-ਬੀਜੀ ਅਤੇ ਬੀਮਾ ਜ਼ਮਾਨਤ ਬਾਂਡਸ ਦੇ ਵਿਆਪਕ ਲਾਗੂਕਰਨ ਨਾਲ ਪ੍ਰਕਿਰਿਆਵਾਂ ਦੀ ਵਧੇਰੇ ਪਾਰਦਰਸ਼ਿਤਾ ਅਤੇ ਦਕਸ਼ਤਾ ਸੁਨਿਸ਼ਚਿਤ ਹੋਵੇਗੀ।
ਵਰਕਸ਼ਾਪ ਵਿੱਚ ਐੱਨਈਐੱਸਐੱਲ, ਬੈਂਕਾਂ ਅਤੇ ਬੀਮਾ ਕੰਪਨੀਆਂ ਵੱਲੋਂ ਆਯੋਜਿਤ ਵਿਭਿੰਨ ਪੇਸ਼ਕਾਰੀਆਂ ਨੂੰ ਦੇਖਿਆ ਗਿਆ। ਸੈਸ਼ਨਾਂ ਵਿੱਚ ਈ-ਬੀਜੀ ਵਰਕਫਲੋ, ਜ਼ਮਾਨਤ ਬਾਂਡਸ ਲਈ ਰੈਗੂਲੇਟਰੀ ਫਰੇਮਵਰਕ ਅਤੇ ਵਿਕ੍ਰੇਤਾਵਾਂ ਤੇ ਲਾਭਾਰਥੀਆਂ ਲਈ ਵੱਖ-ਵੱਖ ਸੰਭਾਵਨਾਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਐੱਨਐੱਚਏਆਈ ਨੇ ਈ-ਬੀਜੀ ਦੇ ਰੂਪ ਵਿੱਚ ਬਿੱਡ ਸਕਿਓਰਿਟੀ ਅਤੇ ਪਰਫਾਰਮੈਂਸ ਸਕਿਓਰਿਟੀ ਨੂੰ ਮਨਜ਼ੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਵਰਤਮਾਨ ਵਿੱਚ 19 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਵਲ 13 ਬੈਂਕ ਈ-ਬੀਜੀ ਜਾਰੀ ਕਰਨ ਦੀ ਸੁਵਿਧਾ ਪ੍ਰਦਾਨ ਕਰਦੇ ਹਨ। ਇਸ ਦੇ ਬਾਵਜੂਦ, ਹੁਣ ਤੱਕ ਨੈਸ਼ਨਲ ਹਾਈਵੇਅ ਅਥਾਰਟੀ ਆਵ੍ ਇੰਡੀਆ (ਐੱਨਐੱਚਏਆਈ) ਕੰਟਰੈਕਟ ਨਾਲ ਸਬੰਧਤ ਲਗਭਗ 202 ਈ-ਬੀਜੀ ਐੱਨਈਐੱਸਐੱਲ ਪਲੇਟਫਾਰਮ ਦੇ ਜ਼ਰੀਏ ਵਿਭਿੰਨ ਰਾਜਾਂ ਵਿੱਚ ਵੱਖ –ਵੱਖ ਬੈਂਕਾਂ ਦੁਆਰਾ ਜਾਰੀ ਕੀਤੇ ਗਏ ਹਨ।
ਇੱਕ ਬੈਂਕ ਗਾਰੰਟੀ (ਬੀਜੀ) ਇੱਕ ਕਾਨੂੰਨੀ ਕੰਟਰੈਕਟ ਦੇ ਰੂਪ ਵਿੱਚ ਉਪਯੋਗ ਕੀਤਾ ਜਾਣ ਵਾਲਾ ਇੱਕ ਵਿੱਤੀ ਸਾਧਨ ਹੈ, ਜਿਸ ਵਿੱਚ ਇੱਕ ਬੈਂਕ ਇੱਕ ਗਾਰੰਟਰ ਦੇ ਰੂਪ ਵਿੱਚ ਕੰਮ ਕਰਦਾ ਹੈ। ਜੇਕਰ ਮੂਲ ਕੰਟਰੈਕਟ ਰਾਹੀਂ ਦੇਣਦਾਰ ਭੁਗਤਾਨ ਨਹੀਂ ਕਰਦਾ ਤਾਂ ਉਹ ਲਾਭਾਰਥੀ ਨੂੰ ਗਾਰੰਟੀ ਵਿੱਚ ਲਿਖੀ ਗਈ (ਦਰਸਾਈ ਗਈ) ਇੱਕ ਨਿਸ਼ਚਿਤ ਰਕਮ ਦਾ ਭੁਗਤਾਨ ਕਰਨ ਦੀ ਜ਼ਿੰਮੇਵਾਰੀ ਲੈਂਦਾ ਹੈ। ਇਸੇ ਤਰ੍ਹਾਂ, ਬੀਮਾ ਜ਼ਮਾਨਤ ਬਾਂਡਸ ਅਜਿਹੇ ਸਾਧਨ ਹਨ, ਜਿੱਥੇ ਬੀਮਾ ਕੰਪਨੀਆਂ ‘ਜ਼ਮਾਨਤ’ ਦੇ ਰੂਪ ਵਿੱਚ ਕੰਮ ਕਰਦੀਆਂ ਹਨ ਅਤੇ ਵਿੱਤੀ ਗਾਰੰਟੀ ਪ੍ਰਦਾਨ ਕਰਦੀਆਂ ਹਨ ਕਿ ਠੇਕੇਦਾਰ ਸਹਿਮਤ ਸ਼ਰਤਾਂ ਅਨੁਸਾਰ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰੇਗਾ। ਵਿੱਤ ਮੰਤਰਾਲੇ, ਭਾਰਤ ਸਰਕਾਰ ਨੇ ਸਾਰੀਆਂ ਸਰਕਾਰੀ ਖਰੀਦ ਲਈ ਈ-ਬੀਜੀ ਅਤੇ ਬੀਮਾ ਜ਼ਮਾਨਤ ਬਾਂਡਸ ਨੂੰ ਬਰਾਬਰ ਮੁੱਲ ਯੋਗ ਬਣਾਇਆ ਹੈ।
ਜਿਵੇਂ ਕਿ ਭਾਰਤ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਇੱਛਾ ਰੱਖਦਾ ਹੈ, ਈ-ਬੀਜੀ ਅਤੇ ਬੀਮਾ ਜ਼ਮਾਨਤੀ ਬਾਂਡਸ ਜਿਹੇ ਸਾਧਨ ਤਰਲਤਾ ਅਤੇ ਸਮਰੱਥਾ ਦੀ ਉਪਲਬੱਧਤਾ ਨੂੰ ਹੁਲਾਰਾ ਦੇਣਗੇ। ਇਹ ਰਾਸ਼ਟਰੀ ਰਾਜਮਾਰਗ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕਰਨ ਅਤੇ ਸਾਡੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਸਹਾਇਤਾ ਕਰਨ ਵਿੱਚ ਮਦਦ ਕਰੇਗਾ।
*****
ਐੱਮਜੇਪੀਐੱਸ/ਏਕੇ
(रिलीज़ आईडी: 1927183)
आगंतुक पटल : 135